ਅੱਲਾ ਯਾਰ ਖਾਂ ਜੋਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਲਾ ਯਾਰ ਖਾਂ 1870 ਈਸਵੀ ਵਿੱਚ ਭਾਰਤ ਦੇ ਉਸ ਸਮੇਂ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿੱਚ ਪੈਦਾ ਹੋਇਆ। ਉਹ ਆਪਣੇ ਸਮੇਂ ਦਾ ਉਘਾ ਹਕੀਮ ਵੀ ਸੀ ਅਤੇ ਉਚ ਕੋਟੀ ਦਾ ਸ਼ਾਇਰ ਵੀ ਸੀ।

ਜੀਵਨ[ਸੋਧੋ]

ਅੱਲਾ ਯਾਰ ਖਾਂ ਲੰਬੇ ਕੱਦ, ਗੁੰਦਵੇਂ ਸਰੀਰ, ਛੋਟੀਆਂ ਮੁੱਛਾਂ ਤੇ ਖਸਖਸੀ ਦਾਹੜੀ ਰਖਦਾ ਸੀ। ਉਹ ਜਿਆਦਾਤਰ ਅਚਕਨ ਤੇ ਸਲਵਾਰ ਪਹਿਨਦਾ ਸੀ। ਸੱਚ ਉਸ ਦੇ ਜ਼ਿਹਨ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸੱਚ ਦੇ ਪੁਜਾਰੀ ਦੀ ਕਲਮ ਚੁੱਪ ਨਾ ਰਹਿ ਸਕੀ, ਮਜ਼੍ਹਬ ਤੋਂ ਉਪਰ ਉੱਠ ਕੇ, ਮਾਨਵਤਾ ਦੇ ਦਰਦ ਸਮਝਦਿਆਂ, ਸੱਚ ਬਿਆਨਦੀ ਇੱਕ ਕਵਿਤਾ ‘ਸਹੀਦਾਨ-ਏ-ਵਫ਼ਾ’ ਉਸ ਨੇ 1913 ਈਸਵੀ ਵਿੱਚ ਲਿਖੀ ਜਿਸ ਵਿੱਚ ਉਸ ਨੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਦਾ ਦ੍ਰਿਸ਼ ਪੇਸ਼ ਕੀਤਾ ਹੈ। ਸਾਕਾ ਸਰਹਿੰਦ ਦੀ ਦਿਲ ਕੰਬਾਊ ਘਟਨਾ ਨੂੰ ਪੇਸ਼ ਕਰਦੀ ਇਸ ਕਵਿਤਾ ਦੇ 110 ਬੰਦ ਅਤੇ ਕੁੱਲ 660 ਮਿਸਰੇ ਹਨ। 1915 ਈਸਵੀ ਵਿੱਚ ਕਵਿਤਾ ‘ਗੰਜ-ਏ-ਸ਼ਹੀਦਾਂ’ ਲਿਖੀ ਜਿਸ ਵਿੱਚ ਚਮਕੌਰ ਦੇ ਯੁੱਧ ਦਾ ਵਰਨਣ ਕੀਤਾ।[1]

ਹਵਾਲੇ[ਸੋਧੋ]

  1. "ਮਹਾਨ ਕਵੀ ਅੱਲਾ ਯਾਰ ਖਾਂ ਜੋਗੀ". Retrieved 26 ਫ਼ਰਵਰੀ 2016.