ਬੰਗਾਲੀ ਭਾਸ਼ਾ ਅੰਦੋਲਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|250px|Procession march held on 21 February 1952 in [[Dhaka]] '''ਬੰਗਾਲੀ ਭਾਸ਼ਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

11:54, 4 ਜਨਵਰੀ 2015 ਦਾ ਦੁਹਰਾਅ

Procession march held on 21 February 1952 in Dhaka

ਬੰਗਾਲੀ ਭਾਸ਼ਾ ਅੰਦੋਲਨ, (ਬੰਗਾਲੀ: ভাষা আন্দোলন ਭਾਸ਼ਾ ਅੰਦੋਲਨ), (1952) ਤਤਕਾਲੀਨ ਪੂਰਬੀ ਪਾਕਿਸਤਾਨ (ਵਰਤਮਾਨ ਬੰਗਲਾਦੇਸ਼) ਵਿੱਚ ਚੱਲਿਆ ਇੱਕ ਸਭਿਆਚਾਰਕ ਅਤੇ ਰਾਜਨੀਤਕ ਅੰਦੋਲਨ ਸੀ। ਇਸਨੂੰ ਭਾਸ਼ਾ ਅੰਦੋਲਨ ਵੀ ਕਹਿੰਦੇ ਹਨ। ਇਸ ਅੰਦੋਲਨ ਦੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਪਾਕਿਸਤਾਨ ਦੀ ਇੱਕ ਦਫ਼ਤਰੀ ਭਾਸ਼ਾ ਦੀ ਮਾਨਤਾ ਦਿੱਤੀ ਜਾਵੇ ਅਤੇ ਇਸਦਾ ਇਸਤੇਮਾਲ ਸਰਕਾਰੀ ਕੰਮਧੰਦੇ ਵਿੱਚ, ਸਿੱਖਿਆ ਦੇ ਮਾਧਿਅਮ ਵਜੋਂ, ਸੰਚਾਰ ਮਾਧਿਅਮਾਂ ਵਿੱਚ, ਮੁਦਰਾ ਅਤੇ ਮੁਹਰ ਆਦਿ ਉੱਤੇ ਜਾਰੀ ਰੱਖਿਆ ਜਾਵੇ। ਇਸਦੇ ਇਲਾਵਾ ਇਹ ਵੀ ਮੰਗ ਸੀ ਕਿ ਬੰਗਲਾ ਭਾਸ਼ਾ ਨੂੰ ਬੰਗਲਾ ਲਿਪੀ ਵਿੱਚ ਹੀ ਲਿਖਣਾ ਜਾਰੀ ਰੱਖਿਆ ਜਾਵੇ।