ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 55: ਲਾਈਨ 55:
[[ਸ਼੍ਰੇਣੀ:ਇਨਕਲਾਬੀ]]
[[ਸ਼੍ਰੇਣੀ:ਇਨਕਲਾਬੀ]]
[[ਸ਼੍ਰੇਣੀ:ਸੋਵੀਅਤ ਯੂਨੀਅਨ ਦੇ ਆਗੂ]]
[[ਸ਼੍ਰੇਣੀ:ਸੋਵੀਅਤ ਯੂਨੀਅਨ ਦੇ ਆਗੂ]]
[[ਸ਼੍ਰੇਣੀ:ਵਲਾਦੀਮੀਰ ਲੈਨਿਨ]]

19:11, 2 ਜੁਲਾਈ 2016 ਦਾ ਦੁਹਰਾਅ

ਵਲਾਦੀਮੀਰ ਲੈਨਿਨ

ਵਲਾਦੀਮੀਰ ਇਲਿਚ ਲੈਨਿਨ (ਰੂਸੀ: Владимир Ильич Ленин, ਆਈ ਪੀ ਏ: vlɐˈdʲimʲɪr ɪlʲˈjitɕ ˈlʲenʲɪn, ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ (ਰੂਸੀ: Владимир Ильич Ульянов - 22 ਅਪਰੈਲ [ ਪੁਰਾਣਾ ਸਟਾਈਲ 10 ਅਪਰੈਲ ] 1870 - 21 ਜਨਵਰੀ 1924) ਇੱਕ ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ ਅਕਤੂਬਰ ਕ੍ਰਾਂਤੀ ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। ਟਾਈਮ ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ 100 ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ।[1] ਮਾਰਕਸਵਾਦ ਵਿੱਚ ਉਨ੍ਹਾਂ ਦੀ ਦੇਣ ਨੂੰ ਲੈਨਿਨਵਾਦ ਕਿਹਾ ਜਾਂਦਾ ਹੈ।

ਮੁਢਲੀ ਜ਼ਿੰਦਗੀ

ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰ ਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈ ਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ[2] ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ।

1886 ਵਿੱਚ ਉਨ੍ਹਾਂ ਦੇ ਪਿਤਾ ਦਾ ਦਿਮਾਗ਼ੀ ਨਾੜੀ ਫਟਣ ਨਾਲ ਇੰਤਕਾਲ ਹੋ ਗਿਆ। ਮਈ 1887 ਵਿੱਚ ਜਦੋਂ ਲੈਨਿਨ ਸਤਾਰਾਂ ਸਾਲ ਦੇ ਸਨ ਤਾਂ ਉਨ੍ਹਾਂ ਦੇ ਭਾਈ ਅਲੈਗਜ਼ੈਂਡਰ ਨੂੰ ਜਾਰ ਅਲੈਗਜ਼ੈਂਡਰ ਤੀਜੇ [3] ਤੇ ਹੋਣ ਵਾਲੇ ਕਾਤਲਾਨਾ ਹਮਲਾ ਦੇ ਮਨਸੂਬੇ ਵਿੱਚ ਸ਼ਾਮਿਲ ਹੋਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਕੇ ਦਹਿਸ਼ਤਗਰਦੀ ਦੇ ਇਲਜ਼ਾਮ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਨ੍ਹਾਂ ਦੀ ਭੈਣ ਐਨਾ ਨੂੰ, ਜੋ ਗ੍ਰਿਫ਼ਤਾਰੀ ਦੇ ਵਕਤ ਆਪਣੇ ਭਾਈ ਦੇ ਨਾਲ ਸੀ ਨੂੰ ਮੁਲਕ ਬਦਰ ਕਰ ਕੇ ਕੋਕਸ਼ਕੀਨੋ ਭੇਜ ਦਿੱਤਾ ਗਿਆ ਜੋ ਕਾਜ਼ਾਨ ਤੋਂ 25 ਮੀਲ ਦੂਰ ਹੈ। ਇਸ ਵਾਕੇ ਨੇ ਲੈਨਿਨ ਨੂੰ ਇੰਤਹਾਪਸੰਦ ਬਣਾ ਦਿੱਤਾ। ਸੋਵੀਅਤ ਹਕੂਮਤ ਵਲੋਂ ਉਨ੍ਹਾਂ ਦੀ ਲਿਖੀ ਜੀਵਨੀ ਵਿੱਚ ਇਨ੍ਹਾਂ ਘਟਨਾਵਾਂ ਨੂੰ ਉਨ੍ਹਾਂ ਦੀ ਇਨਕਲਾਬੀ ਸੋਚ ਦਾ ਮਰਕਜ਼ ਗਰਦਾਨਿਆ ਗਿਆ ਹੈ।

ਲੈਨਿਨ ਦਾ ਬਚਪਨ (1887)

ਇਸ ਸਾਲ ਕਾਜ਼ਾਨ ਯੂਨੀਵਰਸਿਟੀ ਵਿੱਚ ਉਨ੍ਹਾਂ ਦਾ ਦਾਖ਼ਲਾ ਉਨ੍ਹਾਂ ਦੇ ਜ਼ਿਹਨ ਵਿੱਚ ਮੱਚੇ ਜਜ਼ਬਾਤੀ ਭਾਂਬੜ ਨੂੰ ਉਜਾਗਰ ਕਰਦਾ ਹੈ। ਪਿਓਟਰ ਬਿੱਲੂ ਸੂ ਦੀ ਮਸ਼ਹੂਰ ਤਸਵੀਰ ‘ਵੀ ਵਿਲ ਫ਼ਾਲੋ ਏ ਡਿਫਰੈਂਟ ਪਾਥ’ (ਜੋ ਸੋਵੀਅਤ ਯੂਨੀਅਨ ਵਿੱਚ ਲੱਖਾਂ ਦੀ ਤਾਦਾਦ ਵਿੱਚ ਛਪੀ), ਵਿੱਚ ਲੈਨਿਨ ਅਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਬੜੇ ਭਾਈ ਦੇ ਗ਼ਮ ਵਿੱਚ ਨਿਢਾਲ ਦਿਖਾਇਆ ਗਿਆ ਹੈ। ਇਹ ਫ਼ਿਕਰਾ 'ਅਸੀਂ ਇੱਕ ਅੱਡਰਾ ਰਸਤਾ ਅਖ਼ਤਿਆਰ ਕਰਾਂਗੇ' ਲੈਨਿਨ ਦੀ ਇਨਕਲਾਬੀ ਸੋਚ ਨੂੰ ਲਾ ਕਾਨੂਨੀਅਤ ਅਤੇ ਵਿਅਕਤੀਵਾਦ ਦੀ ਜਗ੍ਹਾ ਮਾਰਕਸ ਦੇ ਫ਼ਲਸਫ਼ੇ ਦੀ ਪੈਰਵੀ ਕਰਨ ਦੀ ਨਿਸ਼ਾਨਦਹੀ ਕਰਦਾ ਹੈ। ਮਾਰਕਸ ਦੇ ਫ਼ਲਸਫ਼ੇ ਦੀ ਹਿਮਾਇਤ ਵਿੱਚ ਮਜ਼ਾਹਰਿਆਂ ਵਿੱਚ ਹਿੱਸਾ ਲੈਣ ਤੇ ਉਹ ਗ੍ਰਿਫ਼ਤਾਰ ਵੀ ਹੋਏ, ਆਪਣੇ ਸਿਆਸੀ ਵਿਚਾਰਾਂ ਕਰ ਕੇ ਉਨ੍ਹਾਂ ਨੂੰ ਕਾਜ਼ਾਨ ਯੂਨੀਵਰਸਿਟੀ ਤੋਂ ਖ਼ਾਰਜ ਕਰ ਦਿੱਤਾ ਗਿਆ ਮਗਰ ਉਨ੍ਹਾਂ ਨੇ ਆਪਣੇ ਤੌਰ ਤੇ ਅਪਣਾ ਸਿਖਿਆ ਸਿਲਸਿਲਾ ਜਾਰੀ ਰੱਖਿਆ ਅਤੇ ਇਸ ਦੌਰਾਨ ਕਾਰਲ ਮਾਰਕਸ ਦੀ ਕਿਤਾਬ ਦਾਸ ਕੈਪੀਟਲ ਨਾਲ ਉਨ੍ਹਾਂ ਦਾ ਵਾਹ ਪਿਆ। ਉਨ੍ਹਾਂ ਨੂੰ ਬਾਦ ਵਿੱਚ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਸਿਖਿਆ ਸਿਲਸਿਲਾ ਜਾਰੀ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਗਈ ਅਤੇ ਉਨ੍ਹਾਂ ਨੇ 1891 ਵਿੱਚ ਕਨੂੰਨ ਦੀ ਡਿਗਰੀ ਹਾਸਲ ਕਰ ਲਈ।[4]

ਇਨਕਲਾਬੀ ਸਰਗਰਮੀਆਂ

ਸੇਂਟ ਪੀਟਰਜ਼ਬਰਗ, ਵਿਦੇਸ਼ੀ ਸਫ਼ਰ ਅਤੇ ਜਲਾਵਤਨੀ

ਲੈਨਿਨ, ਦਸੰਬਰ 1895 ਦੀ ਤਸਵੀਰ

ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ (ਵੋਲਗਾ ਦਰਿਆ ਦੀ ਇੱਕ ਬੰਦਰਗਾਹ) ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਏ। ਜਿਥੇ ਵਕਾਲਤ ਦੀ ਜਗ੍ਹਾ ਉਹ ਇੱਕ ਮੁਕਾਮੀ ਮਾਰਕਸਵਾਦੀ ਪਾਰਟੀ ਦੇ ਨਾਲ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ਼ ਹੋ ਗਿਆ। ਸੱਤ ਦਸੰਬਰ 1895 ਵਿੱਚ ਲੈਨਿਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੌਦਾਂ ਮਹੀਨੇ ਬਾਦ ਰਿਹਾਈ ਦੇ ਬਾਦ ਸੁਸ਼ੀਨਸਕੋਏ, ਸਾਇਬੇਰੀਆ ਭੇਜ ਦਿੱਤਾ। ਉਥੇ ਉਨ੍ਹਾਂ ਦੀ ਮੁਲਾਕਾਤ ਮਸ਼ਹੂਰ ਮਾਰਕਸਵਾਦੀ ਹਸਤੀਆਂ ਨਾਲ ਹੋਈ ਜਿਹਨਾਂ ਵਿੱਚ ਜਿਉਰਗੀ ਪਲੈਖ਼ਾਨੋਵ ਵੀ ਸਨ ਜਿਹਨਾਂ ਨੇ ਰੂਸ ਵਿੱਚ ਸਮਾਜਵਾਦ ਦੀ ਜਾਣ ਪਛਾਣ ਕਰਾਈ ਸੀ। ਜੁਲਾਈ 1898 ਵਿੱਚ ਲੈਨਿਨ ਨੇ ਸਮਾਜਵਾਦੀ ਕਾਰਕੁੰਨ ਨਾਦੇਜ਼ਦਾ ਕਰੁਪਸਕਾਇਆ ਨਾਲ ਸ਼ਾਦੀ ਕੀਤੀ ਅਤੇ ਅਪਰੈਲ 1899 ਵਿੱਚ ਉਨ੍ਹਾਂ ਦੀ ਕਿਤਾਬ ਰੂਸ ਵਿੱਚ ਸਮਾਜਵਾਦ ਦਾ ਵਿਕਾਸ (The development of Socialism in Russia) ਪ੍ਰਕਾਸ਼ਿਤ ਹੋਈ। 1900 ਵਿੱਚ ਆਪਣੀ ਜਲਾਵਤਨੀ ਦੇ ਖ਼ਾਤਮਾ ਤੇ ਉਨ੍ਹਾਂ ਨੇ ਰੂਸ ਅਤੇ ਯੂਰਪ ਦੇ ਹੋਰ ਮੁਲਕਾਂ ਵਿੱਚ ਦੁਬਾਰਾ ਸਫ਼ਰ ਕਰਨਾ ਸ਼ੁਰੂ ਕੀਤਾ। ਲੈਨਿਨ ਜ਼ਿਊਰਿਖ਼, ਜਨੇਵਾ, ਮਿਊਨਿਖ਼, ਪਰਾਗ, ਵਿਆਨਾ, ਮਾਨਚੈਸਟਰਅਤੇ ਲੰਦਨਵਿੱਚ ਰਹੇ ਅਤੇ ਇਸੇ ਦੌਰਾਨ ਜੂਲੀਅਸ ਮਾਰਤੋਵ ਦੇ ਨਾਲ "ਇਸਕਰਾ" Iskra (ਜਿਸ ਦਾ ਅਰਥ ਚਿੰਗਾਰੀ ਹੁੰਦਾ ਹੈ) ਨਾਮੀ ਅਖ਼ਬਾਰ ਕਢਿਆ।[5]ਮਾਰਤੋਵ ਬਾਅਦ ਵਿੱਚ ਉਸ ਦਾ ਹਰੀਫ਼ ਬਣਿਆ। ਉਸਨੇ ਭਵਿੱਖ ਦੇ ਜਮਹੂਰੀਅਤ ਪਸੰਦ ਹਾਮੀਆਂ ਦੀ ਤਲਾਸ਼ ਵਿੱਚ ਇਨਕਲਾਬ ਬਾਰੇ ਕਈ ਹੋਰ ਕਿਤਾਬਚੇ ਅਤੇ ਲੇਖ ਲਿਖੇ । ਲੈਨਿਨ ਨੇ ਕਈ ਨਾਮ ਇਸਤੇਮਾਲ ਕੀਤੇ ਮਗਰ ਆਖਿਰ ਵਿੱਚ ਲੈਨਿਨ ਅਪਣਾ ਲਿਆ, ਮੁਕੰਮਲ ਸ਼ਕਲ ਵਿੱਚ 'ਐਨ ਲੈਨਿਨ' । (ਪਛਮੀ ਅਖਬਾਰਾਂ ਨੇ ਐਨ ਲੈਨਿਨ ਤੋਂ ਉਸ ਦਾ ਨਾਮ ਨਿਕੋਲਾਈ ਲੈਨਿਨ ਫ਼ਰਜ਼ ਕਰ ਲਿਆ ਜੋ ਗ਼ਲਤ ਹੈ ਅਤੇ ਰੂਸ ਵਿੱਚ ਉਸ ਨੂੰ ਕਦੇ ਇਸ ਨਾਮ ਨਾਲ ਨਹੀਂ ਜਾਣਿਆ ਗਿਆ, ਖ਼ੁਦ ਲੈਨਿਨ ਨੇ ਕਦੇ ਇਹ ਨਾਮ ਇਸਤੇਮਾਲ ਨਹੀਂ ਕੀਤਾ)

ਲੈਨਿਨ ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ (ਰੂਸੀ Росси́йская социа́л-демократи́ческая рабо́чая па́ртия, РСДРП, Rossiyskaya sotsial-demokraticheskaya rabochaya partiya, ਆਰਐਸਡੀਆਰਪੀ) ਦਾ ਜੋਸ਼ੀਲਾ ਕਾਰਕੁਨ ਸੀ ਅਤੇ 1903 ਵਿੱਚ ਬੋਲਸ਼ੇਵਿਕ ਧੜੇ ਨੂੰ ਲੈ ਕੇ ਮੇਨਸ਼ਵਿਕਾਂ ਨਾਲੋਂ ਵੱਖ ਹੋ ਗਏ । ਪਾਰਟੀ ਵਿੱਚ ਸ਼ਮੂਲੀਅਤ ਲਈ ਹਮਦਰਦਾਂ ਦੀ ਜਗ੍ਹਾ ਮਹਿਜ਼ ਇਨਕਲਾਬ ਪਸੰਦਾਂ ਦੀ ਚੋਣ ਲਾਜਿਮੀ ਕ਼ਰਾਰ ਦੇਣ ਦੀ ਰਾਏ ਸ਼ੁਮਾਰੀ ਵਿੱਚ ਮੇਨਸ਼ਵਿਕਾਂ ਦੀ ਹਾਰ ਕਾਰਨ ਉਨ੍ਹਾਂ ਦੇ ਨਾਮ ਬੋਲਸ਼ੇਵਿਕ ਯਾਨੀ ਬਹੁਗਿਣਤੀ ਅਤੇ ਮੇਨਸ਼ਵਿਕ ਯਾਨੀ ਘੱਟਗਿਣਤੀ ਪਏ। ਇਸ ਤਕਸੀਮ ਨੂੰ ਲੈਨਿਨ ਦੇ ਕਿਤਾਬਚੇ ਕੀ ਕਰਨਾ ਲੋੜੀਏ? (1901 - 1902) ਨੇ ਪੱਕਾ ਕੀਤਾ, ਜਿਸ ਵਿੱਚ ਇਨਕਲਾਬ ਦੀ ਪ੍ਰੈਕਟਸ ਉੱਤੇ ਗ਼ੌਰ ਕੀਤਾ ਗਿਆ ਸੀ।

ਇਹ ਵੀ ਵੇਖੋ

ਹਵਾਲੇ

  1. [1]
  2. Read, Christopher, Lenin (2005) Abingdon: Routledge p. 4.
  3. Read, Christopher, Lenin (2005) Abingdon: Routledge p. 16.
  4. http://www.bbc.co.uk/history/historic_figures/lenin_vladimir.shtml
  5. http://www.historyguide.org/europe/lenin.html