ਅਰਿਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਿਜੀਤ ਸਿੰਘ
ਜਾਣਕਾਰੀ
ਜਨਮ(1987-04-25)25 ਅਪ੍ਰੈਲ 1987
ਮੁਰਸ਼ਿਦਾਬਾਦ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਪਲੇਬੈਕ ਗਾਇਨ
ਸਾਜ਼ਆਵਾਜ਼
ਸਾਲ ਸਰਗਰਮ2007 - ਹੁਣ ਤੱਕ

ਅਰਿਜੀਤ ਸਿੰਘ (ਬੰਗਾਲੀ: অরিজিৎ সিং; ਜਨਮ 25 ਅਪਰੈਲ 1987) ਇੱਕ ਭਾਰਤੀ ਗਾਇਕ ਹੈ।[1][2] ਉਹ ਮੁੱਖ ਤੌਰ 'ਤੇ ਹਿੰਦੀ ਅਤੇ ਬੰਗਾਲੀ ਵਿੱਚ ਗਾਉਂਦਾ ਹੈ, ਪਰ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਗਾ ਕਰ ਚੁੱਕਾ ਹੈ।[3][4] ਅਰਿਜੀਤ ਨੂੰ ਭਾਰਤੀ ਸੰਗੀਤ ਅਤੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਪ੍ਰਭਾਵੀ ਅਤੇ ਸਫਲ ਗਾਇਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[5][6][7][8]

ਅਰਿਜੀਤ ਸਿੰਘ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2005 ਵਿੱਚ ਰਿਐਲਿਟੀ ਸ਼ੋਅ, ਫੇਮ ਗੁਰੂਕੁਲ ਤੋਂ ਬਾਅਦ ਕੀਤੀ ਸੀ, ਅਤੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਅਤੇ ਕੁਮਾਰ ਟੌਰਾਨੀ ਨੇ ਉਸਦੇ ਹੁਨਰ ਨੂੰ ਪਛਾਣਿਆ। ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਤੇ, ਉਸਨੂੰ 2013 ਦੇ ਮਿਰਚੀ ਮਿਊਜ਼ਿਕ ਐਵਾਰਡਜ਼ ਵਿੱਚ "ਫਿਰ ਲੇ ਆਇਆ ਦਿਲ" ਅਤੇ "ਦੁਆ" ਗੀਤ ਲਈ ਆਪਕਮਿੰਗ ਮੇਲ ਵੋਕਲਿਸਟ ਆਫ਼ ਦਿ ਈਅਰ ਪੁਰਸਕਾਰ ਲਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸਨੂੰ 2013 ਵਿੱਚ "ਤੁਮ ਹੀ ਹੋ" ਅਤੇ "ਚਾਹੁੰ ਮੈਂ ਯਾਂ ਨਾ" ਦੀ ਰਿਲੀਜ਼ ਨਾਲ ਵਿਆਪਕ ਮਾਨਤਾ ਮਿਲੀ ਸੀ।[9]

ਮੁੱਢਲਾ ਜੀਵਨ[ਸੋਧੋ]

ਅਰਿਜੀਤ ਦਾ ਜਨਮ 25 ਅਪ੍ਰੈਲ 1987 ਨੂੰ ਜੀਆਗੰਜ, ਮੁਰਸ਼ਿਦਾਬਾਦ, ਪੱਛਮੀ ਬੰਗਾਲ ਵਿਖੇ ਕੱਕੜ ਸਿੰਘ, ਇੱਕ ਪੰਜਾਬੀ ਸਿੱਖ ਪਿਤਾ ਅਤੇ ਇੱਕ ਬੰਗਾਲੀ ਮਾਂ ਦੇ ਘਰ ਹੋਇਆ ਸੀ।[10] ਉਸਨੇ ਆਪਣੀ ਸੰਗੀਤ ਦੀ ਸਿਖਲਾਈ ਘਰ ਵਿੱਚ ਬਹੁਤ ਛੋਟੀ ਉਮਰ ਵਿੱਚ ਹੀ ਅਰੰਭ ਕਰ ਦਿੱਤੀ ਸੀ। ਉਸ ਦੀ ਮਾਸੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ ਸੀ ਅਤੇ ਉਸਦੀ ਨਾਨੀ ਵੀ ਗਾਇਆ ਕਰਦੀ ਸੀ। ਉਸਦਾ ਮਾਮਾ ਤਬਲਾ ਵਾਦਕ ਸੀ ਅਤੇ ਉਸਦੀ ਮਾਤਾ ਵੀ ਤਬਲਾ ਵਜਾਉਂਦੀ ਅਤੇ ਗਾਉਂਦੀ ਸੀ। ਉਸਨੇ ਰਾਜਾ ਬਿਜੈ ਸਿੰਘ ਹਾਈ ਸਕੂਲ ਅਤੇ ਬਾਅਦ ਵਿੱਚ ਸ੍ਰੀਪਤ ਸਿੰਘ ਕਾਲਜ ਵਿੱਚ ਪੜ੍ਹਾਈ ਕੀਤੀ। ਉਸਦੇ ਅਨੁਸਾਰ ਉਹ "ਇੱਕ ਸ਼ਾਂਤ ਵਿਦਿਆਰਥੀ ਸੀ, ਪਰ ਸੰਗੀਤ ਦੀ ਵਧੇਰੇ ਪਰਵਾਹ ਕਰਦਾ ਸੀ" ਅਤੇ ਉਸਦੇ ਮਾਪਿਆਂ ਨੇ ਉਸਨੂੰ ਪੇਸ਼ੇਵਰ ਸਿਖਲਾਈ ਦੇਣ ਦਾ ਫੈਸਲਾ ਕੀਤਾ। ਉਸ ਨੂੰ ਰਾਜਿੰਦਰ ਪ੍ਰਸਾਦ ਹਜ਼ਾਰੀ ਨੇ ਭਾਰਤੀ ਸ਼ਾਸਤਰੀ ਸੰਗੀਤ ਸਿਖਾਇਆ ਅਤੇ ਧਰੇਂਦਰ ਪ੍ਰਸਾਦ ਹਜ਼ਾਰੀ ਦੁਆਰਾ ਤਬਲੇ ਦੀ ਸਿਖਲਾਈ ਦਿੱਤੀ ਗਈ। ਬੀਰੇਂਦਰ ਪ੍ਰਸਾਦ ਹਜ਼ਾਰੀ ਨੇ ਉਸਨੂੰ ਰਬਿੰਦਰ ਸੰਗੀਤ (ਰਬਿੰਦਰਨਾਥ ਟੈਗੋਰ ਦੁਆਰਾ ਲਿਖੇ ਗੀਤ ਅਤੇ ਰਚਨਾ) ਅਤੇ ਪੌਪ ਸੰਗੀਤ ਸਿਖਾਇਆ।[11][12] ਤਿੰਨ ਸਾਲ ਦੀ ਉਮਰ ਵਿੱਚ ਉਸਨੇ ਹਜ਼ਾਰੀ ਭਰਾਵਾਂ ਦੇ ਅਧੀਨ ਸਿਖਲਾਈ ਅਰੰਭ ਕੀਤੀ, ਅਤੇ ਨੌਂ ਸਾਲ ਦੀ ਉਮਰ ਵਿਚ, ਉਸਨੇ ਭਾਰਤੀ ਕਲਾਸੀਕਲ ਸੰਗੀਤ ਵਿੱਚ ਵੋਕਲ ਦੀ ਸਿਖਲਾਈ ਲਈ ਸਰਕਾਰ ਵੱਲੋਂ ਸਕਾਲਰਸ਼ਿਪ ਪ੍ਰਾਪਤ ਕੀਤੀ।[13]

2014 ਵਿੱਚ ਅਰਿਜੀਤ ਨੇ ਬਚਪਨ ਦੀ ਦੋਸਤ ਅਤੇ ਗੁਆਂਢੀ ਕੋਇਲ ਰਾਏ ਨਾਲ ਵਿਆਹ ਕਰਵਾ ਲਿਆ।[14] ਉਨ੍ਹਾਂ ਦੇ ਦੋ ਬੱਚੇ ਹਨ।[15] ਅਰਿਜੀਤ ਮੌਜੂਦਾ ਸਮੇਂ ਵਿੱਚ ਅੰਧੇਰੀ, ਮੁੰਬਈ ਵਿਖੇ ਰਹਿੰਦਾ ਹੈ।

ਹਵਾਲੇ[ਸੋਧੋ]

  1. "Bajirao Mastani scores five awards, Arijit adjudged Best Live Performer at GiMA 2016". 7 April 2016. Archived from the original on 12 June 2017. Retrieved 12 June 2017.
  2. "Singh turns music producer". Archived from the original on 13 ਫ਼ਰਵਰੀ 2017.
  3. Bose, Pramita (29 December 2014). "Fast 5 with Aditi Singh Sharma". Asian Age. Archived from the original on 5 January 2015. Retrieved 22 February 2015.
  4. "Arijit Singh crooning his way to glory". Archived from the original on 10 April 2017. Retrieved 8 April 2017.
  5. "A loser of a reality show is now India's no 1 singing sensation, also know some unknown facts about arijit Singh". Bollywood Life. Archived from the original on 2 July 2017. Retrieved 2 July 2017.
  6. "Monopoly of Arijit Singh in playback singing today". Archived from the original on 10 April 2017. Retrieved 4 March 2017.
  7. "Reality show contestants who made it big in Bollywood". Indiatoday.in. "India Today". Archived from the original on 25 September 2016. Retrieved 18 July 2017.
  8. Taru Bhatia (11 ਨਵੰਬਰ 2017). "The Voice Speaks for Itself : Arijit Singh". Sunday Guardian. Archived from the original on 1 ਦਸੰਬਰ 2017. Retrieved 18 ਨਵੰਬਰ 2017.
  9. Singh, Saloni (15 ਜਨਵਰੀ 2015). "The singer every man loves – Arijit Singh". India Today. Archived from the original on 6 ਜਨਵਰੀ 2016. Retrieved 27 ਅਪਰੈਲ 2016.
  10. "Arijit Singh Is Everywhere, And Nowhere". Retrieved 14 September 2019.
  11. Agarwal, Stuti (31 ਮਈ 2013). "I still travel by public transport: Arijit Singh". The Times of India. Archived from the original on 9 ਫ਼ਰਵਰੀ 2015. Retrieved 8 ਫ਼ਰਵਰੀ 2015.
  12. ਹਵਾਲੇ ਵਿੱਚ ਗਲਤੀ:Invalid <ref> tag; no text was provided for refs named chord
  13. "My life has always been a mess". Zoom4India. Archived from the original on 21 April 2017. Retrieved 1 April 2017.
  14. Sen, Torsha (5 ਫ਼ਰਵਰੀ 2013). "Singer Arijit Singh confirms that he is married". Hindustan Times. Archived from the original on 11 ਮਾਰਚ 2015. Retrieved 24 ਫ਼ਰਵਰੀ 2015. Archived 11 March 2015[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2015-03-11. Retrieved 2019-10-18. {{cite web}}: Unknown parameter |dead-url= ignored (help) Archived 2015-03-11 at the Wayback Machine.
  15. Dhairya Ingle. "Arijit Singh gves the world the first glimpse of his two children". SpotboyE. Archived from the original on 2 ਜੂਨ 2017. Retrieved 2 ਜੂਨ 2017.