ਪਰਿਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਰਿਭਾਸ਼ਾ (ਅੰਗਰੇਜ਼ੀ: Definition) ਦੀ ਪਰਿਭਾਸ਼ਾ ਕਿਸੇ ਸ਼ਬਦ ਜਾਂ ਵਾਕੰਸ਼ ਜਾਂ ਪ੍ਰਤੀਕ-ਲੜੀ ਦੀ ਵਿਲੱਖਣ ਅਹਿਮੀਅਤ ਸਥਾਪਤ ਕਰਨ ਵਾਲੇ ਕਿਸੇ ਬਿਆਨ ਵਜੋਂ ਕੀਤੀ ਜਾਂਦੀ ਹੈ। ਇਹ ਕਿਸੇ ਵੀ ਪਦ ਦਾ ਸੰਖੇਪ ਅਤੇ ਮੰਤਕੀ ਵਰਣਨ ਹੁੰਦੀ ਹੈ, ਜੋ ਸੰਕਲਪਾਂ ਦੇ ਮੁੱਢਲੇ ਵਿਸ਼ੇਸ਼ ਗੁਣ, ਅਰਥ, ਅੰਤਰਵਸਤੂ ਅਤੇ ਸੀਮਾਵਾਂ ਦੱਸਦੀ ਹੈ।[1] ਕੋਈ ਵੀ ਪਦ ਆਮ ਤੌਰ 'ਤੇ ਬਹੁ-ਅਰਥੀ ਹੁੰਦਾ ਹੈ। ਇਸ ਲਈ ਵਕਤਾ ਨੂੰ ਲੋੜ ਹੁੰਦੀ ਹੈ ਕਿ ਉਹ ਆਪਣੀ ਗੱਲ/ਸੰਦੇਸ਼ ਦਾ ਮਨਸ਼ਾ ਸਪਸ਼ਟ ਕਰਨ ਲਈ ਆਪਣੇ ਪ੍ਰਸੰਗ ਅਨੁਸਾਰ ਤਰਜੀਹੀ ਅਰਥਾਂ ਦੀ ਵਿਆਖਿਆ ਕਰੇ। ਇਸ ਤਰ੍ਹਾਂ ਪਰਿਭਾਸ਼ਾ ਇੱਕ ਬਿਆਨ ਹੈ ਜੋ ਕਿਸੇ ਸ਼ਬਦ ਜਾਂ ਸੰਕਲਪ ਦੇ ਅਰਥ, ਪ੍ਰਯੋਗ, ਫੰਕਸ਼ਨ ਅਤੇ ਸਾਰਤੱਤ ਨੂੰ ਗ੍ਰਹਿਣ (ਕੈਪਚਰ) ਕਰਦਾ ਹੈ।[2]

ਹਵਾਲੇ[ਸੋਧੋ]

  1. दर्शनकोश, प्रगति प्रकाशन, मास्को, १९८0, पृष्ठ-३५0 ISBN ५-0१000९0७-२
  2. The Definition of Definitions-By: Dr. Sam Vaknin

ਬਾਹਰਲੇ ਲਿੰਕ[ਸੋਧੋ]