ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Adding hy:Մարդու անատոմիա
ਛੋ Bot: Migrating 70 interwiki links, now provided by Wikidata on d:q3999 (translate me)
ਲਾਈਨ 118: ਲਾਈਨ 118:
[[ਸ਼੍ਰੇਣੀ:ਮਨੁੱਖੀ ਸਰੀਰ]]
[[ਸ਼੍ਰੇਣੀ:ਮਨੁੱਖੀ ਸਰੀਰ]]
[[ਸ਼੍ਰੇਣੀ:ਜੀਵ ਵਿਗਿਆਨ]]
[[ਸ਼੍ਰੇਣੀ:ਜੀਵ ਵਿਗਿਆਨ]]

[[ace:Anatomi manusia]]
[[an:Anatomía humana]]
[[ang:Mennisc bodiȝlār]]
[[ar:تشريح الإنسان]]
[[az:İnsan anatomiyası]]
[[bat-smg:Žmuogaus anatuomėjė]]
[[bcl:Anatomiya na Pan-ibabaw kan Tawo]]
[[be:Анатомія чалавека]]
[[bg:Анатомия на човека]]
[[bn:মানব অঙ্গসংস্থানবিদ্যা]]
[[br:Korfadurezh denel]]
[[ca:Anatomia humana]]
[[cv:Çын анатомийĕ]]
[[cy:Anatomeg ddynol]]
[[en:Human anatomy]]
[[eo:Homa anatomio]]
[[es:Anatomía humana]]
[[et:Inimese anatoomia]]
[[eu:Giza anatomia]]
[[fa:کالبدشناسی انسان]]
[[fi:Ihmisen anatomia]]
[[fr:Anatomie humaine]]
[[fy:Minsklik lichem]]
[[gl:Anatomía humana]]
[[gn:Anatomia yvypóragua]]
[[hi:मानव शारीरिकी]]
[[hr:Anatomija čovjeka]]
[[hu:Anthropotomia]]
[[hy:Մարդու անատոմիա]]
[[id:Anatomi manusia]]
[[is:Líffærafræði mannsins]]
[[it:Anatomia umana]]
[[iu:ᑎᒥ]]
[[ja:人体解剖学]]
[[jbo:remna xadyske]]
[[jv:Anatomi manungsa]]
[[kk:Адам анатомиясы]]
[[ko:인체해부학]]
[[ku:Laşê mirovan]]
[[ky:Анатомия]]
[[lt:Žmogaus anatomija]]
[[lv:Cilvēka anatomija]]
[[mhr:Айдемын анатомий]]
[[mk:Анатомија на човекот]]
[[mr:मनुष्यशरीररचनाशास्त्र]]
[[mrj:Эдемӹн анатомижӹ]]
[[my:လူသား ခန္ဓာဗေဒ]]
[[nl:Menselijke anatomie]]
[[nn:Menneskeanatomi]]
[[no:Menneskets anatomi]]
[[pl:Anatomia człowieka]]
[[pt:Anatomia humana]]
[[qu:Runap kurkun]]
[[ro:Anatomie umană]]
[[ru:Анатомия человека]]
[[si:මානව කායවිච්ඡේදවේදය]]
[[sk:Anatómia človeka]]
[[sl:Anatomija človeka]]
[[sq:Anatomia e njeriut]]
[[su:Anatomi manusa]]
[[sv:Människans anatomi]]
[[th:กายวิภาคศาสตร์มนุษย์]]
[[tl:Anatomiya ng tao]]
[[uk:Анатомія людини]]
[[ur:انسانی تشریح]]
[[vi:Giải phẫu người]]
[[war:Anatomiya hin tawo]]
[[yi:מענטשלעכע אנאטאמיע]]
[[zh:人体解剖学]]
[[zh-min-nan:Sin-khu]]

20:39, 8 ਮਾਰਚ 2013 ਦਾ ਦੁਹਰਾਅ

ਮਨੁੱਖੀ ਸਰੀਰ ਦੇ ਇਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।

ਸਰੀਰ ਦੇ ਬਾਹਰੀ ਅੰਗ

ਮਨੁੱਖੀ ਸਰੀਰ ਦੇ ਬਾਹਰੀ ਅੰਗthumb ਸਰੀਰ ਦੇ ਹਰੇਕ ਬਾਹਰੀ ਤੇ ਅੰਦਰੂਨੀ ਅੰਗ ਦਾ ਨਿਤ ਪ੍ਰਤੀ ਜੀਵਨ ਵਿਚ ਬਹੁਤ ਯੋਗਦਾਨ ਹੈ। ਚਿਤਰ ਵਿਚ ਮਨੁੱਖੀ ਸਰੀਰ ਦੇ ਬਾਹਰੀ ਅੰਗ ਦਰਸਾਏ ਗਏ ਹਨ ਜਿਨ੍ਹਾਂ ਵਿਚੌਂ ਪ੍ਰਮੁੱਖ ਹਨ, ਸਿਰ , ਚਿਹਰਾ, ਗਰਦਨ, ਮੋਢਾ, ਛਾਤੀ, ਸਤਨ , ਨਾਭੀ, ਪੇਟ, ਜਨਣ ਅੰਗ:- ਯੋਨੀ (ਇ:)- ਲਿੰਗ (ਪੁਰਸ਼), ਪੱਟ, ਗੋਡਾ, ਲੱਤ, ਅੱਡੀ, ਪੈਰ ਆਦਿ।

ਸਰੀਰ ਦੇ ਅੰਦਰੂਨੀ ਅੰਗ

ਮਨੁੱਖੀ ਸਰੀਰ ਦੇ ਅੰਦਰੂਨੀ ਅੰਗ
ਮਨੁੱਖੀ ਸਰੀਰ ਦੇ ਅੰਦਰੂਨੀ ਅੰਗ
ਇਸੇ ਤਰਾਂ ਸਰੀਰ ਦੇ ਮੁੱਖ ਅੰਦਰੂਨੀ ਅੰਗ ਹੇਠਾਂ ਦਿੱਤੇ ਅਨੁਸਾਰ ਹਨ:-

ਦਿਮਾਗ, ਦਿਲ, ਫੇਫ਼ੜੇ, ਜਿਗਰ, ਪਿੱਤਾ, ਮਿਹਦਾ, ਪਾਚਕ-ਗ੍ਰੰਥੀ, ਗੁਰਦੇ, ਅੰਤੜੀਆਂ, ਮਸਾਨਾ, ਬੋਨ ਮੈਰੋ, ਰਗਾਂ ਧਮਨੀਆਂ ਢਾਂਚਾ ਆਦਿ।

ਮਨੁੱਖੀ ਪਿੰਜਰ

ਮਨੁੱਖੀ ਪਿੰਜਰ

ਪਿੰਜਰ ਸਰੀਰ ਦਾ ਉਹ ਅੰਗ ਹੈ ਜੋ ਇਸ ਨੂੰ ਸ਼ਕਲ ਪ੍ਰਦਾਨ ਕਰਦਾ ਹੈ।ਇਹ ਕਈ ਸੌ ਆਪਸ ਵਿਚ ਜੁੜਵੀਆਂ ਹੱਡੀਆਂ ਦਾ ਬਣਿਆ ਹੁੰਦਾ ਹੇ।ਇਕ ਬਾਲਗ ਮਨੁੱਖ ਦਾ ਪਿੰਜਰ ੨੦੬ ਹੱਡੀਆ ਦਾ ਜੋੜ ਹੁੰਦਾ ਹੈ। [1] ਇਨ੍ਹਾਂ ਵਿਚ ਸਭ ਤੌਂ ਲੰਬੀ ਅਤੇ ਤਾਕਤਵਰ ਹੱਡੀ ਪੱਟ ਦੀ ਹੁੰਦੀ ਹੈ ਜਿਸਨੂੰ ਫੀਮਰ (en:femur) ਕਹਿੰਦੇ ਹਨ, ਤੇ ਸਭ ਤੌਂ ਛੋਟੀ ਹੱਡੀ ਨੂੰ ਓਸੀਕਲਸ(en:ossicles) ਕਹਿੰਦੇ ਹਨ ਜੋ ਕੰਨ ਵਿੱਚ ਮੌਜੂਦ ੩ ਹੱਡੀਆਂ ਵਿੱਚੋਂ ੧ ਹੈ।

ਬਣਤਰ

ਮਨੁੱਖੀ ਪਿੰਜਰ ਤੇ ਇਸ ਦੇ ਮੁੱਖ ਅੰਗ

ਬਣਤਰ ਮੁਤਾਬਕ ਹੱਡੀਆਂ ਨੂੰ ੪ ਭਾਗਾਂ ਵਿੱਚ ਵੰਡਿਆ ਗਿਆ ਹੈ- ਲੰਬੀ ਹੱਡੀ, ਛੋਟੀ ਹੱਡੀ, ਪੱਧਰੀ ਹੱਡੀ ਅਤੇ ਬਿਨਾ ਕਿਸੇ ਖ਼ਾਸ ਆਕਾਰ ਵਾਲੀ ਹੱਡੀ| ਹੱਡੀਆਂ ਅੰਦਰ ਲਹੂ ਨਾੜੀਆਂ,ਨਾੜੀ ਕੋਸ਼ਕਾਵਾਂ ਤੇ ਜਿੰਦਾ ਹੱਡੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਇਕ ਕੈਲਸ਼ੀਅਮ ਤੇ ਫਾਸਫੋਰਸ ਦੇ ਸਖ਼ਤ ਮਾਦੇ ਦਾ ਬਾਹਰੀ ਕਵਚ ਚੜਿਆ ਹੁੰਦਾ ਹੈ ਜੋ ਇਨ੍ਹਾਂ ਦੀ ਸੁਰੱਖਿਆ ਲਈ ਹੈ।

ਪਿੰਜਰ ਦੇ ਕਾਰਜ

ਮਨੁੱਖੀ ਪਿੰਜਰ ਦੇ ਮੁੱਖ ੬ ਕਰਤਵ ਹਨ।

ਆਸਰਾ=

ਪਿੰਜਰ ਦਾ ਮੁੱਖ ਕਰਤਵ ਸਰੀਰ ਨੂੰ ਆਸਰਾ ਜਾਂ ਢਾਂਚਾ ਪ੍ਰਦਾਨ ਕਰਨਾ ਹੈ ਜੋ ਸਰੀਰ ਦਾ ਅਧਾਰ ਹੈ ਤੇ ਇਸ ਦੀ ਸ਼ਕਲ ਨੂੰ ਬਣਾਈ ਰੱਖਦਾ ਹੈ।ਇਹ ਦਿਲ ਵਰਗੇ ਕੋਮਲ ਅੰਗਾਂ ਦੀ ਚੋਟ ਲਗਣ ਤੌਂ ਰੱਖਿਆ ਵੀ ਕਰਦਾ ਹੈ ਪਸਲੀਆ ਤੌਂ ਬਿਨਾਂ ਤਾਂ ਦਿਲ ਜਿੰਦਾ ਵੀ ਨਹੀਂ ਰਹਿ ਸਕਦਾ।

ਹਰਕਤ

ਹੱਡੀਆਂ ਵਿਚਲੇ ਜੋੜ ,ਸਰੀਰ ਦੇ ਅੰਗਾਂ ਨੂੰ ਹਿਲਜੁਲ ਜਾਂ ਹਰਕਤ ਪ੍ਰਦਾਨ ਕਰਦੇ ਹਨ। ਕੁਝ ਜੋੜਾਂ ਦੀ ਹਰਕਤ ਦੁਸਰਿਆਂ ਨਾਲੋਂ ਬਹੁਤ ਵਿਸ਼ਾਲ ਹੁੰਦੀ ਹੈ ਜਿਵੇਂ ਕਿ ਚੂਲੇ ਦੇ ਗੇਂਦ ਤੇ ਉਸ ਦਾ ਖੋੜ ਵਰਗੇ ਜੋੜ ਜਾਂ ਗੋਡੇ ਦੇ ਕਬਜੇ ਵਰਗੇ ਜੋੜ ਦੀ ਹਰਕਤ ਗਿੱਚੀ ਦੇ ਇਕ ਧੁਰੇ ਜੋੜਾਂ ਨਾਲੋਂ ਕਿਤੇ ਜਿਆਦਾ ਹੁੰਦਿ ਹੈ।ਇਹ ਹਰਕਤ ਪਿੰਜਰ ਨਾਲ ਜੁੜੀਆਂ ਮਾਸ ਪੇਸ਼ੀਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।ਮਾਸ ਪੇਸ਼ੀਆਂ, ਹੱਢੀਆਂ ਦੇ ਜੋੜ ਤੇ ਨਸ ਪ੍ਰਬੰਧਣ ਦਾ ਤਾਲ-ਮੇਲ ਪੂਰੇ ਸਰੀਰ ਦਾ ਮਸ਼ੀਨਸਾਜੀ ਤੰਤਰ ਹੈ।

ਸੁਰੱਖਿਆ

ਪਿੰਜਰ ਕਈ ਜੀਵਨਦਾਈ ਅੰਗਾਂ ਦਾ ਰੱਖਿਅਕ ਹੈ।

  • ਖੋਪੜੀ ਦਿਮਾਗ,ਅੱਖਾਂ ਤੇ ਅੰਦਰਲੇ ਕੰਨਾਂ ਦੀ ਰੱਖਿਆ ਕਰਦੀ ਹੈ।
  • ਕੰਗਰੋੜ ( ਪਿੱਠ ਦੀ ਹੱਡੀ) , ਮੇਰੂਦੰਡ ਤੇ ਉਸ ਨਾਲ ਜੁੜਿਆਂ ਨਸਾਂ ਦੀ ਰੱਖਿਆ ਕਰਦੀ ਹੈ।
  • ਪਸਲੀਆਂ ਤੇ ਛਾਤੀ ਦੀ ਹੱਡੀ ਦਾ ਪਿੰਜਰਾ ਫੇਫ਼ੜੇ, ਦਿਲ ਤੇ ਉਸ ਦੇ ਲਹੂ ਪਾਤਰਾਂ ਦੀ ਰੱਖਿਆ ਕਰਦਾ ਹੈ।
  • ਜੀਵ ਹੰਸਲੀ ਤੇ ਸਪੈਕੁਲਾ ਮੋਢੇ ਦੇ ਜੋੜ ਦੀ ਰੱਖਿਆ ਕਰਦੇ ਹਨ।
  • ਚਪਣੀ ਤੇ ਅਲਨਾ( ਅਗਲੀ ਬਾਂਹ ਦੀ ਅੰਦਰਲੀ ਹੱਡੀ) ਗੋਡੇ ਦਾ ਜੋੜ ਤੇ ਅਰਕ ਦੇ ਜੋੜ ਦੀ ਰੱਖਿਆ ਕਰਦੇ ਹਨ।
  • ਕਾਰਪਲ ਤੇ ਟਾਰਸਲ ਵੀਣੀ ਤੇ ਗਿੱਟੇ ਦੇ ਜੋੜਾਂ ਦੀ ਰੱਖਿਆ ਕਰਦੇ ਹਨ।

ਭੰਡਾਰਣ

ਹੱਡੀਆਂ ਆਪਣੇ ਵਿਚ ਕੈਲਸ਼ੀਅਮ ਦਾ ਭੰਡਾਰਣ ਕਰਕੇ ਰੱਖਦੀਆਂ ਹਨ ਹੱਡੀਆ ਅੰਦਰ ਦਾ ਬੋਨਮੈਰੋ ਲੋਹੇ ਵਰਗੇ ਖਣਿਜ ਦਾ ਭੰਡਾਰ ਹਨ।ਇਹ ਦੋਵੇਂ ਖਣਿਜ ,ਖਣਿਜਾਂ ਦੀ ਉਸਾਰੂ ਕਿਰਿਆ ( ਉਰਜਾ ਵਿਚ ਬਦਲਣ ਦੀ ਕਿਰਿਆ)ਵਿਚ ਸਹਾਈ ਹੁੰਦੇ ਹਨ।

ਹਾਰਮੋਨਜ਼ ਦਾ ਨਿਯੰਤ੍ਰਣ

ਹੱਡੀਆ ਦੀਆ ਕੋਠੜੀਆਂ ਇਕ ਔਸਟੋਕੈਲਸਿਨ ਨਾਂ ਦਾ ਹਾਰਮੋਨ ਛੱਡਦੀਆਂ ਹਨ ਜੋ ਖੂਨ ਵਿਚ ਸ਼ੱਕਰ ਦੇ ਮਾਦੇ ਤੇ ਚਰਬੀ ਦੇ ਜਮਾਵੜੇ ਨੂੰ ਨਿਯਮਿਤ ਕਰਦਾ ਹੈ। ਔਸਟੋਕੈਲਸਿਨ ਇੰਸੂਲਿਨ ਦੀ ਮਿਕਦਾਰ ਤੇ ਸੰਵੇਦਨਸ਼ੀਲਤਾ ਦੋਵਾਂ ਵਿਚ ਵਾਧਾ ਕਰਦਾ ਹੈ।

ਲਹੂ ਕੋਠੜੀਆਂ ਦੀ ਪੈਦਾਵਾਰ

ਹੱਡੀਆਂ ਵਿਚਲਾ ਬੋਨਮੈਰੋ ਹੈਮਟੋਪੋਇਸਿਸ ਰਾਹੀਂ ਲਹੂ ਕੋਠੜੀਆਂ ਦੇ ਪੁੰਗਰਣ ਤੇ ਹੌਂਦ ਵਿਚ ਆਣ ਦਾ ਸ੍ਰੋਤ ਹੈ।

ਪਿੰਜਰ ਦੀਆਂ ਬੀਮਾਰੀਆਂ

ਹੱਡੀਆਂ ਦੀ ਘਣਤਾ (BMD) ਦਾ ਘਟਣਾ ਇਕ ਮੁਖ ਬੀਮਾਰੀ ਹੈ ਜੋ ਉਮਰ ਦੇ ਢਲਣ ਨਾਲ ਹੁੰਦੀ ਹੈ।ਇਸ ਨਾਲ ਹੱਡੀਆਂ ਭੁਰਭੁਰੀਆਂ ਤੇ ਕਮਜੋਰ ਹੋ ਜਾਂਦੀਆਂ ਹਨ ਅਤੇ ਟੁੱਟਣ ਦਾ ਖ਼ਤਰਾ ਵੱਧ ਜਾਂਦਾ ਹੈ।ਇਸਤਰੀਆਂ ਵਿਚ ਮਾਹਵਾਰੀ ਬੰਦ ਹੋਣ ਤੌਂ ਬਾਦ ਇਹ ਅਕਸਰ ਪਾਈ ਜਾਂਦੀ ਹੈ।[2] ਹਾਰਮੋਨਲ ਅਨਿਯਮਿਤਾਵਾਂ ਕਾਰਨ ਜਾਂ ਸਿਗਰਟ, ਸਟੀਰਾਇਡ ਦਵਾਈਆਂ ਆਦਿ ਦੀ ਵਰਤੋਂ ਕਾਰਨ ਇਹ ਪੁਰਸ਼ਾਂ ਵਿਚ ਵੀ ਹੋ ਜਾਂਦੀ ਹੈ। ਜੀਵਨ ਅੰਦਾਜ਼ ਵਿਚ ਬਦਲਾਅ ਤੇ ਦਵਾਈਆਂ ਨਾਲ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਧ ਪਦਾਰਥਾਂ ਵਿਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਸ੍ਰੋਤਾਂ ਦੀ ਵਰਤੋਂ ਕਰਕੇ ਇਸ ਬੀਮਾਰੀ ਨੂੰ ਟਾਲਿਆ ਜਾ ਸਕਦਾ ਹੈ।ਇਸ ਦਾ ਇਲਾਜ ਬਾਈਫਾਸਫੋਨੇਟਸ ਰਸਾਇਣ ਤੇ ਹੋਰ ਦਵਾਈਆਂ ਨਾਲ ਕੀਤਾ ਜਾਂਦਾ ਹੈ।

ਹੱਡੀਆਂ ਦੇ ਜੋੜ

ਹੱਡੀਆਂ ਆਪਸ ਵਿਚ ਜੋੜਾਂ ਰਾਹੀਂ ਜੁੜੀਆਂ ਹੁੰਦੀਆ ਹਨ। ਦੋ ਹੱਡੀਆਂ ਵਿਚਕਾਰ ਜੋੜ ਵਾਲੀ ਜਗਾਹ 'ਤੇ ਇਕ ਝਿੱਲੀ ਹੁੰਦੀ ਹੈ ਜਿਸ ਵਿੱਚ ਮੌਜ਼ੂਦ ਤਰਲ ਰਗੜ ਤੋਂ ਬਚਾਉਂਦਾ ਹੈ| ਜੋੜ ਕਈ ਪ੍ਰਕਾਰ ਦੇ ਹਨ ਜਿਵੇਂ ਉਂਗਲ, ਗੋਡੇ, ਕੂਹਣੀ, ਮੋਢੇ ਦਾ ਜੋੜ(knuckle joint),ਚੂਲੇ ਦਾ ਜੋੜ(ball & socket joint) ਆਦਿ।ਇਹ ਜੋੜ ਹੱਡੀਆਂ ਨੂੰ ਹਿਲਜੁਲ ਦੇ ਸਮਰੱਥ ਵੀ ਕਰਦੇ ਹਨ ਤੇ ਉਸ ਤੇ ਬੰਦਸ਼ ਵੀ ਲਗਾਂਦੇ ਹਨ। ਪੱਟ (ਫੀਮਰ) ਅਤੇ ਬਾਂਹ (ਹਿਊਮਰਸ) ਦੀ ਹੱਡੀ ਵਿੱਚ ਮੌਜੂਦ ਬੋਨ ਮੈਰੋ ਖੂਨ ਸੈੱਲ ਬਣਾਓੁਣ ਵਿੱਚ ਸਹਾਈ ਹੁੰਦਾ ਹੈ|

ਪਾਚਨ ਪ੍ਰਣਾਲੀ

ਅਸੀਂ ਜੋ ਕੁਝ ਵੀ ਮੂੰਹ ਚ ਪਾਉਂਦੇ ਹਾਂ, ਉਹ ਲਾਰ ਨਾਲ ਮਿਲਦਾ ਹੈ ਅਤੇ ਕਾਫ਼ੀ ਸਮਾਂ ਚਿੱਥਦੇ ਹਾਂ। ਫਿਰ ਇਹ ਭੋਜਨ ਨਲੀ ਰਾਹੀਂ ਪੇਟ ਵਿਚ ਪਹੁੰਚਦਾ ਹੈ। ਇੱਥੇ ਭੋਜਨ ਦੀ ਕਿਰਿਆ ਹੁੰਦੀ ਹੈ ਅਤੇ ਇਹ ਊੁਰਜਾ ਵਿਚ ਤਬਦੀਲ ਹੁੰਦਾ ਹੈ। ਫਿਰ ਇਹ ਖੂਨ ਸੰਚਾਰ ਵਾਲੇ ਝਿੱਲੀਦਾਰ ਅੰਗ ਵਾਲਵ ਰਾਹੀਂ ਹੋ ਕੇ ਛੋਟੀਆਂ ਅੰਤੜੀਆਂ ਤਕ ਪਹੁੰਚਦਾ ਹੈ। ਫਿਰ ਇਹ ਚੱਕਰ ਕੱਟਦਾ ਹੋਇਆ ਅਨੇਕਾਂ ਕਿਰਿਆਵਾਂ ਦੇ ਬਾਅਦ ਊਰਜਾ ਵਿਚ ਤਬਦੀਲ ਹੋਣ ਤੇ ਉੂਰਜਾ ਨੂੰ ਪਾਚਨ ਗ੍ਰੰਥੀ ਤੋਂ ਖੂਨ ਰਾਹੀਂ ਵੱਖ-ਵੱਖ ਭਾਗਾਂ ਤਕ ਪਹੁੰਚਦਾ ਹੈ। ਇਸ ਤਰ੍ਹਾਂ ਤਰਲ ਵਿੱਚ ਤਬਦੀਲ ਹੋਈ ਊਰਜਾ ਤੋਂ ਬਾਅਦ ਜੋ ਫੋਕਟ ਪਦਾਰਥ ਹੁੰਦੇ ਹਨ, ਉਹ ਗੁਦੇ ਵਿੱਚ ਪਹੁੰਚਦੇ ਹਨ ਅਤੇ ਮਲ-ਮੂਤਰ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ। ਸਾਡੀ ਪਾਚਨ ਪ੍ਰਣਾਲੀ ਪੂਰਾ ਚੱਕਰ ਕੱਟਣ ਅਤੇ ਵਾਧੂ ਪਦਾਰਥ ਬਾਹਰ ਕੱਢਣ ਚ 24 ਘੰਟੇ ਦਾ ਸਮਾਂ ਲੈਂਦੀ ਹੈ। ਪੇਟ ਭੋਜਨ ਨੂੰ ਊਰਜਾ ਚ ਤਬਦੀਲ ਕਰਨ ਲਈ 4 ਘੰਟੇ, ਛੋਟੀਆ ਅੰਤੜੀਆਂ ਚਾਰ ਘੰਟੇ, ਵੱਡੀਆਂ ਅੰਤੜੀਆਂ ਅੱਠ ਘੰਟੇ ਅਤੇ ਪਾਚਨ ਪ੍ਰਣਾਲੀ 8 ਘੰਟੇ, ਇਸ ਤਰ੍ਹਾਂ ਸਰੀਰ ਦੇ ਇਹ ਭਾਗ ਲੋੜੀਂਦੀ ਉੂਰਜਾ ਲੈਣ ਤੋਂ ਬਾਅਦ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਤਕ 24 ਘੰਟੇ[3] ਦਾ ਸਮਾਂ ਲੈਂਦੇ ਹਨ। ਹਰੇਕ ਭੋਜਨ ਸਖ਼ਤ ਜਾਂ ਤਰਲ ਦੇ ਰੂਪ ਵਿਚ ਹੋਣ ਕਾਰਨ ਪਾਚਨ ਵਿਚ ਵੱਖਰਾ ਸਮਾਂ ਲੈਂਦਾ ਹੈ। ਸਰੀਰ ਵਿੱਚ ਮੌਜੂਦ ਤੇਜ਼ਾਬੀ ਮਾਦਾ ਭੋਜਨ ਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ|

ਸਾਹ ਤੰਤਰ

ਮਨੁੱਖੀ ਸਾਹ ਪ੍ਰਣਾਲੀ

ਸਾਹ-ਪ੍ਰਣਾਲੀ ਵਿਚ ਸਾਹ-ਨਾਲੀ, ਦੋ (ਸੱਜੀ ਤੇ ਖੱਬੀ) ਮੁੱਖ ਸਾਹ-ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ-ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿੱਚ ਖੁੱਲ੍ਹਦੀਆਂ ਹਨ।

ਜਦ ਅਸੀਂ ਸਾਹ, ਅੰਦਰ ਖਿੱਚਦੇ ਹਾਂ ਤਾਂ ਆਕਸੀਜਨ ਫੇਫੜਿਆਂ ਵਿਚ ਦਾਖ਼ਲ ਹੁੰਦੀ ਹੈ ਜਿੱਥੋਂ ਇਹ ਖ਼ੂਨ ਵਿੱਚ ਰਲ ਕੇ ਸਰੀਰ ਦੇ ਸੈੱਲਾਂ ਤੇ ਤੰਤੂਆਂ ਤੱਕ ਪੁੱਜਦੀ ਹੈ। ਖ਼ੂਨ ਵਿਚਲੀ ਕਾਰਬਨ ਡਾਇਆਕਸਾਈਡ ਫੇਫੜਿਆਂ ’ਚੋਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਗੈਸਾਂ ਦੀ ਇਸ ਅਦਲਾ-ਬਦਲੀ ਤੋਂ ਇਲਾਵਾ, ਸਾਹ ਰਾਹੀਂ ਸਰੀਰ ਦੇ ਕਈ ਹੋਰ ਫਾਲਤੂ ਪਦਾਰਥ ਬਾਹਰ ਕੱਢੇ ਜਾਂਦੇ ਹਨ। ਆਵਾਜ਼ ਪੈਦਾ ਕਰਨ ਲਈ ਹਵਾ ਵੀ ਸਾਹ ਪ੍ਰਣਾਲੀ ਹੀ ਉਪਲਬਧ ਕਰਵਾਉਂਦੀ ਹੈ।

ਮਨੁੱਖੀ ਮੂਤਰਣ ਤੰਤਰ

'ਮਨੁੱਖੀ ਮੂਤਰਣ ਤੰਤਰ'
1. ਮਨੁੱਖੀ ਮੂਤਰਣ ਤੰਤਰ: 2. ਗੁਰਦਾ, 3.ਗੁਰਦੇ ਦੀ ਪੇਟੀ, 4. ਮੂਤਰ ਨਲੀ, 5. ਮਸਾਨਾ, 6. ਮੂਤਰ ਰਾਹ. (ਖੱਬੀ ਸਾਈਡ ਸਾਹਮਣਿਓਂ ਚਾਕ ਦ੍ਰਿਸ਼ ਵਿਚ)

7. ਊਪਰੀ ਗੁਰਦਾ ਗ੍ਰੰਥੀ
ਨਾੜੀਆਂ: 8. ਗੁਰਦੇ ਦੀ ਲਹੂ ਨਾੜੀ ਤੇ ਰਗ , 9. ਹੇਠਲੀ ਰਗ, 10. ਪੇਟ ਦੀ ਲਹੂ ਨਾੜੀ , 1 1. ਆਮ ਇਲਿਆਕ ਨਾੜੀ ਤੇ ਰਗ

ਪਾਰਦਰਸ਼ੀ ਦ੍ਰਿਸ਼ ਵਿਚ: 12. ਗੁਰਦਾ, 13. ਵੱਡੀ ਅੰਤੜੀ, 14. ਕਮਰਬੰਦ ਹੱਡੀ
ਪਛਾਣਕਰਤਾ
MeSHD018594
TA98A01.0.00.000
TA296
FMA20394
ਸਰੀਰਿਕ ਸ਼ਬਦਾਵਲੀ

ਮੂਤਰਣ ਤੰਤਰ ਜਾਂ ਪ੍ਰਣਾਲੀ ਅੰਗਾਂ ਦਾ ਇਕ ਅਜਿਹਾ ਤੰਤਰ ਹੈ ਜੋ ਮੂਤਰ ਪੈਦਾ, ਭੰਡਾਰ ਅਤੇ ਇਸ ਦਾ ਨਿਕਾਸ ਕਰਦਾ ਹੈ।ਮਨੁੱਖਾਂ ਦੇ ਮੂਤਰਣ ਤੰਤਰ ਵਿਚ ਦੋ ਗੁਰਦੇ,ਦੋ ਮੂਤਰਣ ਨਾਲੀਆਂ,ਮਸਾਨਾ ਤੇ ਮੂਤਰ ਰਾਹ, ਮੁੱਖ ਅੰਗ ਹੁੰਦੇ ਹਨ।ਇਸਤਰੀ ਤੇ ਪੁਰਸ਼ ਵਰਗ ਦੇ ਮੂਤਰਣ ਤੰਤਰ ਲਗਭਗ ਇਕੋ ਜਿਹੇ ਹਨ,ਕੇਵਲ ਅੰਤਰ ਮੂਤਰ ਰਾਹ ਦੀ ਲੰਬਾਈ ਦਾ ਹੈ।

ਗੁਰਦੇ

ਗੁਰਦੇ ,ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿਚ ਸਥਿਤ ਹਨ।ਗੁਰਦੇ ੧.੨੫ ਲਿਟਰ ਪ੍ਰਤੀ ਮਿੰਟ ਲਹੂ ( ਹਿਰਦੇ ਦੀ ਕੁਲ ਲਹੂ ਪੂਰਤੀ ਦਾ ੨੫%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ , ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ ,ਇਸ ਵਿਚੌਂ ਪਾਣੀ ਵਿਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ।ਇਸ ਤੌਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।

ਮਸਾਨਾ,ਪਰੋਸਟੇਟ ਤੇ ਮੂਤਰ ਰਾਹ

ਗੁਦਾ ਮਸਾਨਾ ਪਰੋਸਟੇਟ ਤੇ ਮੂਤਰ ਰਾਹ

ਇਕ ਮਰਦ ਦੇ ਮੂਤਰ ਤੰਤਰ ਵਿਚ ਮਸਾਨੇ ਤੌੰ ਬਾਦ ਮੂਤਰ ਰਾਹ ਦੁਆਲੇ ਪਰੋਸਟੇਟ ਗ੍ਰੰਥੀ ਇਕ ਮਹੱਤਵ ਪੂਰਨ ਅੰਗ ਹੈ ਜੋ ਗੁਦਾ ਤੇ ਮਸਾਨੇ ਦੇ ਵਿਚਾਲੇ ਸਥਿਤ ਹੁੰਦਾ ਹੈ।ਮਸਾਨੇ ਤੋਂ ਮੂਤਰ ਦੇ ਨਿਕਾਸ ਲਈ ਪਰੋਸਟੇਟ ਇਕ ਟੂਟੀ ਜਾਂ ਵਾਲਵ ਦਾ ਕੰਮ ਕਰਦਾ ਹੈ, ਇਸ ਦੇ ਛੋਟ ਛੋਟੇ ਮੁਲਾਇਮ ਪੱਠੇ ,ਸਮੇਂ ਸਮੇਂ ਮੂਤਰ ਦੇ ਨਿਕਾਸ ਕਰਨ ਵਿਚ ਮਦਦ ਕਰਦੇ ਹਨ। ਜਦ ਕਿ ਪਰੋਸਟੇਟ ਮਰਦਾਂ ਦੇ ਪ੍ਰਜਨਣ ਤੰਤਰ ਦਾ ਵੀ ਮੁਖ ਹਿੱਸਾ ਹੈ। ਇਸਤ੍ਰੀਆਂ ਦੀ ਪਰੋਸਟੇਟ ਗ੍ਰੰਥੀ ਅਲੱਗ ਸ਼ਕਲ ਦੀ ਹੁੰਦੀ ਹੈ ਤੇ ਉਸ ਨੂੰ ਸਕਿਨਜ਼ ਗਲੈਂਡ(Skene’s Gland) ਕਿਹਾ ਜਾਂਦਾ ਹੈ।

ਰੋਗ ਰੋਧਕ ਤੰਤਰ

ਸਾਡੇ ਸਰੀਰ ਅੰਦਰ ਬਕਾਇਦਾ ਇੱਕ ਰੋਗ-ਰੋਧਕ ਸਿਸਟਮ (ਇਮਿਊਨ ਸਿਸਟਮ) ਹੈ ਜਿਸਦਾ ਕੰਮ ਹੀ ਸਾਨੂੰ ਬੀਮਾਰੀਆਂ ਤੋਂ ਬਚਾ ਕੇ ਰੱਖਣ ਦਾ ਹੈ ਜੋ ਕਿ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ।[4] ਆਓ ਅਸੀਂ ਆਪਣੇ ਇਮਿਊਨ ਸਿਸਟਮ ਦੇ ਕੰਮ ਕਰਨ ਦਾ ਤਰੀਕਾ ਸਮਝਣ ਦੀ ਕੋਸ਼ਿਸ ਕਰੀਏ। ਸਾਡੇ ਵਾਤਾਵਰਣ ਵਿਚ ਹਰ ਸਮੇਂ ਅਨੇਕਾਂ ਜੀਵਾਣੂ ਹੁੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਨੁੱਖੀ ਸਰੀਰ ਅੰਦਰ ਬੀਮਾਰੀ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ, ਜਿਨ੍ਹਾਂ ਨੂੰ ਰੋਗਾਣੂ ਕਿਹਾ ਜਾਂਦਾ ਹੈ। ਸਾਡਾ ਇਮਿਊਨ ਸਿਸਟਮ ਕਿਸੇ ਵੀ ਰੋਗਾਣੂ ਦੇ ਹਮਲੇ ਤੋਂ ਸੁਰੱਖਿਆ ਤਿੰਨ ਪੜਾਵਾਂ ਵਿਚ ਪ੍ਰਦਾਨ ਕਰਦਾ ਹੈ। ਇਮਿਊਨ ਸਿਸਟਮ ਦੀ ਇਨ੍ਹਾਂ ਤਿੰਨਾਂ ਪੜਾਵਾਂ ਵਿਚ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਜ-ਵਿਧੀ ਇਸ ਤਰ੍ਹਾਂ ਹੈ।

ਪਹਿਲੇ ਚਰਣ (ਪੜਾਅ) ਦਾ ਬਚਾਓ

ਜਦੋਂ ਵੀ ਕਿਸੇ ਰੋਗਾਣੂ ਦਾ ਸਰੀਰ ’ਤੇ ਹਮਲਾ ਹੁੰਦਾ ਹੈ ਤਾਂ ਇਸਦਾ ਮੁਕਾਬਲਾ ਕਰਨ ਲਈ ਮੁਢਲੇ ਤੌਰ ’ਤੇ ਸੁਰੱਖਿਆ ਵਜੋਂ ਸਾਡੀ ਚਮੜੀ (Skin) ਅਤੇ ਸਰੀਰ ਅੰਦਰਲੀਆਂ ਰੇਸ਼ੇਦਾਰ ਝਿੱਲੀਆਂ (Mucus Membrane) ਸਹਾਈ ਹੁੰਦੀਆਂ ਹਨ। ਚਮੜੀ ਖੁਦ ਇਕ ਸਥੂਲ ਢਾਲ ਦੀ ਤਰ੍ਹਾਂ ਹੈ ਜੋ ਸਾਡੇ ਅੰਦਰਲੇ ਅਤਿ ਜ਼ਰੂਰੀ ਅੰਗਾਂ ਲਈ ਸੁਰੱਖਿਆ ਕਵਚ ਹੈ। ਇਸਦੇ ਵਿੱਚੋਂ ਰਿਸਣ ਵਾਲੇ ਪਦਾਰਥ (ਚਿਕਨਾਹਟ ਤੇ ਪਸੀਨਾ) ਤੇਜ਼ਾਬੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਤੇਜ਼ਾਬੀ ਮਾਦਾ ਰੋਗਾਣੂ-ਨਾਸ਼ਕ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ “ਲਾਈਜ਼ੋਜਾਈਮ (Lysozyme)” ਨਾਂ ਦਾ ਇੱਕ ਪਦਾਰਥ ਪਾਇਆ ਜਾਂਦਾ ਹੈ ਜੋ ਰੋਗਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਰੱਖਦਾ ਹੈ। ਸੰਨ 1922 ਵਿਚ Alexander Flemming ਜਦੋਂ ਬੈਕਟੀਰੀਆ ਉੱਪਰ ਖੋਜ ਕਰ ਰਿਹਾ ਸੀ ਤਾਂ ਅਚਾਨਕ ਉਸਨੂੰ ਛਿੱਕ ਆ ਗਈ। ਛਿੱਕ ਨਾਲ ਉਸਦੇ ਨੱਕ ਦਾ ਨਜ਼ਲਾ ਜਦੋਂ ਸਾਹਮਣੇ ਪਈ ਬੈਕਟੀਰੀਆ ਦੀ ਕਲਚਰ-ਪਲੇਟ ਵਿਚ ਡਿੱਗਿਆ ਤਾਂ ਇਹ ਵੇਖ ਕੇ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਸਾਰੇ ਬੈਕਟੀਰੀਆ ਮਰ ਚੁੱਕੇ ਸਨ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਸਨੇ ਨੱਕ ਦੇ ਨਜ਼ਲੇ ਦੀ ਪੜਤਾਲ ਤੋਂ ਇਹ ਪਤਾ ਲਗਾਇਆ ਕਿ ਕੁਦਰਤੀ ਤੌਰ ’ਤੇ ਹੀ ਸਾਡੇ ਸਰੀਰਕ ਰਿਸਾਵਾਂ ਵਿਚ ਇਹ ਬੈਕਟੀਰੀਆ-ਵਿਰੋਧੀ ਪਦਾਰਥ ਪਾਇਆ ਜਾਂਦਾ ਹੈ ਜਿਸਦਾ ਨਾਮ ਉਸਨੇ “ਲਾਈਜ਼ੋਜ਼ਾਈਮ” ਰੱਖ ਦਿੱਤਾ। ਇਹ ਲਾਈਜ਼ੋਜ਼ਾਈਮ ਤੇ ਤੇਜ਼ਾਬੀ ਮਾਦਾ ਕੁਦਰਤ ਨੇ ਮਨੁੱਖੀ ਸਰੀਰ ਦੇ ਹਰ ਉਸ ਦੁਆਰ ‘ਤੇ ਰੱਖਿਆ ਹੋਇਆ ਹੈ ਜਿੱਥੋਂ ਦੀ ਵੀ ਕੋਈ ਰੋਗਾਣੂ ਪ੍ਰਵੇਸ਼ ਕਰ ਸਕਦਾ ਹੈ। ਜਿਵੇਂ ਕਿ ਮੂੰਹ, ਅੱਖਾਂ, ਨੱਕ, ਕੰਨ, ਗੁੱਦਾ ਤੇ ਜਣਨ ਅੰਗਾਂ ਵਿਚ। ਅਗਰ ਕੋਈ ਰੋਗਾਣੂ ਮੂੰਹ ਰਾਹੀਂ ਸਰੀਰ ਦੇ ਅੰਦਰ ਦਾਖਲ ਹੋ ਜਾਵੇ ਤਾਂ ਬੁਲ੍ਹਾਂ ਤੋਂ ਲੈ ਕੇ ਗੁੱਦਾ ਤੱਕ ਉਸਨੂੰ ਅਣਸੁਖਾਵੇਂ ਮਹੌਲ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਮੂੰਹ ਦੇ ਥੁੱਕ ਵਿਚਲੇ ਲਾਈਜ਼ੋਜ਼ਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਤੋਂ ਅੱਗੇ ਟਾਂਸਿਲ ਹਨ ਜੋ ਇਸ ਪ੍ਰਵੇਸ਼ ਦੁਆਰ ’ਤੇ ਦੋ ਗਾਰਡ ਬਣਕੇ ਗਲ਼ੇ ਦੇ ਦੋਨਾਂ ਪਾਸੇ ਖੜ੍ਹੇ ਹਨ ਅਤੇ ਰੋਗਾਣੂ ਨੂੰ ਅੰਦਰ ਜਾਣ ਤੋਂ ਪਹਿਲਾਂ ਹੀ ਦਬੋਚ ਲੈਂਦੇ ਹਨ। ਅਗਰ ਫਿਰ ਵੀ ਕੋਈ ਰੋਗਾਣੂ ਇਨ੍ਹਾਂ ਪੜਾਵਾਂ ਨੂੰ ਪਾਰ ਕਰ ਕੇ ਮਿਹਦੇ ਤੱਕ ਪਹੁੰਚਦਾ ਹੈ ਤਾਂ ਓਥੇ HCl ਤੇਜ਼ਾਬ ਉਸਨੂੰ ਖਤਮ ਕਰਨ ਲਈ ਤਿਆਰ ਬੈਠਾ ਹੈ। ਉਸ ਤੋਂ ਅੱਗੇ ਅੰਤੜੀਆਂ ਵਿਚ ਵੀ ਟਾਂਸਿਲ ਵਰਗੀਆਂ ਲਿੰਫ਼ਨੋਡਸ ਉਸਨੂੰ ਮਾਰ ਮੁਕਾਉਂਦੀਆਂ ਹਨ। ਹੁਣ ਅਗਰ ਕੋਈ ਜ਼ਹਿਰੀਲਾ ਪਦਾਰਥ ਜਾਂ ਰੋਗਾਣੂ ਅੰਤੜੀਆਂ ਤੱਕ ਬਚ ਵੀ ਜਾਂਦਾ ਹੈ ਤਾਂ ਬੰਦੇ ਨੂੰ ਦਸਤ ਲੱਗ ਜਾਂਦੇ ਹਨ ਜਿਸ ਵਿਚ ਵਹਿ ਕੇ ਉਹ ਸਰੀਰ ਵਿੱਚੋਂ ਬਾਹਰ ਆ ਜਾਂਦਾ ਹੈ। ਇਹ ਵੀ ਇੱਕ ਕੁਦਰਤੀ ਪ੍ਰਕਿਰਿਆ ਹੈ। ਇਸੇ ਤਰ੍ਹਾਂ ਅਗਰ ਕੋਈ ਰੋਗਾਣੂ ਨੱਕ ਰਾਹੀਂ ਸਰੀਰ ਅੰਦਰ ਦਾਖਲ ਹੋਣ ਲੱਗੇ ਤਾਂ ਰਸਤੇ ਵਿਚ ਨੱਕ ਦੇ ਵਾਲ, ਐਡੀਨਾਈਡ ਗਿਲਟੀਆਂ ਅਤੇ ਸਾਹ ਨਾਲੀ ਦੀ ਝਿੱਲੀ ਦਾ ਰਿਸਾਓ ਇਸ ਪ੍ਰਕਾਰ ਦਾ ਹੈ ਕਿ ਉਸਨੂੰ ਬਾਹਰ ਕੱਢਣ ਦੇ ਸਮਰੱਥ ਹਨ (ਛਿੱਕ, ਖਾਂਸੀ ’ਤੇ ਬਲਗ਼ਮ ਦੇ ਰਾਹੀਂ)। ਇਹੀ ਬਚਾਓ ਪ੍ਰਣਾਲੀ ਸਰੀਰ ਦੇ ਬਾਕੀ ਦੇ ਪ੍ਰਵੇਸ਼-ਦੁਆਰਾਂ ’ਤੇ ਵੀ ਪਾਈ ਜਾਂਦੀ ਹੈ।

ਦੂਜੇ ਚਰਣ ਦਾ ਬਚਾਓ

ਅਗਰ ਕੋਈ ਤਾਕਤਵਰ ਰੋਗਾਣੂ ਮੂੰਹ ਤੋਂ ਅੰਤੜੀਆਂ ਤੱਕ ਦੇ ਬਚਾਓ ਨੂੰ ਪਾਰ ਕਰਦਾ ਹੋਇਆ ਲਹੂ-ਪ੍ਰਣਾਲੀ ਤੱਕ ਪਹੁੰਚ ਜਾਂਦਾ ਹੈ ਤਾਂ ਫਿਰ ਦੂਜੇ ਦਰਜੇ ਦਾ ਬਚਾਓ-ਅਮਲਾ ਆਪਣੀ ਡਿਊਟੀ ਸੰਭਾਲਦਾ ਹੈ। ਸਾਡੇ ਲਹੂ ਵਿਚ ਚਿੱਟੇ ਕਣ (W.B.C.) ਇਸ ਕੰਮ ਲਈ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਕੰਮ ਦਾਖਲ ਹੋਏ ਰੋਗਾਣੂ ਨੂੰ ਜਾਂ ਤਾਂ ਨਿਗਲ ਜਾਣ (Phagocytosis) ਦਾ ਹੈ ਜਾਂ ਫਿਰ ਆਪਣੇ ਜਹਿਰੀਲੇ ਰਸਾਓ ਨਾਲ ਮਾਰ-ਮੁਕਾਉਣ ਦਾ। ਇਨ੍ਹਾਂ ਚਿੱਟੇ ਕਣਾਂ ਦੀ ਗਿਣਤੀ ਕਿਸੇ ਵੀ ਤਾਕਤਵਰ ਰੋਗਾਣੂ ਦੇ ਲਹੂ-ਪ੍ਰਣਾਲੀ ਵਿਚ ਦਾਖਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਧ ਜਾਂਦੀ ਹੈ। ਬਹੁਗਿਣਤੀ ਵਿਚ ਹਮਲਾ ਕਰ ਕੇ ਇਹ ਰੋਗਾਣੂਆਂ ਦੀ ਵਧ ਰਹੀ ਗਿਣਤੀ ਦਾ ਸਾਹਮਣਾ ਕਰਦੇ ਹਨ। ਇਸ ਮੁਕਾਬਲੇ ਦੌਰਾਨ ਕੁਝ ਚਿੱਟੇ ਕਣ ਖੁਦ ਵੀ ਮਾਰੇ ਜਾਂਦੇ ਹਨ। ਕਿਸੇ ਵੀ ਇਨਫੈਕਸ਼ਨ ਹੋਣ ’ਤੇ ਬੁਖਾਰ ਹੋ ਜਾਣਾ ਵੀ ਇਸੇ ਬਚਾਓ-ਪੜਾਅ ਦਾ ਇੱਕ ਹਿੱਸਾ ਹੈ, ਜਿਸ ਨੂੰ ਕਿ ਅਸੀਂ ਬੀਮਾਰੀ ਸਮਝ ਲੈਂਦੇ ਹਾਂ ਅਤੇ ਤੁਰੰਤ ਬੁਖਾਰ ਦੀ ਦਵਾਈ ਖਾ ਕੇ ਬੁਖਾਰ ਉਤਾਰ ਲੈਣ ਨੂੰ ਅਕਲਮੰਦੀ ਸਮਝ ਬੈਠਦੇ ਹਾਂ। ਅਸਲ ਵਿਚ ਇਨਫੈਕਸ਼ਨ ਦੌਰਾਨ ਜੋ ਬੁਖਾਰ ਆਉਂਦਾ ਹੈ ਉਹ ਸਾਡਾ ਦੁਸ਼ਮਣ ਨਹੀਂ ਸਗੋਂ ਦੋਸਤ ਹੈ। ਬੁਖਾਰ ਚੜ੍ਹਨ ਦਾ ਇੱਕ ਖ਼ਾਸ ਮਕਸਦ ਹੁੰਦਾ ਹੈ। ਬੁਖਾਰ ਚੜ੍ਹਨ ਭਾਵ ਸਰੀਰ ਦਾ ਤਾਪਮਾਨ ਜ਼ਿਆਦਾ ਹੋਣ ਨਾਲ ਰੋਗਾਣੂਆਂ ਦੀ ਕਾਰਜ-ਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਉਹ ਜਲਦੀ ਖ਼ਤਮ ਹੋ ਜਾਂਦੇ ਹਨ। ਪਰ ਅਸੀਂ ਫਟਾਫਟ ਬੁਖਾਰ ਦੀ ਗੋਲੀ ਖਾ ਕੇ ਕੁਦਰਤ ਦੇ ਇਸ ਬਚਾਓ ਤਰੀਕੇ ਵਿਚ ਵਿਘਨ ਪਾ ਦਿੰਦੇ ਹਾਂ। ਜਿਸਦੇ ਨਾਲ ਰੋਗ ਹੋਰ ਵੀ ਗੁੰਝਲਦਾਰ ਬਣ ਜਾਂਦਾ ਹੈ।

ਤੀਜੇ ਚਰਣ ਦਾ ਬਚਾਓ

ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿਚ ਆਉਂਦਾ ਹੈ। ਚਿੱਟੇ ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ B-Lymphocytes ਕਿਹਾ ਜਾਂਦਾ ਹੈ। ਉਹ ਆਮ ਕਣਾਂ ਦੀ ਤਰ੍ਹਾਂ ਰੋਗਾਣੂ ਨੂੰ ਨਿਗਲਦੇ ਨਹੀਂ ਹਨ ਬਲਕਿ ਉਹ ਹਮਾਲਵਰ ਰੋਗਾਣੂ ਦੀ ਬਣਤਰ ਅਤੇ ਸੁਭਾਅ ਨੂੰ ਸਮਝਣ ਉਪਰੰਤ ਆਪਣੇ ਵਿੱਚੋਂ ਖਾਸ ਉਸੇ ਰੋਗਾਣੂ ਦੀਆਂ ਵਿਰੋਧੀ ਐਂਟੀਬੌਡੀਜ਼ ਛੱਡਦੇ ਹਨ। ਜੋ ਕਿ ਰੋਗਾਣੂ ’ਤੇ ਸਿੱਧਾ ਵਾਰ ਕਰਦੀਆਂ ਹਨ ਤੇ ਉਸਨੂੰ ਨਕਾਰਾ ਬਣਾ ਕੇ ਰੱਖ ਦਿੰਦੀਆਂ ਹਨ। ਨਾ ਸਿਰਫ ਉਹ ਵਰਤਮਾਨ ਰੋਗਾਣੂ ਦਾ ਹੀ ਵਿਰੋਧ ਕਰਦੀਆਂ ਹਨ ਬਲਕਿ ਮਰੀਜ਼ ਦੇ ਖੂਨ ਵਿਚ ਉਹ ਉਸਦੇ ਠੀਕ ਹੋ ਜਾਣ ਤੋਂ ਬਾਅਦ ਵੀ ਲੋੜੀਂਦੀ ਮਾਤਰਾ ਵਿਚ ਹਾਜ਼ਰ ਰਹਿੰਦੀਆਂ ਹਨ ਤਾਂ ਜੋ ਭਵਿੱਖ ਵਿਚ ਇਸ ਨਸਲ ਦੇ ਕਿਸੇ ਹੋਰ ਰੋਗਾਣੂ ਦੇ ਹਮਲੇ ਹੋਣ ਤੋਂ ਤੁਰੰਤ ਬਾਅਦ ਉਸਦਾ ਕਿਨਾਰਾ ਕਰ ਦਿੱਤਾ ਜਾਵੇ। ਇਸ ਤਰ੍ਹਾਂ ਇਹ ਐਂਟੀਬੌਡੀਜ਼ ਉਮਰ ਭਰ ਲਈ ਸਾਨੂੰ ਅਜਿਹੇ ਬੈਕਟੀਰੀਆ ਤੋਂ ਸੁਰੱਖਿਅਤ ਰੱਖਦੀਆਂ ਹਨ।

ਹਵਾਲੇ

  1. We’re Born With 270 Bones. As Adults We Have 206 Lary Miller dec 9,2007 , Ground report retrieved on oct 20,2012
  2. Assessment of fracture risk and its application to screening for postmenopausal osteoporosis. Report of a WHO Study Group., World Health Organization technical report series 843: 1–129. PMID 7941614.
  3. [1], ਮਾਇਓ ਕਲੀਨਿਕ ਹੈਲਥ, ਡਾਈਜੈਸਟਿਵ ਸਿਸਟਮ retrieved on 08-09-2012.
  4. "ਮੈਡੀਕਲ ਸਾਇੰਸ ਬੁਲੰਦੀ ਵੱਲ..ਲੇਖਕ ਡਾ. ਮਨਦੀਪ ਕੌਰ ਦੇ ਧੰਨਵਾਦ ਸਹਿਤ". [2]. ਅਗਸਤ,੨੦੧੦. Retrieved ਸਤੰਬਰ ੦੯, ੨੦੧੨. {{cite web}}: Check date values in: |accessdate= and |date= (help); External link in |publisher= (help)