ਘਰਕੀਣ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੋ clean up using AWB
ਛੋ Charan Gill ਨੇ ਸਫ਼ਾ ਘਰਘੀਣ ਨੂੰ ਘਰਕੀਣ ’ਤੇ ਭੇਜਿਆ
(ਕੋਈ ਫ਼ਰਕ ਨਹੀਂ)

10:56, 9 ਨਵੰਬਰ 2015 ਦਾ ਦੁਹਰਾਅ

ਸਪੀਸਾਈਡੀ
ਐਮੋਫੀਲਾ ਸਬੁਲੋਸਾ
Scientific classification
Kingdom:
Phylum:
Class:
Order:
ਹਾਮੈਨੋਪਟੇਰਾ
Suborder:
ਅਪੋਕ੍ਰੀਟਾ
Superfamily:
ਅਪੋਆਈਡਾ
Family:
ਸਪੀਸਾਈਡੀ (Latreille, 1802)
ਸਬ ਫੈਮਲੀ

ਅਮੋਫੀਲੀਨਾ
ਕਲੋਰੀਨਟੀਨਾ
ਸਚੇਲੀਫ੍ਰੀਨਾ
ਸਫੇਸੀਨਾ

ਖੱਖਰ ਬਣਾਉ ਸਮੇਂ
ਖਾਣਾ ਲੈ ਕੇ ਜਾਣ ਸਮੇਂ

ਘਰਘੀਣ ਜਿਸ ਨੂੰ ਅੰਗਰੇਜ਼ੀ ਵਿੱਚ ‘ਥਰੈਡ ਵੇਸਟਿਡ ਵੈਸਪ’ ਕਹਿੰਦੇ ਹਨ। ‘ਘਰਘੀਣਾਂ’ ਇੱਕ ਤੋਂ ਤਿੰਨ ਸੈਂਟੀਮੀਟਰ ਤਕ ਲੰਬੀਆਂ ਹੁੰਦੀਆਂ ਹਨ। ਇਨ੍ਹਾਂ ਦੀ ਪਤਲੀ ਧਾਗੇ ਵਰਗੀ ਕਮਰ ਉੱਤੇ ਕਾਲੀਆਂ ਜਾਂ ਕਾਲੇ ਉੱਤੇ ਲਾਲ, ਪੀਲੇ ਉੱਤੇ ਕਾਲੇ ਜਾਂ ਕਾਲੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਦੇ ਸਿਰ ਉੱਤੇ ਦੋ ਵੱਡੀਆਂ ਸਾਰੀਆਂ ਅੱਖਾਂ ਹੁੰਦੀਆਂ ਹਨ ਜਿਨ੍ਹਾਂ ਦੇ ਵਿਚਕਾਰ ਅਗਲੇ ਪਾਸੇ ਤਿੰਨ ਚਮਕਦੀਆਂ ਛੋਟੀਆਂ ਅੱਖਾਂ ਵੀ ਹੁੰਦੀਆਂ ਹਨ। ਇਨ੍ਹਾਂ ਦੀਆਂ ਟੋਹਣੀਆਂ 11 ਤੋਂ 12 ਜੋੜਾਂ ਵਾਲੀਆਂ ਹੁੰਦੀਆਂ ਹਨ ਅਤੇ ਪਹਿਲੇ ਜੋੜ ਤੋਂ ਬਾਅਦ ਕੂਹਣੀ ਵਾਂਗ ਮੁੜੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ ਦੇ ਥੋੜ੍ਹੀਆਂ ਨਾੜੀਆਂ ਵਾਲੇ ਦੋ ਜੋੜੇ ਪਾਰਦਰਸ਼ੀ ਖੰਭ ਵੀ ਹੁੰਦੇ ਹਨ। ਫਸਲਾਂ ਨੂੰ ਨੁਕਸਾਨ ਕਰਨ ਵਾਲੇ ਭਾਂਤ-ਭਾਂਤ ਦੇ ਕੀੜਿਆਂ ਨੂੰ ਆਪਣੇ ਬੱਚਿਆਂ ਲਈ ਚੁਗਦੇ ਰਹਿਣ ਕਰਕੇ ਕਿਸਾਨ ਇਨ੍ਹਾਂ ਨੂੰ ਆਪਣਾ ਮਿੱਤਰ ਸਮਝਦੇ ਹਨ। ਮਾਦਾ ਖੱਖਰ(ਘਰ) ਆਪ ਇਕੱਲਿਆਂ ਹੀ ਬਣਾਉਂਦੀ ਹੈ। ‘ਘਰਘੀਣਾਂ’ ਮਿੱਟੀ ਨੂੰ ਆਪਣੇ ਥੁੱਕ ਵਿੱਚ ਗੁੰਨ੍ਹ ਕੇ ਉਸ ਨਾਲ ਆਪਣੀ ਖੱਖਰ ਬਣਾਉਂਦੀਆਂ ਹਨ ਆਪਣੇ ਬੱਚਿਆਂ ਨੂੰ ਤਾਜ਼ਾ ਖੁਰਾਕ ਦੇਣ ਲਈ ਇਹ ਆਪਣੇ ਸ਼ਿਕਾਰ ਨੂੰ ਮਾਰਦੀਆਂ ਨਹੀਂ ਬਲਕਿ ਉਸ ਨੂੰ ਡੰਗ ਮਾਰ ਕੇ ਨਿਢਾਲ ਅਤੇ ਬੇਸੁਰਤ ਕਰ ਲੈਂਦੀਆਂ ਹਨ। ਨਿਢਾਲ ਕੀਤੇ ਕੀੜੇ ਜਿਵੇਂ ਟਿੱਡੇ, ਮੱਖੀਆਂ, ਬੱਗਸ, ਬੀਟਲਸ, ਸੁੰਡੀਆਂ ਤੇ ਮੱਕੜੀਆਂ ਨੂੰ ਲਿਜਾ ਕੇ ਖੱਖਰ ਵਿੱਚ ਰੱਖੀ ਜਾਂਦੀਆਂ ਹਨ।[1]

ਅੰਡਾ

ਜਿਸ ਵੇਲੇ ਖਾਨਾ ਸ਼ਿਕਾਰ ਕੀਤੇ ਕੀੜਿਆਂ ਨਾਲ ਭਰ ਜਾਂਦਾ ਹੈ ਤਾਂ ਇਹ ਉਸ ਉੱਤੇ ਇੱਕ ਅੰਡਾ ਦੇ ਕੇ ਖਾਨੇ ਦਾ ਮੂੰਹ ਬੰਦ ਕਰ ਦਿੰਦੀਆਂ ਹਨ। ਫਿਰ ਇੱਕ ਨਵਾਂ ਖਾਨਾ ਬਣਾਉਣਾ ਸ਼ੁਰੂ ਕਰ ਲੈਂਦੀਆਂ ਹਨ। ਸਾਰੀ ਉਮਰ ਵਿੱਚ ਇੱਕ ਮਾਦਾ ਤਕਰੀਬਨ 15-20 ਅੰਡੇ ਹੀ ਦਿੰਦੀ ਹੈ।

ਸੁੰਡੀ

ਅੰਡਿਆਂ ਵਿੱਚੋਂ ਬਿਨਾਂ ਲੱਤਾਂ ਦੀਆਂ ਸੁੰਡੀਆਂ ਨਿਕਲਦੀਆਂ ਹਨ ਅਤੇ ਨਿਢਾਲ ਕੀਤੇ ਸ਼ਿਕਾਰ ਨੂੰ ਖਾਣ ਲੱਗ ਪੈਂਦੀਆਂ ਹਨ ਅਤੇ ਇਹ ਸੁੰਡੀਆਂ ਪੂਰੀਆਂ ‘ਘਰਘੀਣਾਂ’ ਬਣਨ ਉੱਤੇ ਹੀ ਖੱਖਰ ਵਿੱਚੋਂ ਬਾਹਰ ਨਿਕਲਦੀਆਂ ਹਨ।

ਪ੍ਰੌੜ੍ਹ ਘਰਘੀਣ

‘ਘਰਘੀਣਾਂ’ ਦੇ ਪ੍ਰੌੜ੍ਹ ਛੇਤੀ ਕੀਤਿਆਂ ਕਿਸੇ ਨੂੰ ਡੰਗ ਨਹੀਂ ਮਾਰਦੇ। ਜੇ ਕਰ ਬਹੁਤਾ ਤੰਗ ਹੋਣ ਉੱਤੇ ਡੰਗ ਮਾਰ ਵੀ ਦੇਣ ਤਾਂ ਵੀ ਇਨ੍ਹਾਂ ਦੇ ਡੰਗ ਨਾਲ ਬਹੁਤੀ ਪੀੜ ਨਹੀਂ ਹੁੰਦੀ। ਇਹ ਡੰਗ ਆਪਣੇ ਅੰਡੇ ਦੇਣ ਵਾਲੇ ਅੰਗ ਨਾਲ ਹੀ ਮਾਰਦੀਆਂ ਹਨ। ਪ੍ਰੌੜ੍ਹ ਘਰਘੀਣਾਂ ਫੁੱਲਾਂ ਦਾ ਰਸ ਤੇ ਤੇਲੇ ਦਾ ਸੁੱਟਿਆ ਹੋਇਆ ਮਿੱਠਾ ਪਦਾਰਥ ਪੀ ਕੇ ਗੁਜ਼ਾਰਾ ਕਰਦੀਆਂ ਹਨ।

ਹਵਾਲੇ