ਮਨੁੱਖੀ ਅੱਖ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 26 interwiki links, now provided by Wikidata on d:q430024 (translate me)
ਲਾਈਨ 28: ਲਾਈਨ 28:
[[ਸ਼੍ਰੇਣੀ:ਜੀਵ ਵਿਗਿਆਨ]]
[[ਸ਼੍ਰੇਣੀ:ਜੀਵ ਵਿਗਿਆਨ]]


[[av:ГӀадамасул бер]]
[[bg:Човешко око]]
[[ca:Sistema visual humà]]
[[ckb:چاوی مرۆڤ]]
[[cs:Lidské oko]]
[[dv:ލޯ]]
[[en:Human eye]]
[[es:Ojo humano]]
[[fa:چشم انسان]]
[[fr:Œil humain]]
[[he:עין#מבנה גלגל העין האנושי]]
[[he:עין#מבנה גלגל העין האנושי]]
[[hi:मानव नेत्र]]
[[hr:Ljudsko oko]]
[[hu:Emberi szem]]
[[ik:Iri]]
[[kn:ಮಾನವನ ಕಣ್ಣು]]
[[ko:눈 (인체)]]
[[lbe:Инсаннал я]]
[[nl:Menselijk oog]]
[[pt:Olho humano]]
[[ru:Глаз человека]]
[[sh:Ljudsko oko]]
[[si:මිනිස් ඇස]]
[[tl:Mata ng tao]]
[[vi:Mắt người]]
[[zh:人眼]]
[[zh-yue:人眼]]

20:41, 8 ਮਾਰਚ 2013 ਦਾ ਦੁਹਰਾਅ

ਮਨੁੱਖੀ ਅੱਖ ਦਾ ਸਿਲਸਲੇਵਾਰ ਦ੍ਰਿਸ਼
ਮਨੁੱਖੀ ਅੱਖ ਦਾ ਸਿਲਸਲੇਵਾਰ ਦ੍ਰਿਸ਼

ਮਨੁੱਖੀ ਅੱਖ ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ।ਥਣਾਂ ਵਾਲੇ ਵਰਗ ਦਾ ਇਹ ਇਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ।ਅੱਖ ਦੇ ਪਰਦੇ ਵਿਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ ,ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ।ਮਨੁੱਖੀ ਅੱਖ ੧ ਕ੍ਰੋੜ ਵੱਖ ਵੱਖ ਰੰਗ ਪਹਿਚਾਨ ਸਕਦੀ ਹੈ। ਹੋਰ ਥਣਾਂ ਵਾਲੇ ਵਰਗ ਦੀਆਂ ਅੱਖਾਂ ਵਾਂਗ ਮਨੁੱਖੀ ਅੱਖ ਦੇ ਪਰਦੇ ਦੀਆਂ ਬਿੰਬ ਨਾ ਬਨਾਉਣ ਵਾਲੀਆਂ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਕਾਵਾਂ ਰੌਸ਼ਨੀ ਦੇ ਇਸ਼ਾਰੇ ਨੂੰ ਪ੍ਰਾਪਤ ਹੋਣ ਤੇ ਪੁਤਲੀ ਦਾ ਆਕਾਰ ਨਿਯਮਿਤ ਕਰਦੀਆਂ ਹਨ,ਮੈਲਾਟੋਨਿਨ ਹਾਰਮੋਨ ਨੂੰ ਨਿਯੰਤਰਿਤ ਕਰਦੀਆਂ ਹਨ ਜਾਂ ਉਸ ਨੂੰ ਬਿਲਕੁਲ ਦਬਾਅ ਦਿੰਦੀਆਂ ਹਨ ਅਤੇ ਸਰੀਰ ਘੜੀ ਦੀ ਸੈਟਿੰਗ ਕਰਦੀਆਂ ਹਨ।

ਬਾਹਰ ਦਿੱਸਣ ਵਾਲੇ ਹਿੱਸੇ

ਪਲਕਾਂ,ਕੋਰਨੀਆ,ਆਇਰਿਸ,ਪੁਤਲੀ ਅੱਖ ਦੇ ਬਾਹਰੌਂ ਦਿੱਸਣ ਵਾਲੇ ਅੰਗ ਹਨ।

ਪਲਕਾਂ

ਪਲਕਾਂ ਅੱਖ ਦੀ ਸਾਹਮਣਿਓਂ ਸੁਰੱਖਿਆ ਕਰਦੀਆ ਹਨ। ਕਈ ਵਾਰ ਬੰਦ ,ਖੁਲ੍ਹ ਕੇ ਉਹ ਅੱਖ ਨੂੰ ਤਰ ਤੇ ਧੂਲ-ਰਹਿਤ ਰੱਖਦੀਆਂ ਹਨ। ਬੰਦ-ਖੁਲ੍ਹਣ ਦੀ ਇਸ ਤਰਤੀਬ ਨੂੰ ਅੱਖ ਦਾ ਝਪਕਣਾ ਕਿਹਾ ਜਾਂਦਾ ਹੈ। ਪਲਕਾਂ ਦਾ ਸਵੈਚਾਲਤ ਰੀਫਲੈਕਸ ਅਮਲ ਤੇਜ਼ ਰੌਸ਼ਨੀ ਦੇ ਪ੍ਰਭਾਵ ਤੌਂ ਅੱਖ ਦਾ ਬਚਾਅ ਕਰਦਾ ਹੈ। ਇਸ ਨਾਲ ਤੇਜ਼ ਰੌਸ਼ਨੀ ਵਿਚ ਪਲਕਾਂ ਉਦੌਂ ਤੱਕ ਬੰਦ ਹੋ ਜਾਂਦੀਆਂ ਹਨ ਜਦ ਤੱਕ ਅੱਖ ਦੀ ਪੁਤਲੀ ਰੌਸ਼ਨੀ ਅਨੁਕੂਲ ਨਹੀਂ ਰਹਿ ਜਾਂਦੀ। ਭਰਵੱਟੇ ਵੀ ਪਲਕਾਂ ਦੇ ਨਾਲ ਨਾਲ ਅੱਖ ਦਾ ਧੂਲ ਮਿੱਟੀ ਤੌਂ ਬਚਾਅ ਕਰਨ ਵਿਚ ਸਹਾਈ ਹੁੰਦੇ ਹਨ।

ਸਕਲੇਰਾ

ਅੱਖ ਦੀ ਗੇਂਦ ਦਾ ਚਿੱਟਾ ਦਿੱਸਣ ਵਾਲਾ ਹਿੱਸਾ ਸਕਲੇਰਾ ਦਾ ਹੀ ਹਿੱਸਾ ਹੈ। ਸਕਲੇਰਾ ਇਕ ਸਖਤ ਮਾਦੇ ਦਾ ਬਣਿਆ ਹੁੰਦਾ ਹੈ ਇਸ ਦਾ ਮੁੱਖ ਕਰਤਵ ਪੂਰੀ ਅੱਖ ਨੂੰ ਢੱਕ ਕੇ ਰਖਣਾ ਹੈ।ਇਸ ਦੇ ਵਿਚ ਗੁਲਾਬੀ ਰੰਗ ਦੀਆਂ ਜੋ ਝਰੀਟਾਂ ਦਿਖਾਈ ਦੇਂਦੀਆ ਹਨ ਉਹ ਲਹੂ ਨਾੜੀਆਂ ਦੀਆ ਹਨ ਜੋ ਸਕਲੇਰਾ ਨੂੰ ਲਹੂ ਦੀ ਪੂਰਤੀ ਕਰਦੀਆ ਹਨ।

ਕੋਰਨੀਆ(ਪਾਰਦਰਸ਼ੀ ਝਿੱਲੀ)

ਕੋਰਨੀਆ ਇਕ ਪਾਰਦਰਸ਼ੀ ਗੁਮਟੀ ਹੈ ਜੋ ਅੱਖ ਦੇ ਰੰਗਦਾਰ ਹਿੱਸੇ ਉਪਰ ਬੈਠੀ ਹੈ।ਕੋਰਨੀਆ ਅੱਖ ਦਾ ਕੇਂਦਰੀਕਰਣ ਫੋਕਸ ਬਨਾਉਣ (ਕੇਂਦਰੀਕਰਣ ਕਰਨ) ਵਿਚ ਸਹਾਈ ਹੁੰਦਾ ਹੈ ਕਿਉਂਕਿ ਇਹ ਪਾਰਦਰਸ਼ੀ ਝਿੱਲੀ ਦਾ ਬਣਿਆ ਹੈ ਤੇ ਸ਼ੀਸ਼ੇ ਵਾਂਗ ਸਾਫ਼ ਹੈ ਇਸ ਲਈ ਇਹ ਦਿਖਾਈ ਨਹੀਂ ਦਿੰਦਾ।ਪਰ ਇਹ ਦੁਨੀਆ ਨੂੰ ਦੇਖਣ ਲਈ ਮਨੁੱਖ ਦਾ ਝਰੋਖਾ ਹੈ।

ਆਇਰਿਸ,ਪੁਤਲੀ ਤੇ ਮੂਹਰਲਾ ਖਾਨਾ

ਕੋਰਨੀਆ ਦੇ ਪਿੱਛੇ ਆਇਰਿਸ ,ਪੁਤਲੀ ਤੇ ਮੂਹਰਲਾ ਖਾਨਾ ਹਨ।ਆਇਰਿਸ ਅੱਖ ਦਾ ਰੰਗਦਾਰ ਹਿੱਸਾ ਹੈ।ਆਇਰਿਸ ਦੇ ਨਾਲ ਛੋਟੇ ਛੋਟੇ ਪੱਠੇ ਜੁੜੇ ਹੋਏ ਹਨ ਜੋ ਪੁਤਲੀ ਵਿਚੌਂ ਰੌਸ਼ਨੀ ਲੰਘਣ ਦੀ ਮਾਤਰਾ ਤੇ ਨਿਯੰਤ੍ਰਣ ਰੱਖਦੇ ਹਨ। ਪੁਤਲੀ ,ਆਇਰਿਸ ਦੇ ਕੇਂਦਰ ਵਿਚ ਕਾਲਾ ਚੱਕਰ ਹੈ।ਜੋ ਕਿ ਇਕ ਛੇਕ ਹੈ ਜੋ ਰੌਸ਼ਨੀ ਨੂੰ ਅੱਖ ਅੰਦਰ ਜਾਣ ਦੀ ਇਜਾਜ਼ਤ ਦਿੰਦੀ ਹੈ। ਪੁਤਲੀ ਜਦੋਂ ਕਦੇ ਰੌਸ਼ਨੀ ਤੇਜ਼ ਚਮਕਦੀ ਹੈ ਤਾਂ ਛੋਟੀ ਹੋ ਜਾਂਦੀ ਹੈ ਅਤੇ ਮੱਧਮ ਰੌਸ਼ਨੀ ਵਿਚ ਵੱਡੀ ਹੋ ਜਾਂਦੀ ਹੈ।ਮੂਹਰਲਾ ਖਾਨਾ ਉਹ ਜਗ੍ਹਾਂ ਹੈ ਜੋ ਕੋਰਨੀਆ ਤੇ ਪੁਤਲੀ ਦੇ ਵਿਚਕਾਰ ਹੈ ਅਤੇ ਇਹ ਜਲਦਾਰ ਤਰਲ ਮਾਦੇ ਨਾਲ ਭਰੀ ਰਹਿੰਦੀ ਹੈ ਜੋ ਕਿ ਅੱਖ ਨੂੰ ਪੌਸ਼ਟਿਕ ਅਹਾਰ, ਸਹੀ ਦਬਾਅ ਬਣਾਓਣ ਅਤੇ ਅਰੋਗ ਰੱਖਣ ਵਿਚ ਸਹਾਈ ਹੁੰਦਾ ਹੈ।[1]

ਮਨੁੱਖੀ ਅੱਖ ਦਾ ਚਾਕ ਦ੍ਰਿਸ਼
ਮਨੁੱਖੀ ਅੱਖ ਦਾ ਚਾਕ ਦ੍ਰਿਸ਼

ਅੰਦਰੂਨੀ ਬਣਤਰ

ਅੱਖ ਪੂਰੀ ਗੇਂਦਾਕਾਰ ਨਹੀਂ ਹੁੰਦੀ,ਸਗੌਂ ਇਹ ਦੋ ਟੁਕੜਿਆਂ ਦੀ ਜੁੜਵਾਂ ਇਕਾਈ ਹੈ। ਅਗਲੇਰੀ ਛੋਟੀ ਇਕਾਈ ਜਿਸ ਨੂੰ ਕੋਰਨੀਆ(ਪਾਰਦਰਸ਼ੀ ਝਿੱਲੀ) ਕਹਿੰਦੇ ਹਨ ਇਕ ਵੱਡੀ ਇਕਾਈ ਜਿਸ ਨੂੰ ਸਕਲੇਰਾ ਕਹਿੰਦੇ ਹਨ ਨਾਲ ਜੁੜੀ ਹੁੰਦੀ ਹੈ।ਕੋਰਨੀਓ ਹਿੱਸਾ ਤਕਰੀਬਨ ੮ ਮਿਮੀ: ਅਰਧ ਵਿਆਸ ਅਕਾਰ ਦਾ ਹੈ। ਸਕਲੇਰੋਟਿਕ ਖਾਨਾ, ਅਕਾਰ ਵਿਚ ਅੱਖ ਦਾ ੫/੬ ਹਿੱਸਾ ਹੈ,ਇਸ ਦਾ ਅਰਧ ਵਿਆਸ ੧੨ ਮਿਮੀ: ਦੇ ਕਰੀਬ ਹੈ। ਕੋਰਨੀਆ ਤੇ ਸਕਲੇਰਾ ਇਕ ਛੱਲੇ ਰਾਹੀਂ ਜੁੜੇ ਹੁੰਦੇ ਹਨ ਜਿਸ ਨੂੰ ਲਿੰਬੂਸ ਕਹਿੰਦੇ ਹਨ। ਕੋਰਨੀਆ ਕਿਉਂਕਿ ਪਾਰਦਰਸ਼ੀ ਹੁੰਦਾ ਹੈ ਇਸ ਲਈ ਸਾਨੂੰ ਕੇਵਲ ਅੱਖ ਦੀ ਝਰੀਤ(ਆਈਰਿਸ) –ਅੱਖ ਦਾ ਰੰਗ-ਅਤੇ ਇਸ ਦਾ ਕਾਲਾ ਕੇਂਦਰ ਪੁਤਲੀ ਹੀ ਦਿਖਾਈ ਦੇਂਦੇ ਹਨ। ਅੱਖ ਦੇ ਅੰਦਰੂਨੀ ਭਾਗ ਨੂੰ ਦੇਖਣ ਲਈ ਔਪਥਾਲਮੋਸਕੋਪ ਦੀ ਲੋੜ ਪੈਂਦੀ ਹੈ ਇਸ ਨਾਲ ਰੌਸ਼ਨੀ ਪਰਤ ਕੇ ਬਾਹਰ ਨਹੀਂ ਆਂਉਦੀ। ਫ਼ੰਡੂਸ(ਅੱਖ ਅੰਦਰ ਪੁਤਲੀ ਦੇ ਸਾਹਮਣੇ ਦਾ ਖੇਤਰ)ਇਕ ਖਾਸ ਤਰਾਂ ਦੀ ਪੀਲੀ ਔਪਟਿਕ ਟਿੱਕੀ (ਪਾਪੀਲਾ) ਤੇ ਝਾਤ ਪਾਂਦਾ ਹੈ, ਜਿੱਥੌਂ ਅੱਖ ਅੰਦਰ ਜਾਣ ਵਾਲੀਆਂ ਲਹੂ ਨਾੜੀਆਂ ਉਸ ਤੌਂ ਲੰਘਦੀਆਂ ਹਨ ਤੇ ਜਿਥੌਂ ਪ੍ਰਕਾਸ਼ ਵਿਗਿਅਨਕ(ਔਪਟਿਕ) ਨਸ ਦੇ ਰੇਸ਼ੇ ਅੱਖ ਦੇ ਗੇਂਦ ਤੌਂ ਬਾਹਰ ਨਿਕਲਦੇ ਹਨ।

ਮਨੁੱਖੀ ਅੱਖ ਤਿੰਨ ਪਰਤਾਂ ਨਾਲ ਬਣੀ ਹੁੰਦੀ ਹੈ। ਸਭ ਤੌਂ ਬਾਹਰਲੀ ਪਰਤ ਕੋਰਨੀਆ ਤੇ ਸਕਲੇਰਾ ਦੀ ਹੈ।ਵਿਚਲੀ ਪਰਤ ਕੋਰੋਇਡ,ਸਿਲੀਏਰੀ ਬੌਡੀ ਤੇ ਝਰੀਤ(ਆਇਰਿਸ) ਹੈ ਤੇ ਸਭ ਤੌਂ ਅੰਦਰਲੀ ਪਰਤ ਪਰਦੇ ਦੀ ਜੋ ਕਿ ਆਪਣੇ ਹਿੱਸੇ ਦੇ ਖੂਨ ਦੀ ਪੂਰਤੀ ਕੋਰਾਇਡ ਤੇ ਪਰਦਾ ਦੋਵਾਂ ਦੀਆਂ ਲਹੂ ਨਾੜੀਆਂ ਤੌਂ ਕਰਦਾ ਹੈ, ਇਨ੍ਹਾਂ ਨੂੰ ਔਪਥੈਲਮੋਸਕੋਪ ਰਾਹੀਂ ਦੇਖਿਆ ਜਾ ਸਕਦਾ ਹੈ।[2]

ਦ੍ਰਿਸ਼ਟੀ ਖੇਤਰ

ਇਕ ਇਕੱਲੀ ਅੱਖ ਦਾ ਦ੍ਰਿਸ਼ਟੀ ਖੇਤਰ ਨੱਕ ਤੌਂ ੯੫ °ਪਰਾਂ ਵੱਲ,੭੫ °ਹੇਠਾਂ ਵੱਲ,੬੦ °ਨੱਕ ਵੱਲ,ਤੇ ੬੦ °ਉਪਰ ਵੱਲ ਹੁੰਦਾ ਹੈ ਜਿਸ ਨਾਲ ਮਨੁੱਖਾਂ ਨੂੰ ਲਗਭਗ ੧੮੦-ਦਰਜੇ ਦਾ ਸਾਹਮਣਿਓਂ ਖਿਤੀਜੀ ਦ੍ਰਿਸ਼ਟੀ ਖੇਤਰ ਮਿਲ ਜਾਂਦਾ ਹੈ।

ਹਵਾਲੇ

  1. "your eyes" Kids Health, based on translation.
  2. "eye, human."Encyclopædia Britannica , translated from english wiki