ਕਸ਼ਕਾਦਾਰਯੋ ਖੇਤਰ

ਗੁਣਕ: 38°50′N 66°50′E / 38.833°N 66.833°E / 38.833; 66.833
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਸ਼ਕਾਦਾਰਯੋ ਖੇਤਰ
ਕਸ਼ਕਾਦਾਰਯੋ ਵਿਲਿਓਤੀ
ਖੇਤਰ
ਕਸ਼ਕਾਦਾਰਯੋ ਦੀ ਉਜ਼ਬੇਕਿਸਤਾਨ ਵਿੱਚ ਸਥਿਤੀ
ਕਸ਼ਕਾਦਾਰਯੋ ਦੀ ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 38°50′N 66°50′E / 38.833°N 66.833°E / 38.833; 66.833
ਦੇਸ਼ਉਜ਼ਬੇਕਿਸਤਾਨ
ਰਾਜਧਾਨੀਕਾਰਸ਼ੀ
ਖੇਤਰ
 • ਕੁੱਲ28,400 km2 (11,000 sq mi)
ਆਬਾਦੀ
 (2005)
 • ਕੁੱਲ20,67,000
 • ਘਣਤਾ73/km2 (190/sq mi)
ਸਮਾਂ ਖੇਤਰਯੂਟੀਸੀ+5 (ਪੂਰਬ)
 • ਗਰਮੀਆਂ (ਡੀਐਸਟੀ)ਯੂਟੀਸੀ+5 (ਮਾਪਿਆ ਨਹੀਂ ਗਿਆ)
ISO 3166 ਕੋਡUZ-QA
ਜ਼ਿਲ੍ਹਾ13
ਸ਼ਹਿਰ12
ਕਸਬੇ4
ਪਿੰਡ1064

ਕਸ਼ਕਾਦਾਰਯੋ ਖੇਤਰ (ਉਜ਼ਬੇਕ: Qashqadaryo viloyati, Қашқадарё вилояти, قەشقەدەريا ۋىلايەتى; old spelling Kashkadarya Region) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ, ਜਿਹੜਾ ਦੇਸ਼ ਦੇ ਦੱਖਣੀ-ਪੂਰਬੀ ਹਿੱਸੇ ਵਿੱਚ ਕਸ਼ਕਾਦਾਰਿਓ ਨਦੀ ਦੀ ਘਾਟੀ ਵਿੱਚ ਪੈਂਦਾ ਹੈ। ਇਹ ਖੇਤਰ ਪਾਮੀਰ-ਅਲੇ ਪਰਬਤਾਂ ਦੀਆਂ ਪੱਛਮੀ ਢਲਾਣਾਂ ਤੇ ਫੈਲਿਆ ਹੋਇਆ ਹੈ। ਇਹ ਤਾਜੀਕਿਸਤਾਨ, ਤੁਰਕਮੇਨੀਸਤਾਨ, ਸਮਰਕੰਦ ਖੇਤਰ, ਬੁਖਾਰਾ ਖੇਤਰ ਅਤੇ ਸੁਰਖਾਨਦਰਿਆ ਖੇਤਰ ਨਾਲ ਲੱਗਦਾ ਹੈ। ਇਸਦਾ ਕੁੱਲ ਖੇਤਰਫਲ 28,400 km² ਹੈ। ਇਸਦੀ ਅਬਾਦੀ 2007 ਦੇ ਅੰਕੜਿਆਂ ਦੇ ਮੁਤਾਬਿਕ 2,067,000 ਹੈ।[1] ਇਸਦਾ ਅਬਾਦੀ ਦਾ 73% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ।

ਪ੍ਰਸ਼ਾਸਕੀ ਵਿਭਾਗ[ਸੋਧੋ]

ਇਸਦੀ ਖੇਤਰੀ ਰਾਜਧਾਨੀ ਕਾਰਸ਼ੀ ਹੈ ਜਿਸਦੀ ਅਬਾਦੀ ਤਕਰੀਬਨ 177,000 ਹੈ। ਹੋਰ ਮੁੱਖ ਕਸਬਿਆਂ ਵਿੱਚ ਬੇਸ਼ਕੰਤ, ਚਿਰਾਕਚੀ, ਗੁਜ਼ੋਰ, ਕਿਤਾਬ, ਕੋਸੋਨ, ਮਿਰੀਸ਼ਕੋਰ, ਮੁਬੋਰਕ, ਕਾਮਾਸ਼ੀ, ਸ਼ਾਹਰੀਸਬਜ਼, ਸ਼ੁਰਬਾਜ਼ਾਰ ਅਤੇ ਯੱਕਾਬੋਗ ਆਉਂਦੇ ਹਨ।

ਕਸ਼ਕਾਦਰਯੋ ਖੇਤਰ ਦੇ ਜ਼ਿਲ੍ਹੇ

ਕਸ਼ਕਾਦਰਯੋ ਖੇਤਰ ਇਸ ਵੇਲੇ (2009 ਤੱਕ ) 13 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ।[2]

ਜ਼ਿਲ੍ਹੇ ਦਾ ਨਾਮ ਰਾਜਧਾਨੀ
1 ਚਿਰਾਕਚੀ ਜ਼ਿਲ੍ਹਾ ਚਿਰਾਕਚੀ
2 ਦਹਿਕਾਨਾਬਾਦ ਜ਼ਿਲ੍ਹਾ ਕਾਰਾਸ਼ੀਨਾ
3 ਗੁਜ਼ਰ ਜ਼ਿਲ੍ਹਾ ਗੁਜ਼ਰ
4 ਕਾਮਾਸ਼ੀ ਜ਼ਿਲ੍ਹਾ ਕਾਮਾਸ਼ੀ
5 ਕਾਰਸ਼ੀ ਜ਼ਿਲ੍ਹਾ ਬੇਸ਼ਕੰਤ
6 ਕੋਸੋਨ ਜ਼ਿਲ੍ਹਾ ਕੋਸੋਨ
7 ਕਸਬੀ ਜ਼ਿਲ੍ਹਾ ਮੁਗਲਨ
8 ਕਿਤੋਬ ਜ਼ਿਲ੍ਹਾ ਕਿਤਾਬ
9 ਮਿਰੀਸ਼ਕੋਰ ਜ਼ਿਲ੍ਹਾ ਯੰਗੀ-ਮਿਰੀਸ਼ਕੋਰ
10 ਮੁਬੋਰਕ ਜ਼ਿਲ੍ਹਾ ਮੁਬੋਰਕ
11 ਨਿਸ਼ੋਨ ਜ਼ਿਲ੍ਹਾ ਯੰਗੀ-ਨਿਸ਼ੋਨ
12 ਸ਼ਾਖਰੀਸਬਜ਼ ਜ਼ਿਲ੍ਹਾ ਸ਼ਾਹਰੀਸਬਜ਼
13 ਯੱਕਾਬੋਗ ਜ਼ਿਲ੍ਹਾ ਯੱਕਾਬੋਗ

ਜ਼ਿਲ੍ਹਿਆਂ ਦੇ ਨਾਵਾਂ ਦਾ ਲਾਤੀਨੀਕਰਨ ਉਜ਼ਬੇਕਿਸਤਾਨ ਸਰਕਾਰ ਦੀ ਅਧਿਕਾਰਕ ਵੈਬ-ਸਾਈਟ ਦੇ ਹਿਸਾਬ ਨਾਲ ਕੀਤਾ ਗਿਆ ਹੈ।[2]

ਭੂਗੋਲ[ਸੋਧੋ]

ਇਸ ਖੇਤਰ ਦੀ ਜਲਵਾਯੂ ਮਾਰੂਥਲੀ ਮਹਾਂਦੀਪੀ ਜਲਵਾਯੂ ਹੈ ਅਤੇ ਕੁਝ-ਕੁਝ ਅਰਧ-ਖੰਡੀ ਹੈ।

ਆਰਥਿਕਤਾ[ਸੋਧੋ]

ਕੁਦਰਤੀ ਸੋਮਿਆਂ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਭੰਡਾਰ ਸ਼ਾਮਿਲ ਹਨ, ਜਿਸ ਵਿੱਚ ਮੁਬਾਰੇਖ ਤੇਲ ਅਤੇ ਗੈਸ ਪ੍ਰੋਸੈਸਿੰਗ ਪਲਾਂਟ ਇਸ ਖੇਤਰ ਦਾ ਸਭ ਤੋਂ ਵੱਡਾ ਉਦਯੋਗ ਹੈ। ਹੋਰ ਉਦਯੋਗਾਂ ਵਿੱਚ ਉੱਨ ਉਦਯੋਗ, ਕੱਪੜਾ, ਲਘੂ ਉਦਯੋਗ, ਖਾਣ ਵਾਲੀਆਂ ਚੀਜ਼ਾਂ ਦਾ ਉਦਯੋਗ ਅਤੇ ਨਿਰਮਾਣ ਕਰਨ ਵਾਲਾ ਸਮਾਨ ਹੈ। ਮੁੱਖ ਖੇਤੀਬਾੜੀ ਧੰਦਿਆਂ ਵਿੱਚ ਕਪਾਹ ਅਤੇ ਹੋਰ ਫ਼ਸਲਾਂ ਅਤੇ ਪਸ਼ੂਪਾਲਣ ਸ਼ਾਮਿਲ ਹਨ। ਸਿੰਜਾਈ ਦਾ ਬੁਨਿਆਦੀ ਢਾਂਚਾ ਬਹੁਤ ਵਧੀਆ ਹੈ, ਜਿਸ ਵਿੱਚ ਤੋਲੀਮਾਰਜੋਨ ਸਰੋਵਰ ਬਹੁਤ ਹੀ ਭਰੋਸੇਮੰਦ ਪਾਣੀ ਦਾ ਸੋਮਾ ਹੈ।

ਇਸ ਖੇਤਰ ਦਾ ਆਵਾਜਾਈ ਢਾਂਚਾ ਵੀ ਬਹੁਤ ਵਧੀਆ ਹੈ, ਜਿਸ ਵਿੱਚ 350 km ਰੇਲਵੇ ਲਾਇਨ੍ਹਾਂ ਅਤੇ 4000 km ਸੜਕਾਂ ਸ਼ਾਮਿਲ ਹਨ।

ਸੱਭਿਆਚਾਰ[ਸੋਧੋ]

ਸ਼ਾਹਰੀਸਬਜ਼ ਦਾ ਸ਼ਹਿਰ ਜਿੱਥੇ ਆਮਿਰ ਤੈਮੂਰ ਦਾ ਜਨਮ ਹੋਇਆ ਸੀ, ਇਸ ਖੇਤਰ ਦਾ ਮੁੱਖ ਸੈਰ-ਸਪਾਟਾ ਕੇਂਦਰ ਹੈ। ਇਸ ਖੇਤਰ ਦੇ ਲੋਕ ਸੈਲਾਨੀਆਂ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ।

ਕਸ਼ਕਾਦਰਯੋ ਖੇਤਰ ਦੇ ਆਸੇ-ਪਾਸੇ ਦੇ ਖੇਤਰ[ਸੋਧੋ]

ਹਵਾਲੇ[ਸੋਧੋ]

  1. "География Узбекистана" ("Geography Uzbekistan") Archived 2010-02-15 at the Wayback Machine., Geosite, in Russian, accessed 6 June 2009
  2. 2.0 2.1 "Kashkadarya regional administration (Viloyat)" Archived July 13, 2007, at the Wayback Machine., on the official website of the Uzbekistan government]