ਉੱਤਰ-ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 15: ਲਾਈਨ 15:


===   ਵਿਸ਼ੇਸ਼ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ ===
===   ਵਿਸ਼ੇਸ਼ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ ===
  ''ਜ਼ੈਕ ਦੈਰਿਦਾ , ਗਿੱਲਸ ਦੇਲਿਊਜ਼ੇ,''
  ''ਜ਼ੈਕ ਦੈਰਿਦਾ , ਗਿੱਲਸ ਦੇਲਿਊਜ਼ੇ,''
[[ਤਸਵੀਰ:Paris de la Recherche - Julia Kristeva 3.jpg|thumb|ਜੁਲੀਆ ਕ੍ਰਿਸਤੀਵਾ<ref>{{Cite web|url=https://www.google.com/search?q=julia+kirsteva+pic&tbm=isch&ved=2ahUKEwjdzd_f4tzoAhWVTCsKHZ9iDngQ2-cCegQIABAC&oq=julia+kirsteva+pic&gs_lcp=ChJtb2JpbGUtZ3dzLXdpei1pbWcQAzIECB4QCjoECCMQJzoGCAAQDRAeOgQIABANUOwJWI0cYNwgaABwAHgAgAGBAogBiAuSAQMyLTaYAQCgAQE&sclient=mobile-gws-wiz-img&ei=e9SPXp2kGJWZrQGfxbnABw&bih=560&biw=360#imgrc=QEgEMjaZH8ZsJM|title=Julia kristeva|last=Kristeva|first=Julia|date=|website=|publisher=|access-date=}}</ref>]]

'', ਜੀਨ ਬਾਉਦਰਿੱਲਾਰਦ ,ਜੀਨ ਲੈਕਲ,ਜੂਲੀਆ ਕ੍ਰਿਸਤੀਵਾ, ਬਟਲਰ''<ref>{{Cite web|url=https://m.youtube.com/watch?v=Pvpadn9D7LY|title=Uttar sanrachanavad|last=Sanrachanavad|first=Uttar|date=9 jan.2018|website=|publisher=Vidya-mitra|access-date=}}</ref>
'', ਜੀਨ ਬਾਉਦਰਿੱਲਾਰਦ ,ਜੀਨ ਲੈਕਲ, ਜੁਲੀਆ ਕ੍ਰਿਸਤੀਵਾ, ਬਟਲਰ''<ref>{{Cite web|url=https://m.youtube.com/watch?v=Pvpadn9D7LY|title=Uttar sanrachanavad|last=Sanrachanavad|first=Uttar|date=9 jan.2018|website=|publisher=Vidya-mitra|access-date=}}</ref>


== ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ ==
== ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ ==

02:11, 10 ਅਪਰੈਲ 2020 ਦਾ ਦੁਹਰਾਅ

ਉੱਤਰ-ਸੰਰਚਨਾਵਾਦ (ਅੰਗਰੇਜ਼ੀ: ਪੋਸਟ-ਸਟ੍ਰਕਚਰਲਿਜਮ) 20ਵੀਂ ਸਦੀ ਦੇ ਮਗਰਲੇ ਅਧ ਦੌਰਾਨ 1960ਵਿਆਂ ਅਤੇ 70ਵਿਆਂ ਵਿੱਚ ਜਿਹਨਾਂ ਫਰਾਂਸਿਸੀ ਅਤੇ ਯੂਰਪੀ ਦਾਰਸ਼ਨਿਕਾਂ ਅਤੇ ਮਹੱਤਵਪੂਰਨ ਸਿੱਧਾਂਤਕਾਰਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਉਹਨਾਂ ਦੀਆਂ ਔਖੀਆਂ ਲਿਖਤਾਂ ਨੂੰ ਨਿਰੂਪਿਤ ਕਰਨ ਲਈ ਅਮਰੀਕੀ ਵਿਦਵਾਨਾਂ ਦੁਆਰਾ ਰੱਖਿਆ ਨਾਮ ਹੈ।[1][2][3] ਉੱਤਰ-ਸੰਰਚਨਾਵਾਦ ਇੱਕ ਦਾਰਸ਼ਨਿਕ ਰੁਝਾਨ ਅਤੇ ਸੱਭਿਆਚਾਰ ਅਤੇ ਸਮਾਜ ਦੇ ਆਲੋਚਨਾਤਮਿਕ ਵਿਸ਼ਲੇਸ਼ਣ ਦਾ ਨਾਮ ਹੈ, ਜੋ ਕਿ 1970ਵਿਆਂ ਵਿਚ ਸੰਰਚਨਾਵਾਦ ਦੇ ਪਤਨ ਦੇ ਬਾਅਦ ਉਭਰਿਆ। 1980ਵਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇਸਨੂੰ ਪ੍ਰਸਿੱਧੀ ਮਿਲੀ ਅਤੇ 1990ਵਿਆਂ ਵਿੱਚ ਇਹ ਯੂਰਪ ਤੱਕ ਫੈਲ ਗਈ।

ਉੱਤਰ-ਸੰਰਚਨਾਵਾਦ'ਦੀ ਬੁਨਿਆਦ 1960ਵਿਆਂ ਦੇ ਅਖੀਰ ਵਿੱਚ ਸਿਆਸੀ ਅਸਥਿਰਤਾ, ਵਿਗਿਆਨ ਅਤੇ ਸਮਾਜਿਕ ਵਿਕਾਸ ਤੋਂ ਨਿਰਾਸ਼ਾ ਨਾਲ ਸੰਬੰਧਿਤ ਹੈ। ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਇਸ ਤਰ੍ਹਾਂ ਦੇ ਵਿਚਾਰ ਪਹਿਲਾਂ ਅਮਰੀਕੀ ਅਤੇ ਜਰਮਨ ਫ਼ਿਲਾਸਫ਼ਰਾਂ ਦੁਆਰਾ ਪ੍ਰਗਟ ਕੀਤੇ ਗਏ ਸਨ, ਮੌਜੂਦਾ ਰੁਝਾਨ ਫਰਾਂਸ ਵਿੱਚ ਪੈਦਾ ਹੋਇਆ।

ਉੱਤਰ ਆਧੁਨਿਕਤਾ ਅਤੇ ਉੱਤਰ ਸੰਰਚਨਾਵਾਦ ਵਿਚ ਗੂੜਾ ਸੰਬੰਧ   

ਉੱਤਰ ਆਧੁਨਿਕਤਾ   ਇਕ ਮਨੁੱਖੀ ਦਿ੍ਸ਼ਟੀਕੋਣ ਹੈ। ਇਹ ਸਮੇਂ ਦਾ ਸੂਚਕ ਹੈ।

ਭਾਵ ਸਮੇਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਂਦਾ   ਹੈ।  ਉਤਰ-ਆਧੂਨਿਕਤਾ ਵਿਚ ਹੋਰ ਕੲੀ ‌ਚਿੰਤਨ ਆਉਂਦੇ ਹਨ। ਉਹਨਾਂ ਵਿੱਚ ਇੱਕ ਉੱਤਰ ਸੰਰਚਨਾਵਾਦ ਹੈ। ਇਹ ਇੱਕ  ਵਿਆਪਕ ਚਿੰਤਕ ਹੈ।  ਉੱਤਰ ਸੰਰਚਨਾਵਾਦ, ਉੱਤਰ ਆੁਨਿਕ, ਉੱਤਰ ਉਦਯੋਗਿਕ, ਉੱਤਰ ਉਪਨਿਵੇਸ਼ ਇਹਨਾਂ ਦੇ ਦੌਰ ਲਗਪਗ 15-20 ਸਾਲ ਬਾਅਦ [[1]] ਦੇ ਵਿਚ ਇਹ ਆਕਾਰ ਗਹਿਣ ਕਰ ਲਗ ਗਿਆ ਸੀ।

ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਦਾ ਸੰਬੰਧ

ਪਹਿਲਾ ਸੰਰਚਨਾਵਾਦ ਹੋਂਦ ਵਿਚ ਆਇਆ ਬਾਅਦ ਵਿਚ ਉੱਤਰ ਸੰਰਚਨਾਵਾਦ ਆਇਆ।      ਵੱਖ ਵੱਖ ਭਿੰਨਤਾਵਾਂ ਹੋਣ ਦੇ ਬਾਵਜੂਦ  ਸੰਰਚਨਾਵਾਦ  ਅਤੇ  ਉੱਤਰ ਸੰਰਚਨਾਵਾਦ ਇਤਿਹਾਸਿਕ ਰੂਪ ‌  ਤੋ ਇਕ ਸ੍ਰੋਤ ਨਾਲ ਜੁੜੇ  ਗਿਆਨ ਅਤੇ ਅਰਥਾਂ ਨੂੰ ਪ੍ਰਭਾਸਿਤ ਕਰਦੇ ਹਨ। ਕਿਸੇ ਖੇਤਰ ਦੀ ਜਟਿਲਤਾ ਅਤੇ ਉੱਨਤੀ ਵਿਵਸਥਾਵਾਂ ਤੋਂ ਇਹਨਾਂ ਦਾ ਅੰਦਾਜ਼ਾ ਲਾਇਆ ਜਾ  ਸਕਦਾ ਹੈ

ਸੰਰਚਨਾਵਾਦ ਅਤੇ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ

   ਲੇਵੀ ਸਟਾ੍ਮ,ਰੋਲਾ ਬਾਰਥ, ਮਿਸ਼ੇਲ ਫੋਕਲੇਟ।

  ਵਿਸ਼ੇਸ਼ ਉੱਤਰ ਸੰਰਚਨਾਵਾਦ ਨਾਲ ਸੰਬੰਧਿਤ ਚਿੰਤਕ

  ਜ਼ੈਕ ਦੈਰਿਦਾ , ਗਿੱਲਸ ਦੇਲਿਊਜ਼ੇ,

ਜੁਲੀਆ ਕ੍ਰਿਸਤੀਵਾ[4]

, ਜੀਨ ਬਾਉਦਰਿੱਲਾਰਦ ,ਜੀਨ ਲੈਕਲ, ਜੁਲੀਆ ਕ੍ਰਿਸਤੀਵਾ, ਬਟਲਰ[5]

ਪੰਜਾਬੀ ਸਮੀਖਿਆ ਸੰਸਕਾਰ ਅਤੇ ਉੱਤਰ-ਸੰਰਚਨਾਵਾਦ

ਡਾ. ਸੁਰਜੀਤ ਸਿੰਘ ਅਨੁਸਾਰਪੰਜਾਬੀ ਸਾਹਿਤ ਚਿੰਤਨਧਾਰਾ ਦੀ ਇਕ ਵੱਡੀ ਸਮੱਸਿਆ ਇਹ ਰਹੀ ਹੈ ਕਿ ਇਸਦਾ ਗੈਰ-ਭਾਰਤੀ, ਪੱਛਮੀ ਸਾਹਿਤ ਅਧਿਐਨ ਵਿਧੀਆਂ ਬਾਰੇ ਪ੍ਰਤਿਕਰਮ ਆਲੋਚਨਾਤਮਕ ਅਤੇ ਵਿਸ਼ਲੇਸ਼ਣਾਤਮਕ ਹੋਣ ਦੀ ਥਾਂ ਅਨੁਕਰਣਾਤਮਕ ਰਿਹਾ ਹੈ। ਮਾਨਸਿਕ ਗੁਲਾਮੀ ਸਾਡੇ ਵਿਹਾਰ ਵਿਚ ਇੰਨੀ ਗਹਿਰੀ ਉੱਤਰ ਗਈ ਹੈ ਕਿ ਅਸੀਂ ਪੱਛਮ ਦੀ ਹਰ ਚੀਜ਼ ਦਾ ਇੰਨ-ਬਿੰਨ ਅਨੁਕਰਣ ਕਰਨ ਅਤੇ ਉਸਨੂੰ ਸ਼ੁੱਧ ਰੂਪ ਵਿਚ ਸ਼ਬਦ ਦਰ ਸ਼ਬਦ ਲਾਗੂ ਕਰਨ ਵਿਚ ਮਾਣ ਮਹਿਸੂਸ ਕਰਦੇ ਹਾਂ। ਇਹ ਰੁਚੀ ਰਾਜਸੀ ਸੰਰਚਨਾਵਾਂ ਤੋਂ ਕਲਾਤਮਕ ਸੰਰਚਨਾਵਾਂ ਤੱਕ ਫ਼ੈਲੀ ਹੋਈ ਹੈ-ਜਦਕਿ ਸੰਰਚਨਾਵਾਂ ਕਦੇ ਵੀ ਪੂਰੀ ਤਰ੍ਹਾਂ ਅਨੁਕਰਣਯੋਗ ਨਹੀਂ ਹੁੰਦੀਆਂ। ਇਸੇ ਗੁਲਾਮ ਮਾਨਸਿਕਤਾ ਕਾਰਣ ਅਸੀਂ ਪੱਛਮ ਤੋਂ ਰਾਸ਼ਟਰ, ਰਾਸ਼ਟਰੀ ਭਾਸ਼ਾ, ਰਾਸ਼ਟਰੀ ਮਾਨ, ਤੇ ਹੋਰ ਰਾਸ਼ਟਰੀ ਚਿੰਨ੍ਹਾਂ ਦੇ ਸੰਕਲਪ ਲਏ ਅਤੇ ਇਸੇ ਗੁਲਾਮ ਮਾਨਸਿਕਤਾ ਦੇ ਅਧੀਨ ਅਸੀਂ ਆਪਣੀ ਸਾਹਿਤ-ਸ਼ਾਸਤਰੀ ਵਿਰਾਸਤ ਦੀਆਂ ਸੰਭਾਵਨਾਵਾਂ ਨੂੰ ਵਰਤਣ ਅਤੇ ਸੀਮਾਵਾਂ ਨੂੰ ਜਾਣਨ ਬਗੈਰ ਹੀ ਪੱਛਮ ਦੀਆਂ ਵਿਭਿੰਨ ਸਾਹਿਤ ਅਧਿਐਨ ਪ੍ਰਣਾਲੀਆਂ ਨੂੰ ਅਨੁਕਰਣਾਤਮਕ ਢੰਗ ਨਾਲ ਅਪਣਾਇਆ ਹੈ।

ਪੰਜਾਬੀ ਵਿਚ ਸੁਚੇਤ ਅਤੇ ਸਿੱਧਾਂਤਕ ਚਿੰਤਨ ਦਾ ਆਗਾਜ਼ ਸੰਤ ਸਿੰਘ ਸੇਖੋਂ ਦੀਆਂ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਲਿਖਤਾਂ ਨਾਲ ਹੋਇਆ।

ਮਾਰਕਸਵਾਦੀ ਆਲੋਚਨਾ ਪ੍ਰਣਾਲੀ ਤੋਂ ਇਲਾਵਾ ਅਤੇ ਬਾਅਦ ਵਿਚ ਆਈਆਂ ਸਮੁੱਚੀਆਂ ਸਮੀਖਿਆ ਵਿਧੀਆਂ ਦਾ ਆਗਮਨ ਪੰਜਾਬੀ ਆਲੋਚਨਾ ਦੇ ਮਾਰਕਸਵਾਦ ਨਾਲੋਂ ਮਾਰਕਸਵਾਦੀਆਂ ਪ੍ਰਤੀ ਵਿਰੋਧ ਦੁਆਰਾ ਪ੍ਰੇਰਿਤ ਰਿਹਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਮਾਰਕਸਵਾਦ, ਸੰਰਚਨਾਵਾਦ, ਚਿਹਨ-ਵਿਗਿਆਨ, ਨਵ-ਮਾਰਕਸਵਾਦ ਅਤੇ ਉੱਤਰ-ਸੰਰਚਨਾਵਾਦ ਦੇ ਪ੍ਰਮਾਣਿਕ ਪੱਛਮੀ ਸਰਪ ਵਿਚ ਜਿਹੜਾ ਸੰਵਾਦ ਅਤੇ ਆਦਾਨ-ਪ੍ਰਦਾਨ ਦੇਖਣ ਨੂੰ ਮਿਲਦਾ ਹੈ, ਉਹ ਇਨ੍ਹਾਂ ਪ੍ਰਣਾਲੀਆਂ ਦੇ ਪੰਜਾਬੀ ਪ੍ਰਵਰਤਕਾਂ ਦੀਆਂ ਲਿਖਤਾਂ ਵਿਚੋਂ ਮੂਲੋਂ ਹੀ ਗੈਰ-ਹਾਜ਼ਰ ਹੈ। ਅਸੀਂ ਆਪਣੀ ਸਾਹਿਤਕ ਰਾਜਨੀਤੀ ਕਾਰਣ-ਵਿਭਿੰਨ ਪ੍ਰਣਾਲੀਆਂ ਵਿਚਲੀਆਂ ਉਨ੍ਹਾਂ ਲਿਖਤਾਂ ਨੂੰ ਹੀ ਵਧੇਰੇ ਉਭਾਰਿਆ ਅਤੇ ਅਧਿਐਨ ਦਾ ਆਧਾਰ ਬਣਾਇਆ ਹੈ, ਜਿਹੜੀਆਂ ਇਕ ਵਿਧੀ ਦੇ ਦੂਜੀ ਵਿਧੀ ਨਾਲ ਨਿਖੇੜਿਆਂ-ਵਿਰੋਧਾਂ ਨੂੰ ਹੀ ਦ੍ਰਿਸ਼ਟੀਗੋਚਰ ਕਰਦੀਆਂ ਹਨ। ਇਸ ਲਈ ਸਾਡੇ ਆਲੋਚਕ ਵਿਭਿੰਨ ਪ੍ਰਣਾਲੀਆਂ ਦੇ ਸੰਕਲਪਕ ਚੌਖ਼ਿਆਂ ਦੇ ਸਾਂਝੇ ਸੂਤਰਾਂ ਨੂੰ ਲੱਭਣ ਦੀ ਥਾਂ ਨਿਪਟ ਵਿਰੋਧ ਦੇ ਨੁਕਤਿਆਂ ਨੂੰ ਹੀ ਉਭਾਰਦੇ ਰਹੇ ਹਨ।

ਜੈਕ ਦੈਰੀਦਾ ਦਾ ਸੰਕਲਪ

ਜੈਕ ਦੈਰਿਦਾ[6]

ਜੈਕ ਦੈਰੀਦਾ ਆਪਣੇ ਸਮਕਾਲ ਦੀਆਂ ਵਸਤੂਗਤ ਤਬਦੀਲੀਆਂ ਨੂੰ ਹੁੰਗਾਰਾ ਦਿੰਦਾ ਹੋਇਆ ਪਲੈਟੋ ਤੋਂ ਲੈ ਕੇ ਸੋਸਿਊਰ ਤੱਕ ਦੇ ਸਮੁੱਚੇ ਪੱਛਮੀ ਚਿੰਤਨ ਦੇ ਸਿਸਟਮ ਨੂੰ ਭੰਗ ਕਰ ਦੇਣ ਦੀ ਮਹੱਤਵਾਕਾਂਖਿਆ ਅਧੀਨ ਕਿਸੇ ਪਾਠ ਵਿਚ ਕੇਂਦਰੀ ਅਰਥ ਦੇ ਮੌਜੂਦ ਹੋਣ ਦੀ ਸੰਭਾਵਨਾ ਅਤੇ ਚਿਹਨਕ ਦੀ ਤਹਿ ਥੱਲੇ ਕਿਸੇ ਚਿਹਨਤ ਦੀ ਹੋਂਦ ਨੂੰ ਰੱਦ ਕਰ ਦਿੰਦਾ ਹੈ।

ਸਿੱਧਾਂਤਕ ਪੱਧਰ ਉਪਰ ਦੈਰੀਦਾ ਸੋਸਿਊਰ ਦੇ ਭਾਸ਼ਾ ਚਿੰਤਨ ਨਾਲ ਸੰਵਾਦ ਰਚਾਉਂਦਾ ਹੋਇਆ ਉਸਦੇ ਚਿੰਤਨ ਵਿਚਲੇ ਲਿਖਿਤ ਭਾਸ਼ਾ ਦੇ ਮੁਕਾਬਲੇ ਉਚਰਿਤ ਭਾਸ਼ਾ, ਸ਼ੁੱਧ ਚਿਹਨਕ ਦੀ ਥਾਂ ਪਾਰਗਾਮੀ ਚਿਹਨਤ ਦੀ ਹਾਜ਼ਰੀ ਦੇ ਅਧਿਆਤਮ ਅਤੇ ਅੰਤਿਮ ਰੂਪ ਵਿਚ ਸੰਰਚਨਾ ਦੀ ਥਾਂ ਸਾਰਥਕਤਾ ਦੇ ਕੇਂਦਰ ਵੱਲ ਉਲਾਰਾਂ ਨੂੰ ਆਲੋਨਾ ਦਾ ਵਿਸ਼ਾ ਬਣਾਉਂਦਾ ਹੋਇਆ ਡਿਫਰਾਂਸ (differance) ਦਾ ਮੌਲਿਕ ਸੰਕਲਪ ਪੇਸ਼ ਕਰਦਾ ਹੈ। ਵੈਰੀਦਾ ਦਾ ਡਿਫਰਾਂਸ ਅੰਗਰੇਜ਼ੀ ਸ਼ਬਦ difference ਵਿਚਲੀ ਦੂਜੀ •e’ ਦੀ ਥਾਂ a ਦੀ ਵਰਤੋਂ ਦੇ ਸਿੱਟੇ ਵਜੋਂ ਹੋਂਦ ਵਿਚ ਆਉਂਦਾ ਹੈ। ਇਸ ਸੰਕਲਪ ਦੇ ਉਚਰਿਤ ਸਰੂਪ ਦੀ ਥਾਂ ਲਿਖਤ ਵਿਚ ਸੰਕਲਪਕ ਅੰਤਰ ਨੂੰ ਦਿਸ਼ਟੀਗੋਚਰ ਕਰਨ ਵਿਚ ਵੀ ਚੈਰੀਦਾ ਦੀ ਬੋਲ ਦੀ ਪ੍ਰਮੁੱਖਤਾ ਨੂੰ ਰੱਦ ਕਰਨ ਦੀ ਬਿਰਤੀ ਕਾਰਜਸ਼ੀਲ ਹੈ। ਆਪਣੇ ਇਸ ਸੰਕਲਪ ਵਿਚ ਦੈਰੀਦਾ ਅੱਡਰੇ ਹੋਣ (to differ) ਅਤੇ ਸਥਗਿਤ ਕਰਨ (to defer) ਦੀਆਂ ਕ੍ਰਿਆਵਾਂ ਦਾ ਸਮਾਯੋਜਨ ਕਰਦਾ ਹੋਇਆ ਚਿਹਨ ਨੂੰ ਹਾਜ਼ਰੀ ਦੇ ਅਧਿਆਤਮ ਤੋਂ ਮੁਕਤ ਕਰਵਾਉਂਦਾ ਹੈ। ਉਸਦੇ ਇਸ ਸੰਕਲਪ ਦਾ ਭਾਵ ਹੈ ਕਿ ਹਰ ਚਿਹਨਕ ਨਾ ਕੇਵਲ ਦੂਜੇ ਚਿਹਨਕਾਂ ਨਾਲੋਂ ਵਖਰੇਵੇਂ ਕਾਰਣ ਪਛਾਣਨ ਯੋਗ ਹੈ, ਸਗੋਂ ਇਹ ਕਿਸੇ ਬਾਹਰਵਰਤੀ ਚਿਹਨਤ ਦੇ ਟਾਵੇ ਵੱਲ ਸੇਧਿਤ ਹੋਣ ਦੀ ਥਾਂ ਨਿਰੰਤਰ ਚਿਹਨਕ ਵਿਚ ਹੀ ਬਦਲਦਾ ਤੁਰਿਆ ਜਾਂਦਾ ਹੈ ਅਤੇ ਚਿਹਨਤ ਦੇ ਸਾਕਾਰ ਹੋਣ ਦੀ ਸੰਭਾਵਨਾ ਨੂੰ ਸਥਗਿਤ ਕਰਦਾ ਤੁਰਿਆ ਜਾਂਦਾ ਹੈ।

ਹਵਾਲੇ

  1. Bensmaïa, Réda Poststructuralism, article published in Kritzman, Lawrence (ed.) The Columbia History of Twentieth-Century French Thought, Columbia University Press, 2005, pp.92-93
  2. Mark Poster (1988) Critical theory and poststructuralism: in search of a context, section Introduction: Theory and the problem of Context, pp.5-6
  3. Merquior, J.G. (1987). Foucault (Fontana Modern Masters series), University of California Press, ISBN 0-520-06062-8.
  4. Kristeva, Julia. "Julia kristeva".
  5. Sanrachanavad, Uttar (9 jan.2018). "Uttar sanrachanavad". Vidya-mitra. {{cite web}}: Check date values in: |date= (help)
  6. Derrida, Jacques. "Jacques Derrida (1930—2004)".