ਕਪਿਲ ਦੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਪਿਲ ਦੇਵ
ਕਪਿਲ ਦੇਵ
ਨਿੱਜੀ ਜਾਣਕਾਰੀ
ਪੂਰਾ ਨਾਮ
ਕਪਿਲ ਦੇਵ ਰਾਮਲਾਲ ਨਿਖਾਂਜ
ਜਨਮ (1959-01-06) 6 ਜਨਵਰੀ 1959 (ਉਮਰ 65)
ਚੰਡੀਗਡ਼੍ਹ, ਪੰਜਾਬ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਤੇਜ਼ ਗੇਂਦਬਾਜ)
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 142)16 ਅਕਤੂਬਰ 1978 ਬਨਾਮ ਪਾਕਿਸਤਾਨ
ਆਖ਼ਰੀ ਟੈਸਟ19 ਮਾਰਚ 1994 ਬਨਾਮ ਨਿਊਜ਼ੀਲੈਂਡ
ਪਹਿਲਾ ਓਡੀਆਈ ਮੈਚ (ਟੋਪੀ 25)1 ਅਕਤੂਬਰ 1978 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ17 ਅਕਤੂਬਰ 1994 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1975–1992ਹਰਿਆਣਾ
1984–1985ਵੌਰਚੈਸਟਰਸ਼ਿਰ
1981–1983ਨਾਰਥੈਂਪਟਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਅੰਤਰਰਾਸ਼ਟਰੀ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 131 225 275 309
ਦੌੜਾਂ 5,248 3,783 11,356 5,461
ਬੱਲੇਬਾਜ਼ੀ ਔਸਤ 31.05 23.79 32.91 24.59
100/50 8/27 1/14 18/56 2/23
ਸ੍ਰੇਸ਼ਠ ਸਕੋਰ 163 175* 193 175*
ਗੇਂਦਾਂ ਪਾਈਆਂ 27,740 11,202 48,853 14,947
ਵਿਕਟਾਂ 434 253 835 335
ਗੇਂਦਬਾਜ਼ੀ ਔਸਤ 29.64 27.45 27.09 27.34
ਇੱਕ ਪਾਰੀ ਵਿੱਚ 5 ਵਿਕਟਾਂ 23 1 39 2
ਇੱਕ ਮੈਚ ਵਿੱਚ 10 ਵਿਕਟਾਂ 2 n/a 3 n/a
ਸ੍ਰੇਸ਼ਠ ਗੇਂਦਬਾਜ਼ੀ 9/83 5/43 9/83 5/43
ਕੈਚਾਂ/ਸਟੰਪ 64/– 71/– 192/– 99/–
ਸਰੋਤ: ਕ੍ਰਿਕਇੰਫ਼ੋ, 24 ਜਨਵਰੀ 2008

ਕਪਿਲ ਦੇਵ ਰਾਮਲਾਲ ਨਿਖਾਂਜ[1] (ਉੇਚਾਰਨ ; ਜਨਮ 6 ਜਨਵਰੀ 1959) ਜਿਸਨੂੰ ਕਿ ਕਪਿਲ ਦੇਵ ਕਿਹਾ ਜਾਂਦਾ ਹੈ, ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। 1983 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਕਪਿਲ ਦੇਵ ਕਪਤਾਨ ਸਨ। 2002 ਵਿੱਚ ਵਿਸਡਨ ਵੱਲੋਂ ਕਪਿਲ ਦੇਵ ਨੂੰ 'ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ' ਖਿਤਾਬ ਦਿੱਤਾ ਗਿਆ ਸੀ।[2] ਕਪਿਲ ਦੇਵ ਵਿਸ਼ਵ ਦੇ ਮਹਾਨ ਕ੍ਰਿਕਟ ਆਲ-ਰਾਊਂਡਰਾਂ ਵਿੱਚੋਂ ਇੱਕ ਹੈ। ਕਪਿਲ ਅਕਤੂਬਰ 1999 ਤੋਂ ਅਗਸਤ 2000 ਵਿਚਕਾਰ ਭਾਰਤੀ ਕ੍ਰਿਕਟ ਟੀਮ ਦਾ 10 ਮਹੀਨਿਆਂ ਤੱਕ ਕੋਚ ਵੀ ਰਹਿ ਚੁੱਕਾ ਹੈ।


ਮੁੱਢਲਾ ਜੀਵਨ[ਸੋਧੋ]

ਕਪਿਲ ਦੇਵ ਦਾ ਜਨਮ ਚੰਡੀਗੜ੍ਹ ਵਿਖੇ 6 ਜਨਵਰੀ 1959 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਰਾਮ ਲਾਲ ਨਿਖੰਜ ਅਤੇ ਮਾਤਾ ਦਾ ਨਾਂ ਰਾਜ ਕੁਮਾਰੀ ਸੀ। ਜਵਾਨੀ ਵਿਚ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਉਹਨਾਂ ਨੂੰ ਉਹਨਾਂ ਦੇ ਮਾਤਾਜੀ ਨੇ ਪਾਲਿਆ। ਰਾਮ ਪਾਲ ਨਿਖੰਜ ਦਿਪਾਲਪੁਰ, (ਪੰਜਾਬ, ਪਾਕਿਸਤਾਨ) ਦੇ ਅਤੇ ਰਾਜ ਕੁਮਾਰ ਪਾਕਪਤਨ_ਜ਼ਿਲਾ (ਪੰਜਾਬ, ਪਾਕਿਸਤਾਨ) ਦੇ ਰਹਿਣ ਵਾਲੇ ਸਨ। ਪੰਜਾਬ ਦੀ ਵੰਡ (1947) ਤੋਂ ਪਹਿਲਾਂ ਨਿਖੰਜ ਪਰਵਾਰ ਉਕਾੜਾ ਤਹਿਸੀਲ (ਪੰਜਾਬ, ਪਾਕਿਸਤਾਨ) ਵਿੱਚ ਰਹਿੰਦਾ ਸੀ। ਕਪਿਲ ਦੇਵ ਦੀਆਂ ਚਾਰ ਭੇਣਾਂ ਦਾ ਜਨਮ 1947 ਤੋਂ ਪਹਿਲਾਂ ਅਤੇ ਦੋ ਭਰਾਵਾਂ ਦਾ ਜਨਮ 1947 ਤੋਂ ਬਾਅਦ ਫ਼ਾਜ਼ਿਲਕਾ (ਪੰਜਾਬ, ਭਾਰਤ)ਵਿਚ ਹੋਇਆ। ਮਗਰੋਂ ਨਿਖੰਜ ਪਰਵਾਰ ਚੰਡੀਗੜ੍ਹ ਵਿਚ ਆ ਵਸਿਆ ਜਿੱਥੇ ਕਪਿਲ ਦੇਵ ਦਾ ਜਨਮ ਹੋਇਆ। ਕਪਿਲ ਦੇਵ ਨੇ ਡੀ.ਏ.ਵੀ. ਸਕੂਲ ਵਿਚ ਤਾਲੀਮ ਹਾਸਲ ਕੀਤੀ।

ਚਾਂਸਲਰ[ਸੋਧੋ]

ਕਪਿਲ ਦੇਵ ਨੂੰ ਸਤੰਬਰ 2019 ਵਿਚ ਹਰਿਆਣਾ ਖੇਡ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ[3][4] ਬਣਾਇਆ ਗਿਆ ਹੈ|

ਕਿਤਾਬਾਂ[ਸੋਧੋ]

ਕਪਿਲ ਦੇਵ ਨੇ ਚਾਰ ਕਿਤਾਬਾਂ ਲਿਖੀਆਂ ਹਨ। ਤਿੰਨ ਕਿਤਾਬਾਂ ਕ੍ਰਿਕਟ ਬਾਰੇ ਹਨ ਅਤੇ ਇਕ ਕਿਤਾਬ 'ਵੀ ਦ ਸਿੱਖ'[5][6] ਸਿੱਖੀ ਨੂੰ ਸਮਰਪਤ ਹੈ ਜਿਸ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਅਪ੍ਰੈਲ 2019 ਵਿੱਚ ਸੁਲਤਾਨਪੁਰ ਲੋਧੀ ਵਿਖੇ ਲੋਕ ਅਰਪਣ ਕੀਤਾ ਸੀ।

ਪਰਵਾਰ[ਸੋਧੋ]

ਕਪਿਲ ਦੇਵ ਦਾ ਵਿਆਹ ਰੋਮੀ ਭਾਟੀਆ ਨਾਲ 1980 ਵਿਚ ਹੋਇਆ, ਅਤੇ ਉਨ੍ਹਾਂ ਦੀ ਇਕ ਬੇਟੀ ਹੈ।

ਕਪਤਾਨੀ ਰਿਕਾਰਡ[ਸੋਧੋ]

ਟੈਸਟ ਮੈਚ[ਸੋਧੋ]

ਸਰੋਤ:[7]

ਵਿਰੋਧੀ ਮੁਕਾਬਲੇ ਜਿੱਤ ਹਾਰ ਟਾਈ ਬਰਾਬਰ
 ਆਸਟਰੇਲੀਆ 6 0 0 1 5
 ਇੰਗਲੈਂਡ 3 2 0 0 1
 ਪਾਕਿਸਤਾਨ 8 0 1 0 7
 ਸ੍ਰੀ ਲੰਕਾ 6 2 1 0 3
 ਵੈਸਟ ਇੰਡੀਜ਼ 11 0 5 0 6
ਕੁੱਲ 34 4 7 1 22[8]

ਇੱਕ ਦਿਨਾ ਅੰਤਰਰਾਸ਼ਟਰੀ[ਸੋਧੋ]

ਸਰੋਤ:[9]

ਵਿਰੋਧੀ ਮੁਕਾਬਲੇ ਜਿੱਤ ਹਾਰ ਟਾਈ ਕੋਈ ਨਤੀਜਾ ਨਹੀਂ
 ਆਸਟਰੇਲੀਆ 19 9 9 0 1
 ਇੰਗਲੈਂਡ 5 3 2 0 0
 ਨਿਊਜ਼ੀਲੈਂਡ 8 6 2 0 0
 ਪਾਕਿਸਤਾਨ 13 4 9 0 0
 ਸ੍ਰੀ ਲੰਕਾ 13 10 2 0 1
 ਵੈਸਟ ਇੰਡੀਜ਼ 12 3 9 0 0
 ਜ਼ਿੰਬਾਬਵੇ 4 4 0 0 0
ਕੁੱਲ 74 39 32 0 2[10]

ਸਨਮਾਨ[ਸੋਧੋ]

  • 1979–80 – ਅਰਜੁਨ ਇਨਾਮ
  • 1982 – ਪਦਮ ਸ਼੍ਰੀ
  • 1983 – ਵਿਸਡਨ ਕ੍ਰਿਕਟਰ ਆਫ਼ ਈਅਰ[11]
  • 1991 – ਪਦਮ ਭੂਸ਼ਨ[12]
  • 2002 – ਵਿਸਡਨ ਸਦੀ ਦਾ ਭਾਰਤੀ ਕ੍ਰਿਕਟ ਖਿਡਾਰੀ[2]
  • 2010 – ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ
  • 2013 - ਐਨਡੀਟੀਵੀ ਦੁਆਰਾ ਸੂਚੀਬੱਧ ਭਾਰਤ ਦੀਆਂ 25 ਮਹਾਨ ਜੀਵਿਤ ਸਖ਼ਸ਼ੀਅਤਾਂ ਵਿੱਚ ਸ਼ਾਮਿਲ[13]
  • 2013 - ਸੀਕੇ ਨਾਇਡੂ ਲਾਇਫ਼ ਟਾਇਮ ਅਚੀਵਮੈਂਟ ਇਨਾਮ (ਘੋਸ਼ਿਤ)[14]
ਸਾਲ ਸਨਮਾਨ ਸਨਮਾਨ-ਕਰਤਾ ਵਿਭਾਗ
2008 ਲੈਫ਼ਟੀਨੈਂਟ ਕਰਨਲ ਭਾਰਤੀ ਪ੍ਰਦੇਸ਼ਿਕ ਫੌਜ

ਹਵਾਲੇ[ਸੋਧੋ]

  1. "Kapil Dev – Player Webpage". Cricinfo. Retrieved 17 March 2007.
  2. 2.0 2.1 "This is my finest hour: Kapil Dev". The Sportstar Vol. 25 No. 31. 8 March 2002. Archived from the original on 14 ਮਈ 2006. Retrieved 8 February 2014. {{cite news}}: Unknown parameter |dead-url= ignored (help)
  3. "ਕਪਿਲ ਦੇਵ ਹੋਣਗੇ ਹਰਿਆਣਾ ਸਪੋਰਟਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ". ਪੰਜਾਬੀ ਜਾਗਰਨ (in Punjabi). 14 September 2019. Retrieved 20 February 2020. {{cite news}}: Cite has empty unknown parameter: |dead-url= (help)CS1 maint: unrecognized language (link)
  4. "Kapil Dev to be first chancellor of Haryana Sports University". The Times of India. 14 September 2019. Retrieved 20 February 2020. {{cite news}}: Cite has empty unknown parameter: |dead-url= (help)
  5. "ਕਪਿਲ ਦੇਵ ਹੋਏ ਸਿੱਖਾਂ ਦੇ ਕਾਇਲ, ਬੋਲੇ, ਦੁਨੀਆ 'ਚ ਕਮਾਲ ਕਰ ਵਿਖਾਇਆ". ਏਬੀਪੀ ਸਾਂਝਾ (in Punjabi). 21 April 2019. Retrieved 20 February 2020. {{cite news}}: Cite has empty unknown parameter: |dead-url= (help)CS1 maint: unrecognized language (link)
  6. "'The book is to understand the sacrifices of the Sikh community'". Hindustan Times. 13 June 2019. Retrieved 20 February 2020. {{cite news}}: Cite has empty unknown parameter: |dead-url= (help)
  7. "Team records - Test matches - Cricinfo Statsguru - ESPN Cricinfo". Cricinfo. Retrieved 24 October 2015.
  8. "Team records - Test matches - Cricinfo Statsguru - ESPN Cricinfo". Cricinfo. Retrieved 24 October 2015.
  9. "Team records - One-Day Internationals - Cricinfo Statsguru - ESPN Cricinfo". Cricinfo. Retrieved 24 October 2015.
  10. "Team records - One-Day Internationals - Cricinfo Statsguru - ESPN Cricinfo". Cricinfo. Retrieved 24 October 2015.
  11. "Kapil Dev-CRICKETER OF THE YEAR-1983". Wisden Almanack. Retrieved 24 March 2007.
  12. "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015. {{cite web}}: Unknown parameter |dead-url= ignored (help)
  13. Deepshikha Ghosh (14 December 2013). "If you don't dream, you'll never reach anywhere: Kapil Dev". NDTV.com. Retrieved 24 October 2015.
  14. "Kapil Dev to be honoured with CK Nayudu Lifetime Award - Firstpost". 19 December 2013. Retrieved 13 September 2016.