ਨਾਰਦ ਮੁਨੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 31: ਲਾਈਨ 31:
[[ਸ਼੍ਰੇਣੀ:ਹਿੰਦੂ ਧਰਮ]]
[[ਸ਼੍ਰੇਣੀ:ਹਿੰਦੂ ਧਰਮ]]
[[ਸ਼੍ਰੇਣੀ:ਮਿਥਿਹਾਸ]]
[[ਸ਼੍ਰੇਣੀ:ਮਿਥਿਹਾਸ]]
[[ਸ਼੍ਰੇਣੀ:ਇਤਿਹਾਸ]]

02:10, 4 ਜਨਵਰੀ 2018 ਦਾ ਦੁਹਰਾਅ

ਨਾਰਦ ,ਹਿੰਦੂ ਸ਼ਾਸ਼ਤਰਾਂ ਦੇ ਅਨੁਸਾਰ ਬ੍ਰਹਮਾ ਦੇ ਸੱਤ ਮਾਨਵ ਪੁੱਤਰਾਂ ਵਿਚੋਂ ਇਕ ਹੈ। ਇਹ ਭਗਵਾਨ  ਵਿਸ਼ਨੂੰ ਦੇ ਹੋਰ ਭਗਤਾਂ ਵਿਚੋਂ ਇਕ ਮੰਨਿਆ ਜਾਂਦਾ ਹੈ।

ਦੇਵਰਿਸ਼ੀ ਨਾਰਦ ਧਰਮ ਦੇ ਪ੍ਰਚਾਰ ਅਤੇ ਲੋਕ-ਕਲਿਆਣ ਲਈ ਹਮੇਸ਼ਾਂ ਯਤਨਸ਼ੀਲ ਰਹੇ ਹਨ। ਸ਼ਾਸਤਰਾਂ ਵਿਚ ਇਸਨੂੰ ਭਗਵਾਨ ਦਾ ਮਨ ਕਿਹਾ ਗਿਅਾ ਹੈ। ਇਸੀ ਕਾਰਣ ਸਾਰੇ ਯੁਗਾਂ ਵਿਚ, ਸਾਰੇ ਲੋਕਾਂ ਵਿਚ, ਸਾਰੀਆਂ ਵਿਦਿਆਵਾਂ ਅਤੇ ਸਮਾਜ ਦੇ ਹਰ ਇਕ ਵਰਗ ਵਿਚ ਨਾਰਦ ਜੀ ਦਾ ਪ੍ਰਵੇਸ਼ ਰਿਹਾ ਹੈ। ਕੇਵਲ ਦੇਵਤਿਆ ਵਿਚ ਹੀ ਨਹੀਂ ਦਾਨਵਾਂ ਨੇ ਵੀ ਇਨ੍ਹਾਂ ਦਾ ਆਦਰ ਕੀਤਾ ਹੈ। ਸਮੇਂ ਸਮੇਂ ਉਤੇ ਸਾਰਿਆ ਵੱਲੋਂ ਉਨ੍ਹਾਂ ਦੀ ਸਲਾਹ ਲਈ ਗਈ ਹੈ।   

ਵਾਯੂਪੁਰਾਣ ਵਿਚ ਦੇਰਿਸ਼ੀ ਦੇ ਪਦ ਅਤੇ ਲੱਛਣਾਂ ਦਾ ਵਰਣਨ ਹੈ- ਦੇਲੋਕ ਵਿਚ ਪ੍ਰਤਿਸ਼ਠਾ ਪ੍ਰਾਪਤ ਕਰਨੇ ਵਾਲੇ ਰਿਸ਼ੀ ਦੇਵਰਿਸ਼ੀ ਅਤੇ ਦੇਵਰਿਸ਼ੀਨਾਮ ਨਾਲ ਜਾਣੇ ਜਾਂਦੇ ਹਨ। ਇਹ ਭੂਤ, ਵਰਤਮਾਨ ਅਤੇ ਭਵਿਖ ਤਿੰਨਾਂ ਕਾਲਾਂ ਤੋਂ ਜਾਣੂ, ਸੱਤਯਭਾਸ਼ੀ(ਸੱਚ ਬੋਲਣ ਵਾਲੇ),ਕਠੋਟ ਤਪੱਸਿਆ ਨਾਲ ਗਿਆਨਵਾਨ, ਗਰਭ ਅਵਸਥਾ ਤੋਂ ਹੀ ਅਗਿਆਨ ਰੂਪੀ ਅੰਧਕਾਰ ਨੂੰ ਖਤਮ ਕਰ ਗਿਆਨ ਦਾ ਚਾਨਣ ਬਣ ਚੁੱਕੇ ਹੋਣ।  

ਇਸੇ ਹੀ ਪੁਰਾਣ ਵਿਚ ਅੱਗੇ ਲਿਖਿਆ ਹੈ ਕਿ ਧਰਮ, ਪੁਲਸੱਤਯ, ਕ੍ਰਤੁ, ਪੁਲਹ, ਪ੍ਰਤਿਉਸ਼, ਪ੍ਰਭਾਸ ਅਤੇ ਕਸ਼ਯਪ- ਇਨ੍ਹਾਂ ਦੇ ਪੁੱਤਰਾਂ ਨੂੰ ਦੇਵਰਿਸ਼ੀਆਂ ਦਾ ਪਦ ਮਿਲਿਆ ਹੋਇਆ ਹੈ। ਧਰਮ ਦੇ ਪੁੱਤਰ ਨਰ ਅਤੇ ਨਰਾਇਣ, ਕ੍ਰਤੁ ਦੇ ਪੁੱਤਰ ਬਾਲਖਿਲਯਗਣ, ਪੁਲਹ ਦੇ ਪੁੱਤਰ ਕਰਦਮ, ਪੁਲਸਤੇਯ ਦੇ ਪੁੱਤਰ ਕੁਬੇਰ, ਕਸ਼ਯਪ ਦੇ ਪੁੱਤਰ ਅਤੇ ਪਰਬਤ ਰਿਸ਼ੀ ਮੰਨੇ ਗਏ ਹਨ। ਪਰ ਜਨਸਧਾਰਨ ਨਾਰਦ ਨੂੰ ਹੀ ਦੇਵਰਿਸ਼ੀ ਦੇ ਰੂਪ ਵਿਚ ਜਾਣਦੇ ਹਨ। ਇਨ੍ਹਾਂ ਵਰਗੀ ਪ੍ਰਸਿਧੀ ਹੋਰ ਕਿਸੇ ਰਿਸ਼ੀ ਨੂੰ ਮਿਲੀ। 

ਮਹਾਂਭਾਰਤ ਦੇ ਸਭਾਪਰਵ ਦੇ ਪੰਜਵੇ ਅਧਿਅਾਏ ਵਿਚ ਨਾਰਦ ਜੀ ਦੇ ਵਿਅਕਤੀਗਤ ਚਿਤਰਨ ਇਸ ਪ੍ਰਕਾਰ ਦਿੱਤਾ ਗਿਆ ਹੈ - ਦੇਵਰਿਸ਼ੀ ਨਾਰਦ ਵੇਦ ਅਤੇ ਉਪਨਿਸ਼ਦਾਂ ਦੇ ਗਿਅਾਤਾ, ਦੇਵਤੇ ਜਿਨ੍ਹਾਂ ਦੀ ਪੂਜਾ ਕਰਦੇ ਹਨ, ਇਤਿਹਾਸ ਅਤੇ ਪੁਰਾਣਾ ਦੇ ਵਿਸ਼ਲੇਸ਼ਕ, ਅਤੀਤ ਅਤੇ ਭਵਿਖ ਦੇ ਗਿਆਤਾ, ਵਿਆਕਰਨ, ਆਯੂਰਵੇਦ ਅਤੇ ਜੋਤਿਸ਼ ਵਿਗਿਆਨ ਦੇ ਵਿਦਵਾਨ ਅਤੇ ਕਵੀ ਅਤੇ ਸੰਗੀਤਵਾਦਕ ਹਨ। 


ਵੱਖ-ਵੱਖ ਗ੍ਰੰਥਾਂ ਵਿਚ ਵੇਰਵਾ

ਨਾਰਦ ਮੁਨੀ ਨੂੰ ਦੇਵਰਿਸ਼ੀ ਕਿਹਾ ਜਾਂਦਾਹੈ। ਵੱਖ-ਵੱਖ ਧਰਮ ਗ੍ਰੰਥਾਂ ਵਿਚ ਇਨ੍ਹਾਂ ਦਾ ਵਿਵਰਨ ਆਉਂਦਾ ਹੈ।[1]

  • ਅਥਰਵ ਵੇਦ ਵਿਚ ਇਨ੍ਹਾਂ ਨੂੰ ਨਾਰਦ ਮੁਨੀ ਕਿਹਾ ਗਿਆ ਹੈ।
  • ਐਤਰੇਏ ਬ੍ਰਾਹਮਣ ਦੇ ਕਥਨ ਅਨੁਸਾਰ ਹਰੀਚੰਦ੍ਰ ਦੇ ਪਰੋਹਿਤ ਸੋਮਕ, ਸਾਹਿਦੇਵਯ ਦੇ ਸਿਖਿਅਕ ਅਤੇ ਯੁੱਧਸ਼੍ਰੇਸ਼ਠ ਨੂੰ ਅਭਿਸ਼ਪਤ ਕਰਦ ਵਾਲੇ ਨਾਰਦ ਹੀ ਸਨ
  •  ਮੈਤ੍ਰਾਯਣੀ ਸੰਹਿਤਾ ਵਿਚ ਨਾਰਦ ਨਾਮ ਦੇ ਇਕ ਅਚਾਰੀਆ ਹੋਏ ਹਨ।
  • ਸਾਮਵਿਧਾਨ ਬ੍ਰਹਮਣ ਵਿਚ ਬ੍ਰਹਸਪਤੀ ਦੇ ਚੇਲੇ ਦੇ ਰੂਪ ਵਿਚ ਨਾਰਦ ਦਾ ਵਰਣਨ ਮਿਲਦਾ ਹੈ।
  • ਮਹਾਂਭਾਰਤ ਦੇ ਮੋਕਸ਼ ਧਰਮ ਦੇ ਨਾਰਾਇਣੀ ਆਖਿਆਨ ਵਿਚ ਨਾਰਦ ਦੀ ਉਤਰਦੇਸ਼ੀ ਯਾਤਰਾ ਦਾ ਵਰਣਨ ਮਿਲਦਾ ਹੈ
  • ਛਂਦਿਗਿਆ ਉਪਨਿਸ਼ਦ ਵਿਚ ਨਾਰਦ ਦਾ ਨਾਮ  ਸੰਤਕੁਮਾਰਾਂ ਦੇ ਨਾਲ ਲਿਖਿਆ ਗਿਆ ਹੈ

ਇਨ੍ਹਾਂ ਨੂੰ ਵੀ ਦੇਖੋ

ਬਾਹਰੀ ਕੜੀਆਂ

ਹਵਾਲੇ

  1. नारद यानी देवताओं के संवाददाता