ਚਾਰਲੀ ਪੂਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਰਲੀ ਪੂਥ
ਦਸੰਬਰ 2017 ਵਿੱਚ ਚਾਰਲੀ ਪੂਥ
ਜਨਮ
ਚਾਰਲਸ ਔਟੋ ਪੂਥ ਜੂਨੀਅਰ

(1991-12-02) ਦਸੰਬਰ 2, 1991 (ਉਮਰ 32)
ਰਮਸਨ, ਨਿਊ ਜਰਸੀ, ਅਮਰੀਕਾ
ਪੇਸ਼ਾ
  • ਗਾਇਕ
  • ਗੀਤਕਾਰ
  • ਰਿਕਾਰਡ ਨਿਰਮਾਤਾ
ਸੰਗੀਤਕ ਕਰੀਅਰ
ਵੰਨਗੀ(ਆਂ)
  • ਪੌਪ ਸੰਗੀਤ
  • ਪੌਪ ਰੌਕ
  • ਆਰ ਐਂਡ ਬੀ
ਸਾਜ਼
  • ਵੋਕਲਜ਼
  • ਕੀ-ਬੋਰਡ
  • ਪਿਅਤਨੋ
ਸਾਲ ਸਰਗਰਮ2009–ਹੁਣ ਤੱਕ
ਵੈਂਬਸਾਈਟcharlieputh.com
ਦਸਤਖ਼ਤ

ਚਾਰਲਸ ਔਟੋ ਪੂਥ ਜੂਨੀਅਰ (ਜਨਮ 2 ਦਸੰਬਰ 1991) ਇੱਕ ਅਮਰੀਕੀ ਗਾਇਕ, ਗੀਤਕਾਰ ਅਤੇ ਰਿਕਾਰਡ ਨਿਰਮਾਤਾ ਹੈ। ਯੂਟਿਊਬ ਉੱਤੇ ਅਪਲੋਡ ਕੀਤੇ ਗਏ ਗੀਤ ਵੀਡੀਓ ਦੇ ਵਾਇਰਲ ਹੋਣ ਕਾਰਨ ਉਹ ਚਰਚਾ ਵਿੱਚ ਆਇਆ ਸੀ।

ਚਾਰਲੀ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਫਿਊਰਿਅਸ 7 ਫਿਲਮ ਦੇ ਗਾਣੇ ਸੀ ਯੂ ਅਗੇਨ ਰਾਹੀਂ ਕੀਤੀ ਸੀ। ਉਹ ਇਸ ਗਾਣੇ ਦਾ ਸਹਿ-ਲੇਖਕ ਅਤੇ ਸਹਿ-ਨਿਰਮਾਤਾ ਸੀ। ਇਹ ਗਾਣਾ ਉਸਨੇ ਵਿਜ਼ ਖਲੀਫ਼ਾ ਨਾਲ ਗਾਇਆ ਸੀ। ਇਹ ਗਾਣਾ ਪਾਲ ਵਾਕਰ ਨੂੰ ਸ਼ਰਧਾਂਜਲੀ ਸੀ ਅਤੇ ਇਹ ਗਾਣਾ ਲਗਾਤਾਰ 12 ਹਫਤਿਆਂ ਲਈ ਅਮਰੀਕਾ ਦੇ ਬਿਲਬੋਰਡ ਹੌਟ 100 ਤੇ ਪਹਿਲੇ ਨੰਬਰ 'ਤੇ ਪਹੁੰਚ ਗਿਆ ਸੀ। ਚਾਰਲੀ ਦੀ ਪਹਿਲੀ ਸਟੂਡਿਓ ਐਲਬਮ, ਨਾਇਨ ਟਰੈਕ ਮਾਈਂਡ, ਜਨਵਰੀ 2016 ਵਿੱਚ ਰਿਲੀਜ ਹੋਈ ਸੀ ਅਤੇ ਇਸਦੇ ਦੋ ਗਾਣੇ ਵਨ ਕਾਲ ਅਵੇ ਅਤੇ ਵੀ ਡੌਂਟ ਟਾਕ ਐਨੀਮੋਰ ਅਮਰੀਕਾ ਦੇ ਬਿਲਬੋਰਡ ਹੌਟ 100 'ਤੇ ਕ੍ਰਮਵਾਰ 12 ਅਤੇ 9 ਨੰਬਰ ‘ਤੇ ਰਹੇ। 2017 ਵਿੱਚ, ਉਸਨੇ ਆਪਣੀ ਦੂਜੀ ਸਟੂਡੀਓ ਐਲਬਮ ਵੋਈਸਨੋਟਸ ਰਿਲੀਜ਼ ਕੀਤੀ ਜਿਸਦੇ ਗਾਣੇ ਅਟੈਂਸ਼ਨ ਅਤੇ ਹਾਓ ਲਾਂਗ ਬਿਲਬੋਰਡ ਹੌਟ 100 'ਤੇ ਨੰਬਰ 5 ‘ਤੇ ਰਹੇ।[1]

ਮੁੱਢਲਾ ਜੀਵਨ[ਸੋਧੋ]

ਚਾਰਲਸ ਔਟੋ ਪੂਥ ਜੂਨੀਅਰ ਦਾ ਜਨਮ 2 ਦਸੰਬਰ 1991 ਨੂੰ ਰਮਸਨ, ਨਿਊ ਜਰਸੀ, ਅਮਰੀਕਾ ਵਿਖੇ ਹੋਇਆ ਸੀ।[2] ਉਸਦੀ ਮਾਤਾ ਡੇਬਰਾ ਇੱਕ ਸੰਗੀਤ ਅਧਿਆਪਕਾ ਹੈ[3][4] ਅਤੇ ਉਸਦਾ ਪਿਤਾ ਚਾਰਲਸ ਪੂਥ ਇੱਕ ਬਿਲਡਰ ਅਤੇ ਰੀਅਲ ਐਸਟੇਟ ਏਜੰਟ ਹੈ। ਉਸਦੇ ਪਿਤਾ ਕੈਥੋਲਿਕ[5] ਅਤੇ ਮਾਤਾ ਯਹੂਦੀ ਹੈ।[6] ਉਸ ਦੇ ਦੋ ਛੋਟੇ ਜੁੜਵਾਂ ਭਰਾ, ਸਟੀਫਨ ਅਤੇ ਮਿਕੇਲਾ ਹਨ।

ਦੋ ਸਾਲ ਦੀ ਉਮਰ ਵਿੱਚ, ਇੱਕ ਘਾਤਕ ਕੁੱਤੇ ਦੇ ਕੱਟਣ ਨਾਲ ਉਸਦੇ ਸੱਜੇ ਭਰਵੱਟੇ 'ਤੇ ਇੱਕ ਕੱਟ ਦਾ ਨਿਸ਼ਾਨ ਪੈ ਗਿਆ ਸੀ।[7]

ਉਸ ਦੀ ਮਾਂ ਨੇ ਉਸ ਨੂੰ ਕਲਾਸੀਕਲ ਸੰਗੀਤ ਬਾਰੇ ਜਾਣੂ ਕਰਵਾਇਆ ਅਤੇ 4 ਸਾਲ ਦੀ ਉਮਰ ਵਿੱਚ ਉਸ ਨੂੰ ਪਿਆਨੋ ਸਿਖਾਉਣਾ ਸ਼ੁਰੂ ਕਰ ਦਿੱਤਾ।[8] ਉਸ ਨੇ 10 ਸਾਲ ਦੀ ਉਮਰ ਵਿੱਚ ਜੈਜ਼ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। 12 ਸਾਲ ਦੀ ਉਮਰ 'ਤੇ, ਉਸਨੂੰ ਚਾਰਲੀ ਬਰਾਊਨ ਦੇ ਦੀ ਕਾਊਂਟ ਬੇਜ਼ੀ ਥੀਏਟਰ ਵਿੱਚ ਨਿਯੁਕਤ ਕੀਤਾ ਗਿਆ ਸੀ

ਉਸਨੇ ਹੌਲੀ ਕ੍ਰਾਸ ਸਕੂਲ, ਰਮਸਨ ਅਤੇ ਫੌਰੈਸਟੈਡ ਮਿਡਲ ਸਕੂਲ ਵਿੱਚ ਮੁੱਢਲੀ ਪੜ੍ਹਾਈ ਕੀਤੀ ਅਤੇ ਰਮਸਨ-ਫੇਅਰ ਹੈਵਨ ਰੀਜ਼ਨਲ ਹਾਈ ਸਕੂਲ ਤੋਂ 2010 ਵਿੱਚ ਗ੍ਰੈਜੂਏਸ਼ਨ ਕੀਤੀ।[9] ਆਪਣੇ ਸੱਤਵੇਂ ਗ੍ਰੇਡ ਦੇ ਸੀਨੀਅਰ ਸਾਲਾਂ ਦੇ ਦੌਰਾਨ, ਉਸਨੇ ਮੈਨਹਟਨ ਸਕੂਲ ਆਫ ਮਿਊਜ਼ਿਕ ਪ੍ਰੀ-ਕਾਲਜ ਵਿੱਚ ਹਿੱਸਾ ਲਿਆ।[10]

ਹਵਾਲੇ[ਸੋਧੋ]

  1. "Music: Top 100 Songs".
  2. "Charlie Puth". Capital FM. Retrieved October 29, 2017.
  3. "Charlie Puth, Rumson's Pop Prodigy". NJ Monthly. January 12, 2016. Retrieved August 21, 2016.
  4. "How blossoming N.J. star Charlie Puth became pop's ascendant hit-maker". NJ.com. Retrieved August 21, 2016.
  5. Copsey, Rob (August 4, 2015). "Charlie Puth interview: "It took years to become an overnight success"". OfficialCharts.com.
  6. Goodman, Jessica (December 10, 2015). "Charlie Puth & Wiz Khalifa are going to look 'fly as f-' at the Grammys". Entertainment Weekly. Retrieved September 10, 2016.
  7. "Wiz Khalifa's "See You Again" Singer Charlie Puth Talks Eyebrows: Why Is It Shaved?". Christianity Daily. Retrieved May 22, 2015.
  8. "Charlie Puth Bio | Charlie Puth Career". MTV. Retrieved August 21, 2016.
  9. Jordan, Chris (July 19, 2015). "Charlie Puth is the Jersey Shore's newest star". Asbury Park Press.
  10. Koehler, Robert (September 9, 2012). "Berklee Student a YouTube Star". Boston Herald.