ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
No edit summary
ਛੋ Satdeep Gill ਨੇ ਸਫ਼ਾ ਬਾਹਵਲਪੁਰ ਨੂੰ ਬਹਾਵਲਪੁਰ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

01:20, 30 ਜਨਵਰੀ 2015 ਦਾ ਦੁਹਰਾਅ

ਬਾਹਵਲਪੁਰ
بہاولپور (Punjabi)
ਸ਼ਹਿਰ
ਦੇਸ਼ਪਾਕਿਸਤਾਨ
ਖ਼ੇਤਰਪੰਜਾਬ
ਜਿਲਾਬਾਹਵਲਪੁਰ ਜਿਲਾ
ਤਹਿਸੀਲਬਾਹਵਲਪੁਰ ਤਹਿਸੀਲ
Union councils36
ਸਰਕਾਰ
 • Nazim----------------
ਖੇਤਰ
 • ਸ਼ਹਿਰ237.2 km2 (91.6 sq mi)
ਉੱਚਾਈ
461 m (1,512 ft)
ਆਬਾਦੀ
 (2011)[3]
 • ਸ਼ਹਿਰ8,55,509
 • ਘਣਤਾ838/km2 (2,170/sq mi)
 • ਸ਼ਹਿਰੀ
5,45,103
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)ਯੂਟੀਸੀ+6 (PDT)
Postal code type
63100
ਏਰੀਆ ਕੋਡ062
ਵੈੱਬਸਾਈਟwww.bahawalpur.gov.pk/
Bahawalpur Government Website

ਬਾਹਵਲਪੁਰ ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਾਹਵਲਪੁਰ ਸ਼ਹਿਰ ਬਾਹਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।

ਇਤਿਹਾਸ

ਬਾਹਵਲਪੁਰ ਦੀ ਖੋਜ 1802 ਵਿੱਚ ਨਵਾਬ ਮਹੋਮ੍ਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮਹੋਮ੍ਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਾਹਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ , ਬਲੋਚਿਸਤਾਨ , ਖੀਬਰ ਅਤੇ ਪੰਜਾਬ , 'ਚ ਵੰਡਿਆ ਗਿਆ- ਬਾਹਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਾਹਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।

ਵਾਤਾਵਰਨ

ਬਾਹਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।

ਭਾਸ਼ਾ

ਬੋਲੀ ਅਨੁਸਾਰ ਬਾਹਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:

ਰਿਆਸਤੀ

ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ , ਪੰਜਾਬੀ ਅਤੇ ਮੁਲਤਾਨੀ ਦਾ ਮਿਸ਼੍ਰਣ ਹੈ। ਇਹ ਬਾਹਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।

ਮਾਝੀ ਅਤੇ ਮਲਵਈ

ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਬਾਗੜੀ

9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।

ਹਰਿਆਣਵੀ

1% ਜਨਤਾ ਉਰਦੂ 'ਤੇ ਪੰਜਾਬੀ ਦਾ ਮਿਸ਼੍ਰਣ ਬੋਲਦੀ ਹੈ।

  1. 1.0 1.1 http://203.215.180.58/portal/portal/media-type/html/group/320/page/default.psml/js_pane/P-103d7b410be-10000?nav=left
  2. http://www.statpak.gov.pk/depts/pco/index.html
  3. Stefan Helders, World Gazetteer. "Bahawlpur". Retrieved 2006-04-17.