ਪ੍ਰਮਾਣੂ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"'''ਪ੍ਰਮਾਣੂ ਸਿਧਾਂਤ''' ਨੂੰ ਬਰਤਾਨੀਆ ਦੇ ਰਸਾਇਣ ਵਿਗਿਆਨੀ ਜੌਹਨ ਡਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:58, 14 ਸਤੰਬਰ 2015 ਦਾ ਦੁਹਰਾਅ

ਪ੍ਰਮਾਣੂ ਸਿਧਾਂਤ ਨੂੰ ਬਰਤਾਨੀਆ ਦੇ ਰਸਾਇਣ ਵਿਗਿਆਨੀ ਜੌਹਨ ਡਾਲਟਨ ਨੇ 1807 ਪੇਸ਼ ਕੀਤਾ। ਜਿਸ ਅਨੁਸਾਰ ਸਾਰੇ ਰਸਾਇਣਕ ਪਦਾਰਥ ਛੋਟੇ ਛੋਟੇ ਕਿਣਕਿਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ ਪ੍ਰਮਾਣੂ ਜਾਂ ਐਟਮ ਕਹਿੰਦੇ ਹਨ ਜੋ ਕਿ ਕਿਸੇ ਰਸਾਇਣਕ ਕਾਰਵਾਈ ਨਾਲ ਅੱਗੋਂ ਨਹੀਂ ਤੋੜੇ ਜਾ ਸਕਦੇ ਹਨ। ਜੌਹਨ ਡਾਲਟਨ ਸਮਝਦਾ ਸੀ ਕਿ ਹਰ ਇਕ ਰਸਾਇਣ ਕਾਰਵਾਈ ਇਹਨਾਂ ਪ੍ਰਮਾਣੂ ਦੇ ਜੁੜਨ ਤੇ ਅਲਗ ਹੋਣ ਨਾਲ ਬਣਦੀ ਹੈ। ਡਾਲਟਨ ਦੀ ਪ੍ਰਮਾਣੂ ਸਿਧਾਂਤ ਵਰਤਮਾਨ ਵਿਗਿਆਨ ਦਾ ਅਧਾਰ ਬਣਦੀ ਹੈ। ਡਾਲਟਨ ਨੇ ਹਰ ਤੱਤ ਜਾਂ ਪਦਾਰਥ ਦੇ ਪ੍ਰਮਾਣੂ ਦਰਸਾਉਣ ਵਸਤੇ ਚਿੰਨਾਂ ਦੀ ਵਰਤੋਂ ਕੀਤੀ।

ਵੀਹਵੀ ਸਦੀ ਦੇ ਸ਼ੁਰੂ ਵਿੱਚ ਹੀ ਸਾਇੰਸਦਾਨਾਂ ਨੇ ਪ੍ਰਮਾਣੂ ਦੇ ਮਾਡਲ ਬਣਾਉਣੇ ਸ਼ੁਰੂ ਕਰ ਦਿਤੇ।
ਅਰਨਸਟ ਰਦਰਫ਼ੋਰਡ ਨੇ ਰਿਣ ਬਿਜਲੀ ਚਾਰਜ ਵਾਲੇ ਇਲੈਕਟਰਾਨ ਨੂੰ ਧਨ ਬਿਜਲੀ ਵਾਲੇ ਨਿਊਕਲੀਅਸ ਦੇ ਦੁਵਾਲੇ ਘੇਰਾ ਬਣਾ ਕੇ ਘੁੰਮਦਾ ਵਿਖਾਇਆ ਗਿਆ।
ਨੀਲਜ਼ ਬੋਹਰ ਨੇ ਇਕ ਮਾਡਲ ਪੇਸ਼ ਕੀਤਾ ਜਿਸ ਵਿੱਚ ਇਲੈਕਟਰਾਨ ਨੂੰ ਇਕ ਖਾਸ ਮਾਰਗ 'ਤੇ ਘੁੰਮਦਿਆਂ ਵਿਖਾਇਆ।
ਸੰਨ ੧੯੩੨ ਵਿੱਚ ਜੇਮਜ ਚਾਡਵਿੱਕ ਨੇ ਨਿਊਕਲੀਅਸ ਨੂੰ ਨਿਊਟਰਾਨ ਤੇ ਪ੍ਰੋਟਾਨ ਨਾਂ ਨਾਲ ਜਾਣੇ ਜਾਂਦੇ ਤੱਤਾਂ ਦਾ ਬਣਿਆ ਵਿਖਾਇਆ।

ਹਵਾਲੇ