ਕੇਲੀ ਕੋੱਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇਲੀ ਕੋੱਕੋ

ਕੇਲੀ ਕ੍ਰਿਸਟੀਨ ਕੋੱਕੋ (/ˈkl ˈkwk//ˈkl ˈkwk/ KAY-leeKAY-lee KWOH-kohKWOH-koh; ਜਨਮ ਨਵੰਬਰ 30, 1985[1]) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੂੰ ਸਫਲਤਾ ਐਮੀ ਇਨਾਮ ਜੇਤੂ ਲੜੀ 8 ਸਿੰਪਲ ਰੂਲਜ਼ (2002-2005) ਵਿੱਚ ਆਪਣੇ ਕਿਰਦਾਰ ਬ੍ਰੈਜੈੱਟ ਹੈਨੇਸੀ ਕਰਕੇ ਮਿਲੀ। ਉਹ ਬਾਅਦ ਵਿੱਚ ਅਲੌਕਿਕ ਡਰਾਮਾ ਲੜੀ ਚਾਰਮਡ (2005-2006) ਦੇ ਆਖਰੀ ਸੀਜ਼ਨ ਵਿੱਚ ਵਿਲੀ ਜੈਨਕਿਨਜ਼ ਦੇ ਰੂਪ ਵਿੱਚ ਦਿਖੀ। ਉਸਨੂੰ ਅੰਤਰਰਾਸ਼ਟਰੀ ਸਫ਼ਲਤਾ ਐਮੀ ਅਤੇ ਗੋਲਡਨ ਗਲੋਬ ਇਨਾਮ ਜੇਤੂ ਹਾਸ ਲੜੀ ਦ ਬਿਗ ਬੈਂਗ ਥੀਓਰੀ (2007-ਹੁਣ ਤੱਕ) ਵਿੱਚ ਆਪਣੇ ਕਿਰਦਾਰ ਪੈਨੀ ਕਰਕੇ ਮਿਲੀ ਜੋ 18-49 ਸਾਲ ਦੇ ਦਰਸ਼ਕਾਂ ਦੁਆਰਾ ਵੇਖੀ ਜਾਣ ਵਾਲੀ ਸਭ ਤੋਂ ਜ਼ਿਆਦਾ ਹਰਮਨਪਿਆਰੀ ਲੜੀ ਬਣ ਗਈ। ਟੈਲੀਵਿਜ਼ਨ ਕਰੀਅਰ ਦੇ ਆਧਾਰ ਉੱਤੇ ਉਸਨੇ ਫਿਲਮਾਂ ਵਿੱਚ ਕਦਮ ਰੱਖਿਆ ਅਤੇ ਲਕੀ 13 (2005), ਦ ਪੈਂਟਹਾਊਸ (2005), ਹੌਪ (2011) ਅਤੇ ਦ ਲਾਸਟ ਰਈਡ (2011) ਵਿੱਚ ਦਿਖੀ।[2]

ਹਵਾਲੇ[ਸੋਧੋ]

  1. "8 Interesting Facts About Kaley Cuoco-Sweeting: Actor Spotlight". CBS. Retrieved May 15, 2016.
  2. Lombardi, Ken (October 30, 2014). "Kaley Cuoco-Sweeting gets emotional over Hollywood Walk of Fame star". CBS News. Retrieved November 3, 2014.