ਭਾਰਤ ਦਾ ਆਜ਼ਾਦੀ ਸੰਗਰਾਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 12: ਲਾਈਨ 12:
[[ਸ਼੍ਰੇਣੀ:ਭਾਰਤ ਦਾ ਆਜ਼ਾਦੀ ਸੰਗਰਾਮ]]
[[ਸ਼੍ਰੇਣੀ:ਭਾਰਤ ਦਾ ਆਜ਼ਾਦੀ ਸੰਗਰਾਮ]]
[[ਸ਼੍ਰੇਣੀ:ਭਾਰਤੀ ਅੰਦੋਲਨ]]
[[ਸ਼੍ਰੇਣੀ:ਭਾਰਤੀ ਅੰਦੋਲਨ]]
[[ਸ਼੍ਰੇਣੀ:ਇਨਕਲਾਬ]]

01:44, 28 ਜਨਵਰੀ 2015 ਦਾ ਦੁਹਰਾਅ

ਭਾਰਤ ਦਾ ਆਜ਼ਾਦੀ ਸੰਗਰਾਮ ਜਾਂ ਭਾਰਤ ਦਾ ਅਜ਼ਾਦੀ ਅੰਦੋਲਨ ਜਾਂ ਭਾਰਤ ਦੀ ਕੌਮੀ ਮੁਕਤੀ ਕ੍ਰਾਂਤੀ 19ਵੀਂ ਅਤੇ 20ਵੀਂ ਸਦੀ ਦੌਰਾਨ ਵਾਪਰੇ ਵਿਸ਼ਵ ਦੇ ਅਹਿਮ ਇਨਕਲਾਬਾਂ ਵਿੱਚੋਂ ਇੱਕ ਹੈ। ਇਸ ਦੇ ਨਤੀਜੇ ਵਜੋਂ 15 ਅਗਸਤ 1947 ਨੂੰ ਭਾਰਤ ਵਿੱਚੋਂ ਬਰਤਾਨਵੀ ਰਾਜ ਦਾ ਅੰਤ ਹੋ ਗਿਆ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਸਰਕਾਰ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਨਾਲ ਭਾਰਤ ਦੇ ਰਾਸ਼ਟਰੀ ਰਾਜ ਦੀ ਸਥਾਪਨਾ ਹੋਈ।

ਭਾਰਤ ਦਾ ਆਜ਼ਾਦੀ ਅੰਦੋਲਨ ਦੱਖਣ ਏਸ਼ੀਆ ਵਿੱਚੋਂ (ਪਹਿਲਾਂ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਅਤੇ ਫਿਰ ਬਰਤਾਨਵੀ ਇੰਪੀਰੀਅਲ ਅਥਾਰਟੀ ਵਜੋਂ) ਅੰਗਰੇਜ਼ੀ ਰਾਜ ਦਾ ਅੰਤ ਕਰਨ ਲਈ ਰਾਸ਼ਟਰੀ ਅਤੇ ਖੇਤਰੀ ਪੱਧਰ ਤੇ ਸਮੇਂ ਸਮੇਂ ਉਠੀਆਂ ਬਗਾਵਤਾਂ, ਅੰਦੋਲਨਾਂ ਅਤੇ ਸਖਸ਼ੀ ਉਪਰਾਲਿਆਂ ਦਾ, ਜਾਗਰਤੀ ਅਤੇ ਪੁਨਰ-ਜਾਗਰਤੀ ਲਹਿਰਾਂ ਦਾ, ਆਪਮੁਹਾਰੇ ਅਤੇ ਸੰਗਠਿਤ ਤੌਰ ਤੇ, ਆਮ ਤੌਰ ਤੇ ਅਹਿੰਸਾਵਾਦੀ ਅਤੇ ਕਦੇ ਕਦੇ ਹਥਿਆਰਬੰਦ ਅੰਦੋਲਨ ਸੀ।

ਭਾਰਤ ਦਾ ਆਜ਼ਾਦੀ ਸੰਗਰਾਮ ਰਾਜਨੀਤਕ ਸੰਗਠਨਾਂ, ਦਾਰਸ਼ਨਿਕ ਸੰਪਰਦਾਵਾਂ ਅਤੇ ਅੰਦੋਲਨਾਂ ਵਰਗੇ ਉਨ੍ਹਾਂ ਅਨੇਕ ਖੇਤਰਾਂ ਨੂੰ ਦਰਸਾਉਣ ਵਾਲੀ ਧਾਰਨਾ ਹੈ ਜਿਨ੍ਹਾਂ ਦਾ ਸਾਂਝਾ ਨਿਸ਼ਾਨਾ ਦੱਖਣੀ ਏਸ਼ੀਆ ਦੇ ਹਿੱਸਿਆਂ ਵਿੱਚੋਂ ਪਹਿਲੇ ਦੌਰ ਵਿੱਚ ਕੰਪਨੀ (ਈਸਟ ਇੰਡੀਆ ਕੰਪਨੀ) ਹਕੂਮਤ, ਅਤੇ ਮਗਰਲੇ ਦੌਰ ਵਿੱਚ ਬਰਤਾਨਵੀ ਰਾਜ ਨੂੰ ਖਤਮ ਕਰਨਾ ਸੀ। ਇਸ ਦੌਰਾਨ ਬੜੇ ਸਾਰੇ ਰਾਸ਼ਟਰੀ ਅਤੇ ਖੇਤਰੀ, ਸੰਗਠਿਤ ਅਤੇ ਆਪਮੁਹਾਰਾ, ਪੁਰਅਮਨ ਅਤੇ ਹਥਿਆਰਬੰਦ ਅੰਦੋਲਨ, ਝੜਪਾਂ ਅਤੇ ਉਪਰਾਲੇ ਦੇਖਣ ਨੂੰ ਮਿਲਦੇ ਹਨ ਅਤੇ ਇਸਨੂੰ ਸੰਸਾਰ ਦਾ ਸਭ ਤੋਂ ਵਿਸ਼ਾਲ ਜਨਤਕ ਅੰਦੋਲਨ ਕਿਹਾ ਜਾ ਸਕਦਾ ਹੈ। ਅਨਗਿਣਤ ਕ੍ਰਾਂਤੀਕਾਰੀਆਂ ਨੇ ਆਪਣੀ ਹੋਣੀ ਦੇ ਆਪ ਨਿਰਮਾਤਾ ਬਣਨ ਲਈ ਇਸ ਵਿੱਚ ਯੋਗਦਾਨ ਪਾਇਆ।[1]

ਪਹਿਲੇ ਵਿਦਰੋਹ

ਭਾਰਤ ਵਿੱਚ ਬਸਤੀਕਰਨ ਦੇ ਖਿਲਾਫ਼ ਪਹਿਲੇ ਵਿਦਰੋਹ ਪੂਰਬੀ ਭਾਰਤ ਦੇ ਆਦਿਵਾਸੀ ਕਬੀਲਿਆਂ ਵਿੱਚੋਂ ਉਭਰੇ। 1763ਤੱਕ1856 ਤੱਕ ਸੈਂਕੜੇ ਨਿੱਕੀਆਂ ਨਿੱਕੀਆਂ ਬਗਾਵਤਾਂ ਦੇ ਇਲਾਵਾ ਚਾਲੀ ਤੋਂ ਵਧ ਵੱਡੀਆਂ ਬਗਾਵਤਾਂ ਹੋ ਚੁੱਕੀਆ ਸਨ।[2] ਸੰਥਾਲ ਨਾਇਕ ਬਾਬਾ ਤਿਲਕਾ ਮਾਝੀ ਅਤੇ ਉਸਦੇ ਸਾਥੀਆਂ ਨੇ ਨੇ 1789 ਵਿੱਚ ਅੰਗਰੇਜ਼ਾਂ ਦੇ ਖਿਲਾਫ਼ ਹਥਿਆਰ ਚੁੱਕ ਲਏ ਸਨ ਅਤੇ ਕਈ ਹਫ਼ਤਿਆਂ ਤੱਕ ਅੰਗਰੇਜ਼ ਸਿਪਾਹੀਆਂ ਨੂੰ ਜੰਗਲ ਵਿੱਚ ਨਹੀਂ ਸੀ ਵੜਨ ਦਿੱਤਾ।[3]ਪਹਿਲੇ ਸੰਗਠਿਤ ਉਗਰਵਾਦੀ ਅੰਦੋਲਨ ਬੰਗਾਲ ਵਿੱਚ ਸਨ, ਲੇਕਿਨ ਬਾਅਦ ਵਿੱਚ ਉਹ ਨਵਗਠਿਤ ਭਾਰਤੀ ਰਾਸ਼ਟਰੀ ਕਾਂਗਰਸ (ਆਈ ਐਨ ਸੀ) ਵਿੱਚ ਮੁੱਖਧਾਰਾ ਦੇ ਅੰਦੋਲਨ ਦੇ ਰੂਪ ਵਿੱਚ ਰਾਜਨੀਤਕ ਰੰਗ ਮੰਚ ਉੱਤੇ ਨਿੱਤਰ ਆਏ। ਪ੍ਰਮੁੱਖ ਉਦਾਰਵਾਦੀ ਨੇਤਾ ਕੇਵਲ ਆਪਣੇ ਲਈ ਭਾਰਤੀ ਨਾਗਰਿਕ ਸੇਵਾ ਪਰੀਖਿਆ ਵਿੱਚ ਬੈਠਣ ਦੇ ਮੂਲ ਅਧਿਕਾਰ ਦੀ ਮੰਗ ਲਈ ਅਤੇ ਭਾਰਤ ਦੇ ਲੋਕਾਂ ਲਈ ਹੋਰ ਮੁੱਖ ਤੌਰ ਤੇ ਆਰਥਕ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਸਨ। 20 ਵੀਂ ਸਦੀ ਦੇ ਅਰੰਭਕ ਭਾਗ ਵਿੱਚ ਲਾਲ, ਬਾਲ, ਪਾਲ, ਅਰਵਿੰਦ ਘੋਸ਼ ਅਤੇ ਵੀ ਓ ਚਿਦੰਬਰਮ ਪਿੱਲੇ ਵਰਗੇ ਨੇਤਾਵਾਂ ਦੁਆਰਾ ਪ੍ਰਸਤਾਵਿਤ ਰਾਜਨੀਤਕ ਆਜ਼ਾਦੀ ਦੀ ਦਿਸ਼ਾ ਵਿੱਚ ਇੱਕ ਵਧੇਰੇ ਰੈਡੀਕਲ ਦ੍ਰਿਸ਼ਟੀਕੋਣ ਵੇਖਣ ਵਿੱਚ ਆਇਆ।