ਤਾਪ ਬਲਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲ ਐਪ ਦੀ ਸੋਧ
→‎ਹਵਾਲੇ: ਕੜੀਆਂ ਜੋੜੀਆਂ, ਬਾਹਰੀ ਕਡ਼ੀਆਂ ਜੋਡ਼ੀਆਂ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 17: ਲਾਈਨ 17:
* [[ਪ੍ਰਕਾਸ਼ ਛੱਡਣ ਵਾਲੇ ਡਾਇਓਡ (light-emitting diode)]] - ਇਹਨਾਂ ਵਿੱਚ ਪ੍ਰਕਾਸ਼ ਪੈਦਾ ਕਰਨ ਵਾਲੇ [[ਡਾਇਓਡ]] ਵਰਤੇ ਜਾਂਦੇ ਹਨ। ਇਹਨਾਂ ਦੀ ਸਮਰੱਥਾ ਫ਼ਲੋਰੋਸੈਂਟ ਬਲਬਾਂ ਨਾਲੋਂ ਵੀ ਜ਼ਿਆਦਾ ਹੁੰਦੇ ਹਨ।
* [[ਪ੍ਰਕਾਸ਼ ਛੱਡਣ ਵਾਲੇ ਡਾਇਓਡ (light-emitting diode)]] - ਇਹਨਾਂ ਵਿੱਚ ਪ੍ਰਕਾਸ਼ ਪੈਦਾ ਕਰਨ ਵਾਲੇ [[ਡਾਇਓਡ]] ਵਰਤੇ ਜਾਂਦੇ ਹਨ। ਇਹਨਾਂ ਦੀ ਸਮਰੱਥਾ ਫ਼ਲੋਰੋਸੈਂਟ ਬਲਬਾਂ ਨਾਲੋਂ ਵੀ ਜ਼ਿਆਦਾ ਹੁੰਦੇ ਹਨ।
==ਹਵਾਲੇ==
==ਹਵਾਲੇ==
{{ਹਵਾਲੇ}}
<ref>{{cite web |url=http://berkeley.academia.edu/OzzieZehner/papers/911577/Promises_and_Limitations_of_Light_Emitting_Diodes |title=Promises and Limitations of Light Emitting Diodes |author=Ozzie Zehner |date=2012 |accessdate=20 May 2012}}</ref>
==ਬਾਹਰੀ ਕਡ਼ੀਆਂ==
* [http://www.lamptech.co.uk/ ੲਿਲੈਕਟ੍ਰਿਕ ਲੈਂਪਾਂ ਦਾ ਮਿਊਜ਼ੀਅਮ]
* [http://science.howstuffworks.com/ ਬਲਬ ਕਿਵੇਂ ਕੰਮ ਕਰਦੇ ਹਨ]
* [http://www.graphics.cornell.edu/online/measurements/source-spectra/index.html ਪ੍ਰਕਾਸ਼ ਸ੍ਰੋਤ]
* [http://www.bulbster.com/lightbulbs/singleended-halogen-c-783_43230.html ਹੈਲੋਗੇਨ ਲਾੲੀਟ ਬਲਬ]
* [http://bestpetlighting.com/Aquarium-Light-Bulbs-Incandescent-Bulbs/c52_73/index.html ਚੰਗੇ ਬਲਬਾਂ ਦੀਆਂ ਉਦਾਹਰਨਾਂ]
* [http://www.juliantrubin.com/bigten/bulbexperiment.html ਬਲਬ ਬਾਰੇ ਜਾਣਕਾਰੀ]
* [http://www.servicelighting.com/catalog_bulb_finder_bbt_incandescent.cfm ਬਿਜਲੲੀ ਬਲਬ ਅਤੇ ਉਸਦੀਆਂ ਕਿਸਮਾਂ]
* [http://inventors.about.com/library/inventors/bllight.htm ਬਿਜਲੲੀ ਬਲਬ ਦਾ ੲਿਤਿਹਾਸ]
* [http://www.banthebulb.org BanTheBulb.Org ਬੈਨ ਦ ਬਲਬ]


[[ਸ਼੍ਰੇਣੀ:ਪ੍ਰਕਾਸ਼]]
[[ਸ਼੍ਰੇਣੀ:ਪ੍ਰਕਾਸ਼]]

13:13, 24 ਅਪਰੈਲ 2016 ਦਾ ਦੁਹਰਾਅ

ਇੱਕ ਬਿਜਲੀ ਦਾ ਬਲਬ

ਬਿਜਲੀ ਦਾ ਬਲਬ, ਜਾਂ ਬਿਜਲੀ ਦਾ ਕੁਮਕੁਮਾ ਜਾਂ ਬਲਬ ਇੱਕ ਅਜਿਹਾ ਯੰਤਰ ਹੈ ਜੋ ਬਿਜਲੀ ਦੀ ਮਦਦ ਨਾਲ ਰੌਸ਼ਨੀ ਉੱਤਪੰਨ ਕਰਦਾ ਹੈ। ਬਿਜਲੀ ਦੇ ਬਲਬ ਦੀ ਵਰਤੋਂ ਕਿਸੇ ਵੀ ਇਲੈਕਟ੍ਰੋਨਿਕ ਸਰਕਟ ਨੂੰ ਚਲਦਾ ਦਰਸਾਉਣ ਲਈ, ਆਵਾਜਾਈ ਵਿੱਚ, ਤਾਪ ਪੈਦਾ ਕਰਨ ਵਿੱਚ ਅਤੇ ਹੋਰ ਕਈ ਥਾਵਾਂ ਤੇ ਆਮ ਕੀਤੀ ਜਾਂਦੀ ਹੈ। [1] ਬਿਜਲੀ ਦੇ ਬਲਬ ਪਹਿਲੀ ਵਾਰ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਕਿਤੇ-ਕਿਤੇ ਵਰਤੇ ਜਾਣੇ ਸ਼ੁਰੂ ਹੋਏ ਸਨ। ਇਹਨਾਂ ਦੀ ਬਣਾਵਟ ਵਿੱਚ ਸੋਧਾਂ ਅਤੇ ਬਿਜਲੀ ਦੀ ਪੈਦਾਵਾਰ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਇਹਨਾਂ ਦੀ ਵਰਤੋਂ ਵੱਡੇ ਪੈਮਾਨੇ ਤੇ ਹੋਣ ਲੱਗੀ| ਬਿਜਲੀ ਦੇ ਬਲਬ ਵਿੱਚ ਇੱਕ ਪਤਲਾ ਫਿਲਾਮੈਂਟ(ਤਾਰ) ਹੁੰਦਾ ਹੈ ਜਿਸ ਵਿੱਚੋਂ ਬਿਜਲੀ ਲੰਘਾਉਣ ਤੇ ਇਹ ਗਰਮ ਹੋ ਜਾਂਦੀ ਹੈ ਤੇ ਰੌਸਨੀ ਪੈਦਾ ਕਰਦੀ ਹੈ। ਬਲਬ ਵਿੱਚ ਫਿਲਾਮੈਂਟ ਨੂੰ ਕੱਚ ਨਾਲ ਢਕਿਆ ਹੁੰਦਾ ਹੈ ਤਾਂ ਕਿ ਵਾਤਾਵਰਨ ਵਿਚਲੀ ਆਕਸੀਜਨ ਫਿਲਾਮੈਂਟ ਦੇ ਸੰਪਰਕ ਵਿੱਚ ਨਾ ਆਵੇ ਕਿਉਂਕਿ ਅਜਿਹਾ ਹੋਣ ਤੇ ਫ਼ਿਲਾਮੈਂਟ ਕਮਜ਼ੋਰ ਹੋ ਕੇ ਛੇਤੀ ਖ਼ਰਾਬ ਹੋ ਜਾਂਦਾ ਹੈ। ਅੱਜਕੱਲ੍ਹ ਵਰਤੇ ਜਾਣ ਵਾਲੇ ਬਲਬਾਂ ਵਿੱਚ ਆਰਗਨ ਜਾਂ ਨਿਓਨ ਗੈਸ ਕੱਚ ਦੇ ਅੰਦਰ ਪਾਈ ਜਾਂਦੀ ਹੈ, ਜਿਸ ਨਾਲ ਫ਼ਿਲਾਮੈਂਟ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ।

ਬਲਬ ਵਿੱਚੋਂ ਰੋਸ਼ਨੀ ਕਿਵੇਂ ਪੈਦਾ ਹੁੰਦੀ ਹੈ?

ਸੰਸਾਰ ਦਾ ਸਭ ਤੋਂ ਪਹਿਲਾ ਬਿਜਲੀ ਨਾਲ ਜਗਣ ਵਾਲਾ ਬਲਬ ਅਮਰੀਕੀ ਵਿਗਿਆਨਿਕ ਥਾਮਸ ਐਡੀਸਨ ਵੱਲੋਂ 1878 ਵਿੱਚ ਬਣਾੲਿਆ ਗਿਆ ਸੀ। ੲਿਸ ਬਲਬ ਨੂੰ ਬਣਾਉਣ ਲੲੀ ਉਨ੍ਹਾਂ ੲਿਸ ਨਿਯਮ ਦੀ ਪਾਲਣਾ ਕੀਤੀ ਕਿ ਰੌਸ਼ਨੀ ਅਤੇ ਤਾਪ ਉਦੋਂ ਪੈਦਾ ਕੀਤੇ ਜਾ ਸਕਦੇ ਹਨ, ਜਦੋਂ ਤਾਰ ਵਿੱਚੋਂ ਬਿਜਲੲੀ ਊਰਜਾ ਨੂੰ ਲੰਘਾੲਿਆ ਜਾਂਦਾ ਹੈ। ਦਰਅਸਲ ਬਿਜਲੀ ਦਾ ਬਲਬ ਬਿਜਲੲੀ ਊਰਜਾ ਨੂੰ ਤਾਪ ਅਤੇ ਰੌਸ਼ਨੀ ਦੀ ਊਰਜਾ ਵਿੱਚ ਬਦਲ ਦਿੰਦਾ ਹੈ। ਐਡੀਸਨ ਵੱਲੋਂ ਪ੍ਰਯੋਗ ਕੀਤੇ ਗੲੇ ਬਲਬ ਵਿੱਚ 'ਪਲੈਟੀਨਮ' ਦੀ ਬਹੁਤ ਹੀ ਬਰੀਕ ਤਾਰ ਦਾ ੲਿਸਤੇਮਾਲ ਕੀਤਾ ਗਿਆ ਸੀ। ਜਦੋਂ ੲਿਸ ਤਾਰ ਦੇ ਦੋਵੇਂ ਸਿਰਿਆਂ ਨੂੰ ਬਿਜਲੀ ਦੀ ਸਪਲਾੲੀ ਨਾਲ ਜੋਡ਼ਿਆ ਗਿਆ ਤਾਂ ੲਿਹ ਲਾਲ-ਗਰਮ ਹੋ ਗੲੀ ਅਤੇ ਚਮਕਣ ਲੱਗੀ। ਐਡੀਸਨ ਵੱਲੋਂ ਬਣਾੲੇ ਗੲੇ ਬਲਬ ਜਿਆਦਾ ਲੋਕਪ੍ਰਿਯ ਨਹੀਂ ਹੋ ਸਕੇ, ਕਿਉਂ ਕਿ ਉਸ ਸਮੇਂ 'ਪਲੈਟੀਨਮ' ਦੀ ਤਾਰ ਬਹੁਤ ਮਹਿੰਗੀ ਸੀ।
ੲਿਸ ਤੋਂ ਕੁਝ ਸਮੇਂ ਬਾਅਦ ਬਿਜਲੲੀ ਬਲਬ ਵਿੱਚ ਵਰਤੇ ਜਾਣ ਵਾਲੇ 'ਫਿਲਾਮੈਂਟ' ਦੀ ਵਰਤੋ ਕੀਤੀ ਗੲੀ। ਬਾਅਦ ਵਿੱਚ 'ਟੰਗਸਟਨ' ਅਤੇ 'ਟੈਂਟਾਲਮ' ਧਾਤੂਆਂ ਤੋਂ ਬਣੇ 'ਫਿਲਾਮੈਂਟ' ਵਰਤੇ ਜਾਣ ਲੱਗੇ, ਕਿਉਂ ਕਿ ੲਿਨ੍ਹਾ ਧਾਤੂਆਂ ਦਾ ਪਿਘਲਾਉਣ ਦਰਜਾ ਕਾਫੀ ਉੱਚਾ ਸੀ। ੲਿਸ ਲੲੀ ੲਿਨ੍ਹਾ ਤੋਂ ਬਣੇ 'ਫਿਲਾਮੈਂਟ' ਆਸਾਨੀ ਨਾਲ ਨਹੀਂ ਚਲਦੇ ਸਨ।
ਆਧੁਨਿਕ ੲਿਲੈਕਟ੍ਰਿਕ ਬਲਬ ਵਿੱਚ 'ਕਾੲਿਲੈੱਡ ਟੰਗਸਟਨ ਫਿਲਾਮੈਂਟ' ਨੂੰ ਕੱਚ ਦੇ ੲਿੱਕ ਬਲਬ ਵਿੱਚ ਸੀਲ ਕੀਤਾ ਜਾਂਦਾ ਹੈ। ਫਿਲਾਮੈਂਟ ਦੇ ਦੋਵੇਂ ਸਿਰਿਆਂ ਨੂੰ ੲਿੱਕ ਮੋਟੀ ਤਾਰ ਨਾਲ ੲਿਕੱਠਿਆਂ ਜੋਡ਼ਿਆ ਜਾਂਦਾ ਹੈ। ੲਿਹ ਮੋਟੀ ਤਾਰ ਕੱਚ ਦੇ ਪਿਲਰਜ਼ ਵਿੱਚੋਂ ਲੰਘਦੀ ਹੈ। ੲਿਨ੍ਹਾ ਤਾਰਾਂ ਦੇ ਦੂਜੇ ਸਿਰੇ ਕਾਂਟੈਕਟ ਪੈਡਸ ਦੇ ਨਾਲ ਸੋਲਡਰ ਕੀਤੇ ਗੲੇ ਹੁੰਦੇ ਹਨ। ਦੋਵੇਂ ਸਿਰਿਆਂ ਨੂੰ ੲਿੱਕ-ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਲੲੀ ਧਾਤੂ ਦੀ ਕੈਪ ਵਿੱਚ 'ੲਿੰਸੁਲੇਟਿੰਗ' ਪਦਾਰਥ ਭਰਿਆ ਜਾਂਦਾ ਹੈ। ਅਖ਼ੀਰ ਵਿੱਚ ਬਲਬ ਵਿੱਚੋਂ ਹਵਾ ਕੱਢ ਕੇ ੲਿਸਨੂੰ ਆਰਗੋਨ ਅਤੇ ਨਾੲੀਟ੍ਰੋਜਨ ਗੈਸਾਂ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ। ੲਿਸ ਤਰ੍ਹਾਂ ਫਿਲਾਮੈਂਟ ਤੋਂ ਧਾਤੂ ਦਾ ਵਾਸ਼ਪੀਕਰਨ ਨਹੀਂ ਹੁੰਦਾ ਅਤੇ ੲਿਹ ਪਿਘਲਣ ਤੋਂ ਬਚਿਆ ਰਹਿੰਦਾ ਹੈ। ੲਿਹ ਮਿਸ਼ਰਨ ਬਲਬ ਦੀ ਕਾਰਜਕੁਸ਼ਲਤਾ ਵੀ ਵਧਾਉਂਦਾ ਹੈ। ਜਦੋਂ ਫਿਲਾਮੈਂਟ ਤੋਂ ੲਿਲੈਕਟ੍ਰਿਕ ਕਰੰਟ ਲੰਘਾੲਿਆ ਜਾਂਦਾ ਹੈ, ਪਹਿਲਾਂ ੲਿਹ ਲਾਲ-ਗਰਮ ਹੋ ਜਾਂਦਾ ਹੈ ਅਤੇ ਫਿਰ ਸਫੈਦ। ੲਿਹ ਚਮਕਦਾ ਹੋੲਿਆ ਸਫੈਦ 'ਫਿਲਾਮੈਂਟ' ਸਾਨੂੰ ਰੌਸ਼ਨੀ ਦਿੰਦਾ ਹੈ। ਬਲਬ ਦੀ ਸ਼ਕਤੀ ਨੂੰ 'ਵਾਟਸ' ਵਿੱਚ ਨਾਪਿਆ ਜਾਂਦਾ ਹੈ।

ਕਿਸਮਾਂ

ਬਲਬ ਕਈ ਕਿਸਮਾ ਦੇ ਹੁੰਦੇ ਹਨ:

  • ਫ਼ਿਲਾਮੈਂਟ ਤਾਰ ਵਾਲੇ ਬਲਬ - ਇਹ ਸਭ ਤੋਂ ਆਮ ਕਿਸਮ ਕਿਸਮ ਦੇ ਬਲਬ ਹਨ। ਇਹਨਾਂ ਦੀ ਰੌਸ਼ਨੀ ਪੀਲੀ ਹੁੰਦੀ ਹੈ ਅਤੇ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ।
    • 'ਹੈਲੋਜਨ ਬਲਬ' - ਇਹ ਆਮ ਫ਼ਿਲਾਮੈਂਟ ਵਾਲੇ ਬਲਬ ਹੀ ਹੁੰਦੇ ਹਨ, ਪਰ ਇਹਨਾਂ ਵਿੱਚ ਥੋੜੀ ਮਾਤਰਾ ਵਿੱਚ ਹੈਲੋਜਨ ਗੈਸ ਹੁੰਦੀ ਹੈ ਜੋ ਟੰਗਸਟਨ ਫ਼ਿਲਾਮੈਂਟ ਨਾਲ ਪ੍ਰਤਿਕਿਰਿਆ ਕਰ ਕੇ ਜ਼ਿਆਦਾ ਰੌਸ਼ਨੀ ਪੈਦਾ ਕਰਦੇ ਹਨ। ਇਹ ਪਹਿਲੀ ਕਿਸਮ ਦੇ ਬਲਬਾਂ ਦਾ ਸੋਧਿਆ ਹੋਇਆ ਰੂਪ ਹਨ ਅਤੇ ਇਹਨਾਂ ਦੀ ਸਮਰੱਥਾ ਵੀ ਜ਼ਿਆਦਾ ਹੁੰਦੀ ਹੈ।
  • ਗੈਸ ਡਿਸਚਾਰਜ ਬਲਬ(gas discharge lamp) - ਇਸ ਕਿਸਮ ਦੇ ਬਲਬਾਂ ਵਿੱਚ ਫ਼ਲੋਰੋਸੈਂਟ ਬਲਬ ਆਉਂਦੇ ਹਨ। ਇਹ ਬਲਬ ਬਿਜਲਈ ਊਰਜਾ ਦੀ ਬਹੁਤ ਘੱਟ ਖਪਤ ਕਰਦੇ ਹਨ ਅਤੇ ਇਹਨਾਂ ਦੀ ਸਮਰੱਥਾ ਆਮ ਬਲਬਾਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੀ ਰੌਸ਼ਨੀ ਦੂਧੀਆ ਸਫ਼ੇਦ ਹੁੰਦੀ ਹੈ। ਇਹਨਾਂ ਦਾ ਹੋਰ ਸੁਧਰਿਆ ਹੋਇਆ ਰੂਪ ਕੌਮਪੈਕਟ ਫ਼ਲੋਰੋਸੈਂਟ ਬਲਬ ਹਨ। ਇਹ ਬਿਜਲਈ ਊਰਜਾ ਦੀ ਘੱਟ ਖਪਤ ਕਰ ਕੇ ਅੱਜਕੱਲ੍ਹ ਆਂਮ ਵਰਤੇ ਜਾਂਦੇ ਹਨ।

ਹਵਾਲੇ

  1. "How Does a Lightbulb Work?". June 17, 1992. Retrieved 20 May 2012.

ਬਾਹਰੀ ਕਡ਼ੀਆਂ