ਕੈਲਾਸ਼ੋ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਲਾਸ਼ੋ ਦੇਵੀ
ਐਮ.ਪੀ.
ਹਲਕਾਕੁਰੂਕਸ਼ੇਤਰ
ਨਿੱਜੀ ਜਾਣਕਾਰੀ
ਜਨਮ( 1962-04-04)4 ਅਪ੍ਰੈਲ 1962
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਲੋਕ ਦਲ
ਜੀਵਨ ਸਾਥੀਓਮ ਨਾਥ
ਪੇਸ਼ਾਕਿਸਾਨ, ਸਿਆਸਤਦਾਨ, ਸਮਾਜ ਵਰਕਰ, ਅਧਿਆਪਕ, ਵਪਾਰੀ

ਕੈਲਾਸ਼ੋ ਦੇਵੀ ਸੈਣੀ (ਜਨਮ 4 ਅਪ੍ਰੈਲ 1962) ਇੱਕ ਰਾਜਨੀਤਿਕ ਅਤੇ ਸਮਾਜਿਕ ਵਰਕਰ ਹੈ ਅਤੇ ਭਾਰਤੀ ਰਾਸ਼ਟਰੀ ਲੋਕ ਦਲ ਦੀ ਉਮੀਦਵਾਰ ਹੋਣ ਦੇ ਨਾਤੇ ਭਾਰਤੀ ਰਾਜ ਹਰਿਆਣਾ ਦੇ ਕੁਰੂਕਸ਼ੇਤਰ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਹੈ।[1]

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਕੈਲਾਸ਼ੋ ਦਾ ਜਨਮ ਪ੍ਰਤਾਪਗੜ੍ਹ, ਕੁਰੂਕਸ਼ੇਤਰ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਓਮ ਨਾਥ ਨਾਲ ਹੋਇਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਕੈਲਾਸ਼ੋ ਨੇ ਸਰੀਰਕ ਸਿੱਖਿਆ ਅਤੇ ਇਤਿਹਾਸ ਵਿੱਚ ਐਮ.ਏ ਕੀਤੀ।[1]

ਕੈਰੀਅਰ[ਸੋਧੋ]

ਕੈਲਾਸ਼ੋ ਹਰਿਆਣੇ ਦੇ ਜ਼ਿਲ੍ਹੇ ਯਮੁਨਾਨਗਰ, ਕੁਰੂਕਸ਼ੇਤਰ ਅਤੇ ਕੈਥਲ ਵਿੱਚ ਆਮ ਆਦਮੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਉਸ ਨੇ ਵਿਦਿਆਰਥੀ ਜੀਵਨ ਦੇ ਦੌਰਾਨ ਸਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ।[1]

ਰੂਚੀ[ਸੋਧੋ]

ਕੈਲਾਸ਼ੋ ਦੀ ਰੂਚੀਆਂ 'ਚ ਯੋਗਾ ਦਾ ਅਭਿਆਸ; ਸੰਗੀਤ ਸੁਣਨਾ, ਮਨਨ ਕਰਨਾ, ਅਤੇ ਜੌਗਿੰਗ ਕਰਨਾ ਸ਼ਾਮਲ ਹਨ।[1]

ਹਵਾਲੇ[ਸੋਧੋ]

  1. 1.0 1.1 1.2 1.3 "Biographical Sketch Member of Parliament 12th Lok Sabha". Retrieved 14 February 2014.