ਗੇਸਟਾਲਟ ਮਨੋਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੇਸਟਾਲਟ ਮਨੋਵਿਗਿਆਨ ਜਾਂ ਗੇਸਟਾਲਟਿਜ਼ਮ  (German: Gestalt [ɡəˈʃtalt] "ਸ਼ਕਲ, ਰੂਪ" ਤੋਂ) ਪ੍ਰਯੋਗਾਤਮਕ ਮਨੋਵਿਗਿਆਨ ਦੇ ਬਰਲਿਨ ਸਕੂਲ ਦਾ ਇੱਕ ਮਨ ਦਾ ਫ਼ਲਸਫ਼ਾ ਹੈ। ਗੇਸਟਾਲਟ ਮਨੋਵਿਗਿਆਨਕ ਇੱਕ ਘੜਮੱਸ ਜਾਪਦੇ ਇਸ ਸੰਸਾਰ ਵਿੱਚ ਅਰਥਪੂਰਨ ਧਾਰਨਾਵਾਂ ਨੂੰ ਹਾਸਲ ਕਰਨ ਅਤੇ ਬਰਕਰਾਰ ਰੱਖਣ ਦੀ ਯੋਗਤਾ ਦੇ ਪਿੱਛਲੇ ਕਾਨੂੰਨਾਂ ਨੂੰ ਸਮਝਣ ਦੀ ਇੱਕ ਕੋਸ਼ਿਸ਼ ਹੈ। ਗੇਸਟਾਲਟ ਮਨੋਵਿਗਿਆਨ ਦਾ ਕੇਂਦਰੀ ਸਿਧਾਂਤ ਇਹ ਹੈ ਕਿ ਮਨ ਸਵੈ-ਸੰਗਠਿਤ ਰੁਝਾਨਾਂ ਦੇ ਨਾਲ ਇੱਕ ਗਲੋਬਲ ਸਮੁੱਚ ਬਣਾਉਂਦਾ ਹੈ। 

ਇਹ ਸਿਧਾਂਤ ਕਹਿੰਦਾ ਹੈ ਕਿ ਜਦੋਂ ਮਨੁੱਖੀ ਮਨ (ਬੋਧਿਕ ਪ੍ਰਣਾਲੀ) ਇੱਕ ਪਰਸੈਪਟ ਜਾਂ "ਗੇਸਟਾਲਟ" ਬਣਾਉਂਦੇ ਹਨ, ਤਾਂ ਸਮੁੱਚ ਦੀ ਭਾਗਾਂ ਤੋਂ ਸੁਤੰਤਰ ਆਪਣੀ ਇੱਕ ਅਸਲੀਅਤ ਹੁੰਦੀ ਹੈ। ਗੇਸਟਾਲਟ ਦੇ ਮਨੋਵਿਗਿਆਨੀ ਕੁਰਟ ਕੋਫ਼ਕਾ ਦੇ ਮੁਢਲੇ ਮਸ਼ਹੂਰ ਵਾਕੰਸ਼, "ਸਮੁੱਚ ਆਪਣੇ ਹਿੱਸਿਆਂ ਦੇ ਜੋੜ ਤੋਂ ਅੱਡ ਕੁਝ ਹੋਰ ਹੁੰਦਾ ਹੈ" [1] ਅਕਸਰ ਗਲਤ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ[2] ਜਿਵੇਂ ਕਿ "ਸਮੁੱਚ ਆਪਣੇ ਭਾਗਾਂ ਦੇ ਜੋੜ ਤੋਂ ਵੱਡਾ ਹੁੰਦਾ ਹੈ", ਅਤੇ ਇਸ ਤਰ੍ਹਾਂ ਗੇਸਟਾਲਟ ਥਿਊਰੀ ਨੂੰ ਸਮਝਾਉਂਦੇ ਸਮੇਂ ਅਤੇ ਹੋਰ ਵੀ ਅੱਗੇ ਸਿਸਟਮ ਸਿਧਾਂਤ ਤੇ ਗਲਤ ਤਰੀਕੇ ਨਾਲ ਲਾਗੂ ਕੀਤੀ ਜਾਂਦੀ ਹੈ। "[3]  ਕਾਫਕਾ ਨੂੰ ਅਨੁਵਾਦ ਪਸੰਦ ਨਹੀਂ ਆਇਆ ਉਸ ਨੇ ਉਹਨਾਂ ਵਿਦਿਆਰਥੀਆਂ ਨੂੰ ਸਖ਼ਤੀ ਨਾਲ ਸੁਧਾਰਿਆ ਜਿਹਨਾਂ ਨੇ "ਹੋਰ" ਨੂੰ "ਵੱਡਾ" ਨਾਲ ਬਦਲ ਦਿੱਤਾ ਸੀ। "ਇਹ ਜੋੜ ਦਾ ਸਿਧਾਂਤ ਨਹੀਂ ਹੈ" ਉਸ ਨੇ ਕਿਹਾ।[4] ਸਮੁੱਚ ਦੀ ਇੱਕ ਸੁਤੰਤਰ ਹੋਂਦ ਹੁੰਦੀ ਹੈ।

ਪ੍ਰਤੱਖਣ ਦੇ ਅਧਿਐਨ ਵਿਚ, ਗੇਸਟਾਲਟ ਦੇ ਮਨੋਵਿਗਿਆਨੀ ਕਹਿੰਦੇ ਹਨ ਕਿ ਇਹ ਪ੍ਰਤੱਖਣ ਵੱਖ-ਵੱਖ ਉਤੇਜਕਾਂ ਵਿੱਚ ਜਟਿਲ ਅੰਤਰਕਿਰਿਆਵਾਂ ਦਾ ਉਤਪਾਦ ਹੁੰਦੇ ਹਨ। ਉਤੇਜਕ ਅਤੇ ਪ੍ਰਤੀਕਿਰਿਆ ਤੇ ਧਿਆਨ ਕੇਂਦ੍ਰਿਤ ਕਰਨ ਦੀ ਵਿਵਹਾਰਵਾਦੀ ਪਹੁੰਚ ਦੇ ਉਲਟ, ਗੇਸਟਾਲਟ ਮਨੋਵਿਗਿਆਨੀਆਂ ਨੇ ਬੋਧ ਪ੍ਰਕਿਰਿਆਵਾਂ ਦੇ ਸੰਗਠਨ (ਕਾਰਲਸਨ ਅਤੇ ਹੈਥ, 2010) ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਾਡਾ ਦਿਮਾਗ ਸਮੁੱਚੇ ਰੂਪ ਪੈਦਾ ਕਰਨ ਦੇ ਸਮਰੱਥ ਹੈ ਖਾਸ ਤੌਰ 'ਤੇ (ਅੰਕ, ਰੇਖਾਵਾਂ, ਵਕਰਾਂ, ਆਦਿ) ਵਧੇਰੇ ਸਰਲ ਅਤੇ ਅਸੰਬੰਧਿਤ ਤੱਤਾਂ ਦੇ ਮਹਿਜ਼ ਸੰਗ੍ਰਹਿਆਂ ਦੀ ਬਜਾਏ ਗਲੋਬਲ ਸ਼ਕਲਾਂ ਦੀ ਦਿੱਸਦੀ ਪਛਾਣ ਦੇ ਸਬੰਧ ਵਿੱਚ। 

ਮਨੋਵਿਗਿਆਨ ਵਿੱਚ, ਗੇਸਟਾਲਟਿਜ਼ਮ ਅਕਸਰ ਸੰਰਚਨਾਵਾਦ ਦੇ ਵਿਰੋਧ ਵਿੱਚ ਭੁਗਤਦਾ ਹੈ। ਗੇਸਟਾਲਟ ਥਿਊਰੀ, ਇਹ ਪ੍ਰਸਤਾਵ ਦਿੱਤਾ ਜਾਂਦਾ ਹੈ, ਸਮੁੱਚੀ ਸਥਿਤੀ ਨੂੰ ਇਸਦੇ ਤੱਤਾਂ ਵਿੱਚ ਡੀਕਨਸਟਰਕਟ ਕਰਨਾ ਸੰਭਵ ਬਣਾਉਂਦੀ ਹੈ।[5]

ਆਰੰਭ[ਸੋਧੋ]

ਗੇਸਟਾਲਟ ਦੀ ਧਾਰਨਾ ਪਹਿਲਾਂ ਪਹਿਲ ਕ੍ਰਿਸ਼ਚੀਅਨ ਵਾਨ ਏਹਰਨਫੈਲਸ (ਬਰੈਂਟਾਨੋ ਦੇ ਸਕੂਲ ਦਾ ਮੈਂਬਰ) ਦੁਆਰਾ 1890 ਵਿੱਚ ਦਰਸ਼ਨ ਅਤੇ ਮਨੋਵਿਗਿਆਨ ਵਿੱਚ ਪੇਸ਼ ਕੀਤੀ ਗਈ ਸੀ।ਗੇਸਟਾਲਟ ਦੇ ਵਿਚਾਰ ਦੀਆਂ ਜੜ੍ਹਾਂ ਡੇਵਿਡ ਹਿਊਮ, ਜੋਹਾਨ ਵੁਲਫਗਾਂਗ ਵਾਨ ਗੇਟੇ, ਇੰਮਾਨੂਅਲ ਕਾਂਤ, ਡੇਵਿਡ ਹਾਰਟਲੀ ਅਤੇ ਅਰਨਸਟ ਮਾਖ਼ ਦੀਆਂ ਥਿਊਰੀਆਂ ਵਿੱਚ ਹਨ। ਮੈਕਸ ਵੇਰਦੀਈਮਰ ਦਾ ਵਿਲੱਖਣ ਯੋਗਦਾਨ ਇਸ ਗੱਲ ਤੇ ਜ਼ੋਰ ਦੇਣ ਲਈ ਸੀ ਕਿ "ਗੈਸਟਾਲਟ" ਪ੍ਰਤੱਖਣ ਦੇ ਤੌਰ 'ਤੇ ਪ੍ਰਾਇਮਰੀ ਹੁੰਦਾ ਹੈ, ਜੋ ਆਪਣੇ ਬਣਤਰੀ ਭਾਗਾਂ ਨੂੰ ਪਰਿਭਾਸ਼ਿਤ ਕਰਦਾ ਹੈ, ਇਹ ਉਹਨਾਂ ਭਾਗਾਂ ਤੋਂ ਜੁੜ ਕੇ ਬਣਿਆ ਇੱਕ ਦੁਜੈਲੀ ਕੁਆਲਟੀ ਦਾ ਨਹੀਂ ਹੁੰਦਾ, ਜਿਵੇਂ ਕਿ ਵਾਨ ਏਹੈਰਨਫੈਲਸ ਦਾ ਪਹਿਲਾਂ ਵਾਲਾ Gestalt-Qualität ਸੀ। [ਹਵਾਲਾ ਲੋੜੀਂਦਾ]

ਲਗਦਾ ਹੈ ਕਿ ਵੌਨ ਏਹਰੇਨਫੈਲ ਅਤੇ ਐਡਮੰਡ ਹਸਰਲ ਦੋਵੇਂ ਕ੍ਰਮਵਾਰ ਗੇਸਟਾਲਟ ਅਤੇ ਫਿਗਰਲ ਪਲ ਦੇ ਆਪਣੇ ਬਹੁਤ ਸਮਾਨ ਵਿਚਾਰਾਂ ਨੂੰ ਸੂਤਰਬੱਧ ਕਰਨ ਵਿੱਚ ਮਾਖ਼ ਦੇ ਕੰਮ Beiträge zur Analyse der Empfindungen (ਸੰਵੇਦਨਾਵਾਂ ਦੇ ਵਿਸ਼ਲੇਸ਼ਣ ਨੂੰ ਯੋਗਦਾਨ, 1886) ਤੋਂ ਪ੍ਰਭਾਵਿਤ ਹੋਏ ਹਨ। ਇਹਨਾਂ ਵਿਚਾਰਾਂ ਦੀਆਂ ਦਾਰਸ਼ਨਿਕ ਬੁਨਿਆਦਾਂ ਬਾਰੇ ਗੇਸਟਾਲਟ ਥਿਊਰੀ (ਸਮਿਥ, ਐੱਮ., 1988) ਦੀਆਂ ਬੁਨਿਆਦਾਂ ਦੇਖੋ। 

ਰੇਈਫ਼ਿਕੇਸ਼ਨ[ਸੋਧੋ]

ਰੇਈਫ਼ਿਕੇਸ਼ਨ

ਰੇਈਫ਼ਿਕੇਸ਼ਨ ਪ੍ਰਤੱਖਣ ਦਾ ਰਚਨਾਤਮਕ ਜਾਂ ਸਿਰਜਨਹਾਰ ਪਹਿਲੂ ਹੈ, ਜਿਸ ਦੁਆਰਾ ਅਨੁਭਵਗਤ ਪ੍ਰਤੱਖਣ-ਤੱਤ ਵਿੱਚ ਸੰਵੇਦੀ ਉਤੇਜਕ ਜਿਸ ਤੇ ਇਹ ਅਧਾਰਤ ਹੈ, ਉਸ ਨਾਲੋਂ ਵਧੇਰੇ ਸਪਸ਼ਟ ਸਥਾਨਗਤ ਜਾਣਕਾਰੀ ਸ਼ਾਮਲ ਹੁੰਦੀ ਹੈ।

ਉਦਾਹਰਣ ਦੇ ਲਈ, ਤਸਵੀਰ A ਵਿੱਚ ਇੱਕ ਤਿਕੋਣ ਨਜ਼ਰ ਪੈਂਦੀ ਹੈ, ਹਾਲਾਂਕਿ ਕੋਈ ਤਿਕੋਣ ਨਹੀਂ ਹੈ। ਤਸਵੀਰ B ਅਤੇ D ਵਿੱਚ ਅੱਖ ਨੂੰ ਵੱਖ ਵੱਖ ਸ਼ਕਲਾਂ ਪਛਾਣ ਆਉਂਦੀਆਂ ਹਨ ਜਿਵੇਂ ਉਹ ਇੱਕ ਹੀ ਸ਼ਕਲ ਨਾਲ "ਸੰਬੰਧਿਤ" ਹੋਣ। C ਇੱਕ ਸੰਪੂਰਨ ਤ੍ਰਿਪਾਸੀ ਆਕਾਰ ਵਿਖਾਈ ਦਿੰਦਾ ਹੈ, ਅਸਲ ਵਿੱਚ ਅਜਿਹੀ ਕੋਈ ਚੀਜ਼ ਬਣਾਈ ਨਹੀਂ ਗਈ ਹੈ।

ਰੇਈਫ਼ਿਕੇਸ਼ਨ ਨੂੰ ਮਨੋਕਲਪਿਤ ਖਾਕਿਆਂ ਦੇ ਅਧਿਐਨ ਵਿੱਚ ਪ੍ਰਗਤੀ ਦੁਆਰਾ ਸਮਝਾਇਆ ਜਾ ਸਕਦਾ ਹੈ ਜਿਹਨਾਂ ਨੂੰ ਵਿਜ਼ੂਅਲ ਸਿਸਟਮ ਦੁਆਰਾ "ਵਾਸਤਵਿਕ" ਖਾਕਿਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ।

ਹਵਾਲੇ[ਸੋਧੋ]

  1. Koffka 1935, Principles of Gestalt Psychology, p. 176
  2. Tuck, Michael (Aug 17, 2010). "Gestalt Principles Applied in Design". Retrieved 2014-12-19.
  3. David Hothersall: History of Psychology, chapter seven, (2004)
  4. Heider, F. 1977. Cited in Dewey, R.A. 2007. Psychology: An introduction: Chapter four - The Whole is Other than the Sum of the Parts. Retrieved 4/12/2014.
  5. Humphrey, G (1924). "The psychology of the gestalt". Journal of Educational Psychology. 15 (7): 401–412. doi:10.1037/h0070207.