ਪਰਮਾਕਲਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਮਾਕਲਚਰ ਭਾਵ ਪਰਮਾਨੈਂਟ ਖੇਤੀਬਾੜੀ ਇੱਕ ਖੇਤੀਬਾੜੀ ਅਤੇ ਸਮਾਜਿਕ ਡਿਜ਼ਾਇਨ ਦੇ ਉਹਨਾਂ ਅਸੂਲਾਂ ਦਾ ਸਿਸਟਮ ਹੈ, ਜੋ ਕੁਦਰਤੀ ਈਕੋ ਪ੍ਰਣਾਲੀਆਂ ਵਿੱਚ ਕੁਦਰਤੀ ਤੌਰ 'ਤੇ ਮਿਲਦੇ ਪੈਟਰਨਾਂ ਅਤੇ ਫੀਚਰਾਂ ਨੂੰ ਸਿਧੇ ਤੌਰ 'ਤੇ ਵਰਤਣ ਦੇ ਮਨਸ਼ੇ ਦੇ ਦੁਆਲੇ ਕੇਂਦ੍ਰਿਤ ਹੈ।ਪਰਮਾਕਲਚਰ ਪਦ ਡੇਵਿਡ ਹੋਲਮਗ੍ਰੇਨ (ਉਦੋਂ ਗ੍ਰੈਜੁਏਟ ਵਿਦਿਆਰਥੀ) ਅਤੇ ਉਸ ਦੇ ਪ੍ਰੋਫੈਸਰ ਬਿਲ ਮੋਲੀਸਨ ਨੇ 1978 ਵਿੱਚ ਘੜਿਆ ਸੀ। ਪਰਮਾਕਲਚਰ ਸ਼ਬਦ ਨੂੰ ਮੁੱਢ ਵਿੱਚ "ਪਰਮਾਨੈਂਟ ਐਗਰੀਕਲਚਰ" ਕਿਹਾ ਜਾਂਦਾ ਸੀ,[1][2] ਪਰ ਇਸਨੂੰ ਵਿਸਤਰਿਤ ਰੂਪ ਵਿੱਚ "ਪਰਮਾਨੈਂਟ ਐਗਰੀਕਲਚਰ" ਲਈ ਵੀ ਵਰਤਿਆ ਜਾਣ ਲੱਗ ਪਿਆ ਸੀ ਕਿਉਂ ਜੋ ਮਾਸਾਨੋਬੂ ਫੁਕੂਓਕਾ ਦੇ ਕੁਦਰਤੀ ਖੇਤੀ ਦਰਸ਼ਨ ਤੋਂ ਪ੍ਰੇਰਿਤ ਪ੍ਰਕਿਰਿਆ ਦੇ ਰੂਪ ਵਿੱਚ ਸਮਾਜਿਕ ਪਹਿਲੂਆਂ ਨੂੰ ਇੱਕ ਅਸਲ ਟਿਕਾਊ ਸਿਸਟਮ ਦਾ ਅਨਿੱਖੜਵਾਂ ਅੰਗ ਸਮਝਿਆ ਜਾਂਦਾ ਸੀ। 

ਹਵਾਲੇ[ਸੋਧੋ]