ਸਾਮਵੇਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ-ਪਛਾਣ[ਸੋਧੋ]

ਸਾਮਵੇਦ ਚਾਰ ਵੇਦਾਂ ਵਿਚੋਂ ਇੱਕ ਹੈ ਇਸਨੂੰ ਉਪਾਸਨਾ ਕਾਂਡ ਵੀ ਕਿਹਾ ਜਾਂਦਾ ਹੈ। ਇਸਦਾ ਸਬੰਧ ਗਾਇਨ ਨਾਲ ਹੈ। ਇਸ ਵਿੱਚ ਸ਼ਾਮਿਲ ਸਾਰੇ ਮੰਤਰ ਹੀ ਗਾਇਨ ਨਾਲ ਸਬੰਧਿਤ ਹਨ। ਕਿਸੇ ਮੰਤਰ ਦਾ ਕਿਸ ਸੁਰ ਅਨੁਸਾਰ ਕਿਵੇਂ ਉਚਾਰਨ ਕਰਨਾ ਹੈ ਇਹ ਸਾਮਵੇਦ ਤੋਂ ਹੀ ਪਤਾ ਚਲਦਾ ਹੈ। ਸਾਮਵੇਦ ਮੰਤਰਾਂ ਦਾ ਕਾਰਜ ਦੇਵਤਿਆਂ ਨੂੰ ਪ੍ਰਸੰਨ ਕਰਨਾ ਹੈ।

ਮਾਨਕ ਹਿੰਦੀ ਸ਼ਬਦਕੋਸ਼ ਅਨੁਸਾਰ ਸਾਮ ਦੀ ਉਤਪਤੀ ਸੰਸਕ੍ਰਿਤ ਦੇ 'ਸਾਮਨ੍' ਸ਼ਬਦ ਤੋਂ ਹੋਈ ਹੈ ਜਿਸਦਾ ਅਰਥ ਹੈ ਗਾਏ ਜਾਣ ਵਾਲੇ ਵੇਦ ਮੰਤਰ। 

ਸਾਮ ਦਾ ਇੱਕ ਅਰਥ 'ਸ਼ਾਂਤੀ ਪ੍ਰਦਾਨ ਕਰਨ ਵਾਲਾ ਗਾਇਨ' ਵੀ ਕੀਤਾ ਜਾਂਦਾ ਹੈ।

ਬਣਤਰ[ਸੋਧੋ]

ਸਾਮਵੇਦ ਨੂੰ ਮੁਖ ਤੌਰ ਤੇ ਦੋ ਭਾਗਾਂ ਪੂਰਵ ਅਰਚਿਕ ਅਤੇ ਉਤਰ ਅਰਚਿਕ ਵਿੱਚ ਵੰਡਿਆ ਗਿਆ ਹੈ। ਕੁਝ ਵਿਦਵਾਨ ਇਹਨਾਂ ਤੋਂ ਬਿਨਾਂ ਵੀ ਇੱਕ ਹੋਰ ਹਿੱਸਾ 'ਮਾਧਯਮਿਕ ਅਰਚਿਕ' ਮੰਨਦੇ ਹਨ। ਇਸ ਵਿੱਚ ਦਸ ਸਲੋਕ ਦਰਜ ਕੀਤੇ ਮੰਨੇ ਜਾਂਦੇ ਹਨ। ਪਰ ਜਿਆਦਾ ਵਿਦਵਾਨ ਇਸ ਹਿੱਸੇ ਨੂੰ ਉਤਰ ਅਰਚਿਕ ਹਿੱਸੇ ਵਿੱਚ ਸ਼ਾਮਿਲ ਕਰਕੇ ਵੇਖਦੇ ਹਨ।

ਪੂਰਵ ਅਰਚਿਕ[ਸੋਧੋ]

ਇਸ ਵਿੱਚ ਛੇ ਅਧਿਆਇ ਹਨ। ਹਰੇਕ ਨੂੰ ਦੋ-ਦੋ ਖੰਡਾਂ ਵਿੱਚ ਵੰਡਿਆ ਗਿਆ ਹੈ। ਹਰ ਖੰਡ ਵਿੱਚ 'ਦਸਤੀ' ਸਿਰਲੇਖ ਹੇਠ ਰਿਚਾਵਾਂ ਦਿੱਤੀਆਂ ਹੋਈਆਂ ਹਨ। ਦਸਤੀ ਦਾ ਅਰਥ ਦਸ ਹੈ। ਪਹਿਲਾ ਕਾਂਡ ਅਗਨੀ ਨਾਲ ਸਬੰਧਿਤ ਹੋਣ ਕਾਰਨ ਇਸਨੂੰ 'ਅਗਨੇਯ ਕਾਂਡ' ਵੀ ਕਿਹਾ ਜਾਂਦਾ ਹੈ। ਇਸੇ ਤਰਾਂ ਦੂਜੇ, ਤੀਜੇ ਅਤੇ ਚੌਥੇ ਅਧਿਆਇਆਂ ਨੂੰ 'ਇੰਦਰ ਕਾਂਡ' ਪੰਜਵੇਂ ਨੂੰ 'ਪਵਮਾਨ ਕਾਂਡ' ਅਤੇ ਛੇਵੇਂ ਨੂੰ 'ਆਰਣਯਕ ਕਾਂਡ' ਕਿਹਾ ਜਾਂਦਾ ਹੈ।

ਉਤਰ ਅਰਚਿਕ[ਸੋਧੋ]

ਇਸ ਨੂੰ ਨੌਂ ਅਧਿਆਇਆਂ ਵਿੱਚ ਵੰਡਿਆ ਗਿਆ ਹੈ।ਪਹਿਲੇ ਪੰਜ ਅਧਿਆਇ ਦੋ-ਦੋ ਭਾਗਾਂ ਵਿੱਚ ਵੰਡੇ ਹੋਏ ਹਨ ਅਤੇ ਆਖਰੀ ਚਾਰ ਤਿੰਨ-ਤਿੰਨ ਭਾਗਾਂ ਵਿੱਚ ਵੰਡੇ ਹੋਏ ਹਨ। ਹਰ ਇੱਕ ਅਧਿਆਇ ਵਿੱਚ ਕਈ-ਕਈ ਸੂਕਤ ਹਨ।ਸੂਕਤਾਂ ਦੀ ਕੁੱਲ ਸੰਖਿਆ 400 ਦੇ ਲਗਭਗ ਹੈ।[1]

ਹਵਾਲੇ[ਸੋਧੋ]

  1. ਭਾਰਤ ਦੇ ਪ੍ਰਮੁੱਖ ਧਰਮ, ਡਾ.ਪਰਮਵੀਰ ਸਿੰਘ, ਡਾ.ਪ੍ਰਦੁਮਨ ਸ਼ਾਹ ਸਿੰਘ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 2016,ਪੰਨੇ 13-15