ਸਭਿਆਚਾਰ ਸੰਪਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਾਪਤੀ ਦੇ ਚਾਰ ਜ਼ਰੂਰੀ ਰੂਪ: 1- ਵੱਖਰਾਪਣ, 2- ਏਕੀਕਰਣ, 3- ਅਭੇਦ, 4- ਹਾਸ਼ੀਏਬਾਜ਼ੀ

ਸਭਿਆਚਾਰ ਸੰਪਰਕ ਤੋਂ ਭਾਵ ਹੈ ਦੋ ਸਭਿਆਚਾਰਾਂ ਦਾ ਲੰਬੇ ਸਮੇਂ ਤਕ ਆਪਸੀ ਸੰਪਰਕ। ਜਦੋਂ ਦੋ ਸਭਿਆਚਾਰ ਲੰਬੇ ਸਮੇਂ ਤਕ ਸੰਪਰਕ ਵਿੱਚ ਰਹਿਣ ਤੇ ਇੱਕ ਨਵੇਂ ਸਭਿਆਚਾਰ ਦਾ ਨਿਰਮਾਣ ਕਰਨ ਤਾਂ ਉਹ ਸਮਾਜਿਕ ਪ੍ਰਕਿਰਿਆ ਸਭਿਆਚਾਰ ਸੰਪਰਕ ਕਹਾਉਂਦੀ ਹੈ। ਜਦੋਂ ਕਿਸੇ ਇੱਕ ਭਾਸ਼ਾ/ਸਮਾਜ ਵਲੋ ਕੱਢੀ ਗਈ ਕਾਢ ਨੂੰ ਦੂਜੀ ਭਾਸ਼ਾ/ਸਮਾਜ ਅਪਣਾ ਲੈਂਦਾ ਹੈ, ਤਾਂ ਇਸ ਅਮਲ ਨੂੰ ਖਿੰਡਾਅ ਅੰਸ ਪਸਾਰ ਦਾ ਨਾਂ ਦਿੱਤਾ ਜਾਂਦਾ ਹੈ।

ਪਰਿਭਾਸ਼ਾ[ਸੋਧੋ]

ਜ਼ਦੋ ਦੋ ਸਭਿਆਚਾਰ ਲੰਬੇ ਸਮੇਂ ਤਕ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ ਤਾਂ ਇੱਕ ਦੂਜੇ ਦੇ ਪ੍ਰਭਾਵ ਸਦਕਾ ਉਹਨਾਂ ਦੋਹਾਂ ਵਿੱਚ ਕੁਝ ਵਖਰੇਵੇਂ ਪੈਦਾ ਹੋਣ ਲੱਗ ਪੈਂਦੇ ਹਨ। ਇਸ ਵਖਰੇਵੇਂ ਨੂੰ ਸਭਿਆਚਾਰੀਕਰਨ ਜਾਂ ਸਭਿਆਚਾਰ ਸੰਪਰਕ ਅਖਵਾਓੁਂਦਾ ਹੈ।[1] ਅਜਿਹੀ ਸਥਿਤੀ ਵਿੱਚ ਬਦਲਾਅ ਪਿੱਛੋਂ ਇੱਕ ਸਭਿਆਚਾਰ ਜਾਂ ਤਾਂ ਇੱਕ ਸਭਿਆਚਾਰ ਦੂਜੇ ਸਭਿਆਚਾਰ ਵਿੱਚ ਰਲ ਜਾਂਦਾ ਹੈ, ਜਿਸਨੂੰ “ਅਸਿਮੀਲੇਸਨ“ ਦਾ ਨਾਂ ਦਿੱਤਾ ਜਾਂਦਾ ਹੈ। ਜਾਂ ਦੋਵਾਂ ਸਭਿਆਚਾਰਾਂ ਦੇ ਸੰਪਰਕਾ ਵਿੱਚੋ ਕਿਸੇ ਤੀਸਰੇ ਸਭਿਆਚਾਰ ਦਾ ਜਨਮ ਹੋ ਜਾਂਦਾ ਹੈ। ਜਿਸ ਨੂੰ ਸੰਸਲੇਸ਼ਣੀ ਸਭਿਆਚਾਰ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਅੰਦਰ ਭਗਤੀ ਲਹਿਰ ਤੇ ਸੂਫੀ ਲਹਿਰ ਦੇ ਪੈਦਾ ਹੋਣ ਦਾ ਮੂਲ ਕਾਰਣ ਹਿੰਦੂ-ਮੁਸਲਿਮ ਧਰਮ ਦੇ ਸਭਿਆਚਾਰ ਦਾ ਆਪਸੀ ਸੰਪਰਕ ਹੀ ਹੈ।[2]

ਆਧਾਰ ਅਤੇ ਉਤਪੱਤੀ[ਸੋਧੋ]

ਸਭਿਆਚਾਰੀਕਰਣ Acculturation ਜੁਗਤ ਅਮਰੀਕਨ ਸਮਾਜ ਵਿਗਿਆਨੀਆਂ ਰਾਹੀ ਓੁਨਾਂ ਤਬਦੀਲੀਆਂ ਨੂੰ ਦਰਸਾਓੁਣ ਲਈ ਵਰਤੀ ਗਈ ਹੈ। ਜੋ ਵੱਖ ਵੱਖ ਸਭਿਆਚਾਰਾਂ ਦੀਆਂ ਪੰਰਪਰਾਵਾਂ ਦੇ ਆਪਸੀ ਮੇਲ ਕਾਰਨ ਹੋਂਦ ਵਿੱਚ ਆਓੁਂਦੀਆਂ ਹਨ ਇੰਟਰਨੇਸ਼ਨਲ ਐਨਸਾਈਕਲੌਪੀਡੀਆ ਆਫ ਸੋਸਲ ਸਇੰਸਸਜ਼ ਅਨੁਸਾਰ ਸਭਿਆਚੀਰਕਰਣ ਸਭਿਆਚਾਰਕ ਇਕਾਈਆ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਦੀ ਪ੍ਰਕਿਰਿਆਂ ਹੈ। ਅਸਲ ਵਿੱਚ ਸਭਿਆਚਾਰੀ ਕਰਣ ਓੁਨਾਂ ਪ੍ਰਰੰਪਚਾ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹੈ ਜਿਨਾਂ ਅਨੁਸਾਰ ਵੱਖ ਵੱਖ ਸਭਿਆਚਾਰੀਕਰਣ ਦੇ ਵਿਅਕਤੀ ਇੱਕ ਦੂਜੇ ਦੇ ਸੰਪਰਕ ਵਿੱਚ ਆਓੁਦੇ ਹਨ। ਅਤੇ ਨਤੀਜੇ ਵੱਜੋ ਇੱਕ ਜਾਂ ਦੋਹਾ ਸਭਿਆਚਾਰਾ ਦੀਆਂ ਰੁਪ ਵਿਧੀਆਂ patterns ਵਿੱਚ ਤਬਦੀਲੀਆਂ ਵਾਪਰਦੀਆਂ ਹਨ। ਸਭਿਆਚਾਰੀਕਰਣ ਦੀ ਓੁਤਪਤੀ ਵਿਕਾਸ ਨਾਲ ਹੰਦੀ ਹੈ ਕਿਓੁਕਿ ਮੱਨੁਖ ਨੇ ਹੌਲੀ ਹੌਲੀ ਆਪਣੀ ਸੂਝ ਮੁਤਾਬਿਕ ਆਪਣੇ ਆਪ ਨੂੰ ਜੰਗਲੀ ਜੀਵਨ ਤੋ ਨਿਖੇੜ ਕੇ ਪਿੰਡਾ ਤੇ ਸ਼ਹਿਰਾ ਵਲ ਵਧਾਣਾ ਸ਼ੁਰੂ ਕਰ ਦਿੱਤਾ ਇਸੇ ਅਮਲਾ ਵਿੱਚ ਸਭਿਆਚਾਰ ਦਾ ਜਨਮ ਹੋਈਆ ਹੈ ਭਿੰਨ ਭਿੰਨ ਸਭਿਆਚਾਰਾ ਦੇ ਸੁਮੇਲ ਤੋ ਸਹਿਜੇ ਨਵੇਂ ਸਭਿਆਚਾਰ ਓੁਤਪੰਨ ਹੁੰਦੇ ਹਨ ਅਤੇ ਪੂਰਾਣੇ ਸਭਿਆਚਾਰਾ ਦੇ ਵਿੱਚ ਸਮੇਂ, ਲੋੜ, ਅਵਸਥਾ ਅਤੇ ਅਨੇਕਾ ਕਾਰਣ ਕਰਕੇ ਹੋਲੀ ਹੋਲੀ ਪਰਿਵਰਤਨ ਆਓੁਦਾ ਹੈ। ਕਰੋਬਰ ਅਨੁਸਾਰ “ ਸਭਿਆਚਾਰੀਕਰਣ” ਦਾ ਅਮਲ ਇਸ ਤਰ੍ਹਾਂ ਕਿ ਵੱਖ ਵੱਖ ਸਭਿਆਚਾਰਾ ਦੇ ਲੋਕ ਸਮੁਹ ਇੱਕ ਦੁਜੇ ਦੇ ਸੰਪਰਕ ਵਿੱਚ ਆਓੁਦੇ ਹਨ। ਤਾਂ ਓੁਨ੍ਹਾਂ ਦੇ ਵਾਸਤਵਿਕ ਮੁਲਾਂ ਅਤੇ ਰੂਪ ਵਿੱਚ ਵਿਧੀਆਂ ਵਿੱਚ ਪਰਿਵਤਨ ਆ ਜਾਂਦਾ ਹੈ। ਸਭਿਆਚਾਰੀਕਰਣ ਦਾ ਅਧਾਰ ਕੁਝ ਨਵਾਂ ਗ੍ਰਹਿਣ ਕਰਨਾ ਹੰਦਾ ਹੈ। ਸਭਿਆਚਾਰੀ ਗ੍ਰਹਿਣ ਕੀਤੀ ਹੌਈ ਨਵ ਪੱਧਤੀ ਵਿੱਚ ਸੁਧਾਰ ਹੋ ਜਾਂਦਾ ਹੈ। ਨਵ ਪੱਧਤੀਆਂ ਦੇ ਸੰਚਾਰ ਰਾਹੀ ਇੱਕ ਸਭਿਆਚਾਰ ਦੇ ਤੱਤ ਦੁਸਰੇ ਸਭਿਆਚਾਰ ਵਿੱਚ ਦਾਖਲ ਹੋ ਜਾਂਦੇ ਹਨ। ਸਿੱਟੇ ਵੱਜੋ ਸਭਿਆਚਾਰੀਕਰਣ ਦੀ ਪ੍ਰਕਿਰੀਆ ਹੋਂਦ ਵਿੱਚ ਆ ਜਾਦੀ ਹੈ। ਸਭਿਆਚਾਰੀਕਰਣ ਦੇ ਸਿੱਟੇ ਇਹ ਹੁੰਦੇ ਹਨ (ਓ) ਸਵੀਕਾਰਤਾ (ਅ) ਅਨੂਕਲਤਾ (ੲ) ਪ੍ਰਤੀਕਰਮ ਜ਼ਦੋ ਦੋ ਸਭਿਆਚਾਰ ਜਾ ਦੋ ਤੋ ਵੱਧ ਸਭਿਆਚਾਰ ਇੱਕ ਦੁਜੇ ਦੇ ਸੰਪਰਕ ਵਿੱਚ ਆਓੁਦੇ ਹਨ। ਹਰੇਕ ਸਭਿਆਰ ਹਿਕ ਦੁਜੇ ਤੋ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋ ਕੇ ਆਪਣੀ ਹੋਂਦ ਬਣਾਈ ਰੱਖਦਾ ਹੈ।[3]

ਇਤਿਹਾਸ[ਸੋਧੋ]

ਪੰਜਾਬੀ ਸਮਾਜ ਲੰਬੇ ਸਮੇਂ ਤਕ ਅਨੇਕਾ ਹਮਲਾਵਰ ਦੋਸਾਂ ਦੇ ਸੰਪਰਕ ਵਿੱਚ ਰਿਹਾ ਹੈ। ਇਸੇ ਕਾਰਨ ਪੰਜਾਬੀ ਸਭਿਆਚਾਰ ਵਿੱਚ ਮੂਲ ਜਾਤੀ ਕੋਲ ਅਤੇ ਦਗਣੜ ਲੋਕ ਜਾਦੇ ਹਨ। ਇਨ੍ਹਾਂ ਲੋਕਾ ਓੁਤੇ ਆਰੀਆਂ ਜਾਤੀ ਨੇ ਹਮਲਾਂ ਕਰਕੇ ਸਭਿਆਚਾਰ ਸੰਪਰਕ ਦੀ ਪਹਿਲ ਕੀਤੀ ਸੀ ਆਰੀਆਂ ਲੋਕਾ ਨੇ ਭਾਵੇਂ ਇਥੋ ਦੀ ਪ੍ਰਾਚੀਨ ਸਭਿਆਚਾਰ ਦੀਆਂ ਅਨੇਕਾਂ ਰੁਡੀਆਂ ਆਰੀਆਂ ਲੋਕਾ ਦੇ ਸਭਿਆਚਾਰੀ ਵਿੱਚ ਰਚ ਮਿਚ ਗਈਆਂ ਆਰੀਆਂ ਜਾਤੀ ਨੇ ਬਹੁਤ ਸਕਤੀਸਾਲੀ ਸਭਿਆਚਾਰ ਦੀ ਸਿਰਜਨਾ ਕੀਤੀ ਹੈ। ਹਿੰਦੂ ਸੱਤ ਬਾਰੇ ਤਾਂ ਇਹ ਗੱਲ ਮਸ਼ਹੂਰ ਹੈ। ਕਿ ਇਸ ਨੇ ਅਨੇਕਾਂ ਵਿਰੋਧੀ ਸੱਤਾ ਨੂੰ ਕਲਾਵੇ ਵਿੱਚ ਲੈ ਕੇ ਹੀ ਘੱਟ ਕੇ ਮਾਰ ਦਿੱਤਾ ਹੈ। ਪੰਜਾਬ ਦੀ ਧਰਤੀ ਓੁੱਤੇ ਈਗਨੀ, ਪਾਰਥੀਅਨ, ਸਿਥੀਅਨ, ਕੁਸ਼ਾਨ, ਹੁਣ ਤੁਰਕ ਮੰਗੋਲ, ਤੇ ਅਫਗਾਨਾਂ ਆਦਿ ਕਬੀਲਿਆਂ ਨੇ ਅਨੇਕਾਂ ਹਮਲੇ ਕੀਤੇ ਓੁਨਾਂ ਵਿੱਚੋਂ ਬਹੁਤੇ ਇਥੇ ਹੀ ਰਹਿਣ ਲੱਗ ਪਏ ਜੰਤੁ ਹੋਣ ਦੇ ਬਾਵਜੂਦ ਇਥੋ ਦੇ ਸਥਾਨਕ ਸਭਿਆਚਾਰ ਦਾ ਅੰਗ ਬਣ ਕੇ ਰਹਿ ਗਏ ਆਰੀਆ ਜਾਤੀ ਤੋ ਮਗਰੋ ਦੂਜਾ ਵੱਡਾ ਸੰਪਰਕ ਮੁਸਲਮਾਨੀ ਸਭਿਆਚਾਰ ਨਾਲ ਹੋਂਦ ਵਿੱਚ ਆਓੂਦਾ ਹੈ। ਇਸਲਾਮ ਤੋ ਬਿਨਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਵਿਅਕਤੀ ਮੁਸਲਮਾਨ ਲਈ ਕਾਫਰ ਹੰਦਾ ਹੈ। ਸੂਫੀ ਸੱਤ ਨੇ ਪੰਜਾਬ ਦੇ ਜਨ ਜੀਵਨ ਨੂੰ ਪ੍ਰਭਾਵਿਤ ਨਹੀਂ ਕੀਤਾ ਸਗੋਂ ਬਾਬਾ ਫਰੀਦ, ਸਾਈ ਬੁਲ੍ਹੇ ਸਾਹ ਅਤੇ ਸਾਹ ਹੁਸੈਨ ਵਰਗੇ ਪ੍ਰਸਿੱਧ ਸੂਫੀ ਸੰਤਾ ਨੇ ਖੁਦ ਵੀ ਪੰਜਾਬੀ ਜਨ ਜੀਵਨ ਦੇ ਪ੍ਰਭਾਵ ਨੂੰ ਕਾਬੂਲਿਆ ਹੈ। ਮੁਸਲਮਾਨਾਂ ਤੋ ਮਗਰੋ ਕੁਝ ਪੱਛਮੀ ਦੇਸ਼ਾ ਦੇ ਸਭਿਆਚਾਰ ਨਾਲ ਪੰਜਾਬੀ ਸਭਿਆਚਾਰ ਦਾ ਲੰਬੇ ਅਰਸੇ ਤੱਕ ਸੰਪਰਕ ਰਹਿੰਦਾ ਹੈ। ਪੱਛਮੀ ਸਭਿਆਚਾਰ ਦੇ ਪ੍ਰਭਾਵ ਨੇ ਪੰਜਾਬ ਦੇ ਸਥਾਨਕ ਸਭਿਆਚਾਰ ਦੀ ਪੂਰੀ ਤਰਾ ਕਾਇਆ ਕਲਪ ਕੀਤੀ।[4] ਪੰਜਾਬੀ ਸਭਿਆਚਾਰ ਅੰਗਰੇਜੀ ਕਾਲ ਵਿਕਚ ਵੀ ਸਭਿਆਚਾਰੀਕਰਣ ਦੇ ਵਿਆਪਕ ਅਮਲ ਵਿਚੋਜ਼ ਲੰਘਿਆ ਹੈ।ਇਹ ਗੱਲ ਮਹੱਤਪੂਰਣ ਹੇ ਕਿ ਪੰਜਾਬੀ ਸਭਿਆਚਾਰ ਉਤੇ ਅੰਗਰੇਜੀ ਸਭਿਆਚਾਰ ਦੇ ਪ੍ਰਭਾਵ ਨੂੰ ਜਾਣਨ ਤੋਜ਼ ਪਹਿਲਾ ਸਾਨੂੰ ਆਪਣੀ ਸਭਿਆਚਾਰ ਦੇ ਪਿੱਠ੍ਭੂਮੀ ਉੱਤੇ ਦ੍ਰਿਸ਼ਟੀ ਸੁੱਟਦਣ ਦੀ ਜਰੂਰਤ ਹੋਵੇਗੀ ਇਸ ਉਪਰੰਤ ਪੰਜਾਬ ਵਿੱਚ ਅੰਗਰੇਜੀ ਕਾਲ ਦੇ ਸਮੁੱਚੇ ਰਾਜਨੀਤਕ ਇਤਿਹਾਸ ਦੀ ਰੂਪ ਰੇਖਾ ਨੂੰ ਉਘਾੜਨਾ ਪਵੇਗਾ ਸਮੇਂ ਦਾ ਇਤਿਹਾਸ ਹੀ ਸਭਿਆਚਾਰਕ ਤਬਦੀਲੀਆ ਦਾ ਅਧਾਰ ਹੁੰਦਾ ਹੈ। ਖਾਸ ਕਰਕੇ ਜਦ ਕੋਮਾ ਦੇ ਸੰਪਰਕਾ ਤੋ ੳਪਜੇ ਪਰਿਵਰਤਨ ਦੀ ਗੱਲ ਕਰਨੀ ਹੋਵੇ ਇਤਿਹਾਸਕ ਅਧਾਰ ਬਾਰੇ ਗਿਆਨ ਹੋਣਾ ਹੋਰ ਵੀ ਆਵਸੱਕ ਹੋ ਜਾਂਦਾ ਹੈ। ਅੰਗਰੇਜ਼ ਆਗਮਨ੍ 1498 ਵਿੱਚ ਵਾਸਕੋਡੀਗਾਮਾ ਦੁਆਰਾ ਨਵੇਂ ਸਮੁੰਦਰੀ ਰਾਹ ਦੀ ਖੋਜ, ਭਾਰਤ ਅਤੇ ਪੱਛਮੀ ਲੋਕਾ ਦੇ ਆਪਸੀ ਸਭਿਆਚਾਰਕ ਸੰਪਰਕ ਨਾਲ ਆਧੁਨਿਕੀਕਰਣ ਦਾ ਕਾਰਨ ਬਣੀ ਵਪਾਰਕ ਨਾਲ ਤੇ ਫਰਾਜ਼ਸੀਸੀ। ਡੱਚ ਤੇ ਅੰਗਰੇਜ਼ ਭਾਰਤ ਵਿੱਚ ਪਸਰਨੇ ਸ਼ੁਰੂ ਹੋ ਗਏ[5]। ਸਭਿਆਚਾਰਕ ਪਰਿਵਰਤਨ ਦਾ ਅੰਸ ਪਸਾਰ ਜਿੰਨਾ ਹੀ,ਸਗੋਜ਼ ਕਈਆ ਸੂਰਤਾ ਵਿੱਚ ਇਸ ਤੋ ਵੀ ਵੱਧ ਮਹੱਤਵਪੂਰਨ ਕਾਰਨ ਉਹ ਅਮਲ ਹੈ ਜਿਸ ਨੂੰ ਸਭਿਆਚਾਰ ਕਿਹੀ ਜਾਂਦਾ ਹੈ। ਜੇ ਪਿੰਡਾ ਦੂਜੇ ਸਭਿਆਚਾਰਾ ਦੇ ਅੰਸ ਅਪਣਾਉਣ ਦਾ ਨਾ ਹੈ ਤਾ ਸਭਿਆਚਾਰੀਕਰਨ ਦੂਜੇ ਸਭਿਆਚਾਰ ਨਾਲ ਸਿੱਧਾ,ਵਿਸ਼ਾਲ ਪੇੈਮਾਨੇ ਉਤੇ ਅਤੇ ਕਾਫੀ ਅਰਸੇ ਤੱਕ ਸੰਪਰਕ ਵਿੱਚ ਆਉਣ ਨੂੰ ਅਤੇ ਇਸ ਤੋਜ਼ ਨਿਕਲਦੇ ਸਿੱਟਿਆ ਨੂੰ ਕਹਿੰਦੇ ਹਨ। ਸਭਿਆਚਾਰੀਕਰਨ ਦੀ ਪ੍ਰੀਭਾਸ਼ਾ ਹੀ ਇਹ ਦਿੱਤੀ ਜਾਦੀ ਹੈ ਕਿ ਦੋ ਵੱਖ ਵੱਖ ਸਭਿਆਰਾਂ ਵਾਲੇ ਜਨ ਸਮਹ ਦੇ ਸਿੱਧੇ ਵੱਡੇ ਪੈਮਾਨੇ ਓੁਤੇ ਅਤੇ ਕਾਫੀ ਅਰਸੇ ਤਕ ਸੰਪਰਕ ਨੂੰ ਅਤੇ ਇਸ ਸੰਪਰਕ ਤੋ ਨਿਕਲਦੇ ਸਿੱਟਿਆਂ ਨੂੰ ਸਭਿਆਚਾਰੀਕਰਨ ਕਹਿੰਦੇ ਹਨ’’ ਇਹ ਬਨਿਆਦੀ ਅਮਰੀਕੀ ਸੰਕਲਪ ਹਾਂ ਅਤੇ ਇਸ ਦੀ ਮੁੱਢਲੀ ਪਰਿਭਾਸ਼ਾ ਭਿੰਨ ਅਮਰੀਕੀ ਸਮਾਜ ਵਿਗਿਆਨੀਆਂ ਰੈਡਫੀਲਡ, ਡਿੰਟਨ ਅਤੇ ਹਿਰਸਕੋ ਵਿਤਸ ਨੇ ਦਿੱਤੀ ਸੀ ਭਾਵੇਂ ਜਲਦੀ ਹੀ ਮਗਰੋ ਇਹ ਵੱਖੋ ਵੱਖਰੇ ਤੌਰ ਉੱਤੇ ਆਪਣੀ ਪਰਿਭਾਸਾ ਵਿੱਚ ਸੋਧਾ ਕਰਨ ਲੱਗ ਪਏ ਸਨ। ਬਰਤਾਨਵੀ ਮਾਨਵ ਵਿਗਿਆਨੀ ਅਜੇ ਵੀ

ਸਭਿਆਚਾਰੀਕਰਣ ਜਾਂ ਸਭਿਆਚਾਰਕ ਸੰਪਰਕ[ਸੋਧੋ]

ਸਭਿਆਚਾਰੀਕਰਨ’ਸ਼ਬਦ ਦੀ ਥਾ ‘ਸਭਿਆਚਾਰਕ ਸੰਪਰਕ ਵਰਤਣ ਨੂੰ ਤਰਜੀਹ ਦੇਂਦੇ ਹਨ।[6] ਵਿਸ਼ੇਸ਼ ਸਭਿਆਚਾਰ ਦੇ ਹੋਰ ਭਾਈਚਾਰਿਆ ਨਾਲ ਮੇਲ੍ਸੰਪਰਕ ਕਰਕੇ ਹੋਰ ਸਭਿਆਚਾਰ ਤੱਤਾ ਵਿੱਚ ਵੀ ਪਰਿਵਰਤਨ ਵਾਪਰਦੇ ਹਨ। ਸਭਿਆਚਾਰ ਪਰਿਵਰਤਨ ਦੇ ਇਸ ਸਰੂਪ ਦੀ ਵਿਲੱਖਣਤਾ ਇਹ ਹੈ ਕਿ ਸਿੱਧੇ ਸੰਪਰਕ ਵਿੱਚ ਆਉਦੇ ਹਨ ਤਾ ਜਿਹੜਾ ਅਨੁਕੂਲਣ ਪ੍ਰਤਿਕਰਮ ਜW ਟਕਰਾਆ ਉਤਪੰਨ ਹੁੰਦਾ ਹੈ। ਉਸ ਪ੍ਰਕਿਰੀਆ ਨੂੰ ਸਭਿਆਚਾਰੀਕਰਣ ਦਾ ਨਾਮ ਦਿੱਤਾ ਜਾਂਦਾ ਹੈ।ਹਵਾਲੇ ਵਿੱਚ ਗਲਤੀ:Closing </ref> missing for <ref> tag

ਸੰਚਾਰ ਤੱਤ:-

ਹਰ ਸਭਿਆਚਾਰ ਦੇ ਸਮੱਚੇ ਸਰੂਪ ਦੇ ਪ੍ਗਟਾ ਹਿੱਤ ਵਿਭਿੰਨ ਸੰਚਾਰ ਮਾਧਿਅਮ ਲੰਮੇ ਇਤਿਹਾਸਕ ਅਮਲ ਵਿੱਚ ਸਿਰਜੇ ਗਏ ਹਨ। ਸੰਚਾਰ ਤੱਤਾਂ ਵਿੱਚ ਭਾਵੇਂ ਪ੍ਮੁੱਖ ਭਾਸ਼ਾ ਹੈ ਪਰ ਇਸਦੇ ਬਿਨਾਂ ਗੈਰ - ਭਾਸ਼ਾਈ ਸੰਚਾਰ ਮਾਧਿਅਮਾਂ ਵਜੋਂ ਵੀ ਬਹੁਤ ਮਹੱਤਵ ਹੈ। ਇਸ ਵਿੱਚ ਲੋਕਧਾਰਾ ਦੀਆਂ ਵੰਨਗੀਆਂ-ਵਿਸ਼ੇਸ ਤੌਰ ਤੇ ਜਿਕਰਯੋਗ ਹਨ। ਲੋਕ-ਕਲਾਵਾਂ, ਰੀਤੀ- ਰਿਵਾਜ, ਵਿਸ਼ਵਾਸ,ਪਹਿਰਾਵਾ,ਸ਼ਿਗਾਰ ਤੇ ਕਈ ਸਭਿਆਚਾਰਕ ਧਾਰਮਿਕ ਚਿੰਨ੍ ਇਸ ਸੰਚਾਰ ਦੇ ਅਹਿਮ ਪੱਖ ਹਨ।

ਸਭਿਆਚਾਰ ਪਰਿਵਰਤਨ ਵਿੱਚ ਬਾਹਰੀ ਪ੍ਭਾਵਾਂ ਦੇ ਕਾਰਣਾਂ ਕਰਕੇ ਵਾਪਰੇ ਪਰਿਵਰਤਨਾਂ ਨੂੰ ਅੱਗੋਂ ਵਿਭਿੰਨ ਦਿਸ਼ਾਵਾਂ ਵਿੱਚ ਵੰਡਿਆ ਜਾ ਸਕਦਾ ਹੈ।

(1)ਸਭਿਆਚਾਰ ਖਿਲਾਰ:-

ਸਭਿਆਚਾਰ ਖਿਲਾਰ ਸਭਿਆਚਾਰਕ ਪਰਿਵਰਤਨ ਦੀ ਪ੍ਕਿਰਿਆ ਹੈ। ਹਰ ਸਭਿਆਚਾਰ ਵਿੱਚ ਅਜਿਹੇ ਅੰਸ਼ ਬੜੇ ਘੱਟ ਹੁੰਦੇ ਹਨ, ਜਿਹੜੇ ਨਿਰੋਲ ਉਸ ਸਭਿਆਚਾਰ ਦੇ ਆਪਣੇ ਹੋਣ ਸਗੋਂ ਹਰੇਕ ਸਭਿਆਚਾਰ ਦੇ ਬਹੁਤੇ ਅੰਸ਼ ਦੂਜੇ ਸਭਿਆਚਾਰਾਂ ਤੋਂ ਲੈ ਕੇ ਆਪਣੇ ਸਭਿਆਚਾਰ ਸਿਸਟਮ ਵਿੱਚ ਸ਼ਾਮਿਲ ਕੀਤੇ ਹੁੰਦੇ ਹਨ। ਇਸ ਪ੍ਕਿਰਿਆ ਵਿੱਚ ਜਦੋਂ ਇੱਕ ਸਭਿਆਚਾਰਕ ਇਕਾਈ ਕਿਸੇ ਦੂਸਰੇ ਸਭਿਆਚਾਰਾਂ ਤੋਂ ਵਿਭਿੰਨ ਜੁਗਤਾਂ, ਵਿਸ਼ਵਾਸ, ਰੀਤੀ-ਰਿਵਾਜ ਆਦਿ ਗ੍ਹਹਿਣ ਕਰਦੀ ਹੈ ਤਾਂ ਉਦੋਂ ਸਭਿਆਚਾਰ ਖਿਲਾਰ ਪੈਦਾ ਹੁੰਦਾ ਹੈ।

ਸਭਿਆਚਾਰੀਕਰਣ:-

ਸਭਿਆਚਾਰੀਕਰਣ, ਉਸ ਪ੍ਕਿਰਿਆ ਨੂੰ ਕਿਹਾ ਜਾਂਦਾ ਹੈ ਜਦੋਂ ਇੱਕ ਸਭਿਆਚਾਰ ਦੂਜੇ ਸਭਿਆਚਾਰ ਦੇ ਸੰਪਰਕ ਵਿੱਚ ਆਉਦਾ ਹੈ ਅਤੇ ਵੱਖੋ-ਵੱਖਰੇ ਪ੍ਤੀਕਰਮ ਜਾਂ ਟਕਰਾਅ ਉਤਪੰਨ ਹੁੰਦੇ ਹਨ। ਸਭਿਆਚਾਰੀਕਰਣ ਵਿੱਚ ਅਤਿਅੰਤ ਵੰਨ-ਸੁਵੰਨੇ ਵਰਤਾਰੇ ਸ਼ਾਮਲ ਹਨ ਜਿਹੜੇ ਬਾਹਰੀ ਪ੍ਭਾਵਾਂ ਕਰਕੇ ਆਈ ਤਬਦੀਲੀ ਦੇ ਸੂਚਕ ਹੁੰਦੇ ਹਨ। ਸਭਿਆਚਾਰੀਕਰਣ ਨੂੰ ਅਮਰੀਕੀ ਮਾਨਵ ਵਿਗਿਆਨੀਆਂ ਦੁਆਰਾ ਸਭ ਤੋਂ ਪਹਿਲਾਂ ਪਰਿਭਾਸ਼ਤ ਕੀਤਾ ਗਿਆ ਹੈ।

ਸਭਿਆਚਾਰਕ ਪਛੜੇਵਾਂ:-

ਸਭਿਆਚਾਰ ਪਰਿਵਰਤਨ ਨੂੰ ਨਿਰਧਾਰਤ ਕਰਨ ਵਿੱਚ ਸਭਿਆਚਾਰਕ ਪਛੜੇਵਾਂ ਵੱਖਰਾ ਰੋਲ ਅਦਾ ਕਰਦਾ ਹੈ। ਸਭਿਆਚਾਰ ਦੇ ਵੱਖੋ-ਵੱਖਰੇ ਅੰਗ ਜਦੋਂ ਵੱਖੋ-ਵੱਖਰੀ ਗਤੀ ਨਾਲ ਬਦਲਦੇ ਹਨ ਅਤੇ ਉੱਨਾ੍ ਅੰਗਾਂ ਵਿੱਚ ਜੋ ਅੰਸਤੁਲਨ ਵਾਲੀ ਸਥਿਤੀ ਪੈਦਾ ਹੁੰਦੀ ਹੈ ਉਸ ਨੂੰ ਸਭਿਆਚਾਰਕ ਪਛੜੇਵੇਂ ਦੀ ਪ੍ਕਿਰਿਆ ਸ਼ੁਰੂ ਹੋ ਜਾਂਦੀ ਹੈ।

[7]

ਸੰਚਾਰਤ ਤੱਤ:-

(1) ਲੋਕਧਾਰਾ

(2) ਭਾਸ਼ਾ

(3)ਸਾਹਿਤ

ਚੌਗਿਰਦੇ ਅਤੇ ਰਹਿਣ-ਸਹਿਣ ਵਿੱਚ ਪਰਿਵਰਤਨ:-

ਜੇਕਰ ਕਿਸੇ ਸਮਾਜ ਦੇ ਚੌਗਿਰਦੇ ਅਤੇ ਰਹਿਣ-ਸਹਿਣ ਵਿੱਚ ਕੋਈ ਪਰਿਵਰਤਨ ਆ ਜਾਵੇ ਤਾਂ ਇਸਦਾ ਬਰਾਬਰ ਪ੍ਤੀਕਰਮ ਸਭਿਆਚਾਰ ਵਿੱਚ ਵੀ ਹੁੰਦਾ ਹੈ। ਇਸ ਪ੍ਕਾਰ ਦੇ ਪਰਿਵਰਤਨਾਂ ਦੀਆਂ ਵੀ ਦੋ ਵੰਨਗੀਆਂ ਹੋ ਸਕਦੀਆਂ ਹਨ:-(1) ਕੁਦਰਤੀ ਚੌਗਿਰਦੇ ਵਿੱਚ ਪਰਿਵਰਤਨ। (2) ਸਮਾਜ ਦੀ ਹਿਜਰਤ।

ਦੋ ਸਮਾਜਾਂ ਵਿੱਚ ਸੰਪਰਕ:-

ਜਦੋਂ ਦੋ ਵੱਖਰੇ-ਵੱਖਰੇ ਸਭਿਆਚਾਰਾਂ ਦੇ ਧਾਰਨੀ ਸਮਾਜ ਨਿਰੰਤਰ ਸੰਪਰਕ ਵਿੱਚ ਰਹਿਣ ਤਾਂ ਇਹ ਵੀ ਸਭਿਆਚਾਰਕ ਪਰਿਵਰਤਨ ਦਾ ਕਾਰਨ ਬਣਦਾ ਹੈ। ਇਹ ਪਰਿਵਰਤਨ ਕਈ ਤਰਾ੍ਂ ਦੇ ਹੁੰਦੇਂ ਹਨ:-

(ੳ) ਸਭਿਆਚਾਰ ਪ੍ਭਾਵ:-

(ਅ) ਸਭਿਆਚਾਰਕ ਉਧਾਰ:-

(ੲ) ਸਭਿਆਚਾਰਕ ਰਸਣ:-

(ਸ) ਸਭਿਆਚਾਰਕ ਸਥਿਰਤਾ:-

[8]

       
     
  1. Sam, David L.; Berry, John W. (1 July 2010). "Acculturation When Individuals and Groups of Different Cultural Backgrounds Meet". Perspectives on Psychological Science. 5 (4): 472. doi:10.1177/1745691610373075.
  2. ਜੀਤ ਸਿੰਘ ਜੋਸ਼ੀ. ਸਭਿਆਚਾਰ ਸਿਂਧਾਤ ਤੇ ਵਿਹਾਰ. p. 40.
  3. ਪ੍ਰੋ ਸ਼ੈਰੀ ਸਿੰਘ ਪੰਜਾਬੀ ਸਭਿਆਚਾਰ ਵਿਭਿੰਨ ਪਰਿਧੇਥ ਪੰਨਾ 97,98
  4. ਜੀਤ ਸਿੰਘ ਜੋਸ਼ੀ੍ ਪੰਜਾਬੀ ਸਭਿਆਚਾਰ ਬਾਰੇ, ਪੰਨਾ 177,178
  5. ਜਸਬੀਰ ਜੱਸ, ਪੰਜਾਬੀ ਸਭਿਆਚਾਰ ਉਤੇ ਬਦੇਸੀ ਪ੍ਰਭਾਵ 37,39 ਪੰਨਾ
  6. ਪ੍ਰੋ ਗੁਰਬਖਸ਼ ਸਿੰਘ ਫ਼ਰੈਕ੍ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਪੰਨਾ 61
  7. ਸਿੰਘ, ਡਾ ਦਵਿੰਦਰ (2012). ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ. ਅਮਿ੍ਤਸਰ: ਵਾਰਿਸ਼ ਸ਼ਾਹ ਫ਼ਾਉਡੇਸ਼ਨ. p. 28. ISBN 978-81-7856-349-7. 1
  8. ਖਹਿਰਾ, ਭੁਪਿੰਦਰ ਸਿੰਘ (1986). ਲੋਕਧਾਰਾ ਭਾਸ਼ਾ ਤੇ ਸਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ. p. 170. ISBN 1530.3;1. 1 {{cite book}}: Check |isbn= value: invalid character (help)