ਓਡੇਸੀ
ਓਡੇਸੀ | |
---|---|
ਲੇਖਕ - ਹੋਮਰ | |
ਲਿਖਤ | ਅੰ. 8ਵੀਂ ਸਦੀ ਈਪੂ |
ਭਾਸ਼ਾ | Homeric Greek |
ਸ਼ੈਲੀ | ਮਹਾਕਾਵਿ |
ਅੰਗਰੇਜ਼ੀ ਵਿੱਚ ਪ੍ਰਕਾਸ਼ਨ | 1614 |
ਲਾਈਨਾਂ | 12,109 |
ਪੂਰੀ ਲਿਖਤ | |
ਵਿਕੀਸਰੋਤ ਉੱਤੇ The Odyssey |
ਓਡੇਸੀ (ਪ੍ਰਾਚੀਨ ਯੂਨਾਨੀ: Ὀδυσσεία Odusseia), ਇਲੀਆਡ ਦੇ ਬਾਅਦ ਦੂਸਰਾ ਮਹਾਂਕਾਵਿ ਹੈ, ਜਿਸਦੇ ਰਚਨਹਾਰ ਪ੍ਰਾਚੀਨ ਯੂਨਾਨੀ ਕਵੀ ਹੋਮਰ ਨੂੰ ਮੰਨਿਆ ਜਾਂਦਾ ਹੈ।
ਓਡੇਸੀ ਅਠਵੀਂ ਸਦੀ ਈ. ਪੂ. ਵਿੱਚ ਲਿਖੀ ਗਈ ਰਚਨਾ ਹੈ। ਮੰਨਿਆ ਜਾਂਦਾ ਹੈ ਕਿ ਇਹ ਉਸ ਸਮੇਂ ਦੇ ਯੂਨਾਨੀ ਅਧਿਕਾਰ ਖੇਤਰ ਵਿੱਚਲੇ ਸਾਗਰ ਤਟ ਆਯੋਨਿਆ ਵਿੱਚ ਲਿਖੀ ਗਈ ਜੋ ਹੁਣ ਤੁਰਕੀ ਦਾ ਭਾਗ ਹੈ।[1] ਇਸ ਵਿੱਚ ਓਡੇਸੀਅਸ ਜਾਂ ਯੂਲੀਸਸ ਨਾਮ ਦੇ ਇੱਕ ਪੌਰਾਣਿਕ ਨਾਇਕ ਦੇ ਟਰਾਏ ਯੁੱਧ ਦੇ ਬਾਅਦ ਮਾਤਭੂਮੀ ਵਾਪਸ ਪਰਤਦੇ ਸਮੇਂ ਕੀਤੇ ਸਾਹਸਪੂਰਣ ਕੰਮਾਂ ਦੀ ਕਥਾ ਕਹੀ ਗਈ ਹੈ। ਜਿਸ ਤਰ੍ਹਾਂ ਰਾਮਾਇਣ ਵਿੱਚ ਲੰਕਾ ਫਤਹਿ ਦੀ ਕਹਾਣੀ ਹੈ ਉਸੀ ਪ੍ਰਕਾਰ ਓਡੇਸੀ ਵਿੱਚ ਯੂਨਾਨ ਵੀਰ ਯੂਲੀਸਿਸ ਦੀ ਕਥਾ ਦਾ ਵਰਣਨ ਆਨੰਦਮਈ ਹੈ। ਟਰਾਏ ਦਾ ਰਾਜਕੁਮਾਰ ਸਪਾਰਟਾ ਦੀ ਰਾਣੀ ਹੈਲਨ ਦਾ ਅਪਹਰਣ ਕਰ ਟਰਾਏ ਨਗਰ ਲੈ ਗਿਆ। ਇਸ ਬੇਇੱਜ਼ਤੀ ਦਾ ਬਦਲਾ ਲੈਣ ਲਈ ਯੂਨਾਨ ਦੇ ਸਾਰੇ ਰਾਜਿਆਂ ਅਤੇ ਬਹਾਦਰਾਂ ਨੇ ਮਿਲ ਕੇ ਟਰਾਏ ਪਰ ਹਮਲਾ ਕੀਤਾ। ਪਰ ਨਾ ਨਗਰ ਦਾ ਫਾਟਕ ਟੁੱਟਿਆ ਅਤੇ ਨਾ ਫਸੀਲ ਹੀ ਲੰਘੀ ਜਾ ਸਕੀ। ਅੰਤ ਵਿੱਚ ਯੂਨਾਨੀ ਫੌਜ ਨੇ ਇੱਕ ਚਾਲ ਚੱਲੀ। ਇੱਕ ਲੱਕੜੀ ਦਾ ਖੋਖਲਾ ਘੋੜਾ ਪਹੀਆਂ ਵਾਲੇ ਪਟੜੇ ਉੱਪਰ ਜੜਿਆ ਗਿਆ। ਉਸਨੂੰ ਛੱਡਕੇ ਉਹ ਆਪਣੇ ਜਹਾਜਾਂ ਨੂੰ ਵਾਪਸ ਪਰਤ ਗਏ। ਟਰਾਏ ਦੇ ਲੋਕਾਂ ਨੇ ਸੋਚਿਆ ਕਿ ਯੂਨਾਨੀ ਆਪਣੇ ਦੇਵਤਾ ਦੀ ਮੂਰਤੀ ਛੱਡਕੇ ਨਿਰਾਸ਼ ਹੋਕੇ ਚਲੇ ਗਏ। ਉਹ ਉਸਨੂੰ ਖਿੱਚਕੇ ਨਗਰ ਵਿੱਚ ਲਿਆਏ ਤਾਂ ਮੁੱਖ-ਦਵਾਰ ਦੇ ਮਹਿਰਾਬ ਨੂੰ ਕੁੱਝ ਕੱਟਣਾ ਪਿਆ। ਰਾਤ ਨੂੰ ਜਦੋਂ ਟਰਾਏ ਖੁਸ਼ੀਆਂ ਮਨਾ ਰਿਹਾ ਸੀ, ਖੋਖਲੇ ਲੱਕੜ ਦੇ ਘੋੜੇ ਵਿੱਚੋਂ ਨਿਕਲਕੇ ਯੂਨਾਨੀ ਸੈਨਿਕਾਂ ਨੇ ਚੁੱਪਚਾਪ ਟਰਾਏ ਦਾ ਫਾਟਕ ਖੋਲ ਦਿੱਤਾ। ਗਰੀਕ ਫੌਜ, ਜੋ ਵਾਪਸ ਨਹੀਂ ਗਈ ਸੀ ਸਗੋਂ ਨੇੜੇ ਜਾ ਕੇ ਲੁੱਕ ਗਈ ਸੀ, ਟਰਾਏ ਵਿੱਚ ਵੜ ਗਈ।[2] ਇਸ ਤੋਂ ਅੰਗਰੇਜ਼ੀ ਵਿੱਚ ‘ਦ ਟਰਾਜਨ ਹਾਰਸ’ ਦਾ ਮੁਹਾਵਰਾ ਬਣਿਆ। ‘ਓਡੇਸੀ’ ਸਿਆਣੇ ਯੂਨਾਨੀ ਕਪਤਾਨ ਓਡੇਸੀਅਸ ਦੀ ਸਾਹਸਿਕ ਵਾਪਸੀ ਯਾਤਰਾ ਦੀ ਕਥਾ ਹੈ। ਟਰਾਏ ਤੋਂ ਪਰਤਦੇ ਸਮੇਂ ਉਹਨਾਂ ਦਾ ਜਹਾਜ ਤੂਫਾਨ ਵਿੱਚ ਫਸ ਗਿਆ। ਉਹ ਬਹੁਤ ਦਿਨਾਂ ਤੱਕ ਏਧਰ ਉੱਧਰ ਭਟਕਣ ਦੇ ਬਾਅਦ ਆਪਣੇ ਦੇਸ਼ ਪਰਤਿਆ।
ਕਥਾਕਾਰੀ ਕਲਾ
[ਸੋਧੋ]ਓਡੇਸੀ, ਪ੍ਰਾਚੀਨ ਯੂਰਪ ਦੇ ਮਹਾਨ ਰਚਨਾਕਾਰ ਹੋਮਰ ਦੀ ਕਥਾਕਾਰੀ ਦਾ ਬੇਮਿਸ਼ਾਲ ਨਮੂਨਾ ਹੈ। ਇਸ ਦੀਆਂ ਵਿਸ਼ੇਸ਼ਤਾਈਆਂ ਦੀ ਪੁਨਰਸਿਰਜਣਾ ਬਾਅਦ ਵਾਲੇ ਕਥਾਕਾਰਾਂ ਕੋਲੋਂ ਸੰਭਵ ਨਹੀਂ ਹੋ ਸਕੀ। ਇਸ ਗਰੰਥ ਨੇ ਸੰਪੂਰਣ ਸੰਸਾਰ ਦੇ ਕਥਾ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਾ ਰਚਨਾਫਲਕ ਵਿਆਪਕ ਹੈ ਜਿਸ ਵਿੱਚ ਮਾਨਵੀ ਸੰਬੰਧਾਂ, ਕਿਰਿਆਕਲਾਪਾਂ ਅਤੇ ਸਮਾਜ ਦੇ ਸਾਰੇ ਪੱਖਾਂ ਦਾ ਸਮਾਵੇਸ਼ ਹੈ। ਨਿਤ ਪਰਿਵਰਤਨਸ਼ੀਲ ਸੰਸਾਰ ਦੇ ਸੁੱਖ-ਦੁੱਖ ਅਤੇ ਸੰਘਰਸ਼ਾਂ ਦੇ ਚਿਤਰਣ ਦੇ ਮਾਧਿਅਮ ਰਾਹੀਂ ‘ਓਡੀਸੀ’ ਵਿੱਚ ਹੋਮਰ ਨੇ ਜੀਵਨ ਅਤੇ ਜਗਤ ਦੇ ਯਥਾਰਥ ਨੂੰ ਪਰਗਟ ਕਰਦੇ ਹੋਏ ਇਹ ਰੇਖਾਂਕਿਤ ਕੀਤਾ ਹੈ ਕਿ ਸਾਹਸ, ਉਤਸ਼ਾਹ ਅਤੇ ਜਿਗਿਆਸਾ ਬਿਰਤੀ ਨਾਲ ਹੀ ਮਨੁੱਖ ਸਫਲਤਾ ਦੇ ਸਿਖਰ ਉੱਤੇ ਪੁੱਜਦਾ ਹੈ।
ਹੋਮਰ ਦੀ ਰਚਨਾਕੌਸ਼ਲਤਾ ਨੇ ਦ੍ਰਿਸ਼ਟ-ਜਗਤ ਦੀਆਂ ਵਾਸਤਵਿਕਤਾਵਾਂ ਨੂੰ ਕੁੱਝ ਇਸ ਤਰ੍ਹਾਂ ਸਹੇਜਿਆ ਹੈ ਕਿ ਇਹ ਗਰੰਥ ਸਾਹਿਤ ਹੀ ਨਹੀਂ ਸਗੋਂ ਇਤਹਾਸ, ਪੁਰਾਤੱਤਵ, ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਦੇ ਖੋਜੀ ਵਿਦਵਾਨਾਂ ਲਈ ਖਿੱਚ ਦੀ ਚੀਜ਼ ਬਣ ਗਿਆ ਹੈ। ਜਟਿਲ ਸੰਰਚਨਾ ਦੇ ਬਾਵਜੂਦ ‘ਓਡੀਸੀ’ ਦਾ ਕਥਾਪ੍ਰਵਾਹ ਪਾਠਕਾਂ ਨੂੰ ਬੰਨ੍ਹੀਂ ਰੱਖਦਾ ਹੈ। ਆਪਣੀ ਇਸ ਵਿਸ਼ੇਸ਼ਤਾ ਦੇ ਕਾਰਨ ਹੀ 850 ਈ. ਪੂ. ਦੇ ਆਸਪਾਸ ਜਨਮੇ ਹੋਮਰ ਦੀ ਇਹ ਰਚਨਾ ਅੱਜ ਵੀ ਪ੍ਰੇਰਣਾਦਾਈ ਬਣੀ ਹੋਈ ਹੈ।[3]
ਹਵਾਲੇ
[ਸੋਧੋ]- ↑ Rieu, D.C.H. (२००३). The Odyssey. पेंगुइन. p. xi.
{{cite book}}
: Check date values in:|year=
(help); Cite has empty unknown parameters:|accessday=
and|accessyear=
(help); Unknown parameter|accessmonth=
ignored (|access-date=
suggested) (help) - ↑ "अन्य देशों में मानवाधिकार और स्वत्व" (एचटीएमएल). मेरी कलम.
{{cite web}}
: Unknown parameter|accessmonthday=
ignored (help); Unknown parameter|accessyear=
ignored (|access-date=
suggested) (help) - ↑ "ओडिसी-होमर". Archived from the original on 2012-12-03. Retrieved 2012-12-10.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |