ਐਚ.ਟੀ.ਐਮ.ਐਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ r2.7.1) (Robot: Adding te:హెచ్టిఎమ్ఎల్(HTML)
ਛੋ r2.7.1) (Robot: Adding ky:HTML (Hyper Text Markup Language)
ਲਾਈਨ 76: ਲਾਈਨ 76:
[[ko:HTML]]
[[ko:HTML]]
[[ku:HTML]]
[[ku:HTML]]
[[ky:HTML (Hyper Text Markup Language)]]
[[lb:Hypertext Markup Language]]
[[lb:Hypertext Markup Language]]
[[lmo:HTML]]
[[lmo:HTML]]

08:33, 17 ਫ਼ਰਵਰੀ 2012 ਦਾ ਦੁਹਰਾਅ

ਐਚਃ ਟੀਃ ਐਮਃ ਐਲਃ (HTML) ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ ( HyperText Markup Language), ਵੈਬ ਸਫੇ ਬਨਾਉਣ ਦੇ ਕੰਮ ਆਉਂਦਾ ਹੈ। ਵੈਬ ਸਫੇ ਬਨਾਉਣ 'ਚ ਮੁੱਖ ਭੂਮਿਕਾ ਐਚਃ ਟੀਃ ਐਮਃ ਐਲਃ ਨਿਭਾਂਦੀ ਹੈ। ਐਚਃ ਟੀਃ ਐਮਃ ਐਲਃ ਤਤਾਂ ਦੇ ਰੂਪ 'ਚ ਲਿਖੀ ਜਾਂਦੀ ਹੈ, ਜੋ ਕਿ ਟੈਗਆਂ (tags) ਦੀ ਬਣੀ ਹੁੰਦੀ ਹੈ ਅਤੇ ਕੋਣੀ ਬਰੈਕਟਾਂ (angle brackets), ਜਿਵੇਂ <html>, ਜੋ ਕਿ ਵੈਬ ਸਫੇ ਦੇ ਮੁਆਦ ਜਾਂ ਸਮਗਰੀ ਵਿਚ ਹੀ ਲਿਖਿਆ ਜਾਂਦਾ ਹੈ। ਐਚਃ ਟੀਃ ਐਮਃ ਐਲਃ ਟੈਗ ਦੋ ਤਰਾਂ ਦੇ ਹੁੰਦੇ ਹਨ: ੧. ਜੋੜਿਕ ਰੂਪ 'ਚ ੨. ਇਕੱਲੇ।

ਟੈਗਾਂ ਦੇ ਵਿਚ ਹੀ ਵੈਬ ਡਿਜ਼ਾਈਨਰ ਲਿਖਤ ਲਿਖਦੇ ਹਨ। ਵੈਬ ਬ੍ਰੋਜ਼ਰ ਐਚਃ ਟੀਃ ਐਮਃ ਐਲਃ ਦਸਤਾਵੇਜ਼ ਦੀ ਪੜਤ ਕਰਕੇ ਦਿਖ਼ਤ ਅਤੇ ਅਵਾਜੀ ਵੈਬ ਸਫੇ ਨੂੰ ਦਿਖਾਉਂਦਾ ਹੈ। ਬ੍ਰੋਜ਼ਰ ਐਚਃ ਟੀਃ ਐਮਃ ਐਲਃ ਟੈਗ ਕਦੇ ਵੀ ਨਾਈ ਵਿਖਾਂਦਾ, ਪਰ ਉਸਦੀ ਪੜਤ ਕਰਦਾ ਹੈ ਕਿ ਵੈਬ ਸਫਾ ਕਿਹੋ ਜਿਹਾ ਦਿਖਣਾ ਚਾਹਿਦਾ ਹੈ।

ਐਚਃ ਟੀਃ ਐਮਃ ਐਲਃ ਤੱਤ ਹਰ ਇਕ ਵੈਬਖੇਤਰ ਜਾਂ ਵੈਬਸਾਈਟ ਦੇ ਘੜਨ ਦਾ ਸਾਂਚਾ ਭਾਵ ਮੂਲ ਤੱਤ ਹੁੰਦੇ ਹਨ। ਐਚਃ ਟੀਃ ਐਮਃ ਐਲਃ ਚਿਤਰ ਅਤੇ ਚੀਜ਼ (object) ਦੇ ਪ੍ਰਦਰਸ਼ਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਵੈਬ ਸਫਾ ਅੱਤਕਿਰੀਆਤਮਿਕ ਲੱਗੇ। ਸਹੀ ਸਹੀ ਟੈਗਾਂ ਦੀ ਵਰਤੋਂ ਕਰਕੇ ਸੁਰਖੀ, ਬੰਧ, ਸੂਚੀ, ਲਿੰਕ (ਜੋੜਿਕ), ਹਵਾਲਾ ਅਤੇ ਹੋਰ ਚੀਜਾ ਦੀ ਵੈਬ ਸਫੇ ਤੇ ਵਰਤੋਂ ਕਰ ਸਕਦੇ ਹਾਂ। CSS ਦੀ ਵਰਤੋਂ ਐਚਃ ਟੀਃ ਐਮਃ ਐਲਃ ਨਾਲ ਕਰਕੇ ਵੈਬ ਸਫੇ ਨੂੰ ਹੋਰ ਵਧਿਆ ਬਣਾ ਸਕਦੇ ਹਾਂ।

ਇਤਹਾਸ

ਭੋਤਿਕ ਸਾਇੰਸਦਾਨ, ਟਿਮ ਬਰਨਰਸ ਲੀ, ਜੋਕਿ CERN 'ਚ ਇਕ ਠੇਕੇਦਾਰ ਸੀ, ਨੇ ੧੯੮੦ ਵਿਚ CERN ਦੇ ਖੋਜੀਆਂ ਦੇ ਲਈ ਦਸਤਾਵੇਜਾਂ ਦੀ ਵਰਤੋਂ ਅਤੇ ਆਪਸ 'ਚ ਵਿਚਾਰਕ ਵੰਡ ਲਈ, ENQUIRE ਦੀ ਤਜਵੀਜ਼ ਅਤੇ ਅਲਗਵ ਦਿਤਾ। ੧੯੮੯ ਵਿਚ ਬਰਨਰਸ ਲੀ ਨੇ ਹਾਈਪਰ-ਟੈਕਸਟ ਪ੍ਰਣਾਲੀ ਤੇ ਚਲਨ ਵਾਲੇ ਇੰਟਰਨੇਟ ਦੀ ਪੇਸ਼ਗੀ ਵਾਲਾ ਮੈਮੋ ਲਿਖਿਆ। ੧੯੯੦ ਦੇ ਅਖੀਰ 'ਚ ਬਰਨਰਸ ਲੀ ਨੇ HTML ਮਖਸੂਸੀ, ਬ੍ਰੋਜ਼ਰ ਅਤੇ ਸਰਵਰ ਸੋਫਟਵਿਅਰ ਲਿਖੇ। ਪਰ CERN ਨੇ ਇਸ ਨੂੰ ਕੋਈ ਖਾਸ ਤਵੱਜੋ ਨਾ ਦਿਤੀ। ੧੯੯੦ ਤੋਂ, ਉਨ੍ਹਾਂ ਨੇ ਆਪਨੇ ਜਿਆਤੀ ਨੋਟਾਂ 'ਚ ਹਾਪਰ ਟੈਕਸਟ ਜਿਥੇ ਵੀ ਵਰਤੋਂ ਵਿਚ ਆ ਸਕਦਾ ਸੀ ਲਿਖਿਆ ਸੀ ਅਤੇ ਇਸ ਉੱਤੇ ਇਕ ਵਿਸ਼ਵਕੋਸ਼ ਹੀ ਬਣਾ ਦਿਤਾ।

ਐਚਃ ਟੀਃ ਐਮਃ ਐਲਃ HTML
ਫ਼ਾਈਲ ਨਾਂ ਐਕਸਟੈਨਸ਼ਨ .html, .htm
ਇੰਟਰਨੇਟ ਮੀਡੀਆ ਤਾਇਪ text/html
ਤਾਈਪ ਕੋਡ TEXT
ਫੋਰਮੇਟ ਦਾ ਢੰਗ Markup language