ਬਿਜਲਈ ਊਰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਜਲਈ ਊਰਜਾ ਇੱਕ ਊਰਜਾ ਹੁੰਦੀ ਹੈ ਜਿਹੜੀ ਬਿਜਲਈ ਸਥਿਤਿਜ ਊਰਜਾ ਜਾਂ ਗਤਿਜ ਊਰਜਾ ਤੋਂ ਸੋਧੀ ਗਈ ਹੈ। ਇਸ ਊਰਜਾ ਨੂੰ ਬਣਾਉਣ ਲਈ ਹੋਰ ਬਹੁਤ ਸਾਰੀਆਂ ਊਰਜਾਵਾਂ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ ਕਿ ਥਰਮਲ ਊਰਜਾ, ਪਾਣੀ ਦੀ ਗਤਿਜ ਊਰਜਾ, ਸੌਰ ਊਰਜਾ, ਪੌਣ ਊਰਜਾ ਆਦਿ। ਇਹ ਊਰਜਾ ਕਿਸੇ ਬੰਦ ਸਰਕਟ ਵਲੋਂ ਇਲੈਕਟ੍ਰਿਕ ਕਰੰਟ ਅਤੇ ਇਲੈਕਟ੍ਰਿਕ ਪੁਟੈਂਸ਼ਲ ਦੇ ਮੇਲ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ। ਇੱਕ ਵਾਰ ਬਿਜਲਈ ਸਥਿਤਿਜ ਊਰਜਾ ਬਦਲ ਕੇ ਬਿਜਲਈ ਊਰਜਾ ਬਣ ਜਾਵੇ ਤਾਂ ਇਸਦਾ ਇਸਤੇਮਾਲ ਹੋਰ ਅਨੇਕਾਂ ਊਰਜਾਵਾਂ ਵਿੱਚ ਬਦਲ ਕੇ ਕੀਤਾ ਜਾ ਸਕਦਾ ਹੈ।