ਸੰਦੀਪ ਸਿੰਘ ਧਾਲੀਵਾਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਟੈਕਸਾਸ [<nowiki/>Texas] ਸੂਬੇ ਦੇ ਚ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:12, 29 ਸਤੰਬਰ 2020 ਦਾ ਦੁਹਰਾਅ

ਸੰਦੀਪ ਸਿੰਘ ਧਾਲੀਵਾਲ ਅਮਰੀਕਾ ਦੇ ਟੈਕਸਾਸ [Texas] ਸੂਬੇ ਦੇ ਚਰਚਿਤ ਸ਼ਹਿਰ ਹਿਊਸਟਨ [Houston] ਦੀ ਸਭ ਤੋਂ ਵੱਡੀ ਕਾਊਂਟੀ [Harris county] ਵਿਖੇ ਇਕ ਡਿਪਟੀ ਸ਼ੈਰਿਫ ਵਜੋਂ ਸੇਵਾ ਨਿਭਾਉਣ ਵਾਲ਼ਾ ਪਹਿਲਾ ਦਸਤਾਰ ਧਾਰੀ ਸਿੱਖ ਨੌਜਵਾਨ ਸੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ਵਿਚ 1977 ਨੂੰ ਪਿਆਰਾ ਸਿੰਘ ਧਾਲੀਵਾਲ ਨਾਂਅ ਦੇ ਸਾਬਕਾ ਨੇਵੀ ਅਧਿਕਾਰੀ ਦੇ ਘਰ ਜਨਮਿਆ ਸੰਦੀਪ ਸਿੰਘ ਧਾਲੀਵਾਲ ਛੋਟੀ ਉਮਰੇ ਹੀ ਪਰਿਵਾਰ ਸਮੇਤ ਅਮਰੀਕਾ ਚਲਿਆ ਗਿਆ ਸੀ। 2008 ਵਿਚ ਉਹ ਹੈਰਿਸ਼ ਕਾਊਂਟੀ ਦੇ ਸ਼ੈਰਿਫ਼ ਐਂਡਰਿਆਨ ਗਾਰਸੀਆ ਦੀ ਅਪੀਲ ਤੋਂ ਬਾਅਦ ਪੁਲਿਸ ਵਿਚ ਭਰਤੀ ਹੋਇਆ। ਪੁਲਿਸ ਡਿਊਟੀ ਦੌਰਾਨ ਦਸਤਾਰ ਸਜਾਉਣ ਦੀ ਇਜਾਜਤ ਲੈਣ ਲਈ ਉਸ ਨੂੰ ਲਗਾਤਾਰ 6 ਸਾਲ ਤੱਕ ਟੈਕਸਾਸ ਸੂਬੇ ਦੀ ਸਰਕਾਰ ਅਤੇ ਹੈਰਿਸ ਕਾਊਂਟੀ ਪੁਲਿਸ ਨਾਲ਼ ਕਾਨੂੰਨੀ ਲੜਾਈ ਲੜਨੀ ਪਈ। 2015 ਵਿਚ ਉਸ ਨੂੰ ਦਸਤਾਰ ਸਜਾਉਣ ਦੀ ਇਜਾਜਤ ਮਿਲ ਗਈ ਸੀ। ਪਰ 2019 ਵਿਚ ਅਚਾਨਕ ਇਕ ਅਪਰਾਧੀ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਉਸ ਵੇਲ਼ੇ ਪਿੱਠ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਇਸ ਅਪਰਾਧੀ ਨੂੰ ਸ਼ੱਕ ਦੇ ਅਧਾਰ ਉਪਰ ਰੋਕਣ ਤੋਂ ਬਾਅਦ ਇਸ ਦੇ ਕਾਗਜਾਤ ਦੀ ਪੜਤਾਲ ਕਰ ਰਿਹਾ ਸੀ।