ਚੰਦ੍ਰਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੰਦ੍ਰਲੋਕ ਆਚਾਰਯ ਜਯਦੇਵ ਦੀ ਰਚਨਾ ਹੈ। ਇਹ ਗੀਤ ਗੋਵਿੰਦ ਦੇ ਲੇਖਕ ਜਯਦੇਵ ਤੋ ਭਿੰਨ ਵਿਅਕਤੀ ਹੈ। ਇਸ ਦੇ ਜੀਵਨ ਅਤੇ ਵਿਅਕਤੀਤਵ ਸਬੰਧੀ ਜਾਣਕਾਰੀ ਨਹੀਂ ਮਿਲਦੀ। ਅੰਦਰਲੇ ਅਤੇ ਬਾਹਰਲੇ ਪ੍ਰਮਾਣਾਂ ਦੇ ਅਧਾਰ ਤੇ ਵਿੱਦਵਾਨਾ ਨੇ ਇਸ ਦੀ ਰਚਨਾ 1200 ਦੇ ਨੇੜੇ ਤੇੜੇ ਕੀਤੀ ਹੈ। ਇਸ ਵਿੱਚ ਵਿਦਵਾਨ ਲੇਖਕ ਨੇ ਦਸ ਮਾਸ਼ੂਖਾ ਵਿੱਚ ਕਾਵਿ ਸ਼ਾਸ਼ਤਰ ਦੇ ਕਈ ਪੱਖਾਂ ਦਾ ਵਿਸ਼ਲ਼ੈਸ਼ਣ ਕੀਤਾ ਹੈ ਦਸ ਮਯੂਖਾ ਵਿੱਚ ਵੰਡੀ ਇਸ ਰਚਨਾ ਵਿੱਚ 294 ਸ਼ਲੋਕ ਹਨ ਇਸ ਦਾ ਸਭ ਤੋਂ ਮੱਹਤਵਪੂਰਨ ਮਯੱਖ ਪੰਜਵਾਂ ਹੈ। ਜਿਸ ਵਿੱਚ ਲਗਪਗ 100 ਅਲੰਕਾਰ ਦੇ ਲੱਛਣ ਸਮੇਤ ਉਦਾਹਰਨਾਂ ਦਿਤੀਆਂ ਹਨ। ਇਸ ਕਾਰਣ ਜਯਦੇਵ ਨੂੰ ਅਲੰਕਾਰਵਾਦੀ ਅਚਾਰੀਆ ਮੰਨਿਆ ਜਾਂਦਾ ਹੈ।

ਪ੍ਰਸਤਾਵਨਾ[ਸੋਧੋ]

ਜਯਦੇਵ ਨੇ ਲਿਖਿਆ ਹੈ ਕਿ ਇਹ ਰਚਨਾ ਦਾ ਮਕਸਦ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਲਿਖੀ ਗਈ ਹੈ। ਇਸ ਵਿੱਚ ਦੂਜਿਆਂ ਆਚਾਰੀਆ ਦੇ ਸਿਧਾਤਾਂ ਨੂੰ ਨਕਾਰਿਆ ਨਹੀਂ ਗਿਆ। ਸਗੋਂ ਇਸ ਵਿੱਚ ਹੋਰ ਵਿਸਥਾਰ ਨਾਲ ਇਹਨਾਂ ਸਿਧਾਤਾਂ ਦੀ ਵਿਆਖਿਆ ਸਰਲ, ਸਪਸ਼ਟ ਕੀਤੀ ਗਈ ਹੈ। ਹਰ ਆਧਿਆਏ ਦੇ ਅਖ਼ੀਰਲੇ ਸਲੋਕ ਤੋਂ ਲੇਖਕ ਦੇ ਮਾਤਾ ਪਿਤਾ ਦੇ ਬਾਰੇ ਪਤਾ ਚਲਦਾ ਹੈ। ਉਸਦੇ ਗ੍ਰੰਥ ਵਿੱਚ ਮੁਯਖ ਸ਼ਬਦ ਦਾ ਪ੍ਰਯੋਗ ਆਧਿਆਏ ਅਤੇ ਕਿਰਨ ਦੋਵਾਂ ਲਈ ਹੋਇਆ ਹੈ।

ਕਾਵਿ ਦੋਸ਼[ਸੋਧੋ]

ਹਿਰਦੈ ਵਿੱਚ ਪ੍ਰਵੇਸ਼ ਕਰਦੇ ਹੀ ਜੋ ਸੁੰਦਰਤਾ ਨੂੰ ਹਾਨੀ ਪਹੁੰਚਾਏ ਸ਼ਬਦ ਅਤੇ ਅਰਥ ਵਿੱਚ ਪ੍ਗਟ ਹੋਣ ਵਾਲਾ (ਉਹ ਤੱਤ ਵਿਦਵਾਨਾ ਦੇ ਅਨੁਸਾਰ)ਦੋਸ਼ ਮੰਨਿਆ ਗਿਆ ਹੈ। (2)ਜੋ ਤੱਤ ਕਾਵਿ ਦੀ ਸ਼ੋਭਾ ਨੂੰ ਘਟਾਉਂਦਾ ਹੈ,ਉਸਨੂੰ ਕਾਵਿ ਦੋਸ਼ ਕਿਹਾ ਜਾਂਦਾ ਹੈ। ਇਸ ਅਧਿਆਇ ਵਿੱਚ ਅਚਾਰੀਆਂ ਜਯਦੇਵ ਨੇ ਅਲੱਗ ਅਲੱਗ ਦੋਸ਼ਾ ਬਾਰੇ ਪਰਿਭਾਸ਼ਾ ਸਮੇਤ ਉਦਾਹਰਣਾ ਦਿੱਤੀਆਂ ਹਨ।

ਕਾਵਿ ਲਕਸ਼ਣ[ਸੋਧੋ]

(ਲਕਸ਼ਣ ਤੋ ਭਾਵ ਹੈ ਕਿ ਕਿਸ ਦੇ ਕਿਹੜੇ ਕਿਹੜੇ ਲੱਛਣ ਹਨ) ਲਕਸ਼ਣ ਅਲੰਕਾਰ ਦਾ ਦੂਜਾ ਨਾਮ ਹੈ, ਪਰ ਕੁੱਝ ਵਿਦਵਾਨ ਜਿਨ੍ਹਾਂ ਵਿੱਚ ਜੈਯਦੇਵ ਵੀ ਇੱਕ ਹਨ,ਲਕਸ਼ਣਾ ਦਾ ਵਰਣਨ ਵੱਖ ਕਰਦੇ ਹਨ। (2) ਅਚਾਰੀਆਂ ਜਯਦੇਵ ਨੇ ਕਾਵਿ ਦੇ ਅਲੱਗ ਅਲੱਗ ਲਕਸ਼ਣਾ ਦਾ ਵਰਣਨ ਕੀਤਾ। ਜਿਵੇਂ ਅਕਸਰ ਕਾਵਿ ਲਕਸ਼ਣ,ਸ਼ੋਭਾ ਨਾਮਕ ਲਕਸ਼ਣ,ਅਭਿਮਾਨ ਨਾਮਕ ਕਾਵਿ ਲਕਸ਼ਣ, ਨਿਸ਼ਚਾ ਕਰਨਾ ਲਕਸ਼ਣ ਪ੍ਤਿਸ਼ੋਧ (ਲਕਸ਼ਣ)ਨਿਰੁਕਤ ਲਕਸ਼ਣ, ਮਿਥਯਾਧਯਵਸਾਯ ਲਕਸ਼ਣ ਯੁਕਤਿ ਕਾਵਿ ਲਕਸ਼ਣ, ਕਾਰਯ ਲਕਸ਼ਵਣਾ ਹਨ।

ਕਾਵਿ ਗੁਣ[ਸੋਧੋ]

ਕਾਵਿ ਦੇ ਸ਼ੋਭਾ ਵਪਾਉਣਾ ਵਾਲੇ ਤੱਤਾਂ ਨੂੰ ਕਾਵਿ ਗੁਣ ਕਿਹਾ ਜਾਂਦਾ ਹੈ। ਗੁਣ ਦਾ ਸਿੱਧਾ ਸਬੰਧ ਰਸ ਨਾਲ ਹੁੰਦਾ ਹੈ। ਜਯਦੇਵ ਦੇ ਅਨੁਸਾਰ ਦੱਸ ਗੁਣ ਰਸ:- ਸਲੇਸ਼, ਪ੍ਰਸਾਦ,ਸਮਤਾ,ਸਮਾਧੀ,ਮਧਰਿਆ,ਉਜ,ਸਕਮਾਰਯ,ਉਦਾਰਤਾ, ਅਰਥ,ਵ੍ਯਕਤੀ ਅਤੇ ਕਾਂਤੀ। ਜਯਦੇਵ ਦੇ ਅਨੁਸਾਰ ਕਾਵਿ ਦੇ ਇਹ ਦਸ ਗੁਣ ਮਨੁੱਖ ਵਿੱਚ ਸੂਰਬੀਰਤਾ ਆਦਿ ਗੁਣ ਵਰਗੇ ਹਨ। ਗੁਣਾਂ ਨੂੰ ਕਾਵਿ ਦਾ ਅੰਦਰੂਨੀ ਸ਼ੋਭਾ ਧਰਮ ਅਤੇ ਅਲੰਕਾਰ ਨੂੰ ਕਾਵਿ ਦੀ ਬਾਹਰੀ ਸ਼ੋਭਾ ਦਾ ਧਰਮ ਮੰਨਿਆ ਗਿਆ ਹੈ।

ਕਾਵਿ ਅਲੰਕਾਰ[ਸੋਧੋ]

ਜਯਦੇਵ ਨੇ ਅਲੰਕਾਰ ਨੂੰ ਕਾਵਿ ਆਤਮਾ ਮੰਨਿਆ,ਜੋ ਅਲੰਕਾਰ ਰਹਿਤ ਸ਼ਬਦ ਅਤੇ ਅਰਥ ਨੂੰ ਕਾਵਿ ਮੰਨਦਾ ਹੈ ਉਹ ਅੱਗ ਨੂੰ ਸੇਕ ਰਹਿਤ ਕਿਉਂ ਨਹੀਂ ਮੰਨਦਾ। ਅਲੰਕਾਰ ਤੋ ਭਾਵ ਹੈ ਕਾਵਿ ਵਿੱਚ ਹੋਣ ਵਾਲਾ ਅਜਿਹਾ ਤੱਤ ਜਿਸ ਨਾਲ ਸ਼ਬਦ ਅਤੇ ਅਰਥ ਦੀ ਸ਼ੋਭਾ ਵਧਦੀ ਹੈ। ਅਚਾਰੀਆਂ ਜੈਯਦੇਵ ਅਲੰਕਾਰ ਨੂੰ ਕਾਵਿ ਦੀ ਬਾਹਰੀ ਸਥਾਨ ਦਿੰਦੇ ਹੋਏ ਅਲੰਕਾਰ ਲਈ ਸੁੰਦਰਤਾ,ਪ੍ਰਸਿੱਧੀ ਅਤੇ ਨਵੀਨ ਕਲਪਨਾ ਦੀ ਪ੍ਰੜੋਤਾ ਆਦਿ ਗੁਣਾ ਦਾ ਹੋਣਾ ਜਰੂਰੀ ਮੰਨਦੇ ਹਨ।

ਕਾਵਿ ਰਸ[ਸੋਧੋ]

ਜਯਦੇਵ ਰਸ ਦੀ ਪਰਿਭਾਸ਼ਾ ਵਿੱਚ ਰਸ ਦੀ ਪ੍ਰਸ਼ੰਸਾ ਕਰਦੇ ਹਨ। ਲੇਖਕ ਦੇ ਅਨੁਸਾਰ ਵਿਭਾਗ ਆਦਿ ਰਸ ਕਾਵਿ ਜਾਂ ਨਾਟਕ ਵਿੱਚ ਪ੍ਰਗਟ ਹੁੰਦਾ ਹੈ। ਜੈਯਦੇਵ ਰਸ ਨੂੰ ਲਗਾਤਾਰ ਸਵਾਦਮਈ ਅਤੇ ਬ੍ਰਹਮ ਗਿਆਨ ਤੋ ਪ੍ਰਾਪਤ ਆਨੰਦਾਤਮਕ ਮੰਨਦੇ ਹਨ। ਵਿਭਾਵ (ਰਸ ਦਾ)ਕਾਰਣ ਹੈ, ਜੋ ਕਿ ਦੋ ਪ੍ਰਕਾਰ ਦਾ ਹੈ ਅਲੰਬਨ ਅਤੇ ਉਦੀਪਨ। ਅਨੁਭਵ ਉਸ (ਕਾਰਣ)ਦਾ ਕਾਰਜ ਹੈ ਅਤੇ ਸੰਚਾਰੀ ਭਾਵ ੳਸਦਾ ਸਹਾਇਕ ਹੈ (ਪੰਨਾ 52) ਰਸ ਦੇ ਵਰਣਨ ਤੋ ਬਾਅਦ ਰੀਤੀਂ ਦੀ ਚਰਚਾ ਕੀਤੀ ਹੈ। ਪਾਂਚਾਲੀ,ਲਾਟੀ,ਗੌੜੀ ਅਤੇ ਵੈਦਰਭੀ ਨੂੰ ਨਾਮ ਦਿੰਤੇ ਹਨ। ਜਯਦੇਵ ਰੀਤੀਆਂ ਨੂੰ ਰਸ ਦੇ ਅਨੁਕੂਲ ਮੰਨਦਾ ਹੈ। ਹਰ ਰੀਤੀ ਹਰ ਰਸ ਵਿੱਚ ਨਹੀਂ ਵਰਤੀ ਜਾ ਸਕਦੀ। ਸ਼੍ਰਿਗਾਰ ਰਸ ਵਿੱਚ ਵੈਦਰਭੀ ਅਤੇ ਰੋਦ੍ਰ ਅਤੇ ਵੀਰ ਰਸ ਵਿੱਚ ਗੌੜੀ ਦਾ ਪ੍ਰਯੋਗ ਹੁੰਦਾ ਹੈ। ਬਾਕੀ ਰਸਾ ਵਿੱਚ ਪਾਂਚਾਲੀ ਅਤੇ ਲਾਟੀ ਰੀਤੀਆਂ ਦੀ ਵਰਤੋ ਕੀਤੀ ਜਾਂਦੀ ਹੈ। ਰੀਤੀ ਦੇ ਵਰਣਨ ਤੋ ਬਾਅਦ ਵਿ੍ਤੀ ਦਾ ਵਰਣਨ ਕੀਤਾ ਹੈ। ਜਯਦੇਵ ਪੰਜ ਵਿ੍ਤੀਆਂ ਮੰਨਦਾ ਹੈ। ਰੀਤੀ ਦਾ ਆਧਾਰ ਸਮਾਸ ਹੈ ਅਤੇ ਵਿ੍ੱਤੀ ਦਾ ਵਰਣਨ ਰਚਨਾ ਹੈ।

ਸ਼ਬਦ ਸ਼ਕਤੀ ਲਕਸ਼ਣ[ਸੋਧੋ]

ਜਦੋ ਕਿਸੇ ਸ਼ਬਦ ਦੇ ਮੁੱਖ ਅਰਥ ਨੂੰ ਰੋਕ ਕੇ ਕਿਸੇ ਹੋਰ ਅਰਥ ਦਾ ਗਿਆਨ ਹੁੰਦਾ ਹੈ। ਉਸਨੂੰ ਲਕਸ਼ਣਾ ਸ਼ਬਦ ਸ਼ਕਤੀ ਕਿਹਾ ਜਾਂਦਾ ਹੈ। ਜਯਦੇਵ ਦੇ ਅਨੁਸਾਰ ਮੁੱਖ ਅਰਥ ਦੀ ਜਰੂਰਤ ਨਾ ਹੋਣ ਤੇ ਉਸ (ਮੁੱਖ ਅਰਥ)ਨਾਲ ਸਬੰਧਿਤ ਅਰਥ ਦਾ ਪ੍ਤਿਪਾਦਨ ਕਰਨ ਵਾਲੀ (ਵਿੱਤਿ) ਲਕਸ਼ਣਾ ਹੈ ਜੋ ਲੋਕ ਪ੍ਸਿੱਧੀ ਦੇ ਆਧਾਰ ਤੇ ਪੂਰਵਾ ਅਤੇ ਪ੍ਯੋਜਨ ਦੇ ਆਧਾਰ ਦੇ ਅਰਵਾਚੀ ਮੰਨੀ ਗਈ ਹੈ (ਪੰਨਾ-65) ਜਯਦੇਵ ਨੇ ਦੱਸਿਆਂ ਹੈ ਕਿ ਲਕਸ਼ਣਾ ਦਾ ਬੀਜ ਹੈ,ਲਕਸ਼ਣਾ ਅਲੰਕਾਰਾਂ ਦੇ ਜਨਮ ਵਿੱਚ ਬੀਜ ਬਣ ਕੇ ਪਦ, ਪਦ ਦੇ ਅਰਥ,ਸੰਖਿਆ ਕਾਰਕ ਅਤੇ ਲਿੰਗ ਦੇ ਆਧਾਰ ਤੇ ਹੂੰਦੀ ਹੈ

ਸ਼ਬਦ ਸ਼ਕਤੀਆਂ ਅਭਿਧਾ[ਸੋਧੋ]

ਜਿਸ ਸ਼ਬਦ ਸ਼ਕਤੀ ਦੁਆਰਾ ਸ਼ਬਦ ਦੇ ਮੁੱਖ ਅਰਥ ਦਾ ਬੋਧ ਹੁੰਦਾ ਹੈ,ਉਸਨੂੰ ਅਭਿਧਾ ਸ਼ਬਦ ਸ਼ਕਤੀ ਕਿਹਾ ਜਾਂਦਾ ਹੈ। ਸ਼ਬਦ ਦੇ ਮੁੱਖ ਅਰਥ ਨੂੰ ਅਭਿਧਾ ਸ਼ਕਤੀ ਦਾ ਵਿਸ਼ਾ ਮੰਨਿਆ ਜਾਂਦਾ ਹੈ ਅਤੇ ਉਸਨੂੰ ਵਾਚਯ ਜਾਂ ਅਭਿਪੇਯ ਅਰਥ ਕਹਿੰਦੇ ਹਨ। ਅਭਿਧਾ ਸਬੰਧੀ ਆਚਾਰੀਆ ਜਯਦੇਵ ਦੀ ਮਾਨਤਾ ਹੈ ਕਿ ਉਹ ਸਪਸ਼ਟ ਅਰਥ ਨੂੰ ਦੱਸਣ ਵਾਲੀ ਹੈ। [1]

ਹਵਾਲੇ[ਸੋਧੋ]

  1. ਜਯਦੇਵ, ਅਚਾਰਯ (1985). ਚੰਦ੍ਰਲੋਕ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਉਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ.