ਏਕ ਚਾਦਰ ਮੈਲੀ ਸੀ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਕ ਚਾਦਰ ਮੈਲੀ ਸੀ
ਨਿਰਦੇਸ਼ਕਸੁਖਵੰਤ ਢੱਡਾ
ਲੇਖਕਫਾਨੀ ਮਜੂਮਦਾਰ (ਸਕ੍ਰੀਨਪਲੇ)
ਮੱਖਣ ਸਿੰਘ (ਸਕ੍ਰੀਨਪਲੇ)
ਰਾਜਿੰਦਰ ਸਿੰਘ ਬੇਦੀ (ਕਹਾਣੀ)
ਮਦਨ ਜੋਸ਼ੀ (ਡਾਇਲਾਗ)
ਨਿਰਮਾਤਾਜੀ.ਐਮ. ਸਿੰਘ ਨਿੰਦਰਾਜੋਗ
ਸਿਤਾਰੇਹੇਮਾ ਮਾਲਿਨੀ
ਕੁਲਭੂਸ਼ਨ ਖਰਬੰਦਾ
ਰਿਸ਼ੀ ਕਪੂਰ
ਪੂਨਮ ਢਿਲੋਂ
ਸਿਨੇਮਾਕਾਰਸ਼ਜੀ ਐਨ ਕਰੁਨ
ਸੰਪਾਦਕਸ਼ੁਭਾਸ ਸਹਿਗਲ
ਸੰਗੀਤਕਾਰਅਨੂ ਮਲਿਕ
ਰਿਲੀਜ਼ ਮਿਤੀ
28ਅਗਸਤ1986
ਦੇਸ਼ਭਾਰਤ
ਭਾਸ਼ਾਹਿੰਦੀ

ਏਕ ਚਾਦਰ ਮੈਲੀ ਸੀ1986 ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਸੁਖਵੰਤ ਢੱਡਾ ਨੇ ਕੀਤਾ ਹੈ, ਅਤੇ ਇਹ ਰਾਜਿੰਦਰ ਸਿੰਘ ਬੇਦੀ ਦੇ ਇਸੇ ਨਾਮ ਦੇ ਉਰਦੂ ਨਾਵਲੈੱਟ ਦਾ ਰੂਪਾਂਤਰਨ ਹੈ।[1] ਇਸ ਨਾਵਲ ਨੂੰ 1965 ਸਾਹਿਤ ਅਕੈਡਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ ਅਤੇ ਇਹ ਲੇਖਕ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਇਸ ਦੇ ਮੁੱਖ ਕਲਾਕਾਰ ਹੇਮਾ ਮਾਲਿਨੀ, ਕੁਲਭੂਸ਼ਨ ਖਰਬੰਦਾ, ਰਿਸ਼ੀ ਕਪੂਰ ਅਤੇ ਪੂਨਮ ਢਿਲੋਂ ਹਨ।

ਉੜਦੀ ਝਾਤ[ਸੋਧੋ]

ਰਾਜਿੰਦਰ ਸਿੰਘ ਬੇਦੀ 1960ਵਿਆਂ ਵਿੱਚ ਖੁਦ ਇਹ ਫ਼ਿਲਮ ਬਣਾਉਣੀ ਚਾਹੁੰਦਾ ਸੀ। ਗੀਤਾ ਬਾਲੀ ਅਤੇ ਧਰਮਿੰਦਰ ਨੇ ਮੁੱਖ ਰੋਲ ਕਰਨੇ ਸਨ, ਪਰ ਗੀਤਾ ਬਾਲੀ ਦੀ ਮੌਤ ਕਾਰਨ ਪ੍ਰੋਜੈਕਟ ਠੱਪ ਹੋ ਗਿਆ।

ਰੂੜੀਵਾਦ ਦੀ ਜਕੜ ਵਿੱਚ ਵਿਚਰ ਰਹੇ ਨਿਮਨ ਮਧਵਰਗੀ ਪੰਜਾਬੀ ਪਰਵਾਰ ਦੇ ਜੀਵਨ ਦੇ ਬਾਖੂਬੀ ਚਿਤਰਣ ਸਦਕਾ ਇਸਨੂੰ ਖੂਬ ਹੁੰਗਾਰਾ ਮਿਲਿਆ। ਹੇਮਾ ਮਾਲਿਨੀ ਦੇ ਕੈਰੀਅਰ ਦੇ ਸਰਬੋਤਮ ਰੋਲ ਕਰਕੇ ਵੀ ਇਹ ਚਰਚਿਤ ਰਹੀ। ਰਿਸ਼ੀ ਕਪੂਰ ਅਤੇ ਪੂਨਮ ਢਿਲੋਂ ਦੇ ਅਦਾਕਾਰੀ ਕਮਾਲ ਵੀ ਯਾਦਗਾਰੀ ਬਣ ਗਏ।[2]

ਹਵਾਲੇ[ਸੋਧੋ]

  1. "ik Chadar Adhorani, The novel". Archived from the original on 2007-10-12. Retrieved 2013-07-07. {{cite web}}: Unknown parameter |dead-url= ignored (help)
  2. Punjabi Film fare, The Tribune, Sunday, 5 December 2004