ਚੀਫ਼ ਖ਼ਾਲਸਾ ਦੀਵਾਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 29: ਲਾਈਨ 29:
*[[ਤਰਨਤਾਰਨ|ਤਰਨਤਾਰਨ ਸਾਹਿਬ]]
*[[ਤਰਨਤਾਰਨ|ਤਰਨਤਾਰਨ ਸਾਹਿਬ]]
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}my tryst with secularism-An Autobigraphy by Sohan Singh Josh,page 29}}


[[ਸ਼੍ਰੇਣੀ:ਸਿੱਖੀ]]
[[ਸ਼੍ਰੇਣੀ:ਸਿੱਖੀ]]

17:03, 13 ਜਨਵਰੀ 2016 ਦਾ ਦੁਹਰਾਅ

ਚੀਫ਼ ਖਾਲਸਾ ਦੀਵਾਨ, ਪੰਜਾਬ ਭਰ ਵਿੱਚ ਵੱਖ ਵੱਖ ਸਿੰਘ ਸਭਾਵਾਂ ਦੇ ਪ੍ਰਸਾਰ ਦਾ ਕੇਂਦਰੀ ਸੰਗਠਨ ਹੈ। ਇਹ 111 ਸਾਲ ਪਹਿਲਾਂ 1902 ਵਿੱਚ ਬਣਿਆ ਸਿੱਖ ਸੰਗਠਨ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਪਰੀਤ, ਦੀਵਾਨ ਇੱਕ ਗੈਰ ਸਿਆਸੀ ਅਤੇ ਧਾਰਮਿਕ, ਸਿੱਖਿਆ ਅਤੇ ਸਭਿਆਚਾਰਕ ਮੁੱਦਿਆਂ ਨਾਲ ਹੀ ਬਾਵਸਤਾ ਹੈ। 19 ਅਗੱਸਤ, 1902 ਦੇ ਦਿਨ ਇਕ ਇਕੱਠ ਨੇ ਪੰਥ ਦਾ ਇਕ ਸੈਂਟਰਲ ਜੱਥਾ ਬਣਾਉਣ ਵਾਸਤੇ ਇਕ ਸਬ-ਕਮੇਟੀ ਕਾਇਮ ਕੀਤੀ, ਜਿਸ ਨੇ ਇਸ ਦਾ ਵਿਧਾਨ ਬਣਾਉਣਾ ਸੀ। 21 ਸਤੰਬਰ, 1902 ਨੂੰ ਇਸ ਦਾ ਵਿਧਾਨ ਪਾਸ ਕਰ ਕੇ, 30 ਅਕਤੂਬਰ, 1902 ਦੇ ਦਿਨ, ਚੀਫ਼ ਖ਼ਾਲਸਾ ਦੀਵਾਨ ਕਾਇਮ ਕਰ ਦਿਤਾ ਗਿਆ। ਪਹਿਲੇ ਦਿਨ ਇਸ ਨਾਲ 29 ਸਿੰਘ ਸਭਾਵਾਂ ਸਬੰਧਤ ਹੋਈਆਂ। ਭਾਈ ਅਰਜਨ ਸਿੰਘ ਬਾਗੜੀਆਂ ਇਸ ਦੇ ਪ੍ਰਧਾਨ, ਸੁੰਦਰ ਸਿੰਘ ਮਜੀਠਆ ਸਕੱਤਰ ਤੇ ਸੋਢੀ ਸੁਜਾਨ ਸਿੰਘ ਐਡੀਸ਼ਨਲ ਸਕੱਤਰ ਬਣੇ।[1]ਸਿਖਾਂ ਦੀ ਸੰਸਥਾ ਹੁੰਦਿਆਂ ਹੋਇਆ ਵੀ ਚੀਫ਼ ਖਾਲਸਾ ਦੀਵਾਨ ਨੇ ਗੁਰਦਵਾਰਿਆਂ ਨੂੰ ਮਹੰਤਾਂ ਤੋਂ ਅਜਾਦ ਕਰਾਵਣ ਦੀ ਅਕਾਲੀ ਲਹਿਰ ਦਾ ਕਦੇ ਸਮਰਥਨ ਨਹੀਂ ਕੀਤਾ|ਇਹ ਸੰਸਥਾ ਹੋਲੀ-ਹੋਲੀ ਅੰਗ੍ਰੇਜ਼ ਸਰਕਾਰ ਦੀ ਵਫ਼ਾਦਾਰ ਤੇ ਭਰੋਸੇਯੋਗ ਸਹਿਯੋਗੀ ਬਣ ਗਈ|ਗੁਰਦਵਾਰੇ ਅਜਾਦ ਕਰਾਵਣ ਦੀ ਅਕਾਲੀ ਲਹਿਰ ਜੋਰ ਫੜਦੀ ਗਈ ਤੇ ਕਈ ਸਿੰਘ ਸਭਾਵਾਂ ਨੇ ਚੀਫ਼ ਖ਼ਾਲਸਾ ਦੀਵਾਨ ਨਾਲੋਂ ਆਪਣਾ ਨਾਤਾ ਤੋੜ ਕੇ ਅਕਾਲੀ ਲਹਿਰ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ|ਇਹ ਸੰਸਥਾਂ ਫਿਰ ਵੀ ਅੰਗ੍ਰੇਜ਼ ਸਰਕਾਰ ਨਾਲ ਜੁੜੀ ਰਹੀ ਤੇ ਇਸਦੇ ਧਾਰਮਿਕ ਤੇ ਵਿਦਿਅਕ ਸਭਾਵਾਂ ਵਿੱਚ ਦੁਆਵਾਂ ਕੀਤੀਆਂ ਜਾਂਦੀਆਂ ਸਨ ਕਿ ਅੰਗ੍ਰੇਜ਼ੀ ਹਕੂਮਤ ਲਮੇਂ ਸਮੇਂ ਲਈ ਭਾਰਤ ਵਿੱਚ ਟਿਕੀ ਰਹੇ|ਚੀਫ਼ ਖ਼ਾਲਸਾ ਦੀਵਾਨ ਨੇ ਅੰਗ੍ਰੇਜ਼ ਹਕੂਮਤ ਵਿਰੁੱਧ ਸਿਖਾਂ ਦੇ ਹਰ ਅੰਦੋਲਨ ਦਾ ਵਿਰੋਧ ਕੀਤਾ ਇਥੋਂ ਤੱਕ ਕਿ ਦੇਸ਼ ਦੀ ਆਜ਼ਾਦੀ ਲਈ ਫਾਂਸੀਆਂ ਦੇ ਰੱਸੇ ਚੁਮਣ ਵਾਲੇ ਦੇਸ਼-ਭਗਤ ਗਦਰ ਲਹਿਰ ਦੇ ਆਗੂਆਂ ਨੂੰ ਸਿੱਖੀ ਵਿਚੋਂ ਖਾਰਜ ਕਰਣ ਦਾ ਘਿਣਾਉਣਾ ਐਲਾਨ ਵੀ ਅੰਗ੍ਰੇਜ਼ ਸਰਕਾਰ ਨੂੰ ਖੁਸ਼ ਕਰਣ ਲਈ ਇਸੇ ਸੰਸਥਾ ਨੇ ਕੀਤਾ ਕੀਤਾ|ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਸਿਖਾਂ ਦੀ ਨਫਰਤ ਦੇ ਸ਼ਿਕਾਰ ਉਦੋਂ ਹੋਏ ਜਦੋਂ ਉਹਨਾਂ ਜਲਿਆਂਵਾਲੇ ਬਾਘ ਦੇ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਸਿਖਾਂ ਦੀ ਸ਼ਿਰੋਮਣੀ ਸੰਸਥਾ ਸਵਰਣ-ਮੰਦਿਰ ਸੱਦ ਕੇ ਸਿਰੋਪੈ ਨਾਲ ਸਨਮਾਨਿਤ ਕੀਤਾ ਤੇ ਉਸਨੂਂ ਪੰਜਾਬ ਦਾ ਰਖਵਾਲਾ ਅਲੈਨਿਆ|

ਅੱਜ ਇਸ ਸੰਸਥਾ ਵੱਲੋਂ ਹੇਠ ਲਿਖੀਆਂ ਸੰਸਥਾਵਾਂ ਚਲਾਈਆਂ ਜਾਂਦੀਆਂ ਹਨ।

  • 42 ਸਕੂਲ
  • ਯਤੀਮਖ਼ਾਨੇ
  • ਬੁਢਾਪਾ ਆਸ਼ਰਮ
  • ਖਾਲਸਾ ਐਡਵੋਕੇਟ - ਨਿਊਜਲੈਟਰ
  • ਹਸਪਤਾਲ ਅਤੇ ਕਲੀਨਿਕ

ਇਹ ਸੰਗਠਨ ਭਾਈ ਵੀਰ ਸਿੰਘ ਵਲੋਂ ਸਰਗਰਮ ਉਪਰਾਲਿਆਂ ਦੇ ਨਾਲ ਸਥਾਪਤ ਕੀਤਾ ਗਿਆ ਸੀ।

ਪ੍ਰਧਾਨ

  • ਸਰਦਾਰ ਸੁੰਦਰ ਸਿੰਘ ਮਜੀਠੀਆ
  • ਸਰਦਾਰ ਕਿਰਪਾਲ ਸਿੰਘ (ਸਾਬਕਾ ਸੰਸਦ ਮੈਂਬਰ), ਹੋਰ ਮੈਬਰਾਂ ਦੇ ਨਾਲ ਉਨ੍ਹਾਂ ਦੀ ਸਦਭਾਵਨਾ ਦੀ ਵਜ੍ਹਾ ਨਾਲ, ਬਿਨਾਂ ਚੋਣ ਆਪਣੀ ਮੌਤ ਤੱਕ ਲਗਾਤਾਰ 17 ਸਾਲ ਪ੍ਰਧਾਨ ਰਹੇ।
  • ਸਰਦਾਰ ਚਰਨਜੀਤ ਸਿੰਘ ਚੱਡਾ (ਵਰਤਮਾਨ )

ਆਨਰੇਰੀ ਸਕੱਤਰ

ਮਕਾਮੀ ਕਮੇਟੀਆਂ ਅਤੇ ਪ੍ਰਧਾਨ

ਦੀਵਾਨ ਦੀਆਂ ਬਹੁਤ ਸ਼ਾਖਾਵਾਂ ਹਨ, ਹਰ ਇੱਕ ਖੁਦਮੁਖਤਾਰ ਹੈ ਲੇਕਿਨ ਅਮ੍ਰਿਤਸਰ ਵਿੱਚ ਦੀਵਾਨ ਦੇ ਮੁੱਖ ਦਫ਼ਤਰ ਨੂੰ ਸਿੱਧੇ ਤੌਰ ਉੱਤੇ ਜ਼ਿੰਮੇਦਾਰ ਹੈ।

ਹਵਾਲੇ

my tryst with secularism-An Autobigraphy by Sohan Singh Josh,page 29}}