ਕਲਾਸਕੀਵਾਦ ਅਤੇ ਇਸ ਦਾ ਪੰਜਾਬੀ ਮਾਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਕਲਾਸਿਜ਼ਮ' ਦਾ ਸੰਕਲਪ ਯੂਰੋਪ ਨੇ ਦਿੱਤਾ,ਆਮ ਖ਼ਾਸ ਕਰਕੇ ਰੋਮਨ ਯੂਨਾਨੀ ਸੱਭਿਆਚਾਰ ਤੇ ਸਾਹਿਤ ਨੇ। ਭਾਰਤ ਵਿੱਚ ਇਸ ਨਾਲ ਸੰਬੰਧਿਤ ਕਈ ਸ਼ਬਦ ਵਰਤੇ ਗਏ ਹਨ: ਸਨਾਤਨਵਾਦ, ਪਰੰਪਰਾਵਾਦ, ਪ੍ਰਾਚੀਨਵਾਦ, ਸ਼ਾਸਤ੍ਰੀਅਤਾ ਆਦਿ, ਪਰ ਸ਼ਬਦ ਕਲਾਸੀਕਲ ਸਭ ਤੋਂ ਵੱਧ ਵਰਤਿਆ ਗਿਆ। ਇਸ ਲਈ ਕਲਾਸਿਜ਼ਮ ਲਈ ਸ਼ਬਦ ਕਲਾਸਕੀਵਾਦ ਵੀ ਵਰਤਿਆ ਜਾ ਸਕਦਾ ਹੈ।

ਪਹਿਲਾਂ ਪਹਿਲ ਸ਼ਬਦ ਕਲਾਸੀਕਲ ਇੱਕ ਵਿਸ਼ੇਸ਼ ਸ਼੍ਰੇਣੀ ਦੇ ਸੱਭਿਆਚਾਰ ਦੇ ਮਿਆਰ ,ਗਿਆਨ ਵਿੱਦਿਆ ਦੀ ਪੱਧਰ ਅਤੇ ਪ੍ਰਤਿਭਾ ਲਈ ਵਰਤਿਆ ਗਿਆ। ਰੋਮਨ ਸਮਾਜ ਨੂੰ ਪੰਜ ਸ਼੍ਰੇਣੀਆਂ ਵਿਚ ਵੰਡਿਆ ਗਿਆ ਸੀ ਤੇ ਸਭ ਤੋਂ ਉੱਚਤਮ ਸ਼੍ਰੇਣੀ ਨੂੰ 'ਕਲਾਸੀਕਲ' ਆਖਿਆ ਗਿਆ ਸੀ। ਦੂਜੀ ਸਦੀ ਵਿੱਚ ਗੇਲੀਅਸ ਨੇ ਇਸ ਸ਼ਬਦ ਨੂੰ ਪਹਿਲੀ ਵਾਰ ਸਾਹਿਤ ਦੇ ਸੰਦਰਭ ਵਿਚ ਵਰਤਿਆ। ਉਸ ਸ਼੍ਰੇਸਟ ਜਾਂ ਉੱਚਤਮ ਸ਼੍ਰੇਣੀ ਲਈ ਜੋ ਸਾਹਿਤ ਲਿਖਿਆ ਗਿਆ ਸੀ ,ਉਸ ਨੂੰ 'ਕਲਾਸੀਕਲ'ਆਖਿਆ ਤੇ ਜੋ ਸਾਧਾਰਨ ਲੋਕਾਂ ਲਈ ਜਾਂ ਸਾਧਾਰਨ ਸਾਹਿਤ ਲਿਖਿਆ ਜਾਂਦਾ ਸੀ ਉਸ ਨੂੰ 'ਪਰਾਲੇਤੇਰੀਅਸ' ਆਖਿਆ। ਪਰਾਲੀਤਾਰੀ ਸ਼ਬਦ ਸਮਾਜਵਾਦੀ ਅਰਥਾਂ ਵਿੱਚ ਵੀ ਇਸੇ ਤੋਂ ਹੀ ਬਣਿਆ। ਬਾਅਦ ਵਿੱਚ ਸ਼ਬਦ 'ਕਲਾਸ' ਵੀ ਇਸੇ 'ਕਲਾਸਿਕਸ' ਸ਼ਬਦ ਤੋਂ ਬਣਿਆ,ਕਿਉਂਕਿਜਿਸ ਜਮਾਤ ਵਿਚ ਉਹ ਉੱਚਤਮ ਸ਼੍ਰੇਣੀ ਦੇ ਲੋਕ ਪੜ੍ਹਦੇ ਸਨ,ਉਸ ਨੂੰ ਕਲਾਸ ਆਖਿਆ ਜਾਂਦਾ ਸੀ। ਜਿਵੇਂ ਹੋਮਰ ਦੇ ਮਹਾਂਕਾਵਿ,ਪਲੈਟੋ ਦੀ 'ਰੀਪਬਲਿਕ' ,ਅਰਸਤੂ ਦਾ ਕਾਵਿ ਸ਼ਾਸਤਰ,ਸੋਫੋਕਲੀਜ਼ ਦੇ ਨਾਟਕ ਜਾਂ ਅਜਿਹੀਆਂ ਹੋਰ ਰਚਨਾਵਾਂ ਤੇ ਇਨ੍ਹਾਂ ਰਚਨਾਵਾਂ ਨੂੰ ਕਲਾਸਿਕਸ ਆਖਿਆ ਜਾਣ ਲੱਗਾ। ਇਉਂ ਪਹਿਲਾਂ ਪਹਿਲ ਕਲਾਸੀਕਲ ਸਾਹਿਤ ਦਾ ਨਿਰਣਾ ਹੋਇਆ। ਸਪੱਸ਼ਟ ਹੈ ਕਿ ਕਲਾਸਿਜ਼ਮ ਦੀਆਂ ਪਹਿਲੀਆਂ ਜੜ੍ਹਾਂ ਵਿਚਾਰਧਾਰਕ ਧਰਾਤਲ ਵਿੱਚ ਹਨ ਤੇ ਇਹ ਵਿਚਾਰਧਾਰਾ ਉੱਚਤਮ ਸ਼੍ਰੇਣੀ ਦੀ ਹੈ ,ਕਿਉਂ ਕਿ ਉਹ ਦੂਸਰਿਆਂ ਨੂੰ ਨਿਮਨ ਗਿਣਦੇ ਸਨ,ਉੱਚਤਮ ਸੱਭਿਆਚਾਰ ਕੇਵਲ ਆਪਣੇ ਨਾਲ ਹੀ ਸਬੰਧਿਤ ਕਰਦੇ ਸਨ।

ਯੂਨਾਨ ਨੇ ਕਈ ਸਾਹਿਤਕ ਵਿਧਾਵਾਂ ਤੇ ਉਨ੍ਹਾਂ ਦੇ ਸਿਧਾਂਤ ਸਾਹਮਣੇ ਲਿਆਂਦੇ ,ਤਰਾਸਦੀ,ਕਾਮਕੀ ਮਹਾਂ ਕਾਵਿ,ਇੱਥੋਂ ਤੱਕ ਕਿ ਰੋਮਾਂਸ ਦੀ ਵੀ ਕਲਾਸਕੀ ਪੱਧਰ ਸਾਹਮਣੇ ਲਿਆਂਦੀ ਤੇ ਇਹ ਸਭ ਕੁਝ ਰੋਮਨ ਸਾਮਰਾਜ ਨੇ ਜੋ ਸੱਭਿਆਚਾਰ ਖੜ੍ਹਾ ਕੀਤਾ ਉਸ ਤੋਂ ਅਗੇਰੇ ਪ੍ਰਵਾਹਿਤ ਹੋ ਗਿਆ,ਪਰ ਰੋਮਨ ਸਾਮਰਾਜ ਦੇ ਢਹਿ ਢੇਰੀ ਹੋਣ ਨਾਲ ਸਭ ਕੁਝ ਠਹਿਰ ਗਿਆ। ਇਸ ਤੋਂ ਪਿੱਛੋਂ ਦੇ ਕੁਝ ਸਮੇਂ ਨੂੰ ਯੂਰਪ ਵਿੱਚ ਸਿਆਹ ਦੌਰ (Dark ages)ਦਾ ਨਾਂ ਦਿੱਤਾ ਗਿਆ। ਚਿੰਤਨ ਜਾਂ ਤਾਂ ਚਰਚ ਦੀ ਛਤਰ ਛਾਇਆ ਚ ਲੁਕ ਜਾਂਦਾ ਹੈ ਤੇ ਜਾਂ ਲਾਤੀਨੀ ਭਾਸ਼ਾ ਵਿੱਚ। ਜੋ ਕੁਝ ਸਾਹਮਣੇ ਆਉਂਦਾ ਹੈ ਉਸ ਵਿੱਚ ਕ੍ਰਿਸਚੀਅਨ ਵਿਚਾਰ ਯੂਨਾਨੀ ਤੇ ਰੋਮਨ ਵਿਚਾਰਾਂ ਨਾਲ ਘੁਲੇ ਮਿਲੇ ਹੋਏ ਹਨ। ਜੋ ਕੁਝ ਸਾਹਮਣੇ ਆਉਂਦਾ ਹੈ ਉਸ ਵਿੱਚ ਕ੍ਰਿਸਚੀਅਨ ਵਿਚਾਰ ਯੂਨਾਨੀ ਤੇ ਰੋਮਨ ਵਿਚਾਰਾਂ ਨਾਲ ਘੁਲੇ ਮਿਲੇ ਹੋਏ ਹਨ। ਇਸ ਪਿੱਛੋਂ ਅੰਗਰੇਜ਼ੀ ,ਜਰਮਨ ,ਫਰੈਂਚ ,ਇਤਾਲਵੀ ਤੇ ਹੋਰ ਯੂਰਪੀ ਭਾਸ਼ਾਵਾਂ ਭਾਸ਼ਾਵਾਂ ਵਿਕਸਿਤ ਹੋਣੀਆਂ ਸ਼ੁਰੂ ਹੋਈਆਂ ,ਪਰ ਕਲਾਸੀਕਲ ਪ੍ਰਤੀਮਾਨਾਂ ਲਈ ਲੇਖਕ ਖਾਸ ਤੌਰ ਤੇ ਯੂਨਾਨੀ ਵੱਲ ਦੇਖਦੇ ਰਹੇ। ਬਹੁਤ ਸਾਰੀ ਸ਼ਬਦਾਵਲੀ ਯੂਨਾਨੀ ਰੋਮਨ ਪਿਛੋਕੜ ਵਿੱਚੋਂ ਆਈ।

ਇਨ੍ਹਾਂ ਕਲਾਸੀਕਲ ਪ੍ਰਤੀਮਾਨਾਂ ਦੇ ਸਾਹਵੇਂ ਵੰਗਾਰ ਉਸ ਦੌਰ ਵਿਚ ਖੜ੍ਹੀ ਹੋਣੀ ਸ਼ੁਰੂ ਹੋਈ ,ਜਦੋਂ ਚਰਚ ਤੇ ਵਿਗਿਆਨ ਦੇ ਦਰਮਿਆਨ ਤਣਾਓ ਪੈਦਾ ਹੋਣਾ ਸ਼ੁਰੂ ਹੋਇਆ। ਰੈਨੇਸਾ ਦਾ ਦੌਰ ਸਾਹਮਣੇ ਆਇਆ ,ਦਾਂਤੇ ਦੀ 'ਡਿਵਾਈਨ ਕਾਮੇਡੀ',ਮਾਈਕਲਏਂਜਲੋ ਜਲੋ ਤੇਹੋਰ ਕਲਾਕਾਰਾਂ ਲੇਖਕਾਂ ਨੇ ਕਲਾਸਿਜ਼ਮ ਦੇ ਨਵੇਂ ਮਿਆਰ ਕਾਇਮ ਕਰ ਦਿੱਤੇ। Gilbet Highet ਦਾ The Classical Tradition ਵਿੱਚ ਵਿਚਾਰ ਹੈ ਕਿ ਕਾਫ਼ੀ ਹੱਦ ਤਕ ਕਲਾਸੀਕਲ ਪ੍ਰਤੀਮਾਨਾਂ ਦੀ ਜੜ੍ਹ ਫਿਰ ਭੀ ਯੂਨਾਨੀ ਰੋਮਨ ਕਲਾਸੀਕਲ ਪ੍ਰਤੀਮਾਨਾਂ ਵਿੱਚ ਰਹਿੰਦੀ ਹੈ। ਜਦੋਂ ਗਿਆਨ ਕਰਨ ਦਾ ਉਦੈ ਹੋਇਆ ਤਾਂ ਉਦੋਂ ਵੀ ਇਕ ਅਜਿਹੇ ਨਿਰੰਤਰਣ ਤੇ ਤਰਕ ਨੇ ਆਪਣੀ ਜੜ੍ਹ ਮਜ਼ਬੂਤ ਕੀਤੀ ਜਿਸ ਦੀਆਂ ਜੜ੍ਹਾਂ ਕਲਾਸਕੀਵਾਦ ਵਿੱਚ ਸਨ।

ਕਲਾਸਕੀਵਾਦ ਨਾਲ ਸੰਬੰਧਿਤ ਚਿੰਤਕਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਭਾਵੇਂ ਇਹ ਜੜ੍ਹਾਂ ਉਸ ਸ਼ਾਸਤਰੀਅਤਾ ਵਿੱਚ ਰਹਿਣ ,ਫਿਰ ਵੀ ਹਰ ਸੱਭਿਆਚਾਰ ਆਪਣਾ ਕਲਾਸਕੀ ਮਾਡਲ ਆਪ ਪੈਦਾ ਕਰਦਾ ਹੈ। ਹਰ ਸੱਭਿਆਚਾਰ ਤੇ ਸਾਹਿਤ ਦੀਆਂ ਆਪਣੀਆਂ ਸਥਿਤੀਆਂ ਹੁੰਦੀਆਂ ਹਨ ,ਜੋ ਉਸ ਦੀ ਸ੍ਰੇਸ਼ਟਤਾ ਦੀ ਪਹਿਚਾਣ ਬਣਾਉਂਦੀਆਂ ਹਨ।

ਕਲਾਸਿਕੀਵਾਦ ਤੋਂ ਪਿੱਛੋਂ ਜੋ ਹੋਰ ਪਰਿਵਰਤਨ ਵਾਪਰਦੇ ਰਹੇ ਉਨ੍ਹਾਂ ਤੋਂ ਪਿੱਛੋਂ ਨਵ ਕਲਾਸਕੀਵਾਦ ਸਾਹਮਣੇ ਆਇਆ ,ਜਿਸ ਨੇ ਉਸ ਨਿਰੰਤਰਣ ,ਤਰਕ ,ਆਦਰਸ਼ਾਂ,ਉੱਚ ਸੱਭਿਆਚਾਰਕ ਮਿਆਰਾਂ ਨੂੰ ਮੰਨਿਆ। ਅੰਗਰੇਜ਼ੀ ਵਿਚ ਡਰਾਈਡਨ ਤੇ ਮੋਮ ਦਾ ਨਵ ਕਲਾਸਕੀਵਾਦ ਵੀ ਇਸੇ ਦੀ ਹੀ ਉਪਜ ਸੀ। ਇਹ ਦੌਰ 1660-1714ਤਕ ਮੰਨਿਆ ਜਾਂਦਾ ਹੈ। ਫਰੈਂਚ ਵਿੱਚ ਵੀ ਇਹ 17ਵੀ ਸਦੀ ਦੇ ਦੂਜੇ ਅੱਧ ਵਿੱਚ ਸਾਹਮਣੇ ਆ ਗਿਆ ਸੀ ।

Antiquity ਨਵ ਕਲਾਸਕੀਵਾਦ ਦਾ ਕੇਂਦਰੀ ਮਿਆਰ ਰਿਹਾ। ਅਤੇ ਵਿਚਾਰਾਂ ਦੀ ਸੰਯੁਕਤੀ ਸਪਸ਼ਟਤਾ,ਵਿਸ਼ਵਤਾ, ਆਦਰਸ਼ਵਾਦ ਤੇ ਨਿਰੰਤਰਣ ਇਸਦੇ ਲੱਛਣ ਬਣੇ। ਇਨ੍ਹਾਂ ਨੇ ਨਵ ਕਲਾਸਕੀਵਾਦ ਨੂੰ ਗੰਭੀਰਤਾ ਨਾਲ ਜੋਡ਼ਿਆ।

ਚਿੰਤਕਾਂ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਹੈ ਕੇ ਕਲਾਸਕੀਵਾਦ ਅਤੇ ਨਵ ਕਲਾਸਕੀਵਾਦ ਦੀ ਗੱਲ ਉੱਥੇ ਹੀ ਖਤਮ ਨਾ ਹੋ ਗਈ ,ਸਗੋਂ ਕਲਾਸਕੀਵਾਦ ਜਾਂ ਨਵ ਕਲਾਸਕੀਵਾਦ ਅੱਜ ਵੀ ਸਾਹਿਤ ਜਾਂ ਕਲਾ ਦੇ ਅੰਗ ਸੰਗ ਹੈ। ਜਦੋਂ ਵੀਹਵੀਂ ਸਦੀ ਵਿਚ ਨਵ ਅਰਸਤੂਵਾਦੀ ਆਲੋਚਕਾਂ ਦਾ ਚਰਚਾ ਸਾਹਮਣੇ ਆਇਆ ਯਾ ਟੀ ਐੱਸ ਈਲੀਅਟ ਦੀ ਆਲੋਚਨਾ ਸਾਹਮਣੇ ਆਈ,ਜਦੋਂ ਉਹ Tradition and Individual Talent ਦੀ ਗੱਲ ਕਰਦਾ ਹੈ ਜਾਂ ਰੁਮਾਂਸਵਾਦ ਦਾ ਵਿਰੋਧ ਕਰਦਾ ਹੈ ਤਾਂ ਉਹ ਕਲਾਸਕੀਵਾਦ ਨੂੰ ਨਵੇਂ ਪਰਿਪੇਖਾਂ ਵਿਚ ਸਵੀਕਾਰ ਕਰ ਰਿਹਾ ਹੈ। ਉਸ ਦੀ ਕਵਿਤਾ 'ਵੇਸਟਲੈਂਡ 'ਦੀ ਕਲਾਸਕੀ ਵਿਧੀ ਦੀ ਲਖਾਇਕ ਹੈ।

ਕਲਾਸਕੀਵਾਦ ਜਾਂ ਨਵ ਕਲਾਸਕੀਵਾਦ ਨੂੰ ਸਭ ਤੋਂ ਵੱਡੀ ਵੰਗਾਰ ਰੁਮਾਂਸਵਾਦ ਨੇ ਖੜ੍ਹੀ ਕੀਤੀ। ਕਿਉਂ ਕੀ ਕਲਾਸਕੀਵਾਦ ਕੋਲ ਇਕ ਅੰਦਰਲਾ ਨਿਰੰਤਰਣ ਤੇ ਆਦਰਸ਼ਵਾਦ ਸੀ,ਇਸ ਵਿਚ ਫੇੈਤਸੀ,ਪਾਰਗਮਤਾ ਦਿ ਰੋਮਾਨੀ ਅਤੇ ਖੁੱਲ੍ਹੀ ਉਡਾਣ ਲਈ ਵਧੇਰੇ ਸਵੀਕ੍ਰਿਤੀ ਨਹੀਂ ਸੀ ,ਭਾਵਾਤਮਕਤਾ ਦੀ ਥਾਂ ਤਰਕ ਨੂੰ ਪ੍ਰਥਮਤਾ ਪ੍ਰਾਪਤ ਸੀ। ਇਸ ਲਈ ਵਰਡਸਵਰਥ ,ਕਾਲਰਿਜ ,ਕੀਟਸ ,ਸ਼ੈਲੇ ਆਦਿ ਨੇ ਰੋਮਾਂਟਿਕਵਾਦ ਲਹਿਰ ਦੇ ਰੂਪ ਵਿੱਚ ਕਲਾਸਕੀਵਾਦ ਨੂੰ ਵੰਗਾਰਿਆ। ਡੀ ਐਚ ਲਾਰੈਂਸ ਜਿਸ ਨੇ ਮਨੁੱਖੀ ਜਿਨਸੀ ਮਾਨਸਿਕਤਾ ਨੂੰ ਫਰੋਲਣ ਦੀਆਂ ਹੋਰ ਖੁੱਲ੍ਹਾਂ ਲਈਆਂ ਉਹ ਅਜਿਹੀ ਕਿਸੇ ਕਲਾਸਿਕ ਜਾਂ ਰੁਮਾਂਟਿਕ ਵੰਡ ਵਿਚ ਨਹੀਂ ਆਉਂਦਾ,ਪਰ ਉਸ ਨੇ ਕਲਾਸਕੀਵਾਦ ਬਾਰੇ ਆਖਿਆ ,"This classissity is bunkum and still more covesrdice"ਪਰ ਫਿਰ ਵੀ ਕਲਾਸਿਕੀਵਾਦ ਜਾਂ ਨਵ ਕਲਾਸਕੀਵਾਦ ਦਾ ਉਦੋਂ ਵੀ ਮਹੱਤਵ ਰਹਿੰਦਾ ਹੈ ਜਦੋਂ ਕਿਸੇ ਕਲਾਸਕੀ ਟੈਕਸਟ ਉੱਤੇ ਕਿਸੇ ਮੈਟਾ ਟੈਕਸਟ ਦੀ ਉਸਾਰੀ ਕੀਤੀ ਜਾਂਦੀ ਹੈ,ਜਿਵੇਂ ਹੋਮਰ ਦੇ ਯੂਲੀਸਿਜ਼ ਉਤੇ ਚੇਤਨ ਪ੍ਰਵਾਹ ਦੀ ਵਿਧੀ ਵਿੱਚ ਉਸਾਰਿਆ ਆਧੁਨਿਕ ਨਾਵਲ 'ਯੂਲੀਸਿਜ਼' ਜਾਂ ਇਸ ਵਿਧੀ ਵਿੱਚ ਸਾਹਮਣੇ ਆਈਆਂ ਵੱਖ ਵੱਖ ਵਿਧਾਵਾਂ ਵਿਚ ਹੋਰ ਮਜ਼ਬੂਤ ਸਾਰੀਆਂ ਰਚਨਾਵਾਂ ।

ਕਲਾਸਕੀਵਾਦ ਦਾ ਪਸਾਰ ਕੇਵਲ ਸਾਹਿਤ ਤਕ ਹੀ ਸੀਮਤ ਨਹੀਂ ਰਿਹਾ,ਇਹ ਵਿਗਿਆਨ,ਆਰਥਿਕਤਾ,ਆਰਥਿਕਤਾ ,ਸਮਾਜ ਵਿਗਿਆਨ ,ਕਲਾ, ਸੰਗੀਤ ,ਫਿਲਾਸਫੀ ਆਦਿ ਤੇ ਹੋਰ ਚਿੰਤਨ ਤਕ ਵੀ ਫੈਲ ਗਿਆ ਹੈ। ਇਸ ਲਈ ਇਹ ਸੰਕਲਪ ਬਹੁਤ ਵਿਸ਼ਾਲ ਹੋ ਚੁੱਕਾ ਹੈ। ਉਦਾਹਰਨ ਦੇ ਤੌਰ ਤੇ ਕਲਾਸੀਕਲ ਆਰਥਿਕਤਾ ਦੇ ਸਿਧਾਂਤਾਂ ਨੂੰ ਐਡਮ ਸਮਿੱਥ ,ਡੇਵਿਡ ਰਿਕਾਰਡੋ, ਜੌਹਨ ਸਟੂਅਰਟ ਮਿੱਲ ਆਦਿ ਨਾਲ ਸਬੰਧਿਤ ਕੀਤਾ ਜਾਂਦਾ ਹੈ ,ਜੋ ਥੋੜ੍ਹੇ ਅੰਤਰ ਨਾਲ ਖੁੱਲ੍ਹੀ ਆਰਥਿਕਤਾ ਦਾ ਸਿਧਾਂਤ ਹੈ ,ਜਿਸ ਵਿੱਚੋਂ ਪੂੰਜੀਵਾਦ ਵਿਕਸਿਤ ਹੁੰਦਾ ਹੈ ਤੇ ਹੁਣ ਵਿਕਸਿਤ ਪੂੰਜੀਵਾਦ ਦੀਆਂ ਨੀਂਹਾਂ ਵੀ ਉਸੇ ਕਲਾਸੀਕਲ ਇਕਾਨਮੀ ਤੇ ਹਨ ,ਭਾਵੇਂ ਗਲੋਬਲਾਈਜ਼ੇਸ਼ਨ ਤੱਕ ਪਹੁੰਚਦਿਆਂ ਬਹੁਤ ਕੁਝ ਬਦਲਿਆ ਹੈ। ਕਾਰਲ ਮਾਸਕ ਨੇ ਇਸ ਕਲਾਸਕੀ ਆਰਥਿਕਤਾ ਨੂੰ ਹੀ ਵੰਗਾਰਿਆ ਸੀ।

ਇਵੇਂ ਕਲਾਸੀਕਲ ਫਿਜ਼ਿਕਸ ਨਿਊਟਨ ਦੇ ਸਿਧਾਂਤਾਂ ਤੱਕ ਸੀਮਤ ਰਹੀ ਸੀ। ਆਈਨਸਟਾਈਨ ਦੀ 'ਥਿਊਰੀ ਆਫ ਰੈਲੇਟਿਵਿਟੀ ' ਨੇ ਬਹੁਤ ਬਹੁਤ ਕੁਝ ਬਦਲ ਦਿੱਤਾ। ਪਰ ਕਲਾਸੀਕਲ ਵਿਗਿਆਨ ਦੇ ਵਿਕਾਸ ਵਿੱਚੋਂ ਇਹ ਸਭ ਕੁਝ ਵਿਕਸਿਤ ਹੋਇਆ ਹੈ।

ਚਿੱਤਰ ਕਲਾ ਤੇ ਇਮਾਰਤ ਕਲਾ ਵਿੱਚ ਵੀ ਕਲਾਸੀਕਲ ਸ਼ੈਲੀਆਂ ਦਾ ਆਪਣਾ ਸੰਕਲਪ ਹੈ। ਕਲਾਸੀਕਲ ਸ਼ੈਲੀ ਅਮੂਰਤਾ,ਗੋਲਾਈ,ਅੰਦਰਲੀ ਡੂੰਘੀ ਸਪੇਸ ਦੀ ਥਾਂ ਸਮੂਰਤਾ,ਸਿੱਧੀ ਲਕੀਰ,ਸਪੇਸ ਦੇ ਬਾਹਰਲੇ ਪਸਾਰਾਂ ਨੂੰ ਵੱਧ ਮਹੱਤਵ ਦਿੰਦੀ ਸੀ,ਪਰ ਨਿਰੋਲ ਕਲਾਸੀਕਲ ਜਾਂ ਨਵ ਕਲਾਸੀਕਲ ਦੌਰ ਤੋਂ ਬਾਅਦ ਪਿਕਾਸੋ ਤੇ ਹੋਰ ਕਲਾਕਾਰਾਂ ਵਿੱਚ ਬਹੁਤ ਕੁਝ ਬਦਲ ਗਿਆ। ਕਲਾਸਕੀ ਸ਼ੈਲੀਆਂ ਨਵੀਂਆਂ ਸ਼ੈਲੀਆਂ ਨਾਲ ਘੁਲ ਮਿਲ ਗਈਆਂ। ਇਮਾਰਤ ਕਲਾ ਵਿੱਚ ਐਨ ਨੇੜਲਾ ਕਰਬੂਜ਼ੀਅਰ ਨੂੰ ਹੀ ਲਓ। ਚੰਡੀਗੜ੍ਹ ਦੀ ਇਮਾਰਤ ਕਲਾ ਵਿੱਚ ਕਲਾਸਕੀ ਤੇ ਨਵੀਂ ਸ਼ੈਲੀ ਦੋਵੇਂ ਘੁਲੀਆਂ ਮਿਲੀਆਂ ਹੋਈਆਂ ਹਨ।

ਇਉਂ ਨਵੀਆਂ ਸ਼ੈਲੀਆਂ ਸਾਹਮਣੇ ਆਉਣ ਦੇ ਬਾਵਜੂਦ ਕਲਾਸਕੀ ਸ਼ੈਲੀਆਂ ਦਾ ਮਹੱਤਵ ਬਣਿਆ ਹੋਇਆ ਹੈ। ਕਲਾਸਕੀ ਸੰਗੀਤ ਦਾ ਇਸ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵ ਬਣਦਾ ਹੈ। ਪਰੰਪਰਾ ਇਸ ਕਲਾਸਕੀਵਾਦ ਨੂੰ ਸਾਂਭ ਕੇ ਅੱਗੇ ਪ੍ਰਵਾਹਿਤ ਕਰਦੀ ਹੈ,ਹਰ ਸੱਭਿਆਚਾਰ ਵਿੱਚ ਇਸ ਦੇ ਸਰੰਚਨਾਤਮਕ ਅੰਤਰ ਨੂੰ ਸਪਸ਼ਟ ਕਰਦੀ ਹੈ । ਸਰੰਚਨਾ ਵਾਦ ਤੇ ਉਤਰ ਆਧੁਨਿਕਤਾ ਨੇ ਇਸ ਵੱਲ ਹੋਰ ਧਿਆਨ ਦੁਆਇਆ ਹੈ।

ਇਕ ਹੋਰ ਸੰਕੇਤ ਇਹ ਹੈ, ਸੱਭਿਆਚਾਰਕ ਤੇ ਸਮਾਜਿਕ ਪਰਿਵਰਤਨਾਂ ਨਾਲ ਤੇ ਵਿਕਾਸ ਨਾਲ,ਵਿਚਾਰਧਾਰਕ ਤਬਦੀਲੀਆਂ ਨਾਲ ਉਚਤਮ ਸੱਭਿਆਚਾਰ,ਸ਼੍ਰੇਣੀ,ਆਦਰਸ਼ਵਾਦ ਦਾ ਉਹੀ ਸੰਕਲਪ ਨਾ ਰਹਿ ਗਿਆ ਜੋ ਯੂਨਾਨੀ ਰੋਮਨ,ਸੱਭਿਆਚਾਰ ਕੋਲ ਸੀ,ਸਗੋਂ ਇਹ ਬਦਲਦਾ ਰਿਹਾ ਤੇ ਸਾਹਿਤ ਇਸ ਦਾ ਸੰਚਾਰ ਕਰਦਾ ਰਿਹਾ,ਪਰ ਕਲਾਸਕੀ ਪਰਿਵਿਰਤੀ ਅਨੁਸਾਰ ਤਰਕ,ਨਿਰੰਤਰਣ,ਵਿਦਵਤਾ ਨੂੰ ਹੋਰ ਸਾਹਿਤ ਨੇ ਆਪਣੀ ਸਾਹਿਤਕਤਾ ਲਈ ਅਪਣਾਇਆ,ਇਉਂ ਕਲਾਸਕੀਵਾਦ ਬਦਲ ਦੇ ਰੂਪ ਵਿੱਚ ਸਾਹਿਤਕ ਨਿਘਾਰ ਬਣਿਆ ਰਿਹਾ ਹੈ ।

ਇਸੇ ਲਈ ਇਹ ਜ਼ਰੂਰੀ ਨਹੀਂ ਜਦੋਂ ਕਲਾਸਕੀਵਾਦ ਦਾ ਪੰਜਾਬੀ ਮਾਡਲ ਵਿਚਾਰਿਆ ਜਾਵੇ ਤਾਂ ਉਸ ਦਾ ਸਰੋਤ ਪੱਛਮੀ ਯੂਰਪੀ ਕਲਾਸਿਕ ਬਾਅਦ ਯਾ ਨਵ ਕਲਾਸਕੀਵਾਦ ਹੋਵੇ । ਪੰਜਾਬ ਮੁੱਢਲੇ ਸੱਭਿਆਚਾਰਾਂ ਦੇ ਸਿਰਜਕਾਂ ਵਿੱਚੋਂ ਇੱਕ ਹੈ । ਭਾਰਤੀ ਸੱਭਿਆਚਾਰ ਦਾ ਬਹੁਤ ਕੁਝ ਇਸ ਨੇ ਸਿਰਜਿਆ ਹੈ । ਰਿਗਵੇਦ ਸੱਭਿਆਚਾਰ,ਆਦਰਸ਼, ਧਰਮ , ਗਿਆਨ ਨੂੰ ਸੂਤਰਬੱਧ ਕਰਦਾ ਹੈ। ਪਾਨਿਣੀ ਨੇ ਭਾਸ਼ਾ ਤੇ ਵਿਆਕਰਣ ਨੂੰ ਕਲਾਸਕੀ ਸੂਤਰਾਂ ਵਿੱਚ ਬੰਨ੍ਹ ਦਿੱਤਾ ਹੈ। ਭਾਰਤੀ ਕਾਵਿ ਸ਼ਾਸਤਰ ਦੇ ਸਾਰੇ ਯਤਨ ਵੀ ਕਲਾਸ ਕੀ ਹਨ,ਪਰ ਰਾਸ਼ਨ ਸਿਧਾਂਤ ਹੀ ਸਪੱਸ਼ਟ ਕਰ ਦਿੰਦਾ ਹੈ ਕਿ ਅਨੁਭਵ ਭਾਵਾਤਮਕ ਤੇ ਪਾਰਗਾਮਤਾ ਇਸ ਸ਼ਾਸਤਰੀਅਤਾ ਜਾਂ ਸੂਤਰਬੱਧ ਭਗਤਾਂ ਦੇ ਨਾਲ ਨਾਲ ਤੁਰਦੀ ਹੈ ਤੇ ਜਦੋਂ ਇਹ ਪਰੰਪਰਾ ਅਗੇਰੇ ਸਾਹਿਤ ਵਿਚ ਪ੍ਰਵਾਹਿਤ ਹੁੰਦੀ ਹੈ ਤਾਂ ਇਹ ਸੰਯੁਕਤੀ ਭਾਰਤੀ ਤੇ ਪੰਜਾਬੀ ਸਾਹਿਤ ਦੇ ਵਿਧੀ ਵਿਧਾਨ ਨੂੰ ਬਣਾਉਂਦੀ ਹੈ ।

ਜਦੋਂ ਕਲਾਸਕੀਵਾਦ ਦੇ ਭਾਰਤੀ ਜਾਂ ਉਸ ਪ੍ਰਸੰਗ ਵਿੱਚ ਪੰਜਾਬੀ ਮਾਡਲ ਵੱਲ ਧਿਆਨ ਜਾਣਾ ਸ਼ੁਰੂ ਹੋਇਆ ਹੈ,ਉਦੋਂ ਉਸ ਬਾਅਦ ਵਿਵਾਦ ਵੱਲ ਵੀ ਧਿਆਨ ਜਾਂਦਾ ਹੈ ਜੋ 'ਇਡਾਲੌਜੀ' ਦੇ ਸੰਦਰਭ ਵਿਚ ਸਾਹਮਣੇ ਆਇਆ ਹੈ ,ਕਿਉਂਕਿ ਪੱਛਮ ਸਾਡੇ ਉੱਤੇ ਬਹੁਤ ਕੁਝ ਠੋਸਣ ਦੇ ਯਤਨ ਕਰ ਰਿਹਾ ਹੈ ਤੇ ਸਾਡੇ ਕਲਾਸਕੀ ਕੱਲ੍ਹ ਸੰਕਲਪਾਂ ਨੂੰ ਪੱਛੜੇ ਹੋਏ ਕਹਿੰਦਾ ਰਿਹਾ ,ਸਾਡੀ ਕਲਾ ਨੂੰ ਕੁਝ ਚਿੰਤਕ ਸਵੀਕਾਰਦੇ ਵੀ ਰਹੇ ਹਨ ਤੇ ਤੌਹੀਨ ਵੀ ਕਰਦੇ ਰਹੇ ਹਨ। ਭਾਰਤ ਦੇ ਅੰਗਰੇਜ਼ ਗਵਰਨਰ ਜਨਰਲ ਬੈਂਟਿਕ(1774-1832) ਨੇ ਤਾਜ ਮਹਿਲ ਨੂੰ ਢਾਹੁਣ ਅਤੇ ਪੱਥਰਾਂ ਨੂੰ ਨਿਲਾਮ ਕਰਨ ਲਈ ਆਖਿਆ ਸੀ ਪਰ ਇਸ ਲਈ ਵਾਪਸ ਲੈ ਲਿਆ ਸੀ ,ਕਿਉਂਕਿ ਆਗਰੇ ਦਾ ਮਹਿਲ ਵੇਚਣ ਤੇ ਕੋਈ ਖਾਸ ਵਟਕ ਨਹੀਂ ਸੀ ਹੋਣੀ। ਮੈਕਸੀਕੋ ਦੀ ਲੇਖਿਕਾ ਮਾਰੀਆ ਲੁਦਵਿਕਾ ਜੇਰੋਸਕਾ ਪੱਛਮ ਦੀ ਇਸ ਬਸਤੀਵਾਦੀ ਦ੍ਰਿਸ਼ਟੀ ਬਾਰੇ ਆਖਦੀ ਹੈ :

"For centuries , the part of the World which today calls itself the West established two limits the philosophers , the humanists and the scientists demanded taht one not look beyond Greece because , according to them all who at one time burned or murdered those who disbeyond them , they that one not look beyondJudaea."

ਇਉਂ ਭਾਰਤੀ ਕਲਾਸਕੀਵਾਦ ਨੇ ਆਪਣੀਆਂ ਮਿੱਥਾਂ ਪੌਰਾਣ, ਦਰਸ਼ਨ ਤੇ ਕਲਾਸਕੀਵਾਦ ਨੂੰ ਪੁਨਰ ਰੂਪ ਵਿੱਚ ਤਲਾਸ਼ਿਆ। ਜਿਵੇਂ ਯੂਰਪੀ ਕਲਾਸਕੀਵਾਦ ਦੇ ਆਰੰਭ ਵਿੱਚ ਇੱਕ ਵਿਸ਼ੇਸ਼ ਸ਼੍ਰੇਣੀ ਨੂੰ ਕਲਾਸਕੀ ਸ੍ਰੇਸ਼ਟਤਾ ਨਾਲ ਸਬੰਧਤ ਕਰ ਲਿਆ ਸੀ ,ਇਉਂ ਹੀ ਬ੍ਰਾਹਮਣਾਂ ਨੂੰ ਵੀ ਮਨੂ ਸਮਿਰਤੀ ਨੇ ਉੱਚਤਮ ਸ਼੍ਰੇਣੀ ਬਣਾ ਕੇ ਸਮਾਜ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਸੀ ਤੇ ਪਵਿੱਤਰ ਗ੍ਰੰਥ ਬ੍ਰਾਹਮਣ ਤੱਕ ਹੀ ਸੀਮਿਤ ਕਰਨ ਦਾ ਹੁਕਮ ਸੀ। ਕਸ਼ੱਤਰੀ ਕਿਉਂ ਕਿ ਉਸ ਲਈ ਯੁੱਧ ਲੜ ਸਕਦਾ ਸੀ,ਇਸ ਲਈ ਉਸ ਨੂੰ ਵੀ ਉੱਚਤਮ ਸ਼੍ਰੇਣੀ ਦੇ ਨੇੜੇ ਰੱਖ ਲਿਆ ਸੀ। ਅਗਲੇਰਾ ਪੰਜਾਬੀ ਸਮਾਜ ਸਾਹਿਤ ਸੱਭਿਆਚਾਰ ਇਸ ਕਲਾਸਕੀ ਮਾਡਲ ਨੂੰ ਸਵੀਕਾਰ ਨਹੀਂ ਕਰਦਾ। ਗੁਰਬਾਣੀ ਇਸ ਸ਼੍ਰੇਣੀ ਦੀ ਉੱਚਤਾ ਤੋੜ ਦਿੰਦੀ ਹੈ :

ਬਾਹਰੁ ਪੰਡਤੁ ਸਦਾਈਦੇ

ਮਨਹੁ ਮੂਰਖ ਗਵਾਰਾ।

ਹਰਿ ਸਿਉ ਚਿਤੁ ਲਾਇਨੀ

ਵਾਦੀ ਧਰਨਿ ਪਿਆਰੁ।

( ਵਾਰ ਮਾਂਝ ,੩)

ਸ਼ਬਦ ਨੂੰ ਉਸ ਸ਼੍ਰੇਣੀ ਤੋਂ ਸੁਤੰਤਰ ਕਰ ਲਿਆ ਗਿਆ ਹੈ। 'ਸੁਰਤਿ ਸਬਦ ਧਨਿ ਅਨਹਦੁ' ਨੂੰ ਅੰਤਰ ਸਬੰਧਤ ਕਰਕੇ ਨਵੇਂ ਪਰਿਪੇਖ ਵਿੱਚ ਪੇਸ਼ ਕੀਤਾ ਗਿਆ :

ਖਟੁ ਮਟੁ ਦੇਹੀ ਮਨ ਬੈਰਾਗੀ।

ਸੁਰਤਿ ਸਬਦੁ ਧਨਿ ਅੰਤਰਿ ਜਾਗੀ।

ਵਾਜੈ ਅਨਹਦ ਮੇਰਾ ਮਨ ਲੀਣਾ।

ਗੁਰਬਚਨੀ ਸਚਿ ਨਮਿ ਪਤੀਣਾ।

(ਰਾਮਕਲੀ ੨)

ਇਸ ਸ਼੍ਰੇਣੀ ਦੀ ਕਲਾਸਕੀ ਸ੍ਰੇਸ਼ਟਤਾ ਨੂੰ ਬੁੱਧ ਮੱਤ ਤੇ ਜੈਨ ਮੱਤ ਨੇ ਵੀ ਤੋੜ ਦਿੱਤਾ ਸੀ, ਪਰ ਜੋ ਪੰਜਾਬੀ ਕਲਾਸਕੀਵਾਦ ਦਾ ਮਾਡਲ ਬਣਦਾ ਹੈ , ਉਹ ਗੁਰਬਾਣੀ ਤੇ ਸੂਫ਼ੀ ਸਾਹਿਤ ਵਿਚ ਉਘੜਦਾ ਹੈ। ਸੂਫ਼ੀ ਸੰਕਲਪ ਵੀ ਮੌਲਵੀ ਸ਼੍ਰੇਣੀ ਦੀ ਉਚਿਤਤਾ ਜਾਂ ਸ੍ਰੇਸ਼ਟਤਾ ਨੂੰ ਤੋੜ ਦਿੰਦਾ ਹੈ। ਇਸ਼ਕ ਦਾ ਸੰਕਲਪ ਇੱਕ ਪਾਸੇ ਉਸ ਪਾਰਗਮਤਾ,ਭਾਵਾਤਮਕਤਾ, ਅਨੁਭਵ ਨੂੰ ਪ੍ਰਥਮਤਾ ਪ੍ਰਦਾਨ ਕਰਦਾ ਹੈ ਤੇ ਦੂਜੇ ਪਾਸੇ ਫ਼ਰੀਦ- ਉਦ -ਦੀਨ- ਅਖ਼ਤਾਰ ਜਿਵੇਂ ਕਲਾਸਕੀ ਸਤਰ ਵਿਚ ਵਾਦੀਏ ਤਲਾਸ਼,ਵਾਦੀਏ ਮਾਅਰਫ਼ਤ,ਵਾਦੀਏ ਵਹਦਤ , ਵਾਦੀਏ ਹੈਰਤ , ਵਾਦੀਏ ਫਨਾ ਨੂੰ ਬੰਨ੍ਹਦਾ ਹੈ ,ਉਹ ਉਸ ਨਾਲ ਸੰਯੁਕਤ ਹੋ ਜਾਂਦੇ ਹਨ। ਗੁਰਬਾਣੀ ਤੇ ਅਜਿਹੇ ਸੂਫੀ ਸੰਕਲਪ ਵਿੱਚੋਂ ਹੀ ਪੰਜਾਬੀ ਕਲਾਸਕੀਵਾਦ ਦਾ ਮਾਡਲ ਬਣਦਾ ਹੈ। ਇਹ ਮਾਡਲ ਕੇਵਲ ਮਨੁੱਖ ਦਾ ਹੀ ਨਵਾਂ ਸੰਕਲਪ ਪੈਦਾ ਨਹੀਂ ਕਰਦਾ, ਸਗੋਂ ਸ਼ਾਸਤਰੀ ਰਾਗ ਬੱਧ ਕਾਵਿ ਸ਼ਾਸਤਰ ਦਾ ਵੀ ਇੱਕ ਨਵਾਂ ਮਾਡਲ ਸਾਹਮਣੇ ਆਉਂਦਾ ਹੈ। ਕਿੱਸਾ ਲਹਿਰ ਵੀ ਬਿਰਤਾਂਤ ਦਾ ਇੱਕ ਨਵਾਂ ਕਲਾਸਕੀ ਮਾਡਲ ਸਾਹਮਣੇ ਲੈ ਆਉਂਦੀ ਹੈ।

ਆਮ ਤੌਰ ਤੇ ਜਦੋਂ ਵੀ ਭਾਰਤੀ ਸ਼ਾਸਤਰੀਅਤਾ ਜਾਂ ਕਲਾਸਕੀਵਾਦ ਦਾ ਚਰਚਾ ਕੀਤਾ ਜਾਂਦਾ ਹੈ ਤਾਂ ਮੱਧ ਕਾਲ ਤੋਂ ਪਹਿਲਾਂ ਤੱਕ ਉਸ ਦਾ ਸਰਬ ਪੱਖੀ ਵਿਕਾਸ ਵਿਚਾਰ ਲਿਆ ਜਾਂਦਾ ਹੈ ਡਾ ਮਜੁਮਦਾਰ (ਸੰ.ਕੇ.ਐਮ.ਮੁਨਸ਼ੀ ਨੇ The classical age ਵਿੱਚ ਗੱਲ ਇੱਥੇ ਹੀ ਖ਼ਤਮ ਕੀਤੀ। ਇਸ ਭਾਰਤੀ ਕਲਾਸੀਕਲ ਯੁੱਗ ਵਿਚ ਬਹੁਤ ਕੁਝ ਪੰਜਾਬੀਆਂ ਦੀ ਦੇਣ ਸੀ। ਇਕ ਸਮੁੱਚੀ ਭਾਰਤੀ ਕਲਾਸੀਕਲ ਪਹਿਚਾਣ ਬਣੀ। ਪੰਜਾਬੀ ਕਲਾਸੀਕਲ ਯੁੱਗ ਦਾ ਵੀ ਇਹ ਪਹਿਲਾ ਦੌਰ ਸੀ ਤੇ ਭਗਤੀ ਲਹਿਰ ਅਤੇ ਸੂਫ਼ੀ ਲਹਿਰ ਦਾ ਉਦੈ ਹੋਣ ਨਾਲ ਦੂਜਾ ਦੌਰ ਸਾਹਮਣੇ ਆਇਆ , ਜਿਸ ਵਿਚ ਕਈ ਸੰਕਲਪਾਂ , ਮਿੱਥਾਂ ਆਦਿ ਦਾ ਰੂਪਾਂਤਰਣ ਹੋਇਆ। ਸ਼ਕਤੀਸ਼ਾਲੀ ਚਿੰਤਨ ਤੇ ਸਾਹਿਤ ਦਾ ਉਦੈ ਹੋਇਆ,ਜਿਸ ਨੇ ਪੰਜਾਬੀ ਕਲਾਸੀਕਲ ਪਹਿਚਾਣ ਨੂੰ ਅਜਿਹਾ ਸਥਾਪਿਤ ਕੀਤਾ ਕਿ ਅੱਜ ਵੀ ਅਸੀਂ ਪੰਜਾਬੀ ਸ਼ਾਸਤ੍ਰੀਅਤਾ ਦੀ ਪਹਿਚਾਣ ਇਸ 'ਚੋਂ ਕਰਦੇ ਹਾਂ। ਇਸ ਪੰਜਾਬੀ ਸ਼ਾਸਤਰੀਆਂ ਦੀ ਪਹਿਚਾਣ ਨੇ ਹੀ ਇਸ ਦੌਰ ਨੂੰ ਸਾਡੇ ਇਤਿਹਾਸ ਦਾ ਸੁਨਹਿਰੀ ਯੁੱਗ ਬਣਾਇਆ ,ਜਿਸ ਨੂੰ ਅਸੀਂ ਕਈ ਪੱਖਾਂ ਤੋਂ ਪੂਨਰ ਰੂਪ ਵਿਚ ਤਲਾਸ਼ ਰਹੇ।

(ਡਾ ਸੁਤਿੰਦਰ ਸਿੰਘ ਨੂਰ )

ਹਵਾਲੇ[ਸੋਧੋ]

ਸੰਪਾਦਕ, ਡਾ ਸੁਖਬੀਰ ਕੌਰ ਮਾਹਲ,ਕਲਾਸਕੀ ਪੰਜਾਬੀ ਸਾਹਿਤ:ਨਿਰਧਾਰਣ ਤੇ ਪੁਨਰ ਮੁਲਾਂਕਣ ,ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ,2009।