ਚਿਕਨ ਕਚਾਤੋਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਕਨ ਕਚਾਤੋਰੀ
ਰੈਬਿਟ ਕਚਾਤੋਰੀ

ਕਚਾਤੋਰੀ (ਉਚਾਰਨ [kattʃaˈtoːre]) ਦਾ ਇਤਾਲਵੀ ਭਾਸ਼ਾ ਵਿੱਚ ਅਰਥ ਹੈ,"ਸ਼ਿਕਾਰੀ "। ਖਾਣਿਆਂ ਵਿੱਚ ਆਲਆ-ਕਚਾਤੋਰੀ  ਦਾ ਭਾਵ ਹੁੰਦਾ ਹੈ " ਸ਼ਿਕਾਰੀ ਤਰਜ਼ " ਤੇ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਕੁਝ ਜੜੀ-ਬੂਟੀਆਂ ਅਤੇ ਸ਼ਰਾਬ ਪਾ ਕੇ ਪਕਾਇਆ ਹੋਇਆ ਭੋਜਨ। ਕਚਾਤੋਰੀ  ਮੁੱਖ ਰੂਪ ਵਿੱਚ ਚਿਕਨ ਦਮਪੁਖਤ ਕਰਕੇ ਜਾਂ ਖਰਗੋਸ਼ ਤੋਂ ਬਣਾਇਆ ਜਾਂਦਾ ਹੈ।[1] ਸਲਾਮਿਨੋ ਕਚਾਤੋਰੀ ਵਿੱਚ ਥੋੜੀ ਜਿਹੀ ਮਾਤਰਾ ਵਿੱਚ ਬੀਫ ਜਾਂ ਪੋਰਕ ਦੀ ਚਟਨੀ ਲਸਨ ਅਤੇ ਕਾਲੀ ਮਿਰਚ ਨਾਲ ਖਾਧਾ ਜਾਂਦਾ ਹੈ[2]

ਪਕਾਉਣ ਦਾ ਤਰੀਕਾ[ਸੋਧੋ]

ਆਮ ਕਚਾਤੋਰੀ ਬਣਾਉਣ ਲਈ ਸਭ ਤੋਂ ਪਹਿਲਾਂ ਦੋ ਵੱਡੇ ਚਮਚ ਜੈਤੂਨ ਦਾ ਤੇਲ ਵੱਡੇ  ਫਰਾਈਪੈਨ ਵਿੱਚ ਗਰਮ ਕਰਨ ਨਾਲ ਸ਼ੁਰੂ ਹੁੰਦੀ ਹੈ।ਨਮਕ ਅਤੇ ਕਾਲੀ ਮਿਰਚ ਲੱਗੇ ਹੋਏ ਮੁਰਗੇ ਦੇ ਹਿੱਸਿਆਂ ਨੂੰ ਤਿੰਨ ਜਾਂ ਚਾਰ ਮਿੰਟ ਲਈ ਹਰੇਕ ਪਾਸੇ ਤੋਂ ਤਲਿਆ ਜਾਂਦਾ ਹੈ। ਇਸ ਤੋਂ ਬਾਅਦ ਚਿਕਨ ਫਰਾਈਪੈਨ ਵਿੱਚ ੋਂ ਬਾਹਰ ਕਢ ਲਿਆ ਜਾਂਦਾ ਹੈ ਅਤੇ ਜਿਆਦਾਤਰ ਥੰਦਾ ਇਸ ਦੁਆਰਾ ਸੋਖ  ਲਿਆ ਜਾਂਦਾ ਹੈ। ਬਾਕੀ ਬਚੇ ਹੋਏ ਤੇਲ ਵਿੱਚ ਪਿਆਜ਼, ਕਾਲੀ ਮਿਰਚ ਅਤੇ ਹੋਰ ਸਬਜੀਆਂ ਨੂੰ ਕੁਝ ਮਿੰਟ ਲਈ ਤਲਿਆ ਜਾਂਦਾ ਹੈ। ਟਮਾਟਰ ਦੀ ਛਿੱਲ ਦਾ (ਪਾਣੀ ਅਤੇ ਤਰਲ ਰਹਿਤ) ਇੱਕ ਛੋਟਾ ਕੁੱਪਾ ਅਤੇ ਰਅਉਜ਼ਮਅਰਿ (ਸੁਗੰਧਿਤ ਪੱਤਿਆਂ ਵਾਲੀ ਸਦਾਬਹਾਰ ਝਾੜੀ ਜਿਸ ਦੇ ਪੱਤੇ ਸੱਜਣਾਂ ਮਿੱਤਰਾਂ ਨੂੰ ਯਾਦਗਾਰ ਵਜੋਂ ਦਿੱਤੇ ਜਾਂਦੇ ਹਨ) ਅਤੇ ਅੱਧਾ ਕੱਪ ਵਾਈਨ ਕੜਾਹੀ ਵਿੱਚ ਪਾ ਕੇ ਮਿਲਾਇਆ ਜਾਂਦਾ ਹੈ। ਇਸ ਵਿੱਚ  ਤੇਜ਼-ਪੱਤਰ ਅਤੇ ਕੱਦੂਕਸ ਕਰਕੇ ਗਾਜਰਾਂ ਮਿਲਾ ਸਕਦੇ ਹਾਂ ਜੋ ਕੁਝ ਮਿਠਾਸ ਦਿੰਦੀਆਂ ਹਨ। ਹੁਣ ਤਾਲੇ ਹੋਏ ਚਿਕਨ ਨੂੰ ਮੁੜ ਤੋਂ ਫਰਾਈਪੈਨ ਵਿੱਚ ਪਾ ਕੇ ਢਕ ਦਿੱਤਾ ਜਾਂਦਾ ਹੈ। ਇਸ ਤੋਂ ਇੱਕ ਘੰਟੇ ਬਾਅਦ ਤਕ ਇਹ ਡਿਸ਼ ਬਹੁਤ ਥੋੜ੍ਹੇ ਸੇਕ ਤੇ ਰੱਖੀ ਜਾਂਦੀ ਹੈ।  ਚਿਕਨ ਕਚਾਤੋਰੀ  ਨੂੰ ਆਮ ਤੌਰ 'ਤੇ ਸਾੜੀ ਰੋਟੀ (ਸਾਦੇ ਬ੍ਰੈਡ) ਜਾਂ ਪਾਸਤੇ ਨਾਲ ਪਰੋਸਿਆ ਜਾਂਦਾ ਹੈ। 

ਵੱਖਰੇ ਰੂਪ[ਸੋਧੋ]

ਇਸ ਖਾਣੇ ਦੇ ਇਲਾਕਾਈ ਭਿੰਨਤਾ ਨਾਲ ਵੱਖਰੇ-ਵੱਖਰੇ ਰੂਪ ਮਿਲਦੇ ਹਨ। ਮਿਸਾਲ ਵਜੋਂ, ਦੱਖਣੀ ਇਟਲੀ ਵਿੱਚ ਕਚਾਤੋਰੀ ਵਿੱਚ ਆਮ ਤੌਰ 'ਤੇ ਲਾਲ ਵਾਈਨ ਮਿਲਾਈ ਜਾਂਦੀ ਹੈ ਜਦੋਂਕਿ ਇਟਲੀ ਦੇ ਉੱਤਰੀ ਭਾਗ ਵਿੱਚ ਇਸ ਵਿੱਚ ਚਿੱਟੀ ਵਾਈਨ ਇਸਤੇਮਾਲ ਕੀਤੀ ਜਾਂਦੀ ਹੈ। ਕੁਝ ਭਿੰਨਤਾ ਇਸ ਵਿੱਚ ਖੁੰਬਾਂ ਦੇ ਇਸਤੇਮਾਲ ਨਾਲ ਵੀ ਆ ਜਾਂਦੀ ਹੈ। 

ਹੋਰ ਦੇਸ਼ਾਂ ਵਿੱਚ [ਸੋਧੋ]

ਸੰਯੁਕਤ ਰਾਜ ਅਮੇਰਿਕਾ ਦੀ ਕਚਾਤੋਰੀ ਦਾ ਨਮੂਨਾ

ਸੰਯੁਕਤ ਰਾਜ ਅਮੇਰਿਕਾ ਵਿੱਚ ਕਚਾਤੋਰੀ ਪਕਵਾਨ ਟਮਾਟਰ ਸੋਸ ਨਾਲ ਤਿਆਰ ਕੀਤਾ ਜਾਂਦਾ ਹੈ। ਜਦੋਂਕਿ ਇਟਲੀ ਵਿੱਚ ਹਰ ਵਾਰ ਟਮਾਟਰ ਇਸਤੇਮਾਲ ਨਹੀਂ ਕੀਤੇ ਜਾਂਦੇ। 

ਹਵਾਲੇ[ਸੋਧੋ]

  1. Halvorsen, Francine (2007). Crowd-Pleasing Potluck. Rodale. p. 90. ISBN 1594864748.
  2. DK Publishing (contributor) (2012). Sausage. Penguin. p. 60. ISBN 1465400923. {{cite book}}: |author= has generic name (help)

ਬਾਹਰੀ ਲਿੰਕ[ਸੋਧੋ]

  1. Phillips, Diane (2005). Perfect Party Food. Harvard Common Press. p. 321. ISBN 1558322604.
  2. Schroeder, Lisa (2009). Mother's Best: Comfort Food That Takes You Home Again. Taunton Press. pp. 119–121. ISBN 1600850170.
  3. Buonopane, Marguerite DiMino (2012). The North End।talian Cookbook, 6th. Globe Pequot. p. 367. ISBN 0762781904.[permanent dead link]