ਗੁਰੂ ਸਾਹਿਬਾਨ ਦੀ ਬੋਲੀ ਜਾਂ ਪੁਰਾਣੀ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"'ਪੁਰਾਣੀ ਪੰਜਾਬੀ ਅਥਵਾ ਗੁਰੂ ਸਾਹਿਬਾਨ ਦੀ ਬੋਲੀ "' ਪੁਰਾਣੀ ਪੰਜਾਬੀ ਭਾਸ਼ਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋ ਹੁੰਦਾ ਹੈ ਅਤੇ ਇਸ ਦੀ ਵਰਤੋਂ ਗੁਰੂ ਅਰਜਨ ਦੇਵ ਜੀ ਤਕ ਹੁੰਦੀ ਰਹੀ। ਇਨ੍ਹਾਂ ਤੋ ਬਿਨਾਂ ਕੁੱਝ ਹੋਰ ਭਗਤਾਂ ਨੇ ਵੀ ਇਸ ਭਾਸ਼ਾ ਨੂੰ ਵਰਤਿਆ।[1] ਗੁਰੂ ਸਾਹਿਬਾ ਦੀ ਇਹ ਕਮਾਲ ਹੈ ਕਿ ਉਹਨਾਂ ਨੇ ਕਰੀਬ ਸਾਰੀ ਬਾਣੀ ਪੰਜਾਬੀ ਉਪ ਭਾਸ਼ਾਵਾਂ ਵਿੱਚ ਰਚੀ ਅਤੇ ਪੰਜਾਬੀ ਉਚਾਰਨ ਦੇ ਸਾਰਿਆਂ ਮੁੱਖ ਅਸੂਲਾਂ ਨੂੰ ਨਿਭਾਇਆ।ਉਹਨਾਂ ਦਾ ਆਚਰਣ, ਜੁਬਾਨ, ਵਰਤਾਰਾ, ਸਟੈਂਡਰਡ ਆਦਰਸ਼ਕ ਸੀ। ਗੁਰੂ ਨਾਨਕ ਸਾਹਿਬ ਦੀ ਭਾਸ਼ਾ ਪੜ੍ਹ ਕੇ ਜਾਪਦਾ ਹੈ ਕਿ ਉਹਨਾਂ ਤੋਂ ਪਹਿਲਾਂ ਵੀ ਬਹੁਤ ਸਾਰਾ ਅਜਿਹਾ ਸਾਹਿਤ ਰਚਿਆ ਜਾ ਚੁੱਕਾ ਹੋਵੇਗਾ, ਜਿਸ ਕਰਕੇ ਉਹਨਾਂ ਦੇ ਸਮੇਂ ਸਾਡੀ ਭਾਸ਼ਾ ਏਨੀ ਉਨਤ ਹੋ ਚੁੱਕੀ ਸੀ।ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਭਾਸ਼ਾ ਤੇ ਸ਼ਬਦਾਵਲੀ ਏਨੀ ਨਿਪੁੰਨ ਤੇ ਕੇਰੀ ਹੈ ਕਿ ਇਸ ਭਾਸ਼ਾ ਦੀ ਅਮੀਰੀ ਤੇ ਛੰਦ ਵੰਨਗੀ ਨੂੰ ਵੇਖ ਕੇ ਭਾਸ਼ਾ ਵਿਗਿਆਨ ਦਾ ਕੋਈ ਵੀ ਵਿਦਿਆਰਥੀ ਇਹ ਸਿੱਟਾ ਕੱਢਣੋ ਨਹੀਂ ਰਹਿ ਸਕਦਾ ਕਿ ਬਾਵਜੂਦ ਬਹੁਤੇ ਲਿਖਤੀ ਸਾਹਿਤ ਦੀ ਅਪਰਾਪਤੀ ਦੇ,ਪੰਜਾਬੀ ਕਵਿਤਾ ਦੀ ਪਰੰਪਰਾ ਜੇ ਇੱਕ ਹਜ਼ਾਰ ਸਾਲ ਨਹੀਂ ਤਾਂ ਘਟੋਂ ਘਟ ਪੰਜ ਸੌ ਢ ਸਾਲ ਪੁਰਾਣੀ ਜਰੂਰ ਹੈ।ਗੁਰੂ ਸਾਹਿਬ ਦੀ ਭਾਸ਼ਾ ਬਹੁ -ਰੰਗੀ ਹੈ।ਉਹਨਾਂ ਨੇ ਕਈ ਉਪ ਰੂਪਾਂ ਦੀ ਵਰਤੋਂ ਕੀਤੀ, ਉਹਨਾਂ ਦੀ ਭਾਸ਼ਾ, ਜੋ ਪੰਜਾਬੀ ਹੈ ਉਸ ਉਤੇ ਹਿੰਦਵੀ ਦੀ ਰੰਗਣ ਹੈ।[2] ਗੁਰੂ ਜੀ ਦੀ ਬਾਣੀ ਵਿੱਚ ਅਜਿਹੇ ਸ਼ਬਦ ਵੀ ਮਿਲਦੇ ਹਨ,ਜਿਹੜੇ ਪੰਦਰਵੀਂ ਸਦੀ ਦੀ ਹਿੰਦੀ ਨਾਲ ਰੁਲਦੇ ਹਨ,ਪਰੰਤੂ ਉਹਨਾਂ ਸ਼ਬਦਾਂ ਦੀ ਬੋਲੀ ਉਤੇ ਵੀ ਪੰਜਾਬੀਅਤ ਦਾ ਰੰਗ ਹੈ। ਗੁਰੂ ਜੀ ਪੰਜਾਬੀ ਸਨ ਅਤੇ ਉਨ੍ਹਾਂ ਦੀ ਬਾਣੀ ਨਿਸਚਿਤ ਰੂਪ ਧਾਰਨ ਕਰਨ ਤੋਂ ਬਹੁਤ ਚਿਰ ਪਹਿਲਾਂ ਪੰਜਾਬੀ ਭਾਸ਼ਾ ਦਾ ਸਾਹਿਤ ਕਾਫੀ ਉਨਤੀ ਕਰ ਚੁਕਿਆ ਸੀ।[3] ਪੰਜਾਬੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਪੰਜਾਬੀ ਭਾਸ਼ਾ ਦਾ ਆਪਣਾ ਉਚਾਰਨ ਪਰਬੰਧ ਤੇ ਵਿਆਕਰਣ ਗੁਰੂ ਸਾਹਿਬ ਤੋ ਪਹਿਲਾਂ ਹੋਂਦ ਵਿੱਚ ਆ ਚੁਕਿਆ ਸੀ। ਗੁਰੂ ਸਾਹਿਬਾਨ ਦੀ ਭਾਸ਼ਾ ਉਤੇ ਹਿੰਦਵੀ ਦੀ ਰੰਗਣ ਜਰੂਰ ਹੈ, ਇਸ ਲਈ ਇਸ ਭਾਸ਼ਾ ਦਾ ਸੰਕੇਤਕ ਸੁਭਾਅ, ਸੰਜੋਗਾਤਮਕ ਲੱਛਣ, ਦਾ,ਦੇ,ਦੀ ਨੂੰ, ਦੀ ਬਜਾਏ ਕਾ,ਕੇ,ਕਉ, ਸਿਉਂ, ਦੀ ਵਰਤੋਂ ਕੀਤੀ ਗਈ ਹੈ। ਭਾਵੇਂ ਗੁਰੂ ਸਾਹਿਬਾ ਦੀ ਭਾਸ਼ਾ ਵਿੱਚ ਹਿੰਦਵੀ, ਹੋਰ ਭਾਸ਼ਾਈ ਉਪ -ਰੂਪਾਂ ਦੀ ਰੰਗਣ ਹੈ,ਤਾਂ ਵੀ ਅਸੀਂ ਉਹਨਾਂ ਦੀ ਭਾਸ਼ਾ ਦੇ ਰੂਪਾਂ ਨੂੰ ਪੰਜਾਬੀ ਹੀ ਹੀ ਮੰਨਦੇ ਹਾਂ।

ਹਵਾਲੇ[ਸੋਧੋ]

  1. ਡਾ ਮੋਹਨ ਸਿੰਘ, ਪੁਸਤਕ ਜਪੁ ਭਾਖਾ ਤੇ ਛੰਦਾਬੰਦੀ,ਪੰਨਾ 36-37
  2. ਪੰਡਿਤ ਅਯੁੱਧਿਆ ਸਿੰਘ, ਪੁਸਤਕ ਹਿੰਦੀ ਭਾਸ਼ਾ ਕਰ ਸਾਹਿਤ ਕਾ ਵਿਕਾਸ, ਪੰਨਾ194-195
  3. ਡਾ ਮੋਹਨ ਸਿੰਘ, ਪੁਸਤਕ ਜਪੁ ਭਾਖਾ ਤੇ ਛੰਦਾ-ਬੰਦੀ,ਪੰਨਾ 178