ਆਚਾਰੀਆ ਵਿਦਿਆਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਚਾਰੀਆ ਵਿਦਿਆਨਾਥ (13ਵੀਂ ਈ. -14ਵੀਂ ਈ.) ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਪਣੀ ਰਚਨਾ 'ਪ੍ਰਤਾਪਰੁਦ੍ਰਯਸ਼ੋਭੂਸਣ' ਦੇ ਕਾਰਨ ਪ੍ਰਸਿੱਧ ਹੈ। ਇਹਨਾਂ ਦਾ ਉਕਤ ਕਾਵਿਸ਼ਾਸਤਰੀ ਗ੍ਰੰਥ ਦੱਖਣੀ ਭਾਰਤ 'ਚ ਬਹੁਤ ਲੋਕਪ੍ਰਿਯ ਹੈ। ਇਸ ਗ੍ਰੰਥ 'ਚ ਵਿਦਿਆਨਾਥ ਨੇ ਆਪਣੇ ਆਸਰੇਦਾਤਾ ਰਾਜਾ ਪ੍ਰਤਾਪਰੁਦ੍ਰਦੇਵ (ਵੀਰਰੁਦ੍ਰ ਅਥਵਾ ਰੁਦ੍ਰ) ਦੀ ਆਪਣੇ ਗ੍ਰੰਥ ਦੇ ਸ੍ਵੈ-ਰਚਿਤ ਉਦਾਹਰਣਾਂ 'ਚ ਉਸਤੁਤੀ ਕੀਤੀ ਹੈ। ਇਸ ਦ੍ਰਸ਼ਟੀ ਤੋਂ ਇਹ ਗ੍ਰੰਥ ਆਚਾਰੀਆ ਵਿਦਿਆਧਰ ਦੇ ਗ੍ਰੰਥ ‘ਏਕਾਵਲੀ' ਨਾਲ ਮਿਲਦਾ-ਜੁਲਦਾ ਹੈ ਕਿਉਂਕਿ ਉਸ ਵਿੱਚ ਵੀ ਆਪਣੇ ਆਸਰੇਦਾਤਾ ਰਾਜਾ ਨਰਸਿੰਘ ਦਾ ਯਸ਼ੋਗਾਨ ਕੀਤਾ ਗਿਆ ਹੈ।

ਮੁੱਢਲਾ ਜੀਵਨ[ਸੋਧੋ]

 ਆਚਾਰੀਆ ਵਿਦਿਆਨਾਥ ਦੇ ਜੀਵਨ ਅਤੇ ਸਮੇਂ ਬਾਰੇ ਇਹਨਾਂ ਦੇ ਆਪਣੇ ਗ੍ਰੰਥ 'ਚ ਪ੍ਰਾਪਤ ਉਲੇਖਾਂ ਅਤੇ ਇਤਿਹਾਸਿਕ ਸਾਮਗਰੀ ਦੇ ਆਧਾਰ ਤੇ ਨਿਸ਼ਚੈ ਕੀਤਾ ਜਾ ਸਕਦਾ ਹੈ। ਇਹਨਾਂ ਦੇ ਪਿਤਾ ਦਾ ਨਾਂ ਮਹਾਦੇਵ ਅਤੇ ਮਾਤਾ ਦਾ ਨਾਂ ਮੁੰਮੜ੍ਹੀ ਸੀ। ਪ੍ਰਤਾਪਰੁਦ੍ਰਦੇਵ ਤ੍ਰਿਲਿੰਗ ਦੇ ਕਾਕਤੀਯ ਵੰਸ਼ ਦਾ ਸੱਤਵਾ ਰਾਜਾ ਅਤੇ ਇਸਦੀ ਰਾਜਧਾਨੀ ਏਕਸ਼ਿਲਾ ਸੀ। ਇਸ ਰਾਜਾ ਦੇ ਸਿਲਾਲੇਖਾਂ ਦੀ ਤਿਥੀ 1298 ਈ. ਸਦੀ ਅਤੇ 1317 ਈ. ਸਦੀ ਦਾ ਮੱਧਭਾਗ ਹੈ।

ਰਚਨਾਵਾਂ[ਸੋਧੋ]

ਆਚਾਰੀਆ ਵਿਦਿਆਨਾਥ ਦੀ ਕਵਿ-ਸ਼ਾਸਤਰੀ ਇਕੋ ਉਕਤ ਰਚਨਾ ਪ੍ਰਾਪਤ ਹੈ। ਜਿਸਦੀ ਵੰਡ-ਕਾਰਿਕਾ, ਵ੍ਰਿੱਤੀ, ਉਦਾਹਰਣ ਦੇ ਰੂਪ 'ਚ ਹੈ। ਇਸ ਵਿੱਚ ਕਾਵਿਸ਼ਾਸਤਰੀ ਤੱਤਾਂ ਦੇ ਨਾਲ-ਨਾਲ ਨਾਟਯਸ਼ਾਸਤਰੀ ਤੱਤਾਂ ਦਾ ਵੀ ਪ੍ਰਤਿਪਾਦਨ ਹੋਇਆ। ਇਸ ਗ੍ਰੰਥ 'ਚ ਨੋ ਅਧਿਆਇ ਹਨ:

ਪ੍ਰਕਰਣਾਂ ਦੇ ਨਾਮ ਉਕਤ ਤੱਤਾ ਦੇ ਆਧਾਰ ਤੇ ਹੀ ਹਨ। ਇਸ ਲਈ ਪਹਿਲੇ ਗ੍ਰੰਥਾ ਦੇ ਵਿਸ਼ਿਆ ਵਾਂਙ, ਕਾਵਿ, ਨਾਟਕ, ਕ੍ਰਮ, ਦੋਸਗੁਣ, ਸ਼ਬਦਾਲੰਕਾਰ, ਅਰਥਾਲੰਕਾਰ, ਮਿਸ਼੍ਰ-ਅਲੰਕਾਰ ਕ੍ਰਮ ਨਾਲ ਵਿਵੇਚਨ ਹੋਇਆਂ ਹੈ। ਇਸ ਗ੍ਰੰਥ ਦੇ ‘ਨਾਟਕ' ਨਾਮ ਵਾਲੇ ਤੇ ਪ੍ਰਕਰਣ 'ਚ ਨਾਟਕ ਦੇ ਅੰਗਾ-ਉਪਾਂਗਾਂ ਦੇ ਉਦਾਹਰਣ ਪ੍ਰਸਤੁਤ ਕਰਨ ਲਈ ਪ੍ਰਤਾਪਰੁਦ੍ਰ-ਕਲਿਆਣ ਨਾਮਕ ਦੀ ਰਚਨਾ ਕੀਤੀ।

ਇਸ ਗ੍ਰੰਥ ਦੇ ਵਿਵੇਚਨ ਤੇ ਭਰਤ, ਮੰਮਟ ਅਤੇ ਧਨੰਜਯ ਅਲੰਕਾਰ ਵਿਵੇਚਨ ਤੇ ਵਿਸ਼ੇਸ਼ ਕਰ ਕੇ ਰੁਯਕ ਦਾ ਪ੍ਰਭਾਵ ਜਾਪਦਾ ਹੈ।

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ 'ਚ ਇਹਨਾਂ ਦਾ ਸਥਾਨ ਵਿਦਿਆਰਧਰ ਦੀ ਏਕਾਵਲੀ ਦੀ ਅਪੇਖਿਆਂ ਕੁੱਝ ਜਿਆਦਾ ਉੱਚਾ ਕਿਹਾ ਜਾ ਸਕਦਾ ਹੈ। ਕਿਉਂਕਿ ਉਸ ਵਿੱਚ ਸਿਰਫ਼ ਕਾਵਿ-ਸ਼ਾਸਤਰੀ ਤੱਤਾਂ ਦਾ ਜਦੋਂ ਕਿ ਇਸ ਵਿੱਚ ਨਾਟਯਸ਼ਾਸਤਰੀ ਤੱਤਾ ਦਾ ਵੀ ਪ੍ਰਤਿਪਾਦਨ ਹੋਇਆ ਹੈ।

ਇਸ ਗ੍ਰੰਥ ਤੇ ਜਿਆਦਾਤਰ ਭਰਤ ਮੁਨੀ, ਧਨੰਜਯ, ਮੰਮਟ ਦਾ ਪ੍ਰਭਾਵ ਪ੍ਰਤੀਤ ਹੁੰਦਾ।

ਧੁਨੀ ਸਮਰਥਕ ਆਚਾਰੀਆ-ਮੰਮਟ ਵਿਦਿਆਨਾਥ, ਵਿਸ਼ਵਨਾਥ, ਹੇਮਚੰਦ੍ਰ ਵਿਦਿਆਰਧਰ, ਜਯਦੇਵ, ਪੰਡਿਤਰਾਜ, ਜਗਨਨਾਥ ਆਦਿ ਹਨ।

ਵਿਦਿਆਨਾਥ ਦੇ ਪ੍ਰਤਾਪ ਦ੍ਰਯਸੋਭੂਸ਼ਣ ਵਿੱਚ ਕਾਵਿ-ਸ਼ਾਸਤਰ ਦੇ ਵਿਸ਼ੇ ਵਿਵੇਚਿਤ ਹਨ। ਕਾਵਿਗਤ ਮਾਧੁਰਯ ਆਦਿ ਗੁਣਾਂ ਬਾਰੇ ਵਿਦਿਆਨਾਥ ਨੇ ਵੀ ਅਨੁਕਰਣ ਕੀਤਾ ਹੈ।[1]

ਵਾਰੰਗਲ ਦੇ ਰਾਜਾ ਪ੍ਰਤਾਪਰੁਦ੍ਰ ਲਈ ਵਿਦਿਆਰਨਾਥ ਨੇ ਪ੍ਰਤਾਪਰੁਦ੍ਰਯ ਸੋਭੂਸ਼ਣ ਨਾਮਕ ਗ੍ਰੰਥ ਦੀ, ਜਿਸ ਨੂੰ ‘ਪ੍ਰਤਾਪਰੁਦ੍ਰੀਯ' ਵੀ ਕਹਿੰਦੇ ਹਨ, ਰਚਨਾ ਕੀਤੀ। ਇਹ ਇੱਕ ਵੱਡਾ ਗ੍ਰੰਥ ਹੈ, ਜਿਸ ਵਿੱਚ ‘ਅਲੰਕਾਰ-ਸ਼ਾਸਤ੍ਰ' ਅਤੇ ‘ਨਾਟਯ-ਸ਼ਾਸਤ੍ਰ' ਦੋਹਾਂ ਦਾ ਵਰਣਨ ਹੈ। ਇਸ ਵਿੱਚ ਸੱਭੇ ਉਦਾਹਰਣ ਲੇਖਕ ਦੇ ਆਪਣੇ ਰਚੇ ਹੋਏ ਹਨ ਅਤੇ ਹੈਦਰਾਬਾਦ ਦੇ ਪ੍ਰਤਾਪਰੁਦ੍ਰ (1268 ਤੋਂ 1319 ਈ:) ਦੀ ਉਸਤਤਿ ਵਿੱਚ ਹਨ। ਪੰਜਾਂ ਅੰਕਾਂ ਦਾ ‘ਪ੍ਰਤਾਪਰੁਦ੍ਰ-ਕਲਿਆਣ' ਨਾਟਕ ਵੀ ਇਸੇ ਕਿਰਤ ਦਾ ਅੰਗ ਹੈ।[2]

ਹਵਾਲੇ[ਸੋਧੋ]

  1. ਪ੍ਰੋ. ਸ਼ੁਕਦੇਵ ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ. pp. 387–388.
  2. ਬਾਲ ਕ੍ਰਿਸ਼ਨ ਐਮ.ਏ., ਸਕੱਤਰ ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਵਿੱਚੋਂ ਚੰਡੀਗੜ੍ਹ, ਜੰਨਰਲ ਐਡੀਟਰ ਡਾ. ਸੁਰਿੰਦਰ ਸਿੰਘ ਕੋਹਲੀ, ਮੁੱਖੀ, ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਪੇਜ ਨੰ. 16. {{cite book}}: line feed character in |title= at position 81 (help)