ਪਾਰਥੇਨੋਨ

ਗੁਣਕ: 37°58′17″N 23°43′36″E / 37.9715°N 23.7267°E / 37.9715; 23.7267
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

37°58′17″N 23°43′36″E / 37.9715°N 23.7267°E / 37.9715; 23.7267

ਪਾਰਥੇਨੋਨ
Παρθενών (ਯੂਨਾਨੀ)
ਪਾਰਥੇਨੋਨ
Map
ਆਮ ਜਾਣਕਾਰੀ
ਕਿਸਮਯੂਨਾਨੀ ਮੰਦਿਰ
ਆਰਕੀਟੈਕਚਰ ਸ਼ੈਲੀਸ਼ਾਸਤਰੀ ਰਾਜਗੀਰੀ
ਜਗ੍ਹਾਏਥੇਂਸ, ਯੂਨਾਨ
ਮੌਜੂਦਾ ਕਿਰਾਏਦਾਰਅਜਾਇਬਘਰ
ਨਿਰਮਾਣ ਆਰੰਭ447 BC[1][2]
ਮੁਕੰਮਲ438 BC[1][2]
ਤਬਾਹ ਕੀਤਾਅੰਸ਼ਕ ਰੂਪ ਨਾਲ 26 ਸਤੰਬਰ 1687 ਨੁੰ
ਮਾਲਕਯੂਨਾਨ ਸਰਕਾਰ
ਉਚਾਈ13.72 m (45.0 ft)
ਆਕਾਰ
ਹੋਰ ਮਾਪਸੇਲ: 29.8 by 19.2 m (98 by 63 ft)
ਤਕਨੀਕੀ ਜਾਣਕਾਰੀ
ਅਕਾਰ69.5 by 30.9 m (228 by 101 ft)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਇਕਤੀਨੋਸ, ਕੱਲਿਕਰਤੇਸ
ਹੋਰ ਡਿਜ਼ਾਈਨਰਫਿਦੀਅਸ (ਮੂਰਤੀਕਾਰ)
ਰਾਤ ਵੇਲੇ ਦਾ ਨਜ਼ਾਰਾ

ਪਾਰਥੇਨਨ (ਯੂਨਾਨੀ: Παρθενών) ਯੂਨਾਨ ਦਾ ਪ੍ਰਾਚੀਨ ਇਤਿਹਾਸਕ ਮੰਦਰ ਹੈ। ਇਹ ਯੂਨਾਨ ਦੀ ਰਾਜਧਾਨੀ ਏਥੇਂਸ ਵਿਖੇ ਅਥੀਨਿਆਨ ਏਕਰੋਪੋਲਿਸ ਨਾਂਅ ਦੇ ਇੱਕ ਪਹਾੜੀ ਕਿਲ੍ਹੇ ਉੱਤੇ ਬਣਾਇਆ ਗਿਆ ਹੈ। ਪ੍ਰਾਚੀਨ ਯੂਨਾਨ ਦੀ ਇੱਕ ਦੇਵੀ ਏਥੇਨਾ ਨੂੰ ਸਮਰਪਤ ਹੈ, ਇਹ ਦੇਵੀ ਹਿੰਦੂ ਦੇਵੀ ਸਰਸਵਤੀ ਵਾਂਗ ਕਲਾ ਅਤੇ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ।ਇਸ ਦੇਵੀ ਨੂੰ ਏਥੇਂਸ ਦੇ ਲੋਕ ਆਪਣੇ ਰੱਖਿਅਕ ਦੇਵਤਾ ਮੰਨਦੇ ਸਨ। ਅਥੀਨਿਆਨ ਸਾਮਰਾਜ ਆਪਣੀ ਸ਼ਕਤੀ ਦੀ ਉੱਚਾਈ ਉੱਤੇ ਸੀ, ਉਸ ਕਾਲ ਵਿੱਚ ਇਸ ਦੀ ਉਸਾਰੀ 447 ਈਸਾ ਪੂਰਵ ਵਿੱਚ ਸ਼ੁਰੂ ਹੋਈ|ਇਸ ਇਮਾਰਤ ਨੂੰ ਸ਼ਿਂਘਾਰਣ ਦਾ ਕੰਮ 432 ਈਸਾ ਪੂਰਵ ਤੱਕ ਜਾਰੀ ਰਿਹਾ, ਭਾਵੇਂ ਇਹ 438 ਈ . ਪੂ . ਵਿੱਚ ਪੂਰਾ ਕੀਤਾ ਗਿਆ। ਇਹ ਪ੍ਰਾਚੀਨ ਯੂਨਾਨ ਦੀ ਸਭ ਤੋਂ ਮਹੱਤਵਪੂਰਨ ਮੌਜੂਦ ਇਮਾਰਤ ਹੈ।ਪਾਰਥੇਨਨ ਪ੍ਰਾਚੀਨ ਗਰੀਸ ਜਾਂਨੀ ਯੂਨਾਨ,ਅਥੀਨਿਆਨ ਲੋਕਤੰਤਰ,ਪੱਛਮੀ ਸਭਿਅਤਾ ਦੇ ਇੱਕ ਸਥਾਈ ਪ੍ਰਤੀਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।

ਨਾਂਅ ਦੀ ਪਿਛੋਕੜ[ਸੋਧੋ]

ਨਾਂਅ ਪਿਛੇ ਵਿਦਵਾਨ ਇੱਕ ਮਤ ਨਹੀਂ ਹਨ। ਕੁਝ ਮੁਤਾਬਿਕ ਇਸ ਦਾ ਨਾਂਅ ਯੂਨਾਨੀ ਸ਼ਬਦ παρθενών (ਪਾਰਥੇਨੋਨ) ਤੋਂ ਬਣਿਆ ਹੈ ਜਿਸਦਾ ਅਰਥ 'ਕੁਆਰੀ ਕੁੜੀਆਂ ਦੇ ਘਰ' ਤੋਂ ਹੈ। ਕਈਆਂ ਮੁਤਾਬਿਕ ਇਸ ਦਾ ਤਾਅੱਲਕ਼ 'ਕੁਆਰੀ ਦੇਵੀ ' ਅਰਥਾਤ ਏਥੀਨਾ ਦੇਵੀ ਨਾਲ ਹੈ।ਪ੍ਰਾਚੀਨ ਯੂਨਾਨੀ ਲੇਖਕ ਪਲੂਟਾਰਕ ਇਸਨੁੰ Hekatompedon Parthenon ਜਾਂਨੀ ਹੇਕਾਟੋਮਪੇਡੋਨ ਪਾਰਥੇਨੋਨ ਸੱਦਦਾ ਸੀ|

ਕਾਰਜ[ਸੋਧੋ]

ਜਿਵੇਂ ਕਿ ਨਾਂਅ ਦੱਸਦਾ ਹੈ ਇਸ ਦਾ ਕੰਮ ਇੱਕ ਮੰਦਰ ਵਜੋਂ ਹੀ ਮੰਨਿਆ ਜਾਂਦਾ ਹੈ। ਫੇਰ ਵੀ ਪੂਜਾ ਲਈ ਪੁਜਾਰੀਆਂ,ਵੇਦਿਕਾ ਦੇ ਸੰਬੰਧ ਫਿਦੀਆਸ ਦੀ ਬਣਾਈ ਮੂਰਤੀ ਨਾਲ ਤਾਂ ਘੱਟ ਹੀ ਮਿਲਦੇ ਹਨ।[3][4] ਪ੍ਰਾਚੀਨ ਇਤਿਹਾਸਕਾਰ ਥਊਸੀਸਾਈਡੇਜ ਨੇ ਯੂਨਾਨੀ ਹਾਕ਼ਮ ਪੇਰਾਕਲੀਜ ਦੇ ਹਵਾਲੇ ਨਾਲ ਇੱਕ ਸੋਨੇ ਦੇ ਭੰਡਾਰ ਬੁੱਤ ਬਾਰੇ ਕਿਹਾ ਹੈ "ਇਹ ਖਾਲਿਸ 14 ਸੋਨੇ ਦੇ ਟੇਲੇਂਟ ਦਾ ਸੀ ਤੇ ਹਟਾਇਆ ਵੀ ਜਾ ਸਕਦਾ ਸੀ"|

ਮੁੱਢਲਾ ਇਤਿਹਾਸ[ਸੋਧੋ]

ਪੁਰਾਣਾ ਪਾਰਥੇਨੋਨ[ਸੋਧੋ]

ਨਿਰਮਾਣ ਦੀ ਪਹਿਲੀ ਸ਼ੁਰੂਆਤ ਮੈਰਾਥਨ ਯੁੱਦ(ਸਮਾਂ 490–488 ਈ.ਪੂ.) ਦੇ ਥੋੜੇ ਚਿਰ ਮਗਰੋਂ ਸ਼ੁਰੂ ਹੋਇਆ|ਇਹ ਚੂਨੇ ਪਥਰ ਤੇ ਸੀ| 480 ਈ.ਪੂ. ਫ਼ਾਰਸੀ ਹਮਲੇ ਵੇਲੇ ਇਹ ਉਸਾਰੀ ਅਧੀਨ ਸੀ|

ਏਕਰੋਪੋਲੀਸ ਪਹਾੜੀ ਕਿਲ੍ਹੇ ਤੇ ਦਿਸਦਾ ਪਾਰਥੇਨੋਨ

ਅਜੋਕਾ ਪਾਰਥੇਨੋਨ[ਸੋਧੋ]

ਜਦ ਅੱਧ-5 ਸਦੀ ਈ.ਪੂ. ਵਿੱਚ ਅਥੇਨੀ ਏਕਰੋਪੋਲਿਸ 'ਏਥੇਨੀਅਨ' ਸੰਘ ਦਾ ਕੇਂਦਰ ਬਣ ਗਿਆ ਹੈ ਅਤੇ ਏਥੇਂਸ ਦੇ ਮਹਾਨ ਸੱਭਿਆਚਾਰਕ ਮਰਕਜ਼ ਸੀ| ਇਸ ਵੇਲੇ ਮਹਾਨ ਯੂਨਾਨੀ ਸ਼ਾਸਕ ਪੇਰਾਕਲੀਜ਼ ਨੇ ਨਵੀਂਆਂ- ਨਵੀਆਂ ਇਮਾਰਤਾਂ ਬਣਵਾਈਆਂ| ਏਕਰੋਪੋਲੀਸ ਭਾਵ ਕਿਲ੍ਹੇ ਦੇ ਉੱਤੇ ਅੱਜ ਵੀ ਦਿਸਣ ਵਾਲੀਆਂ ਸਭ ਤੋਂ ਅਹਿਮ ਇਮਾਰਤਾਂ ਪਾਰਥੇਨੋਨ,ਪ੍ਰੋਪਿਲਾਇਆ,ਇਰੇਕਥੇਨੀਓਨ ਅਤੇ ਏਥਿਨਾ ਨਾਈਕੇ ਮੰਦਰ ਹਨ |

ਬ੍ਰਿਟੇਨ ਦੇ ਅਜਾਇਬਘਰ ਵਿਖੇ ਪਾਰਥੇਨੋਨ ਦੀਆਂ ਮੂਰਤੀਆਂ

ਪਾਰਥੇਨੋਨ ਮਹਾਨ ਕਲਾਕਾਰ ਫੀਦੀਆਸ ਦੀ ਨਿਗਰਾਨੀ ਵਿੱਚ ਬਣਾਇਆ ਗਿਆ, ਜੋਕਿ ਮੂਰਤੀਆਂ ਬਣਾਉਣ ਲਈ ਵੀ ਜਿੰਮੇਵਾਰ ਸੀ| 447 ਈ.ਪੂ. ਵਿੱਚ ਵਾਸਤੂਕਾਰ ਇਕਤੀਨੋਸ ਅਤੇ ਕੈਲੀਕ੍ਰੇਟਸ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਮਾਰਤ ਅਖੀਰ 432 ਈ.ਪੂ. ਵਿੱਚ ਪੂਰੀ ਹੋਈ,ਭਾਵੇਂ ਸ਼ਿੰਘਾਰ ਦਾ ਕੰਮ 431 ਤੱਕ ਤੁਰਿਆ ਰਿਹਾ|[5]

ਉਸਾਰੀ ਕਲਾ[ਸੋਧੋ]

ਪਾਰਥੇਨੋਨ IONIC (ਆਓਨਿਕ) ਖਾਸੀਅਤਾਂ ਵਾਲਾ ਇੱਕ peripteral octastyle Doric (ਪੇਰੀਪਟੇਰਲ ਓਕਟਾਸ਼ੈਲੀ ਡੋਰੀਕ: ਇੱਕ ਯੂਨਾਨੀ ਨਿਰਮਾਣ ਸ਼ੈਲੀ) ਮੰਦਰ ਹੈ।

ਪਾਰਥੇਨੋਨ ਦੇ ਪਛਮੀ ਮੇਟੋਪੇਸ ਨਾਂਅ ਦੀ ਬਣਤਰ

ਮੂਰਤੀ ਕਲਾ[ਸੋਧੋ]

ਬ੍ਰਿਟੇਨ ਦੇ ਅਜਾਇਬਘਰ ਵਿੱਚ ਪਾਰਥੇਨੋਨ ਦੀਆਂ ਕੁਝ ਮੂਰਤੀਆਂ

ਦੇਵੀ ਏਥੀਨਾ ਦੀ ਮੂਰਤੀ ਮਹਾਨ ਮੂਰਤੀਕਾਰ ਫੀਦੀਆਸ ਨੇ ਬਣਾਈ ਹੈ।[6]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 Parthenon. Academic.reed.edu. Retrieved on 2013-09-04.
  2. 2.0 2.1 The Parthenon. Ancientgreece.com. Retrieved on 2013-09-04.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Deacy-11
  4. Burkert, Greek Religion, Blackwell, 1985, p.143.
  5. P. Kavvadis, G. Kawerau, Die Ausgabung der Acropolis vom Jahre 1885 bis zum Jahre 1890, 1906
  6. "Tarbell, F.B. ''A History of Ancient Greek Art''. (online book)". Ellopos.net. Retrieved 18 April 2009.

ਬਾਹਰੀ ਕੜੀਆਂ[ਸੋਧੋ]