ਕਾਰਲ ਜੁੰਗ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਲਾਈਨ 31: ਲਾਈਨ 31:


[[ਸ਼੍ਰੇਣੀ:ਮਨੋਵਿਗਿਆਨੀ]]
[[ਸ਼੍ਰੇਣੀ:ਮਨੋਵਿਗਿਆਨੀ]]
[[ਸ਼੍ਰੇਣੀ:ਮਨੋਵਿਸ਼ਲੇਸ਼ਣ]]

15:27, 19 ਅਪਰੈਲ 2013 ਦਾ ਦੁਹਰਾਅ

ਕਾਰਲ ਜੁੰਗ
ਜੁੰਗ 1910 ਵਿੱਚ
ਜਨਮ
ਕਾਰਲ ਗੁਸਤਾਵ ਜੁੰਗ

26 ਜੁਲਾਈ 1875
ਮੌਤ6 ਜੂਨ 1961
ਲਈ ਪ੍ਰਸਿੱਧਵਿਸ਼ਲੇਸ਼ਕੀ ਮਨੋਵਿਗਿਆਨ
ਜੀਵਨ ਸਾਥੀਐਮਾ ਜੁੰਗ
ਵਿਗਿਆਨਕ ਕਰੀਅਰ
ਖੇਤਰਮਨੋਵਿਗਿਆਨ, ਮਨੋਵਿਸ਼ਲੇਸ਼ਣ
ਡਾਕਟੋਰਲ ਸਲਾਹਕਾਰਯੂਜੀਨ ਬਲੁਏਲਾਰ, ਸਿਗਮੰਡ ਫ਼ਰਾਇਡ
ਦਸਤਖ਼ਤ

ਕਾਰਲ ਗੁਸਤਾਵ ਜੁੰਗ (ਜਰਮਨ:ˈkarl ˈɡʊstaf ˈjʊŋ; 26 ਜੁਲਾਈ 1875 – 6 ਜੂਨ 1961) ਸਵਿਟਜਰਲੈਂਡ ਦੇ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਸਨ । ਉਨ੍ਹਾਂ ਨੇ ਵਿਸ਼ਲੇਸ਼ਕੀ ਮਨੋਵਿਗਿਆਨ ( analytical psychology ) ਦੀ ਨੀਂਹ ਰੱਖੀ ।ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪਾਂ, ਅਤੇ ਸਾਮੂਹਕ ਅਚੇਤਨ ਦੀਆਂ ਅਵਧਾਰਣਾਵਾਂ ਪੇਸ਼ ਤੇ ਵਿਕਸਿਤ ਕੀਤੀਆਂ। ਮਨੋਰੋਗ, ਮਨੋਵਿਗਿਆਨ ਅਤੇ ਧਰਮ , ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਸਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪਾਂ(archetypes ), ਅਤੇ ਸਾਮੂਹਕ ਅਵਚੇਤਨ ਦੇ ਸੰਕਲਪ ਪੇਸ਼ ਕੀਤੇ। ਮਨੋਰੋਗ, ਮਨੋਵਿਗਿਆਨ ਅਤੇ ਧਰਮ , ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨ ਵਿੱਚ ਉਸਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ। ਵਿਅਕਤੀਕਰਨ (Individuation) ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦਾ ਕੇਂਦਰੀ ਸੰਕਲਪ ਹੈ। ਜੁੰਗ ਵਿਅਕਤੀਕਰਨ (Individuation) ਨੂੰ - ਯਾਨੀ ਆਪਣੀ ਸਾਪੇਖਿਕ ਖੁਦਮੁਖਤਿਆਰੀ ਕਾਇਮ ਰੱਖਣ ਦੇ ਨਾਲ ਨਾਲ ਅਚੇਤ ਅਤੇ ਸੁਚੇਤ ਦੇ ਸਮੇਤ ਵਿਰੋਧਾਂ ਦੇ ਏਕੀਕਰਨ ਦੀ ਮਨੋਵਿਗਿਆਨਿਕ ਪ੍ਰਕਿਰਿਆ ਨੂੰ ਮਨੁੱਖ ਦੇ ਵਿਕਾਸ ਦੀ ਕੇਂਦਰੀ ਪ੍ਰਕਿਰਿਆ ਸਮਝਦਾ ਸੀ।[1] ਜੁੰਗ ਨੇ ਆਦਿਰੂਪ, ਸਾਮੂਹਕ ਅਵਚੇਤਨ, ਜਟਿਲ, ਅਤੇ ਸੁਮੇਲਤਾ (synchronicity ) ਸਹਿਤ, ਕੁਝ ਬਿਹਤਰੀਨ ਗਿਆਤ ਮਨੋਵਿਗਿਆਨਕ ਸੰਕਲਪ ਸਿਰਜੇ। ਮਾਇਰਸ ਬਰਿਗਸ ਟਾਈਪ ਇੰਡੀਕੇਟਰ (MBTI), ਇੱਕ ਹਰਮਨ ਪਿਆਰਾ ਮਨ - ਮਾਪਕ ਯੰਤਰ, ਜੁੰਗ ਦੇ ਸਿੱਧਾਂਤਾਂ ਤੋਂ ਵਿਕਸਿਤ ਕੀਤਾ ਗਿਆ ਹੈ। ਜੁੰਗ ਮਨੁੱਖੀ ਮਨ ਨੂੰ ਕੁਦਰਤਨ ਧਾਰਮਿਕ ਸਮਝਦਾ ਸੀ ਅਤੇ ਉਸ ਨੇ ਆਪਣੀਆਂ ਖੋਜਾਂ ( explorations) ਦਾ ਧਿਆਨ ਕੇਂਦਰ ਇਸ ਧਾਰਮਿਕਤਾ ਨੂੰ ਬਣਾਇਆ। ਸੁਫ਼ਨੀਆਂ ਦੇ ਵਿਸ਼ਲੇਸ਼ਣ ਅਤੇ ਪ੍ਰਤੀਕੀਕਰਨ ਲਈ ਸਭ ਤੋਂ ਅੱਛੇ ਗਿਆਤ ਸਮਕਾਲੀ ਯੋਗਦਾਨੀਆਂ ਵਿੱਚੋਂ ਜੁੰਗ ਇੱਕ ਹੈ। ਹਾਲਾਂਕਿ ਉਹ ਇੱਕ ਮਨੋਚਕਿਤਸਕ ਸੀ ਅਤੇ ਆਪਣੇ ਆਪ ਨੂੰ ਇੱਕ ਵਿਗਿਆਨੀ ਮੰਨਦਾ ਸੀ, ਉਸ ਦੇ ਜੀਵਨ ਦਾ ਵੱਡਾ ਹਿੱਸਾ ਪੂਰਬੀ ਅਤੇ ਪੱਛਮੀ ਦਰਸ਼ਨ, ਰਸਾਇਣ ਵਿਦਿਆ, ਜੋਤਿਸ਼ ਅਤੇ ਸਮਾਜ ਸ਼ਾਸਤਰ, ਨਾਲ ਹੀ ਸਾਹਿਤ ਅਤੇ ਕਲਾ ਸਹਿਤ ਸਪਰਸ਼ ਖੇਤਰਾਂ ਦੀ ਖੋਜ ਵਿੱਚ ਲੱਗਿਆ ਸੀ। ਦਰਸ਼ਨ ਅਤੇ ਮਨੋ-ਰਹੱਸਾਂ ਵਿੱਚ ਉਨ੍ਹਾਂ ਦੀ ਰੁਚੀ ਕਾਰਨ ਬਹੁਤ ਸਾਰੇ ਲੋਕ ਉਸਨੂੰ ਰਿਸ਼ੀ ਸਮਝਣ ਲੱਗ ਪਏ ਸਨ।

ਜੀਵਨੀ

ਕਾਰਲ ਜੁੰਗ ਦਾ ਜਨਮ [ਸਵਿਟਜ਼ਰਲੈਂਡ]] ਦੇ ਥੁਰਗੋ ਸਵਿਸ ਕੇਂਟਨ ਦੇ ਇੱਕ ਛੋਟੇ ਜਿਹੇ ਪਿੰਡ ਕੇਸਵਿਲ ਵਿੱਚ, ਪਾਲ ਅਸ਼ੀਲੇ ਜੁੰਗ ਅਤੇ ਐਮਲੀ ਪ੍ਰੇਸਵੇਰਕ ਦੇ ਘਰ ਚੌਥੇ ਪਰ ਇੱਕੋ ਇੱਕ ਜਿੰਦਾ ਬੱਚੇ ਦੇ ਰੂਪ ਵਿੱਚ ਕਾਰਲ ਗੁਸਤਾਵ ਦੂਸਰਾ ਜੁੰਗ ਵਜੋਂ, 26 ਜੁਲਾਈ 1875 ਵਿੱਚ ਪੈਦਾ ਹੋਇਆ ਸੀ। ਐਮਲੀ ਪ੍ਰੇਸਵੇਰਕ, ਪਾਲ ਅਸ਼ੀਲੇ ਜੁੰਗ ਦੇ ਹਿਬਰੂ ਦੇ ਪ੍ਰੋਫੈਸਰ ਸ਼ਮੂਏਲ ਪ੍ਰੇਸਵੇਰਕ ਦੀ ਸਭ ਤੋਂ ਛੋਟੀ ਬੱਚੀ ਸੀ। ਉਸ ਦਾ ਪਿਤਾ ਸਵਿਸ ਸੁਧਾਰ ਗਿਰਜਾ ਘਰ ਵਿੱਚ ਇੱਕ ਗਰੀਬ ਪੇਂਡੂ ਪਾਦਰੀ ਸੀ, ਜਦੋਂ ਕਿ ਉਨ੍ਹਾਂ ਦੀ ਮਾਂ ਇੱਕ ਅਮੀਰ ਅਤੇ ਸਥਾਪਤ ਸਵਿਸ ਪਰਵਾਰ ਤੋਂ ਸੀ ਜਿਸਦਾ ਮਾਹੌਲ ਅਧਿਆਤਮਕਤਾ ਅਤੇ ਰਹੱਸਵਾਦ ਨੂੰ ਵਿਗਸਾਉਣ ਵਾਲਾ ਸੀ। ਜਦੋਂ ਜੁੰਗ ਛੇ ਮਹੀਨੇ ਦਾ ਸੀ ਉਸਦੇ ਪਿਤਾ ਲੌਫੇਨ ਵਿੱਚ ਇੱਕ ਜਿਆਦਾ ਤਕੜੀ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ ਉਹਦੇ ਮਾਤਾ ਪਿਤਾ ਦੇ ਵਿੱਚ ਤਣਾਉ ਵੱਧ ਰਿਹਾ ਸੀ। ਉਹਦੀ ਮਾਂ ਸਨਕੀ ਅਤੇ ਉਦਾਸ ਔਰਤ, ਐਮਲੀ ਜੁੰਗ ਆਪਣਾ ਬਹੁਤਾ ਸਮਾਂ ਆਪਣੇ ਵੱਖ ਬੈੱਡਰੂਮ ਵਿੱਚ ਗੁਜਾਰਦੀ, ਰੂਹਾਂ ਨਾਲ ਰੋਮਾਂਚਿਤ ਹੁੰਦੀ ਜਿਨ੍ਹਾਂ ਬਾਰੇ ਉਹ ਕਹਿੰਦੀ ਸੀ ਕਿ ਉਹ ਉਸਨੂੰ ਰਾਤ ਨੂੰ ਮਿਲਣ ਆਉਂਦੀਆਂ ਹਨ। ਜੁੰਗ ਦੇ ਆਪਣੇ ਪਿਤਾ ਦੇ ਨਾਲ ਬਿਹਤਰ ਸੰਬੰਧ ਸਨ ਕਿਉਂਕਿ ਉਹ ਸੋਚਦਾ ਸੀ ਕਿ ਉਹ ਉਸ ਦਾ ਕਿਆਸ ਲਾ ਸਕਦਾ ਹੈ ਅਤੇ ਉਸਦੀ ਮਾਂ ਬਹੁਤ ਸਮਸਿਆਗ੍ਰਸਤ ਸੀ। ਹਾਲਾਂਕਿ ਦਿਨ ਦੇ ਦੌਰਾਨ ਉਹ ਵੀ ਸਹੀ ਰਹਿੰਦੀ ਸੀ, ਪਰ ਰਾਤ ਨੂੰ ਉਹਨੂੰ ਉਸਦੇ ਕਮਰੇ ਤੋਂ ਕੁੱਝ ਭਿਆਨਕ ਕਨਸੋਆਂ ਮਿਲਦੀਆਂ। ਰਾਤ ਨੂੰ ਉਸਦੀ ਮਾਂ ਅਜੀਬ ਅਤੇ ਰਹੱਸਮਈ ਬਣ ਜਾਂਦੀ। ਜੁੰਗ ਨੇ ਦਾਅਵਾ ਕੀਤਾ ਹੈ ਕਿ ਇੱਕ ਰਾਤ ਉਹਨੇ ਵੇਖਿਆ ਕਿ ਉਸਦੇ ਕਮਰੇ ਵਲੋਂ ਇੱਕ ਧੁੰਦਲੀ ਚਮਕਵਾਲੀ ਅਤੇ ਅਨਿਸ਼ਚਿਤ ਜਿਹੀ ਸੂਰਤ ਆ ਰਹੀ ਸੀ, ਅਤੇ ਇੱਕ ਧੜ ਤੋਂ ਵੱਖ ਸਿਰ ਸਰੀਰ ਦੇ ਸਾਹਮਣੇ ਹਵਾ ਵਿੱਚ ਤੈਰ ਰਿਹਾ ਸੀ। ਇਸ ਪ੍ਰਕਾਰ ਦੀਆਂ ਪਰਵਾਰਿਕ ਪ੍ਰਸਥਿਤੀਆਂ ਦੇ ਕਾਰਨ ਬਾਲਕ ਜੁੰਗ ਦੀ ਰੁਚੀ ਅਧਿਆਤਮਕਤਾ ਅਤੇ ਧਾਰਮਿਕ ਕਾਰਜਕਲਾਪਾਂ ਵੱਲ ਵਧੀ। ਬਾਲ-ਉਮਰ ਵਿੱਚ ਜੁੰਗ ਭਾਵੁਕ ਅਤੇ ਸੰਵੇਦਨਸ਼ੀਲ ਪ੍ਰਵਿਰਤੀ ਦੇ ਸਨ। ਆਪਣੇ ਜੀਵਨ ਦੇ ਆਰੰਭਿਕ ਸਮੇਂ ਵਿੱਚ ਉਨ੍ਹਾਂ ਦਾ ਝੁਕਾਉ ਪੁਰਾਤੱਤ ਵਿਗਿਆਨ ਵੱਲ ਸੀ, ਪਰ ਬਾਅਦ ਵਿੱਚ ਹੌਲੀ-ਹੌਲੀ ਉਹ ਚਿਕਿਤਸਾ ਵਿਗਿਆਨ ਦੇ ਵੱਲ ਆਕਰਸ਼ਿਤ ਹੋਏ। ਸੰਨ 1900 ਵਿੱਚ ਉਨ੍ਹਾਂ ਨੇ ਬਸੇਲ ਯੂਨੀਵਰਸਿਟੀ ਤੋਂ ਚਿਕਿਤਸਾ - ਸ਼ਾਸਤਰ ਦੀ ਉਪਾਧੀ ਪ੍ਰਾਪਤ ਕੀਤੀ। ਇਸਦੇ ਬਾਅਦ ਜ‍ਯੂਰਿਕ ਵਿੱਚ ਉਨ੍ਹਾਂ ਨੇ ਵਰਗੋਲਟਡਲੀ ਮਾਨਸਿਕ ਹਸਪਤਾਲ ਵਿੱਚ ਚਿਕਿਤਸਾ ਸਹਾਇਕ ਦੇ ਰੂਪ ਵਿੱਚ ਕਾਰਜ ਕੀਤਾ।

  1. Memories, Dreams, Reflections. p. 209.