ਜੈਤੋ ਦਾ ਮੋਰਚਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
ਭਾਰਤ ਵਿੱਚ [[ਬਰਤਾਨਵੀ ਰਾਜ]] ਸਮੇਂ [[ਨਾਭਾ ਰਿਆਸਤ]] ਦੇ ਰਾਜੇ [[ਰਿਪੁਦਮਨ ਸਿੰਘ]] ਨੂੰ [[ਅੰਗਰੇਜ਼ਾਂ]] ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।<ref>[http://www.thesikhencyclopedia.com/historical-events/the-british-and-sikhs-1849-1947/jaito-morcha JAITO MORCHA - The British and Sikhs &#91;1849 - 1947&#93;]</ref> ਇਸ ਮੋਰਚੇ ਨੇ [[ਭਾਰਤ ਦੀ ਆਜ਼ਾਦੀ ਦੀ ਲਹਿਰ]] ਦਾ ਮੁੱਢ ਬੰਨ੍ਹ ਦਿੱਤਾ ਸੀ। [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ [[ਜਵਾਹਰ ਲਾਲ ਨਹਿਰੂ]] ਇੱਥੇ ਆਏ ਅਤੇ ਉਨ੍ਹਾਂ ਨੂੰ [[ਜੈਤੋ]] ਥਾਣੇ ਦੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣਿਆ [[ਗੁਰਦੁਆਰਾ ਟਿੱਬੀ ਸਾਹਿਬ]] ਹੈ।

==ਪਹਿਲਾ ਜਥਾ==
==ਪਹਿਲਾ ਜਥਾ==
ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫ਼ਰਵਰੀ, 1924 ਦੇ ਦਿਨ ਚਲਿਆ ਸੀ ਜਿਸ 'ਤੇ 21 ਫ਼ਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿਤੇ ਗਏ ਸਨ। [[ਨਾਭਾ ਰਿਆਸਤ]] ਵਿਚ ਜੈਤੋ ਵਿਚ ਅਖੰਡ ਪਾਠ ਖੰਡਤ ਕਰਨ ਵਿਰੁਧ ਸਤੰਬਰ 1923 ਤੋਂ ਮੋਰਚਾ ਲੱਗਾ ਹੋਇਆ ਸੀ। ਸਿੱਖ ਜੱਥੇ ਲਗਾਤਾਰ ਗਿ੍ਫ਼ਤਾਰੀਆਂ ਦੇ ਰਹੇ ਸਨ। ਚਾਰ ਮਹੀਨੇ ਤੋਂ ਵੱਧ ਸਮਾਂ ਜਥਿਆਂ ਵਲੋਂ ਜੈਤੋ ਵਲ ਮਾਰਚ ਕੀਤੇ ਜਾਣ ਅਤੇ ਗਿ੍ਫ਼ਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋ-ਜਹਿਦ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ''ਸ਼ਹੀਦੀ ਜਥਾ'' ਭੇਜਿਆ ਜਾਏਗਾ। ਇਸ ਜਥੇ ਨੇ 9 ਫ਼ਰਵਰੀ, 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫ਼ਰਵਰੀ ਨੂੰ ਜੈਤੋ ਪੁਜਣਾ ਸੀ। ਇਸ ਨੂੰ ਵਿਦਾਇਗੀ ਦੇਣ ਵਾਸਤੇ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪੁੱਜੇ।
ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫ਼ਰਵਰੀ, 1924 ਦੇ ਦਿਨ ਚਲਿਆ ਸੀ ਜਿਸ 'ਤੇ 21 ਫ਼ਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿਤੇ ਗਏ ਸਨ |

==ਦੂਜਾ ਜਥਾ==
==ਦੂਜਾ ਜਥਾ==
ਦੂਜਾ ਪੰਜ ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਗਿਆ।
ਦੂਜਾ ਪੰਜ ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਗਿਆ।

13:09, 8 ਫ਼ਰਵਰੀ 2016 ਦਾ ਦੁਹਰਾਅ

ਭਾਰਤ ਵਿੱਚ ਬਰਤਾਨਵੀ ਰਾਜ ਸਮੇਂ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।[1] ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਇੱਥੇ ਆਏ ਅਤੇ ਉਨ੍ਹਾਂ ਨੂੰ ਜੈਤੋ ਥਾਣੇ ਦੀ ਹਵਾਲਾਤ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਟਿੱਬੀ ਸਾਹਿਬ ਹੈ।

ਪਹਿਲਾ ਜਥਾ

ਜੈਤੋ ਮੋਰਚੇ ਵਾਸਤੇ ਪਹਿਲਾ ਸ਼ਹੀਦੀ ਜਥਾ 9 ਫ਼ਰਵਰੀ, 1924 ਦੇ ਦਿਨ ਚਲਿਆ ਸੀ ਜਿਸ 'ਤੇ 21 ਫ਼ਰਵਰੀ ਨੂੰ ਗੋਲੀ ਚਲਾ ਕੇ ਦਰਜਨਾਂ ਸਿੱਖ ਸ਼ਹੀਦ ਕਰ ਦਿਤੇ ਗਏ ਸਨ। ਨਾਭਾ ਰਿਆਸਤ ਵਿਚ ਜੈਤੋ ਵਿਚ ਅਖੰਡ ਪਾਠ ਖੰਡਤ ਕਰਨ ਵਿਰੁਧ ਸਤੰਬਰ 1923 ਤੋਂ ਮੋਰਚਾ ਲੱਗਾ ਹੋਇਆ ਸੀ। ਸਿੱਖ ਜੱਥੇ ਲਗਾਤਾਰ ਗਿ੍ਫ਼ਤਾਰੀਆਂ ਦੇ ਰਹੇ ਸਨ। ਚਾਰ ਮਹੀਨੇ ਤੋਂ ਵੱਧ ਸਮਾਂ ਜਥਿਆਂ ਵਲੋਂ ਜੈਤੋ ਵਲ ਮਾਰਚ ਕੀਤੇ ਜਾਣ ਅਤੇ ਗਿ੍ਫ਼ਤਾਰੀਆਂ ਦੇਣ ਦੇ ਬਾਵਜੂਦ ਜਦੋਂ ਕੋਈ ਨਤੀਜਾ ਨਾ ਨਿਕਲਿਆ ਤਾਂ ਸ਼੍ਰੋਮਣੀ ਕਮੇਟੀ ਨੇ ਜਦੋ-ਜਹਿਦ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿਚ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੱਖਾਂ ਦਾ ਸ਼ਹੀਦੀ ਜਥਾ ਭੇਜਿਆ ਜਾਏਗਾ। ਇਸ ਜਥੇ ਨੇ 9 ਫ਼ਰਵਰੀ, 1924 ਦੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ 21 ਫ਼ਰਵਰੀ ਨੂੰ ਜੈਤੋ ਪੁਜਣਾ ਸੀ। ਇਸ ਨੂੰ ਵਿਦਾਇਗੀ ਦੇਣ ਵਾਸਤੇ 30 ਹਜ਼ਾਰ ਸਿੱਖ ਦਰਬਾਰ ਸਾਹਿਬ ਪੁੱਜੇ।

ਦੂਜਾ ਜਥਾ

ਦੂਜਾ ਪੰਜ ਸੌ ਦਾ ਜਥਾ ਅਕਾਲ ਤਖ਼ਤ ਸਾਹਿਬ ਤੋਂ 28 ਫ਼ਰਵਰੀ, 1924 ਨੂੰ ਗਿਆ।

ਤੀਜਾ ਜਥਾ

ਜੈਤੋ ਮੋਰਚੇ ਵਾਸਤੇ ਤੀਜਾ ਜੱਥਾ 22 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਸੀ। ਇਹ ਜੱਥਾ 7 ਅਪਰੈਲ, 1924 ਨੂੰ ਜੈਤੋ ਪੁੱਜਾ ਜਿਥੇ ਫ਼ੌਜ ਅਤੇ ਪੁਲਿਸ ਵਲੋਂ ਇਸ ਦੇ ਸਵਾਗਤ ਦੀ ਪਹਿਲਾਂ ਵਾਂਗ ਹੀ ਤਿਆਰੀ ਕੀਤੀ ਗਈ ਹੋਈ ਸੀ। ਇਸ ਸਮੇਂ ਤਾਰਾ ਸਿੰਘ ਮੋਗਾ ਐਮ.ਐਲ.ਸੀ., ਮੀਆਂ ਫ਼ਜ਼ਲ ਹੱਕ, ਕਰਤਾਰ ਸਿੰਘ, ਮੈਂਬਰ ਅਸੈਂਬਲੀ ਵੀ ਪਹੁੰਚੇ ਹੋਏ ਸਨ। ਉਨ੍ਹਾਂ ਨੇ ਪੁਲਿਸ ਨੂੰ ਕਿਹਾ ਕਿ ਜੱਥਾ ਨਿਹੱਥਾ ਹੈ। ਇਸ ਉੱਤੇ ਇਸ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿਤਾ ਗਿਆ। ਇੱਥੇ ਜੱਥੇ ਨੂੰ ਰੋਕ ਕੇ, ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਇਨ੍ਹਾਂ ਨੂੰ ਹਥਕੜੀਆਂ ਅਤੇ ਰੱਸਿਆਂ ਨਾਲ ਜਕੜ ਕੇ, ਕਿਲ੍ਹੇ ਅੰਦਰ ਡੱਕ ਦਿਤਾ ਗਿਆ ਤੇ ਮਗਰੋਂ ਨਾਭਾ ਬੀੜ ਜੇਲ੍ਹ ਵਿੱਚ ਪਹੁੰਚਾਇਆ ਗਿਆ।

ਪੰਜਵਾਂ ਜਥਾ

ਜੈਤੋ ਮੋਰਚੇ ਵਾਸਤੇ ਪੰਜਵਾਂ ਸ਼ਹੀਦੀ ਜੱਥਾ ਲਾਇਲਪੁਰ ਤੋਂ 12 ਅਪਰੈਲ, 1924 ਨੂੰ ਪੈਦਲ ਰਵਾਨਾ ਹੋਇਆ ਤੇ ਅਕਾਲ ਤਖ਼ਤ ਉੱਤੇ ਹਾਜ਼ਰ ਹੋਣ ਮਗਰੋਂ ਜੈਤੋ ਵਲ ਮਾਰਚ ਸ਼ੁਰੂ ਕੀਤਾ।

ਛੇਵਾਂ ਜਥਾ

ਜਥਿਆਂ ਦਾ ਜਾਣਾ ਪੰਜਾਬ ਦੇ ਜ਼ਿਲਿ੍ਹਆਂ ਤਕ ਹੀ ਮਹਿਦੂਦ ਨਹੀਂ ਸੀ ਰਿਹਾ। 29 ਜੂਨ, 1924 ਨੂੰ ਬੰਗਾਲ ਦੇ ਇਕ ਸੌ ਸਿੰਘਾਂ ਦਾ ਜਥਾ ਕਲਕੱਤੇ ਤੋਂ ਚਲਿਆ।

ਵਿਦੇਸ਼ੀ ਜਥਾ

ਜੈਤੋ ਵਿਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸੀ ਵਸਦੇ ਸਿੱਖ ਵੀ ਜੈਤੋ ਨੂੰ ਜਾਂਦੇ ਜਥਿਆਂ ਵਿਚ ਸ਼ਾਮਲ ਹੋਣ ਲਈ ਅੰਮਿ੍ਤਸਰ ਪੁੱਜੇ। ਕੈਨੇਡਾ ਤੋਂ 11 ਸਿੱਖਾਂ ਦਾ ਜਥਾ 17 ਜੁਲਾਈ, 1924 ਨੂੰ ਚਲਿਆ ਜੋ 14 ਸਤੰਬਰ ਨੂੰ ਕਲਕੱਤੇ ਜਹਾਜ਼ੋਂ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ ਅੰਮਿ੍ਤਸਰ ਪੁੱਜਾ ਅਤੇ 2 ਜਨਵਰੀ, 1925 ਨੂੰ ਜੈਤੋ ਵਾਸਤੇ ਚੱਲ ਪਿਆ।

ਹਵਾਲੇ