ਆਧੁਨਿਕ ਪੰਜਾਬੀ ਰੁਮਾਂਸਵਾਦੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਧੁਨਿਕ ਪੰਜਾਬੀ ਰੁਮਾਂਸਵਾਦੀ ਕਵਿਤਾ[ਸੋਧੋ]

ਵਿਸ਼ਵ ਸਾਹਿਤ ਦੇ ਪਰਿਪੇਖ ਵਿੱਚ 'ਰੁਮਾਂਸਵਾਦ' ਇੱਕ ਸਾਹਿਤ ਸਿਧਾਤ ਅਤੇ ਪ੍ਵਿਰਤੀ ਵਜੋਂ ਦਿ੍ਸ਼ਟੀਗੋਚਰ ਹੁੰਦਾ ਹੈ। ਇਸ ਸੰਕਲਪ ਨੇ ਸਾਹਿਤ ਸਿਰਜਣਾ ਤੇ ਸਾਹਿਤ ਅਧਿਐਨ ਦੋਹਾਂ ਖੇਤਰਾਂ ਨੂੰ ਹੀ ਪ੍ਭਾਵਿਤ ਕੀਤਾ ਹੈ।ਸਾਹਿਤਕਾਰ ਸਾਹਿਤਕਾਰ ਸਾਹਿਤ ਸਿਰਜਣਾ ਕਰਦੇ ਸਮੇਂ ਖਾਸ ਕਿਸਮ ਦੇ ਪ੍ਤਿਮਾਨਾਂ ਨੂੰ ਨਿਭਾਉਦਾ ਹੋਇਆ ਰਚਨਾ ਕਰਦਾ ਹੈ। ਪੰਜਾਬੀ ਸਾਹਿਤ ਖਾਸ ਕਰਕੇ ਕਵਿਤਾ ਦੇ ਪ੍ਰਸੰਗ ਵਿੱਚ ਸੋਚਦਿਆ ਇਹ ਸੰਕਲਪ ਦੇਸ ਵੰਡ ਤੋ ਪਹਿਲਾਂ ਰਚੀ ਗਈ ਨਵੀਨ ਕਵਿਤਾ ਅਤੇ ਵੰਡ ਤੋਂ ਪਿਛੋ ਰਚੀ ਗਈ ਕਵਿਤਾ ਚੋਗ ਕਾਲਿਕ ਪਾਸਾਰਾਂ ਵਿੱਚ ਹੀ ਵਿਦਮਾਨ ਰਹਿੰਦਾ ਹੈ।ਪੰਜਾਬੀ ਕਵਿਤਾ ਦੇ ਸਿਰਜਨਾਤਮਕ ਪੱਖ ਵਿੱਚ ਇਹ ਸੰਕਲਪਾਤਮਕ ਆਧਾਰ ਇੱਕ ਪ੍ਵਿਰਤੀ ਵਜੋਂ ਦਿ੍ਸ਼ਟੀਗੋਚਰ ਹੋਇਆ ਹੈ।

ਸ਼ਾਬਦਿਕ ਅਰਥ[ਸੋਧੋ]

ਰੁਮਾਂਟਿਕ ਸ਼ਬਦ ਅੰਗਰੇਜੀ ਭਾਸ਼ਾ ਨਾਲ ਸੰਬੰਧਤ ਹੈ,ਜਿਸਨੂੰ ਪੰਜਾਬੀ ਭਾਸ਼ਾ ਵਿੱਚ ਰੁਮਾਂਟਿਕ ਵੀ ਕਿਹਾ ਜਾਂਦਾ ਹੈ।ਸਾਧਾਰਨ ਰੂਪ ਵਿੱਚ ਰੋਮਾਂਸ ਤੋਂ ਭਾਵ ਅਜਿਹਾ ਜਜਬਾ ਹੈ,ਜਿਸਦੀ ਗਰਿਫ਼ਤ ਵਿੱਚ ਆਉਣ ਨਾਲ ਮਨੁੱਖ ਕਲਪਨਾ ਅਤੇ ਸੁਪਨਿਆਂ ਦੀ ਦੁਨਿਆ ਵਿੱਚ ਪ੍ਵੇਸ਼ ਕਰ ਜਾਂਦਾ ਹੈ। ਮਨੁਖੀ ਪ੍ਰਕਿਰਤੀ ਦਾ ਇਹ ਇਹ ਇੱਕ ਅਹਿਮ ਪੱਖ ਹੈ ਕਿ ਉਹ ਵਰਤਮਾਨ ਕਾਲ ਬਿੰਦੂ ਤੇ ਬੈਠਕੇ ਭੂਤ ਅਤੇ ਭਵਿਖ ਸੰਬੰਧੀ ਸੁਪਨੇ ਲੈ ਸਕਦਾ ਹੈ ਕਲਪਨਾ ਕਰ ਸਕਦਾ ਹੈ। ਭੂਤ ਅਤੇ ਭਵਿਖ ਨੂੰ ਵਰਤਮਾਨ ਦੇ ਕਾਲ ਬਿਦੂ ਤੇ ਕੇਂਦਰਤ ਕਰਨਾ ਹੀ ਮਨੁੱਖ ਦਾ ਰੁਮਾਟਿਕ ਪੱਖ ਹੈ। ਇਸੇ ਨੂੰ ਹੀ ਉਸਦੇ ਸੁਭਾਅ ਦੀ ਰੋਮਾਟਿਕ ਪ੍ਵਿਰਤੀ ਕਿਹਾ ਜਾਂਦਾ ਹੈ।ਅਸਚਰਜਤਾ,ਸੁਤੰਤਰਤਾ,ਸੁੰਦਰਤਾ,ਪਲਾਇਨਵਾਦ,ਪ੍ਰਕਿਰਤੀ ਚਿਤ੍ਰਣ ਆਦਿ ਸੰਕਲਪ ਰੁਮਾਂਸਵਾਦ ਦੇ ਮੁਢਲੇ ਲੱਛਣ ਬਣ ਚੁਕੇ ਹਨ।ਇਹ ਲੱਛਣ ਰੁਮਾਂਚਕ ਪ੍ਵਿਰਤੀ ਦਾ ਪਿਛੋਕੜ ਨਿਰਧਾਰਤ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ।ਭਾਈ ਵੀ੍ਰ,ਪ੍ਰੋ.ਪੂਰਨ ਸਿੰਘ,ਧਨੀ ਰਾਮ ਚਾਤਿ੍ਕ,ਪ੍ਰੋ.ਮੋਹਣ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਕਵੀਆਂ ਰੁਮਾਂਸ਼ਵਾਦੀ ਪ੍ਵਿਰਤੀ ਪ੍ਭਾਵਿਤ ਹੋਏ।ਪ੍ਰੋ.ਮੋਹਣ ਸਿੰਘ: ਰੁਮਾਂਸ਼ਵਾਦੀ ਪ੍ਵਿਰਤੀ ਦਾ ਪ੍ਮੱਖ ਕਵੀ ਪ੍ਰੋ.ਮੋਹਣ ਸਿੰਘ ਬਾਕੀ ਦੇ ਕਵੀ ਇਸ ਪ੍ਵਿਰਤੀ ਦੇ ਸਹਿਯੋਗੀ ਜਾਂ ਸਹਾਇਕ ਕਵੀ ਹਨ। ਪਿਆਰਾ ਸਿੰਘ ਪਦਮ ਵੀ ਮੋਹਣ ਸਿੰਘ ਨੂੰ ਆਧੁਨਿਕ ਕਾਵਿਦੀ ਰੁਮਾਂਟਿਕ ਰੰਗ ਜੋ ਅਧਿਆਤਮਕ ਪਰਦੇ ਪਿੱਛੋ ਲੱਕਿਆ ਹੋਇਆ ਸੀ ਤੇ ਉਹ ਮੋਹਨ ਸਿੰੰਘ ਨਿਖਰ ਕੇ ਆਪਣਾ ਪੂਰਾ ਜਲਵਾ ਦਿਖਾਉਦਾ ਹੈ।

.ਰੁਮਾਂਸਵਾਦੀ ਪ੍ਰਵਿਰਤੀ ਦੇ ਵਿਸ਼ੇ[ਸੋਧੋ]

ਆਧੁਨਿਕ ਪੰਜਾਬੀ ਕਵਿਤਾ ਵਿੱਚ ਪ੍ਰਕਿਰਤੀ ਦਾ ਚਿਤ੍ਰਣ ਪ੍ਰਮੁੱਖ ਤੌਰ 'ਤੇ ਦੋ ਰੂਪਾਂ ਵਿੱਚ ਹੋਇਆ ਹੈ।ਪਹਿਲਾ ਪ੍ਰਕਿਰਤੀ ਨਿਰੋਲ ਪ੍ਰਕਿਰਤੀ ਲਈ ਅਤੇ ਦੂਜਾ ਪ੍ਰਕਿਰਤੀ ਮਾਨਵ ਲਈ। ਪੌ੍ ਮੋਹਨ ਸਿੰਘ ਕਵਿ ਵਿੱਚ ਵੀ ਕੁਦਰਤ ਵਰਣਨ ਮਿਲਦਾ ਹੈ, ਪਰ ਇਹ ਵਰਣਨ ਪਹਿਲੇ ਕਵਿਆਂ ਨਾਲੋਂ ਬਹੁਤ ਹੀ ਸੂਖਮ ਹੈ। ਉਹ ਪ੍ਰਕਿਰਤੀ ਦੇ ਅਣਸਾਂਭੇ ਅਤੇ ਅਣਕੱਜੇ ਸੁਹਜ ਜਾਂ ਹੁਸਨ ਵਿੱਚ ਆਪਣੀਆਂ ਅਤਿ੍ਪਤ ਰੀਝਾਂ ਦੀ ਪੂਰਤੀ ਕਰਦਾ ਹੈ। ਉਡੀਕਾਂ ਦਾ ਚਿਤਰ ਪ੍ਰੋ. ਮੋਹਨ ਸਿੰਘ ਨੇ ਆਪਣੇ ਕਾਵਿ ਵਿੱਚ ਬਾਖੂਬੀ ਚਿੱਤਰਿੱਆ ਹੈ।

"ਡੂਗੀ ਆਖਣ ਹੋ ਗਈ ਮਾਹੀਆ ਲੱਥੀ ਮੰਝ ਚੁਫਰੇ ਵੇ ਵਿਚ ਪੱਛਮ ਦੇ ਸੂਹੀ ਲਾਗੜ ਸੂਰਜ ਦਿਤੀ ਖਲੇਰ ਵੇ। ਚਾਨਣ ਨਾਲ ਅਕਾਸ਼ ਭਰ ਗਏ,ਚੜ ਪਈ ਸੋਨ ਸਵੇਰ ਵੇ। ਇਤਨੀ ਵੀ ਕੀ ਦੇਰ ਵੇ ਮਾਹੀਆ,ਇਤਨੀ ਵੀ ਕੀ ਦੇਰ ਵੇ।

ਪ੍ਰੋ ਮੋਹਨ ਸਿੰਘ ਦੀਆਂ ਹੋਰ ਵੀ ਅਣਗਿਣਤ ਕਵਿਤਾਂਵਾਂ ਹਨ ਜਿਨਾਂ ਵਿੱਚ ਕੁਦਰਤ ਨੂੰ ਵੱਖਰੀ ਦਿ੍ਸਟੀ ਤੋਂ ਚਿਤਰਿਆ ਗਿਆ ਹੈ ਜਿਵੇਂ- " ਮੈਂ ਨਹੀਂ ਰਹਿਣਾ ਤੇਰੇ ਗਿਰਾਂ,ਮੁਹਾਂ ਦੀ ਕੰਧੀ,'ਕਸ਼ਮੀਰ' ਇੱਕ ਸਵੇਰ, ਨਿਕੀ ਜਿਹੀ ਮੈਂ ਕਲੀ,ਗੁੱਲ ਮੋਹਰ,ਬਿਰਛ ਤੇ ਆਥਣ ਆਦਿ।ਭਾਈ ਵੀਰ ਸਿੰਘ, ਅਮਿ੍ਤਾ ਪ੍ਤੀਮ,ਪੂਰਨ ਸਿੰਘ ਪ੍ਰਕਿਰਤੀ ਚਿਤਰਨ ਵਿੱਚ ਕਮਾਲ ਕਰਦੇ ਹਨ।

ਇਸ਼ਕ ਦਾ ਆਰੋਕ ਪ੍ਰਗਟਾ[ਸੋਧੋ]

ਇਸ਼ਕ ਦਾ ਆਰੋਕ ਪ੍ਰਗਟਾ ਰੁਮਾਂਸਵਾਦੀ ਪ੍ਰਵਿਰਤੀ ਦਾ ਦੂਜਾ ਪ੍ਰਤੱਖ ਵਿਸ਼ਾ ਹੈ।ਰੋਮਾਂਟਿਕ ਕਵੀ ਇਸ ਵਿਸ਼ੇ ਨੂੰ ਅਧਿਆਤਮਕ ਚਾਦਰ ਦੀ ਓਟ ਵਿੱਚ ਜਾਂ ਕੋਈ ਓਹਲਾ ਕਰਕੇ ਪ੍ਰਗਟ ਨਹੀਂ ਕਰਦਾ ਸਗੋਂ ਨਿਝਕਤਾ ਨਾਲ ਅਭਿਵਿਅਕਤ ਕਰਦਾ ਹੈ। ਸੰਤ ਸਿੰਘ ਸੇਖੋਂ, ਪ੍ਰੋਫ਼ੈਸਰ ਮੋਹਨ ਸਿੰਘ ਨੂੰ ਇਸਦਾ ਮੋਢੀ ਮੰਨਦਾ ਹੋਇਆ ਲਿਖਦਾ ਹੈ ਕਿ "ਮੋਹਨ ਸਿੰਘ ਨੇ ਪੰਜਾਬੀ ਕਵਿਤਾ ਵਿੱਚ ਜਿਹੜਾ ਨਵਾਂ ਵਿਸ਼ਾ ਲਿਆਂਦਾ ਹੈ ਜਿਸਨੂੰ ਕਰੀਬ ਸਾਰੇ ਆਧੁਨਿਕ ਕਵਿ ਹੁਣ ਤੱਕ ਅਪਣਾਓੁਦੇ ਦਿਖਈ ਦਿੰਦੇ ਹਨ, ਉਹ ਰੋਮਾਂਚਕ ਪ੍ਰੇਮ ਦਾ ਵਿਸ਼ਾ ਹੈ।ਪ੍ਰੋ ਮੋਹਨ ਸਿੰਘ ਪਿਆਰ ਦੇ ਪ੍ਰਸੰਗ ਵਿੱਚ ਮਰਦ ਨਾਲੋਂ ਇਸਤਰੀ ਨੂੰ ਅਧਿਕ ਵਡਿਆਓੁਦਾ ਹੈ। ਉਹ ਮਰਦਾਂ ਨੂੰ ਬੇਵਫਾ ਜਾਂ ਭਾਂਤ-ਭਾਂਤ ਦੇ ਫੁਲਾਂ ਤੇ ਫਿਰਨ ਵਾਲੇ ਭੌਰ ਅਤੇ ਇਸਤਰੀ ਨੂੰ ਵਫਾ ਦੀ ਦੇਵੀ ਕਹਿੰਦਾ ਹੈ। ਅਮ੍ਰਿਤਾ ਪਰੀਤਮ ਵੀ ਮੋਹਨ ਸਿੰਘ ਵਾਂਗ ਅਤਿ੍ਪਤ ਪਿਆਰ ਦੀਆਂ ਗੱਲਾਂ ਕਰਦੀ ਹੈ। ਪਿਆਰ ਦੀ ਅਪੂਰਤੀ ਦੇ ਪ੍ਤੀਕਰਮ ਵਿਚੋਂ ਉਪਜੀ ਨਿਰਾਸ਼ਾ ਦੀ ਸੁਰ ਦੋਹਾਂ ਕਵੀਆਂ ਦੀ ਕਵਿਤਾ ਵਿੱਚ ਸ਼ਪੱਸ਼ਟ ਹੈ। ਇਸ ਤਰਾਂ ਪਿਆਰ ਇਹਨਾਂ ਕਵੀਆਂ ਦਾ ਪ੍ਧਾਨ ਵਿਸ਼ਾ ਹੈ,ਜਿਸ ਵਿੱਚ ਉਡੀਕਣ,ਮਿਲਣ ਅਤੇ ਜੁਦਾਈ ਦੇ ਭਾਵ ਅੰਕਿਤ ਹਨ। ਹਰ ਕਵਿਤਾ ਵਿੱਚ ਇੱਕ ਤਾਂਗ ਹੈ,ਤੜਪ ਹੈ, ਤਾ੍ਦਦੀ ਹੈ।ਇਕ਼ ਖਲਾਅ ਨੂੰ ਭਰਨ ਧਾ ਅਹਿਸਾਸ ਹੈ।

ਗੌਰਵਮਈ ਅਤੀਤ ਪ੍ਰਤੀ ਖਿੱਚ[ਸੋਧੋ]

ਗੌਰਵਮਈ ਅਤੀਤ ਪ੍ਤੀ ਖਿੱਚ ਰੁਮਾਂਸਵਾਦੀ ਪ੍ਵਿਰਤੀ ਦਾ ਤੀਜਾ ਮੁੱਖ ਵਿਸ਼ਾ ਹੈ। ਇਸ ਪ੍ਵਿਰਤੀ ਨਾਲ ਸਬੰਧਿਤ ਕਵੀਆਂ ਨੇ ਵਰਤਮਾਨ ਜਿੰਦਗੀ ਦੀ ਅੰਨੀ ਦੋੜ, ਪੈਸਾ ਇਕਠਾ ਕਰਨ ਦੀ ਭਾਵਨਾ,ੳਪਰੀ ਚਮਕ ਦਮਕ,ਅਸਾਂਤ ਜੀਵਨ ਅਤੇ ਧਰਤੀ 'ਚ ਹੋ ਰਹੇ ਕੁਕਰਮਾਂ ਨਾਲ ਅਸੰਤੁਸ਼ਟਤਾ ਪ੍ਰਗਟ ਕੀਤਾ ਹੈ। ਇਹ ਕਵੀ ਪੰਜਾਬ ਦੀ ਪੁਰਾਣੀ ਸੰਸਕਿ੍ਰਤ ਅਤੇ ਸੱਭਿਆਚਾਰ ਨੂੰ ਅਧਿਕ ਪਸ਼ੰਦ ਕਰਦੇ ਹਨ।ਪ੍ਰੋ. ਮੋਹਨ ਸਿੰਘ ਦੀ ਕਵਿਤਾ 'ਗੁਰੂ ਨਾਨਕ ਦੇਵ' ਵਿੱਚ ਵੀ ਗੌਰਵਮਈ ਅਤੀਤ ਦੇ ਗੀਤ ਗਾਏ ਹਨ ਅਤੇ ਵਰਤਮਾਨ ਦਸ਼ਾ ਨੂੰੰ ਨਿਦਿਆ ਗਿਆ ਹੈ। ਕਈ ਥਾਂ ਮੋਹਨ ਸਿੰਘ,ਪੂਰਨ ਸਿੰਘ ਡਾ ਅਮਰਜੀਤ ਟਾਂਡਾ ਵਾਂਗ ਪੁਰਾਣੇ ਰਿਵਾਜ਼ਾਂ ਅਤੇ ਰਹੁ-ਰੀਤਾਂ ਨੂੰ ਪਿਆਰ ਕਰਦਾ ਨਜਰੀ ਪੈਦਾ ਹੈ।ਅਮਿ੍ਤਾ ਪ੍ਤੀਮ ਵੀ ਆਪਣੀ ਕਵਿਤਾ " ਅੱਜ ਆਖਾਂ ਵਾਰਸ਼ ਸ਼ਾਹ ਨੂੰ " ਉਸ ਗੋਰਵਮਈ ਅਤੀਤ ਦਾ ਵਰਣਨ ਕਰਦੀ ਹੈ,ਜਿਥੇ ਹਮੇਸ਼ਾ ਪ੍ਰੀਤ ਦੀ ਵੰਝਲੀ ਵੱਜਦੀ ਹੈ।

ਸਿੱਟਾ[ਸੋਧੋ]

ਭਾਵੇਂ ਰੁਮਾਂਸਵਾਦੀ ਕਵਿਤਾ ਦੇ ਬਹੁ ਗਿਣਤੀ ਵਿਸ਼ਿਆਂ ਦਾ ਪ੍ਗਟਾਅ ਦਿਨ-ਬ-ਦਿਨ ਘੱਟ ਰਿਹਾ ਹੈ,ਪਰ ਫਿਰ ਵੀ ਆਧੁਨਿਕ ਕਵੀ ਇਸ ਤੋਂ ਪੂਰਨ ਭਾਂਤ ਮੁਕਤ ਨਹੀਂ ਹੋ ਸਕੇ।ਪ੍ਰੋ.ਮੋਹਨ ਸਿੰਘ ਰੁਮਾਂਸਵਾਦੀ ਪ੍ਰਵਿਰਤੀ ਦਾ ਮੁੱਖ ਸੰਚਾਲਕ ਕਵੀ ਹੈ।ਅਮਿ੍ਤਾ ਪ੍ਤੀਮ,ਸ਼ਿਵ ਕੁਮਾਰ ਬਟਾਲਵੀ ਕਵੀ ਇਸ ਪ੍ਵਿਰਤੀ ਦੇ ਸਹਾਇਕ ਕਵੀ ਹਨ।

ਹਵਾਲੇ[ਸੋਧੋ]