ਘਾਟੀ ਪੁਤਲੀਗਰਾਂ ਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘਾਟੀ ਪੁਤਲੀਗਰਾਂ ਦੀ ਨਾਵਲ ਲੋਕਗੀਤ ਪ੍ਰਕਾਸ਼ਨ ਦੁਆਰਾ 2002 ਵਿੱਚ ਪ੍ਰਕਾਸ਼ਿਤ ਕੀਤਾ ਗਿਆ।[ਘਾਟੀ ਪੁਤਲੀਗਰਾਂ ਦੀ ਨਾਵਲ ਰਾਹੀਂ ਕੇਵਲ ਕਲੋਟੀ ਨੇ ਵਿਸ਼ਵ ਪੱਧਰ ਦੀ ਸਿਆਸਤ ਅਤੇ ਸਾਮਰਾਜੀ ਮੁਲਕਾਂ ਦੁਆਰਾ ਸਮੁੱਚੇ ਸੰਸਾਰ ਦੇ ਕੁਦਰਤੀ ਤੇ ਮਨੁੱਖੀ ਸੋਮਿਆਂ ਪ੍ਰਤੀ ਵਿਵਹਾਰ ਦੀ ਪੇਸ਼ਕਾਰੀ ਕੀਤੀ ਹੈ।][1] ਇਹਨਾਂ ਸਾਮਰਾਜੀ ਸ਼ਕਤੀਆਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਗਿਆਨ-ਵਿਗਿਆਨ ਦੇ ਸਮੂਹ ਅਨੁਸ਼ਾਸਨਾਂ ਉੱਤੇ ਆਪਣੀ ਪਕੜ ਮਜ਼ਬੂਤ ਕੀਤੀ ਹੋਈ ਹੈ। ਨਾਵਲਕਾਰ ਨੇ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੇ ਸੱਭਿਆਚਾਰ ਦੇ ਅੰਦਰੂਨੀ ਖੋਖਲੇਪਨ, ਰਾਜਨੀਤਿਕ ਵਿਅਕਤੀਆਂ ਦੇ ਭੇੜੇ ਕਿਰਦਾਰ ਤੇ ਦੇਸ਼ਧ੍ਰੋਹੀ ਵਰਗੇ ਮਸਲਿਆ ਦੀ ਪੇਸ਼ਕਾਰੀ ਦਾ ਕਰੂਰ ਯਥਾਰਥ ਵਿਅੰਗ ਅਤੇ ਵਿਡੰਬਣਾ ਦੀ ਸਥਿਤੀ ਰਾਹੀਂ ਸਾਡੇ ਦ੍ਰਿਸ਼ਟੀਗੋਚਰ ਕੀਤਾ ਹੈ। ਨਾਵਲਕਾਰ ਨੇ ਨਾਵਲ ਦੇ ਥੀਮ ਦੀ ਪੇਸ਼ਕਾਰੀ ਦੋ ਪੱਖੀ ਧਿਰਾਂ ਵਜੋਂ ਸਿਰਜਦਿਆਂ ਇੱਕ ਪਾਸੇ ਖੋਫ਼ਨਾਕ ਦ੍ਰਿਸ਼ ਚਿਤਰੇ ਤੇ ਦੂਸਰੇ ਪਾਸੇ ਪਵਿੱਤਰਮਈ ਰਿਸ਼ਤਿਆ ਦੀ ਸਫ਼ਲਤਾ ਪੂਰਵਕ ਪੇਸ਼ਕਾਰੀ ਕੀਤੀ ਹੈ।

ਹਵਾਲੇ[ਸੋਧੋ]

  1. ਕੇਵਲ ਕਲੋਟੀ ਦੀ ਨਾਵਲੀ ਚੇਤਨਾ, ਸਤਿੰਦਰ ਸਿੰਘ ਰਾਏ, ਲੋਕਗੀਤ ਪ੍ਰਕਾਸ਼ਨ 2007,ਪੰਨਾ 92