ਭੀਸ਼ਮ ਸਾਹਨੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 4 interwiki links, now provided by Wikidata on d:q3631381 (translate me)
ਛੋ Bot: Migrating 1 interwiki links, now provided by Wikidata on d:q3631381 (translate me)
ਲਾਈਨ 20: ਲਾਈਨ 20:
[[ਸ਼੍ਰੇਣੀ:ਹਿੰਦੀ ਫ਼ਿਲਮੀ ਅਦਾਕਾਰ]]
[[ਸ਼੍ਰੇਣੀ:ਹਿੰਦੀ ਫ਼ਿਲਮੀ ਅਦਾਕਾਰ]]
[[ਸ਼੍ਰੇਣੀ:ਭਾਰਤੀ ਲੋਕ]]
[[ਸ਼੍ਰੇਣੀ:ਭਾਰਤੀ ਲੋਕ]]

[[ja:ビーシュム・サーヘニー]]

11:01, 11 ਮਾਰਚ 2013 ਦਾ ਦੁਹਰਾਅ

ਭੀਸ਼ਮ ਸਾਹਨੀ(ਹਿੰਦੀ: भीष्म साहनी; 8 ਅਗਸਤ 1915 – 11 ਜੁਲਾਈ 2003) ਇੱਕ ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਮਸ਼ਹੂਰੀ ਆਪਣੇ ਤਮਸ (ਨਾਵਲ) ਲਈ ਮਿਲੀ, ਜਿਸ ਉਪਰ ਬਾਅਦ ਵਿੱਚ ਟੀ.ਵੀ. ਫਿਲਮ ਵੀ ਬਣੀ। ਉਹ ਹਿੰਦੀ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਛੋਟੇ ਭਾਈ ਸਨ।

ਜੀਵਨ

ਭੀਸ਼ਮ ਸਾਹਨੀ ਦਾ ਜਨਮ 8 ਅਗਸਤ 1915 ਨੂੰ ਰਾਵਲਪਿੰਡੀ (ਪਾਕਿਸਤਾਨ) ਵਿੱਚ ਹੋਇਆ ਸੀ। 1937 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ ਏ ਕਰਨ ਦੇ ਬਾਅਦ ਸਾਹਨੀ ਨੇ 1958 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ। ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਉਹ ਆਨਰੇਰੀ ਅਧਿਆਪਕ ਹੋਣ ਦੇ ਨਾਲ - ਨਾਲ ਵਪਾਰ ਵੀ ਕਰਦੇ ਸਨ। ਵੰਡ ਦੇ ਬਾਅਦ ਉਨ੍ਹਾਂ ਨੇ ਭਾਰਤ ਆਕੇ ਅਖਬਾਰਾਂ ਵਿੱਚ ਲਿਖਣ ਦਾ ਕੰਮ ਕੀਤਾ। ਬਾਅਦ ਵਿੱਚ ਇਪਟਾ ਨਾਲ ਰਲ ਗਏ। ਇਸਦੇ ਬਾਦ ਅੰਬਾਲਾ ਅਤੇ ਅੰਮ੍ਰਿਤਸਰ ਵਿੱਚ ਵੀ ਅਧਿਆਪਕ ਰਹਿਣ ਦੇ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਸਾਹਿਤ ਦੇ ਪ੍ਰੋਫੈਸਰ ਬਣੇ। 1957 ਤੋਂ 1963 ਤੱਕ ਮਾਸਕੋ ਵਿੱਚ ਵਿਦੇਸ਼ੀ ਭਾਸ਼ਾ ਪ੍ਰਕਾਸ਼ਨ ਘਰ ਵਿੱਚ ਅਨੁਵਾਦਕ ਵਜੋਂ ਕੰਮ ਕਰਦੇ ਰਹੇ। ਇੱਥੇ ਉਨ੍ਹਾਂ ਨੇ ਲਿਉ ਤਾਲਸਤਾਏ, ਆਸਤਰੋਵਸਕੀ ਆਦਿ ਲੇਖਕਾਂ ਦੀਆਂ ਕਰੀਬ ਦੋ ਦਰਜਨ ਰੂਸੀ ਕਿਤਾਬਾਂ ਦਾ ਹਿੰਦੀ ਵਿੱਚ ਰੂਪਾਂਤਰਣ ਕੀਤਾ। 1965 ਤੋਂ 1967 ਤੱਕ ਦੋ ਸਾਲਾਂ ਵਿੱਚ ਉਨ੍ਹਾਂ ਨੇ ਨਵੀਆਂ ਕਹਾਣੀਆਂ ਨਾਮਕ ਪੱਤਰਿਕਾ ਦਾ ਸੰਪਾਦਨ ਕੀਤਾ। ਉਹ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਐਫਰੋ - ਏਸ਼ੀਆਈ ਲੇਖਕ ਸੰਘ (ਐਫਰੋ - ਏਸ਼ੀਅਨ ਰਾਈਟਰਜ ਐਸੋਸੀਏਸ਼ਨ ) ਨਾਲ ਵੀ ਜੁੜੇ ਰਹੇ। 1993 ਤੋਂ 1997 ਤੱਕ ਉਹ ਸਾਹਿਤ ਅਕਾਦਮੀ ਦੀ ਕਾਰਜਕਾਰੀ ਸੰਮਤੀ ਦੇ ਮੈਂਬਰ ਰਹੇ।

ਭੀਸ਼ਮ ਸਾਹਨੀ ਨੂੰ ਹਿੰਦੀ ਸਾਹਿਤ ਵਿੱਚ ਪ੍ਰੇਮਚੰਦ ਦੀ ਪਰੰਪਰਾ ਦਾ ਆਗੂ ਲੇਖਕ ਮੰਨਿਆ ਜਾਂਦਾ ਹੈ।[1] ਉਹ ਮਾਨਵੀ ਮੁੱਲਾਂ ਦੇ ਹਿਮਾਇਤੀ ਰਹੇ ਅਤੇ ਉਨ੍ਹਾਂ ਨੇ ਵਿਚਾਰਧਾਰਾ ਨੂੰ ਆਪਣੇ ਉੱਤੇ ਕਦੇ ਹਾਵੀ ਨਹੀਂ ਹੋਣ ਦਿੱਤਾ। ਖੱਬੇਪੱਖੀ ਵਿਚਾਰਧਾਰਾ ਦੇ ਨਾਲ ਜੁੜੇ ਹੋਣ ਦੇ ਨਾਲ - ਨਾਲ ਉਹ ਮਾਨਵੀ ਮੁੱਲਾਂ ਨੂੰ ਕਦੇ ਅੱਖੋਂ ਓਝਲ ਨਹੀਂ ਕਰਦੇ ਸਨ। ਆਪਾਧਾਪੀ ਅਤੇ ਉਠਾਪਟਕ ਦੇ ਯੁੱਗ ਵਿੱਚ ਭੀਸ਼ਮ ਸਾਹਨੀ ਦੀ ਸ਼ਖਸੀਅਤ ਬਿਲਕੁੱਲ ਵੱਖ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਲੇਖਣੀ ਲਈ ਅਤੇ ਸੁਹਿਰਦਤਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ 1975 ਵਿੱਚ ਤਮਸ ਲਈ ਸਾਹਿਤ ਅਕਾਦਮੀ ਇਨਾਮ, 1975 ਵਿੱਚ ਸ਼ਿਰੋਮਣੀ ਲੇਖਕ ਅਵਾਰਡ (ਪੰਜਾਬ ਸਰਕਾਰ), 1980 ਵਿੱਚ ਐਫਰੋ - ਏਸ਼ੀਅਨ ਰਾਈਟਰਜ ਐਸੋਸੀਏਸ਼ਨ ਦਾ ਲੋਟਸ ਅਵਾਰਡ, 1983 ਵਿੱਚ ਸੋਵੀਅਤ ਲੈਂਡ ਨਹਿਰੂ ਅਵਾਰਡ ਅਤੇ 1998 ਵਿੱਚ ਭਾਰਤ ਸਰਕਾਰ ਦੇ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ।

ਪ੍ਰਮੁੱਖ ਰਚਨਾਵਾਂ

  • ਨਾਵਲ - ਝਰੋਖੇ, ਤਮਸ, ਬਸੰਤੀ, ਮਾਇਆਦਾਸ ਕੀ ਮਾੜੀ, ਕੁੰਤੋ, ਨੀਲੂ ਨੀਲਿਮਾ ਨੀਲੋਫਰ
  • ਕਹਾਣੀ ਸੰਗ੍ਰਿਹ - ਮੇਰੀ ਪ੍ਰਿਯ ਕਹਾਨੀਆਂ, ਭਾਗਿਆਰੇਖਾ, ਵਾਂਗਚੂ, ਨਿਸ਼ਚਰ‌
  • ਡਰਾਮਾ - ਹਨੂਸ਼ (1977), ਮਾਧਵੀ (198੪), ਕਬੀਰਾ ਖੜਾ ਬਜਾਰ ਮੇਂ (1985), ਮੁਆਵਜ਼ੇ (1993)
  • ਆਜ ਕੇ ਅਤੀਤ (ਆਤਮਕਥਾ)

- ਬਲਰਾਜ ਮਾਈ ਬਰਦਰ (ਆਪਣੇ ਭਾਈ ਬਲਰਾਜ ਸਾਹਨੀ ਦੀ ਅੰਗਰੇਜ਼ੀ ਵਿੱਚ ਜੀਵਨੀ)[2]

 ਬਾਲਕਥਾ -  ਗੁਲੇਲ ਕਾ ਖੇਲ


  1. "प्रेमचंद की परंपरा के लेखक थे भीष्म साहनी". जागरण.
  2. http://www.loc.gov/acq/ovop/delhi/salrp/bhishamsahni.html