ਵੈਸ਼ਾਲੀ ਕਸਰਵੱਲੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਹਵਾਲੇ: clean up ਦੀ ਵਰਤੋਂ ਨਾਲ AWB
ਲਾਈਨ 44: ਲਾਈਨ 44:
[[ਸ਼੍ਰੇਣੀ:ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ]]
[[ਸ਼੍ਰੇਣੀ:ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ]]
[[ਸ਼੍ਰੇਣੀ:ਕੰਨੜ ਸਿਨੇਮਾ ਦੀਆਂ ਅਭਿਨੇਤਰੀਆਂ]]
[[ਸ਼੍ਰੇਣੀ:ਕੰਨੜ ਸਿਨੇਮਾ ਦੀਆਂ ਅਭਿਨੇਤਰੀਆਂ]]
[[ਸ਼੍ਰੇਣੀ:20ਵੀ ਸਦੀ ਦੀਆ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:20ਵੀਂ ਸਦੀ ਦੀਆਂ ਫ਼ਿਲਮੀ ਅਦਾਕਾਰਾਂ]]
[[ਸ਼੍ਰੇਣੀ:ਮੌਤ 2010]]
[[ਸ਼੍ਰੇਣੀ:ਮੌਤ 2010]]
[[ਸ਼੍ਰੇਣੀ:ਜਨਮ 1952]]
[[ਸ਼੍ਰੇਣੀ:ਜਨਮ 1952]]

04:48, 18 ਸਤੰਬਰ 2020 ਦਾ ਦੁਹਰਾਅ

Vaishali Kasaravalli
ਤਸਵੀਰ:Vaishali Kasaravalli.jpg
ਜਨਮ(1952-04-12)12 ਅਪ੍ਰੈਲ 1952
ਮੌਤ27 ਸਤੰਬਰ 2010(2010-09-27) (ਉਮਰ 58)
ਜੀਵਨ ਸਾਥੀ
(ਵਿ. 1978⁠–⁠2010)
ਬੱਚੇ2

ਵੈਸ਼ਾਲੀ ਕਸਰਵਾਲੀ (12 ਅਪਰੈਲ 1952 – 27 ਸਤੰਬਰ 2010) ਇੱਕ ਪ੍ਰਸਿੱਧ ਕੰਨੜ ਅਭਿਨੇਤਰੀ, ਟੈਲੀਵਿਜ਼ਨ ਸੀਰੀਅਲ ਨਿਰਦੇਸ਼ਕ ਅਤੇ ਪੁਸ਼ਾਕ ਡਿਜ਼ਾਇਨਰ ਸੀ।

ਆਰਭੰਕ ਜੀਵਨ

ਉਨ੍ਹਾਂ ਦਾ ਜਨਮ 12 ਅਪ੍ਰੈਲ 1952 ਨੂੰ ਗੁਲਬਰਗ ਦੇ ਥੀਏਟਰ ਉਤਸ਼ਾਹੀ ਮਾਪਿਆਂ ਡਾ. ਚਿਤਗੋਪੀ ਅਤੇ ਨਿਰਮਲਾ ਕੋਲ ਹੋਇਆ ਸੀਕ[1] ਉਸ ਨੇ ਆਪਣੀ ਬੀ.ਏ. ਪੂਰੀ ਕੀਤੀ ਸੀ।[2]

ਕੈਰੀਅਰ

ਅਦਾਕਾਰ

ਉਸ ਨੇ ਬੀ.ਵੀ. ਕਰੰਥ ਦੁਆਰਾ ਥੀਏਟਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਪਰਿਵਾਰ ਦੇ ਬਾਅਦ ਬੰਗਲੌਰ ਚਲੀ ਗਈ, ਵੈਸ਼ਾਲੀ ਨੇ ਕਈ ਨਾਟਕਾਂ ਹਯਾਵਦਾਨਾ, ਜੋਕੁਮਾਰਾਸਵਾਮੀ, ਮਿਡਸਮਰ, ਨਾਈਟਸ ਡ੍ਰੀਮ, ਨਾਟਕਾਕਾਰਨਾ ਸ਼ਧਾਨੇਯੱਲੀ ਆਰੂ ਪਾਥਰਾਗਾਲੂ ਅਤੇ ਹੋਰ ਕਈ ਨਾਟਕਾਂ 'ਚ ਭੂਮਿਕਾ ਨਿਭਾਈ। ਉਸ ਨੇ ਸੇਵੰਥੀ ਪ੍ਰਸਾਂਗਾ ਅਤੇ ਮਰਾਠੀ ਅਤੇ ਹਿੰਦੀ ਤੋਂ ਅਨੁਵਾਦਿਤ ਕਈ ਕਲਾਸਿਕ ਕਾਰਜਾਂ ਨੂੰ ਨਿਰਦੇਸ਼ਿਤ ਕੀਤਾ।[1]

ਨਿਰਦੇਸ਼ਕ

ਉਸ ਨੇ ਮਸ਼ਹੂਰ ਕੰਨੜ ਟੀਵੀ ਸੀਰੀਅਲ ਜਿਵੇਂ ਕਿ 'ਮੁੱਟੀਨਾ ਟੋਰਾਨਾ' ਅਤੇ 'ਮੂਡਾਲਾ ਮਨੇ' ਨੂੰ ਨਿਰਦੇਸ਼ਿਤ ਕੀਤਾ।[1]

ਪੁਸ਼ਾਕ ਡਿਜ਼ਾਈਨਰ

ਵੈਸ਼ਾਲੀ ਨੇ ਆਪਣੇ ਪਤੀ ਦੀ ਫ਼ਿਲਮਾਂ ਬੰਨਾਦਾ ਵੇਸ਼ਾ, ਮਨੇ,ਕੁਬੀ ਮੈਥੁ ਲਯਾਲਾ, ਕਰਾਉਰਯ, ਥਾਯੀ ਸਾਹੇਬਾ (1998 'ਚ ਰਾਸ਼ਟਰੀ ਸਨਮਾਨ ਜੇਤੂ) ਅਤੇ ਦਵੀਪ ਵਰਗੀਆਂ ਫ਼ਿਲਮਾਂ 'ਚ ਪੁਸ਼ਾਕ ਡਿਜ਼ਾਇਨਰ ਵਜੋਂ ਕੰਮ ਕੀਤਾ ਹੈ।[1]

ਅਵਾਰਡ

ਵੈਸ਼ਾਲੀ ਨੇ ਵੀ ਕਈ ਸਨਮਾਨ ਪ੍ਰਾਪਤ ਕੀਤੇ

  • ਅਦਾਕਾਰੀ ਲਈ ਸਟੇਟ ਅਵਾਰਡ (ਅਕਰਾਮਨ),
  • ਕੌਸਟਮ ਡਿਜਾਈਨ ਲਈ ਨੈਸ਼ਨਲ ਅਵਾਰਡ (ਥਾਯੀ ਸਾਹੇਬਾ),
  • ਰਾਜ ਦੀ ਵਧੀਆ ਸਹਾਇਕ ਅਭਿਨੇਤਰੀ (ਪਾਲਿਤਮਸ਼ਾ),
  • ਨਾਟਕ ਅਕੈਡਮੀ ਅਵਾਰਡ ਅਤੇ ਰਾਜੋਤਸਵ ਪੁਰਸਕਾਰ[3]

ਰਾਜਨੀਤੀ

90 ਦੇ ਦਹਾਕੇ ਦੇ ਅਖੀਰ ਵਿੱਚ ਵੈਸ਼ਾਲੀ ਨੇ ਰਾਜਨੀਤੀ ਵਿੱਚ ਪੈਰ ਪਾਇਆ ਸੀ। ਉਹ 1996 ਦੀ ਲੋਕ ਸ਼ਕਤੀ ਪਾਰਟੀ ਤੋਂ ਬੰਗਲੌਰ ਸਿਟੀ ਕਾਰਪੋਰੇਸ਼ਨ ਚੋਣਾਂ ਲਈ ਚੁਣੀ ਗਈ ਸੀ ਪਰ ਹਾਰ ਗਈ ਸੀ। ਉਹ ਸਾਬਕਾ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੀ ਪੱਕੀ ਪ੍ਰਸ਼ੰਸਕ ਸੀ।[2]

ਨਿੱਜੀ ਜੀਵਨ

ਵੈਸ਼ਾਲੀ ਦਾ ਵਿਆਹ ਮਸ਼ਹੂਰ ਫਿਲਮ ਨਿਰਮਾਤਾ ਗਿਰੀਸ਼ ਕਸਰਵੱਲੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ, ਅਪੂਰਵਾ ਅਤੇ ਅਨੰਯ ਹਨ।[1]

ਮੌਤ

27 ਸਤੰਬਰ 2010 ਨੂੰ ਡਾਇਬੀਟੀਜ਼, ਜਿਗਰ ਅਤੇ ਗੁਰਦੇ ਦੀਆਂ ਬੀਮਾਰੀਆਂ ਕਾਰਨ ਬੰਗਲੌਰ ਵਿੱਚ ਉਸ ਦੀ ਮੌਤ ਹੋ ਗਈ ਸੀ। ਬੈਂਗਲੂਰ ਵਿੱਚ ਬਾਨਸ਼ੰਕਰੀ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੀ ਪਰਵਾਰਿਕ ਪਰੰਪਰਾ ਅਨੁਸਾਰ ਉਨ੍ਹਾਂ ਦਾ ਸਸਕਾਰ ਕੀਤਾ ਗਿਆ।[4]

ਹਵਾਲੇ