ਖੋਟੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੋਟੇ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਨਿਹਾਲ ਸਿੰਘ ਵਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
142046
ਨੇੜੇ ਦਾ ਸ਼ਹਿਰਮੋਗਾ

ਖੋਟੇ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਨਿਹਾਲ ਸਿੰਘ ਵਾਲਾ-ਬਾਘਾ ਪੁਰਾਣਾ ਸੜਕ ਤੇ ਸਥਿਤ ਹੈ।

ਇਤਿਹਾਸ[ਸੋਧੋ]

ਖੋਟੇ ਪਿੰਡ ਦੇ ਇਤਿਹਾਸ ਅਨੁਸਾਰ ਪਿੰਡ ਖੋਟੇ ਅਤੇ ਤਿੰਨ ਹੋਰ ਪਿੰਡ ਜਵਾਹਰ ਸਿੰਘ ਵਾਲਾ,ਦੀਦਾਰੇ ਵਾਲਾ,ਪੱਤੋ ਦੀਦਾਰੇ ਵਾਲਾ ਪਿੰਡ ਪੱਤੋ ਜਿਸ ਨੂੰ ਕਿ ਪੱਤੋ ਹੀਰਾ ਸਿੰਘ ਵਿਚੋਂ ਨਿਕਲੇ ਹਨ।ਇਸੇ ਕਰਕੇ ਇਹਨਾਂ ਪਿੰਡਾਂ ਵਿੱਚ ਬਰਾੜ ਭਾਈਚਾਰੇ ਦੀ ਬਹੁਤਾਤ ਹੈ।

ਖੋਟੇ ਅਤੇ ਕੂਕੇ[ਸੋਧੋ]

ਪਹਿਲੀ ਜੂਨ ਸੰਨ ੧੮੬੩: ਦੇ ਕਰੀਬ ਭਾਈ ਰਾਮ ਸਿੰਘ ਜ਼ਿਲਾ ਫੀਰੋਜ਼ਪੁਰ ਦੇ ਪਿੰਡ ਖੋਟੇ ਪੁੱਜੇ। ਇਨ੍ਹਾਂ ਦੇ ਨਾਲ ਚਾਰ ਪੰਜ ਸੌ ਸਿੰਘ ਸਨ। ਇਥੇ ਦੇ ਕੁਕਿਆਂ ਦੇ ਦੀਵਾਨ ਨੇ, ਮਾਲੂਮ ਹੁੰਦਾ ਹੈ, ਸਰਕਾਰੀ ਹਲਕਿਆਂ ਵਿਚ ਕਾਫੀ ਹਿਲ-ਜੁਲ ਪੈਦਾ ਕਰ ਦਿੱਤੀ। ੪ ਜੂਨ ੧੮੬੩ ਨੂੰ ਖੋਟਿਆਂ ਦੇ ਚੌਕੀਦਾਰ ਨੇ ਥਾਣਾ ਬਾਘਪੁਰਾਣਾ ਵਿਚ ਰਿਪੋਰਟ ਦਿੱਤੀ ਕਿ ਦੋ ਤਿੰਨ ਦਿਨ ਤੋਂ ਭਾਈ ਰਾਮ ਸਿੰਘ ਓਥੇ ਆਇਆ ਹੋਇਆ ਹੈ ਤੇ ਚਾਰ ਪੰਜ ਸੌ ਸਿੰਘ ਉਸ ਪਾਸ ਇਕੱਠਾ ਹੋ ਗਿਆ ਹੈ ਅਤੇ ਉਨਾਂ ਦੇ ਚਾਲੇ ਕੁਝ ਓਪਰੇ ਜੇਹੇ ਜਾਪਦੇ ਹਨ। ਕੁਕੇ ਰਾਜ ਵਿਣੁਧ ਗੱਲਾਂ ਕਰਦੇ ਹਨ ਤੇ ਕਹਿੰਦੇ ਹਨ ਕਿ ਛੇਤੀ ਹੀ ਮੁਲਕ ਵਿਚ ਰਾਜ ਉਨਾਂ ਦਾ ਹੋ ਜਾਏਗਾ ਅਤੇ ਸਵਾ ਲੱਖ ਹਥਿਆਰ-ਬੰਦ ਆਦਮੀ ਉਨ੍ਹਾਂ ਦੀ ਸਹਾਇਤਾ ਲਈ ਹੋ ਜਾਣਗੇ ਅਤੇ ਉਹ ਜ਼ਿਮੀਦਾਰਾਂ ਕੋਲੋਂ ਕੇਵਲ ਫਸਲ ਦਾ ਪੰਜਵਾਂ ਹਿੱਸਾ ਹਾਲੇ ਵਜੋਂ ਲਿਆ ਕਰਨਗੇ। ਇਕ ਪੁਲਸੀ ਹਵਾਲਦਾਰ ਝੱਟ ਮੌਕੇ ਤੇ ਪੁਜ ਗਿਆ ਤੇ ਉਸ ਨੇ ਚੌਕੀਦਾਰ ਦੇ ਬਿਆਨਾਂ ਦੀ ਤਸਦੀਕ ਕਰ ਲਈ। ੬ ਜੂਨ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਪੋਲੀਸ ਨੇ ਪਿੰਡ ਖੋਟੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਨੰਬਰਦਾਰਾਂ ਕੋਲੋਂ ਪੁਛ ਪੜਤਾਲ ਕੀਤੀ ਤੇ ਪਤਾ ਲਾਇਆ ਕਿ ਭਾਈ ਰਾਮ ਸਿੰਘ ਸਰਕਾਰ ਵਿਰੁਧ ਗੱਲਾਂ ਕਰਦਾ ਹੈ। ਇਹ ਰੀਪੋਰਟ ਪੁੱਜਣ ਪਰ ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਜ਼ਿਲਾ ਫੀਰੋਜ਼ਪੁਰ ਵਿਚ ਕੁਕਿਆਂ ਦੇ ਦੀਵਾਨਾਂ ਦੀ ਮਨਾਹੀ ਕਰ ਦਿੱਤੀ ਹੈ ਅਤੇ ਭਾਈ ਰਾਮ ਸਿੰਘ ਤੇ ਉਸ ਦੇ ਸੰਗੀਆਂ ਨੂੰ ਮੰਜ਼ਲੇ ਮੰਜ਼ਲ ਜ਼ਿਲਾ ਲੁਧਿਆਣੇ ਵਿਚ ਉਸ ਦੇ ਪਿੰਡ ਭੇਣੀ ਪਹੁੰਚਾ ਦਿੱਤਾ।[1]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. ਕੂਕਿਆਂ ਦੀ ਵਿਥਿਆ,ਪੰਨੇ 49-50