ਪਿਤਾ ਦਿਵਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb '''ਪਿਤਾ ਦਿਵਸ''' (ਅੰਗਰੇਜ਼ੀ ਵਿਚ Father's Day)<ref name="myers 185">Myer..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:38, 9 ਦਸੰਬਰ 2013 ਦਾ ਦੁਹਰਾਅ

ਪਿਤਾ ਦਿਵਸ (ਅੰਗਰੇਜ਼ੀ ਵਿਚ Father's Day)[1][2]ਫਾਦਰ ਡੇ ਜੋ ਕਿ ਜੂਨ ਦੇ ਤੀਸਰੇ ਐਤਵਾਰ ਨੂੰ ਭਾਰਤ ਵਿਚ ਮਨਾਇਆ ਜਾ ਰਿਹਾ ਹੈ | ਇਨ੍ਹਾਂ ਦਿਨਾਂ ਨੂੰ ਮਨਾਉਣਾ ਖਾਸ ਕਰਕੇ ਪੱਛਮੀ ਦੇਸ਼ਾਂ ਦਾ ਚਲਣ ਹੈ ਪਰ ਹੁਣ ਆਧੁਨਿਕ ਸੁਵਿਧਾਵਾਂ ਕਾਰਨ ਬੱਚੇ ਘਰਾਂ ਤੋਂ ਦੂਰ ਰਹਿ ਕੇ ਪੜ੍ਹ ਰਹੇ ਹਨ, ਨੌਕਰੀ ਕਰ ਰਹੇ ਹਨ ਜਾਂ ਅਲੱਗ-ਅਲੱਗ ਪਰਿਵਾਰ ਬਣਾ ਕੇ ਰਹਿ ਰਹੇ ਹਨ | ਇਸ ਤਰ੍ਹਾਂ ਪਿਤਾ ਦਿਵਸ ਜਾਂ 'ਫਾਦਰ ਡੇ' ਜਿਹੜਾ ਪੱਛਮੀ ਦੇਸ਼ਾਂ ਵਿਚ ਮਨਾਇਆ ਜਾਂਦਾ ਸੀ, ਹੁਣ ਸਾਡੇ ਦੇਸ਼ ਵਿਚ ਵੀ ਮਨਾਇਆ ਜਾਂਦਾ ਹੈ | ਇਸ ਦਿਨ ਬੱਚੇ ਆਪਣੇ ਬਾਪ ਨੂੰ ਮਿਲਣ ਜਾਂਦੇ ਹਨ, 'ਹੈਪੀ ਫਾਦਰ ਡੇ' ਕਹਿੰਦੇ ਹਨ ਅਤੇ ਕਈ ਤਰ੍ਹਾਂ ਦੇ ਕਾਰਡ ਅਤੇ ਤੋਹਫ਼ੇ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਕਰਦੇ ਹਨ।

ਮਾਂ-ਪਿਉ ਦਾ ਸਤਿਕਾਰ

ਪਿਤਾ ਦਾ ਮਾਣ-ਸਤਿਕਾਰ ਕਰਨ ਲਈ ਸਾਨੂੰ ਸਭ ਨੂੰ ਹਮੇਸ਼ਾ ਵਚਨਬੱਧ ਰਹਿਣਾ ਚਾਹੀਦਾ ਹੈ, ਕਿਉਂਕਿ ਆਧੁਨਿਕ ਯੁੱਗ ਦੇ ਆਧੁਨਿਕ ਤਕਨੀਕਾਂ ਨੇ ਜਿਥੇ ਸਾਨੂੰ ਬਹੁਤ ਲਾਭ ਪਹੁੰਚਾਏ ਹਨ, ਉਥੇ ਸਾਡੇ ਰਿਸ਼ਤਿਆਂ ਨੂੰ ਵੀ ਕਮਜ਼ੋਰ ਕਰਨ ਵਿਚ ਕਾਫੀ ਰੋਲ ਅਦਾ ਕੀਤਾ ਹੈ | ਇਨ੍ਹਾਂ ਤਕਨੀਕਾਂ ਨੂੰ ਆਪਣੇ ਰਿਸ਼ਤਿਆਂ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ | ਮਾਂ-ਬਾਪ ਧਰਤੀ 'ਤੇ ਰੱਬ ਦਾ ਰੂਪ ਹਨ, ਜੋ ਇਨ੍ਹਾਂ ਦਾ ਮਾਣ-ਸਨਮਾਨ ਕਰਦੇ ਹਨ, ਉਨ੍ਹਾਂ ਨੂੰ ਤੀਰਥ ਯਾਤਰਾ ਕਰਨ ਦੀ ਵੀ ਲੋੜ ਨਹੀਂ ਹੁੰਦੀ |

ਬੱਚਿਆਂ ਦਾ ਸੰਕਲਪ

ਜਿਸ ਬਾਪ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ, ਜਿਸ ਦੀ ਬਦੌਲਤ ਅੱਜ ਅਸੀਂ ਉੱਚੇ ਮੁਕਾਮ 'ਤੇ ਪਹੁੰਚੇ ਹਾਂ, ਉਸ ਨੂੰ ਭੁੱਲਣਾ ਰੱਬ ਨੂੰ ਭੁੱਲਣ ਦੇ ਬਰਾਬਰ ਹੈ | ਇਸ ਲਈ ਸਭ ਬੱਚਿਆਂ ਨੂੰ ਚਾਹੀਦਾ ਹੈ ਕਿ ਸੂਝ-ਬੂਝ ਨਾਲ ਘਰ ਵਿਚ ਤਾਲਮੇਲ ਬਿਠਾ ਕੇ ਆਪਣੇ ਮਾਂ-ਬਾਪ ਦੀ ਸੇਵਾ ਕਰਨ, ਉਨ੍ਹਾਂ ਦੀ ਠੰਢੀ-ਮਿੱਠੀ ਛਾਂ ਦਾ ਅਨੰਦ ਮਾਨਣ, ਉਨ੍ਹਾਂ ਦੀਆਂ ਅਸੀਸਾਂ ਅਤੇ ਅਸ਼ੀਰਵਾਦ ਲੈ ਕੇ ਵੱਡੇ ਹੋਣ | ਬਾਪ ਕੋਈ ਯਾਦ ਰੱਖਣ ਵਾਲੀ ਚੀਜ਼ ਨਹੀਂ, ਜਿਸ ਲਈ ਕੋਈ ਖਾਸ ਦਿਨ ਨਿਸ਼ਚਿਤ ਕਰਨ ਦੀ ਲੋੜ ਹੈ, ਉਸ ਦਾ ਖੂਨ ਤਾਂ ਬੱਚੇ ਦੀ ਰਗ-ਰਗ ਵਿਚ ਵਸਦਾ ਹੈ | ਇਹ ਦਿਨ ਉਨ੍ਹਾਂ ਬੱਚਿਆਂ ਲਈ ਜ਼ਰੂਰ ਮਹੱਤਤਾ ਰੱਖਦਾ ਹੈ, ਜਿਹੜੇ ਆਧੁਨਿਕਤਾ ਦੀ ਹੋੜ ਵਿਚ ਅਤੇ ਪੈਸੇ ਪਿੱਛੇ ਇਸ ਰਿਸ਼ਤੇ ਨੂੰ ਭੁੱਲ ਕੇ ਕਿਸੇ ਹੋਰ ਦੁਨੀਆ ਵਿਚ ਵਸ ਰਹੇ ਹਨ | ਉਨ੍ਹਾਂ ਨੂੰ ਆਪਣੀਆਂ ਗ਼ਲਤ-ਫਹਿਮੀਆਂ ਦੂਰ ਕਰਕੇ, ਆਪਣੇ ਬਾਪ ਦਾ ਅਸ਼ੀਰਵਾਦ ਲੈ ਕੇ ਉਨ੍ਹਾਂ ਦੀ ਸੇਵਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਤਾਂ ਕਿ ਇਹ ਦਿਨ ਉਨ੍ਹਾਂ ਦੇ ਜੀਵਨ ਵਿਚ ਇਕ ਬਦਲਾਓ ਲਿਆਉਣ ਦੇ ਨਾਲ-ਨਾਲ ਉਨ੍ਹਾਂ ਵਾਸਤੇ ਸਾਰੇ ਉੱਨਤੀ ਦੇ ਰਾਹ ਵੀ ਖੋਲ੍ਹ ਦੇਵੇ, ਕਿਉਂਕਿ ਬਾਪ ਦੀ ਸੇਵਾ ਵਿਚ ਹੀ ਮੇਵਾ ਹੈ, ਜਿਸ ਨੂੰ ਉਹ ਦਿਲ ਖੋਲ੍ਹ ਕੇ ਪ੍ਰਾਪਤ ਕਰ ਸਕਦੇ ਹਨ, ਤਾਂ ਹਰ ਰੋਜ਼ ਹੀ ਸਭ ਬੱਚਿਆਂ ਲਈ 'ਹੈਪੀ ਫਾਦਰ ਡੇ' ਹੋਵੇਗਾ |

ਪਰਮਾਤਮਾ ਅਤੇ ਮਾਤਾ-ਪਿਤਾ

ਪਰਮ-ਪਿਤਾ ਪਰਮਾਤਮਾ ਹਰ ਜਗ੍ਹਾ ਦੇਖਿਆ ਨਹੀਂ ਜਾ ਸਕਦਾ, ਉਸ ਦਾ ਤਾਂ ਸਿਰਫ ਅਹਿਸਾਸ ਹੀ ਕੀਤਾ ਜਾ ਸਕਦਾ ਹੈ | ਇਸ ਲਈ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੀ ਜ਼ਿੰਮੇਵਾਰੀ ਰੱਬ ਨੇ ਬਾਪ ਨੂੰ ਸੌਾਪ ਦਿੱਤੀ, ਤਾਂ ਕਿ ਬੱਚੇ ਆਪਣੇ ਬਾਪ ਵਿਚ ਹੀ ਉਸ ਪਰਮ-ਪਿਤਾ ਪਰਮਾਤਮਾ ਨੂੰ ਦੇਖ ਸਕਣ | ਬਾਪ ਨੂੰ ਰੱਬ ਵਰਗਾ ਦਰਜਾ ਪ੍ਰਾਪਤ ਹੈ | ਅਲੱਗ-ਅਲੱਗ ਲੋਕ ਇਸ ਨੂੰ ਕਈ ਨਾਵਾਂ ਨਾਲ ਸੰਬੋਧਨ ਕਰਦੇ ਹਨ | ਇਸ ਰਿਸ਼ਤੇ ਨੂੰ ਜਿਸ ਮਰਜ਼ੀ ਨਾਂਅ ਨਾਲ ਬੁਲਾਇਆ ਜਾਵੇ, ਇਹ ਸੱਚਾ-ਸੁੱਚਾ ਅਤੇ ਰੱਬ ਵਰਗਾ ਰਿਸ਼ਤਾ ਹੈ | ਬੱਚਿਆਂ ਦੇ ਜੀਵਨ ਵਿਚ ਬਾਪ ਬਹੁਤ ਮਾਅਨੇ ਰੱਖਦਾ ਹੈ, ਕਿਉਂਕਿ ਜੋ ਜ਼ਿੰਮੇਵਾਰੀ ਇਕੱਲਾ ਬਾਪ ਆਪਣੇ ਬੱਚਿਆਂ ਦੇ ਪ੍ਰਤੀ ਨਿਭਾਅ ਸਕਦਾ ਹੈ, ਉਹ ਕਿੰਨੇ ਵੀ ਹੋਰ ਲੋਕ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ, ਫਿਰ ਵੀ ਨਹੀਂ ਨਿਭਾਅ ਸਕਦੇ | ਜੇ ਨਿਭਾਅ ਵੀ ਦੇਣ ਤਾਂ ਉਹ ਸਕੂਨ ਜਾਂ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੇ, ਜੋ ਇਕ ਬਾਪ ਆਪਣੇ ਬੱਚਿਆਂ ਪ੍ਰਤੀ ਫਰਜ਼ ਨੂੰ ਪੂਰਾ ਕਰਨ 'ਤੇ ਉਸ ਦਾ ਅਹਿਸਾਸ ਕਰਦਾ ਹੈ |

ਪਿਤਾ ਦੀ ਜ਼ਿੰਮੇਵਾਰੀ

ਬਾਪ ਬਣਨ ਤੋਂ ਬਾਅਦ ਹਰ ਆਦਮੀ ਦੀ ਜ਼ਿੰਮੇਵਾਰੀ ਰੱਬ ਵਰਗੀ ਹੋ ਜਾਂਦੀ ਹੈ, ਜਿਸ ਤਰ੍ਹਾਂ ਰੱਬ ਆਪਣੀ ਬਣਾਈ ਦੁਨੀਆ ਨੂੰ ਦੇਖ-ਦੇਖ ਕੇ ਖੁਸ਼ ਹੁੰਦਾ ਹੈ ਅਤੇ ਆਪਣੇ ਹਰ ਜੀਵ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਸੁਰੱਖਿਆ ਦਾ ਇੰਤਜ਼ਾਮ ਕਰਦਾ ਹੈ, ਉਸ ਤਰ੍ਹਾਂ ਹੀ ਹਰ ਬਾਪ ਆਪਣੇ ਬੱਚਿਆਂ ਪ੍ਰਤੀ ਫਿਕਰਮੰਦ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ | ਉਸ ਦੇ ਜਿਹੜੇ ਸੁਪਨੇ ਆਪਣੇ ਜੀਵਨ ਵਿਚ ਅਧੂਰੇ ਰਹਿ ਗਏ ਸਨ, ਉਹ ਆਪਣੇ ਬੱਚਿਆਂ ਦੁਆਰਾ ਪੂਰੇ ਹੁੰਦੇ ਦੇਖਣਾ ਚਾਹੁੰਦਾ ਹੈ | ਬਾਪ ਆਪਣੇ ਬੱਚਿਆਂ ਲਈ ਕੁਰਬਾਨ ਹੋਣਾ ਵੀ ਜਾਣਦਾ ਹੈ | ਜੇ ਮਾਂ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ ਤਾਂ ਬਾਪ ਧੁੱਪ-ਛਾਂ, ਗਰਮੀ-ਸਰਦੀ ਸਹਿ ਕੇ, ਦਿਨ-ਰਾਤ ਮਿਹਨਤ ਕਰਕੇ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦਾ ਹੈ | ਉਸ ਦੇ ਜੀਵਨ ਦਾ ਇਕ ਹੀ ਉਦੇਸ਼ ਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਉਸ ਦੇ ਖਾਨਦਾਨ ਦਾ ਨਾਂਅ ਉੱਚਾ ਕਰਨ ਅਤੇ ਸਮਾਜ ਅਤੇ ਦੇਸ਼ ਦੀ ਸੇਵਾ ਕਰਨ | ਬਾਪ ਤਾਂ ਇਕ ਮਾਲੀ ਦੀ ਤਰ੍ਹਾਂ ਹੁੰਦਾ ਹੈ | ਜਿਸ ਤਰ੍ਹਾਂ ਮਾਲੀ ਆਪਣੇ ਬਗੀਚੇ ਵਿਚ ਖਿੜੇ ਸੁੰਦਰ ਫੁੱਲਾਂ ਨੂੰ ਦੇਖ-ਦੇਖ ਕੇ ਖੁਸ਼ ਹੁੰਦਾ ਹੈ, ਉਸੇ ਤਰ੍ਹਾਂ ਬਾਪ ਆਪਣੇ ਪਰਿਵਾਰ ਨੂੰ ਵਧਦਾ-ਫੁੱਲਦਾ ਦੇਖ ਕੇ ਜਿਉਂਦਾ ਹੈ |

ਹੋਰ ਦੇਸ਼

ਪਿਤਾ ਦਿਵਸ ਨੂੰ ਹਰ ਦੇਸ਼ ਵਿਚ ਆਪਣੇ ਆਪਣੇ ਤਰੀਕੇ ਨਾਲ ਅਤੇ ਵੱਖ ਵੱਖ ਮਿਤੀ ਨੂੰ ਮਨਾਇਆਂ ਜਾਂਦਾ ਹੈ।

ਹਵਾਲੇ

  1. Myers, 1972, p. 185
  2. Larossa, 1997. pp. 172-173