ਕਬੂਤਰ ਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਬੂਤਰ ਬਾਜ਼ੀ ਲੋਕ ਮਨੋਰੰਜਨ ਦਾ ਇੱਕ ਸਾਧਨ ਹੈ ਜਿਸ ਵਿੱਚ ਚੀਨੇ ਕਬੂਤਰਾਂ ਦੀ ਬਾਜ਼ੀ ਪਾ ਜਾਂਦੀ ਹੈ। ਅਸਲ ਵਿੱਚ ਕਬੂਤਰਾਂ ਦਾ ਮੁਕਾਬਲਾ ਕਰਵਾ ਕੇ ਵੇਖਿਆ ਜਾਂਦਾ ਹੈ ਕਿ ਕਿਹੜਾ ਕਬੂਤਰ ਅਸਮਾਨ ਵਿੱਚ ਜ਼ਿਆਦਾ ਸਮਾਂ ਉੱਡ ਸਕਦਾ ਹੈ। ਉਹਨਾਂ ਦੀ ਲੰਮੀ ਉਡਾਣ ਦੇ ਅਧਾਰ ਤੇ ਕਬੂਤਰ ਮਾਲਕਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਜਾਂਦਾ ਹੈ। ਇਹ ਕਬੂਤਰ ਬਦਾਮ ਅਤੇ ਹੋਰ ਮਹਿੰਗੇ ਅਨਾਜ ਖਵਾ ਕੇ ਪਾਲੇ ਜਾਂਦੇ ਹਨ।

ਕਬੂਤਰ ਉਡਾਉਣ ਦੀ ਖੇਡ ਨੂੰ ਕਬੂਤਰਬਾਜ਼ੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਕਬੂਤਰਬਾਜ਼ੀ ਮਨੋਰੰਜਨ ਦਾ ਇਕ ਸਾਧਨ ਹੁੰਦੀ ਸੀ। ਆਮ ਕਬੂਤਰ ਜਿਹੜੇ ਘਰਾਂ ਦੇ ਕੰਧਾਂ-ਕੋਠਿਆਂ 'ਤੇ ਰੁੱਖਾਂ ਉੱਤੇ ਮਿਲਦੇ ਹਨ, ਇਨ੍ਹਾਂ ਨੂੰ ਗੋਲੇ ਕਬੂਤਰ ਕਹਿੰਦੇ ਹਨ। ਇਨ੍ਹਾਂ ਦਾ ਰੰਗ ਸੁਰਮਈ ਹੁੰਦਾ ਹੈ। ਦੂਜੇ ਪਾਲਤੂ ਕਬੂਤਰ ਹੁੰਦੇ ਹਨ। ਇਹ ਕਈ ਰੰਗਾਂ ਦੇ ਹੁੰਦੇ ਹਨ। ਕਈ ਕਿਸਮਾਂ ਦੇ ਹੁੰਦੇ ਹਨ। ਪਹਿਲੇ ਸਮਿਆਂ ਵਿਚ ਪਾਲਤੂ ਕਬੂਤਰ ਮੌਕ ਵਜੋਂ ਰਾਜਿਆਂ, ਮਹਾਰਾਜਿਆਂ, ਨਵਾਬਾਂ, ਸਰਦਾਰਾਂ ਅਤੇ ਆਮ ਪਰਿਵਾਰਾਂ ਦੇ ਵੀ ਰੱਖੇ ਹੁੰਦੇ ਸਨ। ਰਾਜੇ, ਮਹਾਰਾਜੇ ਤੇ ਨਵਾਬਾਂ ਦੇ ਪਾਲਤੂ ਕਬੂਤਰ ਤਾਂ ਨੌਕਰ ਰੱਖੇ ਹੁੰਦੇ ਸਨ ਜਿਹੜੇ ਇਕ ਥਾਂ ਤੋਂ ਦੂਜੀ ਥਾਂ ਚਿੱਠੀਆਂ ਪਹੁੰਚਾਉਣ ਦਾ ਕੰਮ ਕਰਦੇ ਸਨ। ਆਮ ਪਰਿਵਾਰ ਕਬੂਤਰ ਜ਼ਿਆਦਾ ਸ਼ੋਂਕ ਲਈ ਰੱਖਦੇ ਸਨ।ਜਾਂ ਕਬੂਤਰਬਾਜ਼ੀ ਲਈ ਰੱਖਦੇ ਸਨ। ਇਨ੍ਹਾਂ ਪਾਲਤੂ ਕਬੂਤਰਾਂ ਨੂੰ ਦਿਨੇ ਘਰਾਂ ਦੇ ਵਿਹੜਿਆਂ ਜਾਂ ਛੱਤਾਂ ਉਪਰ ਛੱਤਰੀਆਂ ਲਾ ਕੇ ਰੱਖਿਆ ਜਾਂਦਾ ਸੀ। ਰਾਤ ਨੂੰ ਖੁੱਡਿਆਂ ਵਿਚ ਬੰਦ ਕਰ ਦਿੱਤਾ ਜਾਂਦਾ ਸੀ। ਕਬੂਤਰਬਾਜ਼ ਸ਼ਰਤਾਂ ਲਾ ਕੇ ਕਬੂਤਰ ਉਡਾਉਂਦੇ ਹੁੰਦੇ ਸਨ। ਆਮ ਤੌਰ 'ਤੇ ਸ਼ਰਤ ਕਬੂਤਰਾਂ ਦੇ ਪਾਉਣ ਵਾਲੀਆਂ ਛੋਟੀਆਂ ਛੋਟੀਆਂ ਸੋਨੇ ਦੀਆਂ ਝਾਂਜਰਾਂ ਦੀ ਲਾਈ ਜਾਂਦੀ ਸੀ। ਜਿਹੜਾ ਕਬੂਤਰ ਸਭ ਤੋਂ ਅਖੀਰ ਤੱਕ ਅਸਮਾਨ ਵਿਚ ਉਡਦਾ ਰਹਿੰਦਾ ਸੀ ਤੇ ਸਭ ਤੋਂ ਅਖੀਰ ਵਿਚ ਛੱਤਰੀ ਤੇ ਆ ਕੇ ਬੈਠਦਾ ਸੀ, ਉਹ ਕਬੂਤਰ ਜਿੱਤਿਆ ਕਰਾਰ ਦਿੱਤਾ ਜਾਂਦਾ ਸੀ। ਰਿਆਸਤੀ ਰਾਜਾਂ ਸਮੇਂ ਕਬੂਤਰਬਾਜ਼ੀ ਆਮ ਕੀਤੀ ਜਾਂਦੀ ਸੀ। ਹੁਣ ਨਾ ਰਿਆਸਤਾਂ ਰਹੀਆਂ ਹਨ ਅਤੇ ਨਾ ਹੀ ਰਾਜੇ ਰਹੇ ਹਨ। ਹੁਣ ਕੋਈ ਟਾਵਾਂ-ਟੱਲਾ ਬੰਦਾ ਹੀ ਕਬੂਤਰ ਰੱਖਦਾ ਹੈ। ਇਸ ਲਈ ਹੁਣ ਕਬੂਤਰਬਾਜ਼ੀ ਵੀ ਬਹੁਤ ਘੱਟ ਹੋ ਗਈ ਹੈ।[1]

ਪਰਕਿਰਿਆ[ਸੋਧੋ]

ਬਾਜ਼ੀ ਤੋਂ ਕੁੱਝ ਦਿਨ ਪਹਿਲਾਂ ਕੋ ਦਿਨ, ਸਮਾਂ ਅਤੇ ਸਥਾਨ ਨਿਸ਼ਚਿਤ ਕਰ ਲਿਆ ਜਾਂਦਾ ਹੈ ਤੇ ਐਂਟਰੀ ਫੀਸ ਅਤੇ ਇਨਾਮਾਂ ਦੀ ਫੀਸ ਮੁਕੱਰਰ ਕਰ ਲ ਜਾਂਦੀ ਹੈ। ਗਰਮੀ ਦੇ ਦਿਨਾਂ ਵਿੱਚ ਬਾਜ਼ੀ ਦਾ ਸਮਾਂ ਅਕਸਰ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਤੱਕ ਰੱਖਿਆ ਜਾਂਦਾ ਹੈ। ਪਿੰਡ ਦੀ ਨਿਰਧਾਰਤ ਕੀਤੀ ਥਾਂ ਤੋਂ ਇੱਕੋ ਵੇਲੇ ਮੁਕਾਬਲੇ ਵਿੱਚ ਹਿੱਸੇਦਾਰ ਕਬੂਤਰ ਉਡਾ ਦਿੱਤੇ ਜਾਂਦੇ ਹਨ। ਹਰ ਚੀਨੇ ਕਬੂਤਰ ਤੇ ਕੋ ਨਾ ਕੋ ਨਿਸ਼ਾਨੀ ਲਗਾ ਜਾਂਦੀ ਹੈ। ਕਿਸੇ ਦੇ ਖੰਭਾਂ ਤੇ ਰੰਗ ਕਰਿਆ ਹੁੰਦਾ ਹੈ ਜਾਂ ਕਿਸੇ ਦੀ ਗਰਦਨ/ਪੈਰ ਵਿੱਚ ਕੋ ਹਲਕੀ ਨਿਸ਼ਾਨੀ ਪਾ ਜਾਂਦੀ ਹੈ। ਉਡਾਉਣ ਤੋਂ ਬਾਅਦ ਹਰ ਕਬੂਤਰਬਾਜ਼ ਆਪਣੇ ਕਬੂਤਰ ਦੀ ਨਿਗਰਾਨੀ ਰਖਦਾ ਹੈ। ਜਿਹੜਾ ਕਬੂਤਰ ਸਭ ਤੋਂ ਆਖੀਰ ਤੇ ਥੱਲੇ ਉਤਰਦਾ ਹੈ ਉਸ ਨੂੰ ਜੇਤੂ ਮੰਂਨਿਆ ਜਾਂਦਾ ਹੈ ਕਿਉਂਕਿ ਬਾਕੀ ਕਬੂਤਰ ਥੱਕ ਜਾਣ ਤੇ ਜਲਦੀ ਬੈਠ ਜਾਂਦੇ ਹਨ। ਇਹ ਸਾਰੇ ਕਬੂਤਰ ਟਰੇਨਡ ਹੁੰਦੇ ਹਨ ਜਿਸ ਕਰਕੇ ਇਹ ਉੱਥੇ ਹੀ ਉਤਰਦੇ ਹਨ ਜਿਥੋਂ ਉਡਾਏ ਜਾਂਦੇ ਹਨ।

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.