ਜਲਾਵਤਨੀ ਵਿੱਚ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਜਲਾਵਤਨੀ ਵਿੱਚ"
ਲੇਖਕ ਐਂਤਨ ਚੈਖਵ
ਮੂਲ ਸਿਰਲੇਖВ ссылке
ਦੇਸ਼ਰੂਸ
ਭਾਸ਼ਾਰੂਸੀ
ਪ੍ਰਕਾਸ਼ਨਵਸੇਮੀਰਨਾਇਆ ਇਲਸਤ੍ਰੇਤਸਿਆ (1892)
ਪ੍ਰਕਾਸ਼ਕਅਡੌਲਫ਼ ਮਾਰਕਸ (1901)
ਪ੍ਰਕਾਸ਼ਨ ਮਿਤੀ9 ਮਈ 1892

"ਜਲਾਵਤਨੀ ਵਿੱਚ" (ਰੂਸੀ: В ссылке, romanized: V ssylke) ਐਂਤਨ ਚੈਖਵ ਦੀ 1892 ਦੀ ਲਿਖੀ ਇੱਕ ਰੂਸੀ ਕਹਾਣੀ ਹੈ।

ਪ੍ਰਕਾਸ਼ਨ[ਸੋਧੋ]

"ਜਲਾਵਤਨੀ ਵਿੱਚ"  ਵਸੇਮੀਰਨਾਇਆ ਇਲਸਤ੍ਰੇਤਸਿਆ ਮੈਗਜ਼ੀਨ ਦੇ  9 ਮਈ 1892 ਦੇ 20 ਨੰ. ਅੰਕ ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ। ਇੱਕ ਨਵਾਂ ਵਰਜਨ (ਦੋ ਸੀਨ ਮੁੜ-ਲਿਖੇ ਗਏ ਹਨ ਅਤੇ ਪਲਾਟ ਨੂੰ ਥੋੜ੍ਹਾ ਬਦਲ ਗਿਆ ਹੈ) ਦੂਜੇ, ਚੈਖਵ ਦੇ ਛੋਟੇ ਨਾਵਲ ਅਤੇ ਕਹਾਣੀਆਂ ਦੇ ਸੰਗ੍ਰਹਿ (Повести и рассказы) ਦੇ 1894 ਵਾਲੇ ਐਡੀਸ਼ਨ ਵਿੱਚ ਇਸਨੂੰ ਸ਼ਾਮਿਲ ਕੀਤਾ ਗਿਆ ਸੀ। ਅਤੇ ਬਾਅਦ ਵਿੱਚ ਅਡੌਲਫ਼ ਮਾਰਕਸ ਨੇ 1899-1901 ਵਿੱਚ ਏ. ਪੀ. ਚੈਖਵ ਦੀਆਂ ਸਮੁਚੀਆਂ ਲਿਖਤਾਂ ਦੀ 8ਵੀਂ ਜਿਲਦ ਵਿੱਚ ਪ੍ਰਕਾਸ਼ਿਤ ਕੀਤਾ ਗਿਆ। [1]

ਪਿਛੋਕੜ[ਸੋਧੋ]

ਇਹ ਕਹਾਣੀ ਚੈਖਵ ਦੀ ਸਾਇਬੇਰੀਆ ਰਾਹੀਂ ਯਾਤਰਾ ਅਤੇ ਸਖਾਲੀਨ ਵਿੱਚ ਉਸਦੇ ਠਹਿਰਾਅ ਤੋਂ ਵਿਸ਼ੇਸ਼ ਤੌਰ 'ਤੇ, ਇਸ ਯਾਤਰਾ ਦੇ ਦੋ ਐਪੀਸੋਡਾਂ ਤੋਂ ਪ੍ਰੇਰਿਤ ਸੀ। 4 (ਜਾਂ 5) ਮਈ 1890 ਨੂੰ ਉਸ ਨੇ ਈਸ਼ਿਮ ਨਦੀ ਨੂੰ ਇੱਕ ਕਿਸ਼ਤੀ ਤੇ ਪਾਰ ਕੀਤਾ ਅਤੇ ਫਿਰ 7 ਮਈ ਨੂੰ ਖ਼ਰਾਬ ਮੌਸਮ ਨੇ ਉਸ ਨੂੰ ਇਰਤਿਸ਼ ਪਾਰ ਜਾਣ ਤੋਂ ਰੋਕਿਆ, ਇਸ ਲਈ ਉਸ ਨੂੰ ਰਾਤ ਨੂੰ ਮਲਾਹਾਂ ਦੇ ਇਜ਼ਬਾ ਵਿੱਚ ਗੁਜ਼ਾਰਨੀ ਪਈ। ਇਨ੍ਹਾਂ ਦੋਹਾਂ ਘਟਨਾਵਾਂ ਦੀ ਉਸ ਨੇ ਆਪਣੇ ਰਿਸ਼ਤੇਦਾਰਾਂ (16 ਮਈ ਨੂੰ ਇੱਕ ਚਿੱਠੀ ਵਿਚ) ਅਤੇ ਆਪਣੀ ਨਿਯਮਤ ਪੱਤਰਕਾਰ, ਬੱਚਿਆਂ ਦੀਖਕ ਮਾਰੀ ਵਲਾਦੀਮੀਰੋਵਨਾ ਕੇਚਨੋਵਾ ਨੂੰ ਜਾਣਕਾਰੀ ਦਿੱਤੀ। ਦੋਵਾਂ ਦਾ ਜ਼ਿਕਰ ਪੋ ਸਿਬਰੀ (ਸਾਇਬੇਰੀਆ ਰਾਹੀਂ) ਸਕੈਚਾਂ ਵਿੱਚ ਕੀਤਾ ਗਿਆ ਸੀ।

ਸਖਾਲੀਨ ਵਿਖੇ ਚੈਖਵ ਨੂੰ ਇੱਕ ਮਲਾਹ ਮਿਲਿਆ ਜਿਸ ਦਾ    ਬਿਗੜਿਆ ਨਾਮ ਕ੍ਰਾਸਿਵੀ (ਸੋਹਣਾ, ਸਖਾਲੀਨ ਆਈਲੈਂਡ, ਦੇ ਚੌਥੇ  ਚੈਪਟਰ ਵਿੱਚ ਜ਼ਿਕਰ ਕੀਤਾ ਗਿਆ ਹੈ) ਪਿਆ ਹੋਇਆ ਸੀ। ਉਹ ਆਪੇ  ਦਾਅਵਾ ਕਰਦਾ ਸੀ ਕਿ ਉਹ ਇੱਕ 'ਖੁਸ਼ ਆਦਮੀ' ਹੈ। ਚੈਖਵ ਨੂੰ ਉਹ ਤਾਲਸਤਾਈਨ ਦਰਸ਼ਨ ਦਾ ਆਪਣਾ ਵਿਸ਼ੇਸ਼ ਬ੍ਰਾਂਡ ਲੱਗਿਆ।  ਇਹ ਕ੍ਰਾਸਿਵੀ ਸੀ, ਜੋ ਜ਼ਾਹਰਾ ਤੌਰ 'ਤੇ, ਕਹਾਣੀ ਦੇ ਨਾਇਕ ਸੇਮਿਓਨ ਤਲਕੋਵੀ ਲਈ ਪ੍ਰੋਟੋਟਾਈਪ ਬਣ ਗਿਆ। [2]

ਕਹਾਣੀ ਦਾ ਖ਼ੁਲਾਸਾ[ਸੋਧੋ]

ਦੋ ਸਾਬਕਾ ਸਜ਼ਾ ਭੁਗਤ ਚੁੱਕੇ ਵਿਅਕਤੀ ਹਨ, ਜੋ ਹੁਣ ਮਲਾਹਾਂ ਦੇ ਤੌਰ 'ਤੇ ਕੰਮ ਕਰਦੇ ਹਨ, ਅਤੇ ਨੈਰੇਟਰ ਰਾਤ ਨੂੰ ਧੂਣੀ ਦੁਆਲੇ ਬੈਠੇ ਅੱਗ ਸੇਕ ਰਹੇ ਹਨ। ਇੱਕ ਨੌਜਵਾਨ ਤਾਤਾਰ, ਜਿਸਦਾ ਨਾਂ ਕੋਈ ਨਹੀਂ ਜਾਣਦਾ, ਘਰ ਲਈ ਓਦਰਿਆ ਹੋਇਆ ਹੈ, ਉਹ ਆਪਣੀ ਪਤਨੀ ਲਈ ਲੋਚਦਾ ਹੈ ਅਤੇ ਆਪਣੇ ਆਲੇ ਦੁਆਲੇ ਦੇ ਠੰਡੇ ਅਤੇ ਜ਼ਾਲਮ ਸੰਸਾਰ ਨੂੰ ਨਫਰਤ ਕਰਦਾ ਹੈ। ਤਲਕੋਵੀ (ਦਿਮਾਗੀ) ਵਜੋਂ ਜਾਣੇ ਜਾਣ ਵਾਲਾ ਬੁਢਾ ਸੇਮਿਓਨ ਉਸ ਨੂੰ ਘਿਰਣਾ ਨਾਲ ਸੁਣਦਾ ਹੈ, ਕਿਉਂਕਿ ਉਸਨੇ, ਉਸਦੇ ਆਪਣੇ ਸ਼ਬਦਾਂ ਵਿੱਚ ਆਪਣੇ ਆਪ ਨੂੰ ਇੱਕ "ਅਜਿਹੇ ਨੁਕਤੇ ਤੱਕ ਲੈ ਆਂਦਾ ਹੈ ਕਿ [ਉਹ] ਜ਼ਮੀਨ ਤੇ ਨੰਗਾ ਸੌਂ ਸਕਦਾ ਹੈ ਅਤੇ ਘਾਹ-ਪੱਤੇ ਖਾ ਸਕਦਾ ਹੈ"। 

ਤਲਕੋਵੀ ਇੱਕ ਅਮੀਰ ਵਿਅਕਤੀ, ਵਸੀਲੀ ਸਰਗੀਚ ਦੀ ਕਹਾਣੀ ਸੁਣਾਉਂਦਾ ਹੈ, ਜਿਸ ਦੀ ਇੱਥੇ ਜਲਾਵਤਨੀ ਵਿੱਚ ਜ਼ਿੰਦਗੀ ਇੱਛਾਵਾਂ, ਨਿਰਾਸ਼ਾਵਾਂ ਅਤੇ ਨਿਘਰਨ ਨਾਲ ਭਰੀ ਹੋਈ ਸੀ। ਉਸ ਦੇ ਆਪੇ ਸਹੇੜੇ ਦੁੱਖਾਂ ਦੀ ਪੀੜ ਉਹ ਸੁਆਦ ਲੈਂਦੇ ਹੋਏ ਸੁਣਾਉਂਦਾ ਹੈ। ਅਤੇ ਉਸ ਤੋਂ ਅੱਗੇ ਉਹ ਆਪਣੇ ਆਪ ਇੱਕ ਬਿਹਤਰ ਪ੍ਰਾਣੀ ਮਹਿਸੂਸ ਕਰਦਾ ਹੈ: ਆਪਣੀਆਂ ਸਾਰੀਆਂ ਇੱਛਾਵਾਂ ਮਾਰ ਕੇ, ਉਹ ਹੁਣ ਆਜ਼ਾਦਅਤੇ ਖੁਸ਼ ਹੈ।  ਨੌਜਵਾਨ ਤਾਤਾਰ ਉਸ ਨਾਲ ਜ਼ੋਰਦਾਰ ਅਸਹਿਮਤੀ ਪਰਗਟ ਕਰਦਾ ਹੈ। ਉਸ ਅਨੁਸਾਰ ਆਪਣੀ 'ਖੁਸ਼ੀ' ਦੇ ਬਾਵਜੂਦ ਤਲਕੋਵੀ ਇੱਕ ਮੁਰਦਾ ਆਦਮੀ ਹੈ, ਜਦਕਿ ਵਸੀਲੀ ਸਰਗੀਚ ਜਿਊਂਦਾ ਹੈ, ਭਾਵੇਂ ਉਹ ਬਹੁਤ ਦੁਖੀ ਹੈ। 

ਆਲੋਚਕਾਂ ਦਾ ਪ੍ਰਤੀਕਰਮ [ਸੋਧੋ]

ਆਇਰੋਨੀਮ ਯਾਸਿਨਸਕੀ ਦੀਆਂ ਯਾਦਾਂ ਦੇ ਅਨੁਸਾਰ, ਵਸੇਮੀਰਨਾਇਆ ਇਲਸਤ੍ਰੇਤਸਿਆ ਦੇ ਸਾਹਿਤਕ ਸੰਪਾਦਕ ਪਿਓ ਬਾਈਕੋਵ ਨੇ ਕਹਾਣੀ ਦੀ ਪ੍ਰਸ਼ੰਸਾ ਕੀਤੀ। ਆਪਣੀ 1904 ਦੀ ਸਮੀਿਖਆ ਵਿੱਚ ਆਲੋਚਕ ਯੇਵਗਨੀ ਲਿਆਤਸਕੀ ਨੇ ਇਸਨੂੰ ਚੈਖਵ ਦੀਆਂ ਸਭ ਤੋਂ ਵਧੀਆ ਕਹਾਣੀਆਂ ਵਿੱਚ ਸ਼ੁਮਾਰ ਕੀਤਾ ਅਤੇ ਰੂਸੀ ਨਿਰਾਸ਼ਾ ਦੇ ਵਿਸ਼ਾਲ ਪੈਨੋਰਾਮਾ ਵਿੱਚ ਆਸ ਦੀ ਅਜਿਹੀ ਇੱਕੋ ਇੱਕ ਝਲਕ ਵਜੋਂ ਇਸ ਦੀ ਸ਼ਲਾਘਾ ਕੀਤੀ ਹੈ, ਜੋ ਨਿੱਕੀ ਕਹਾਣੀ ਦੇ ਕਹਾਣੀਕਾਰ ਚੈਖਵ ਨੇ ਪੇਂਟ ਕੀਤੀ ਸੀ। [3]

ਵੈਸੇ, ਸਮਕਾਲੀ ਆਲੋਚਕਾਂ ਦੁਆਰਾ ਜਲਾਵਤਨੀ ਵਿਚ ਨੂੰ ਅਣਡਿੱਠ ਕੀਤਾ ਗਿਆ ਸੀ; ਸਿਰਫ਼ ਬਹੁਤ ਸਾਲਾਂ ਬਾਅਦ ਹੀ ਇਸ ਨੇ ਰੂਸੀ ਅਤੇ ਵਿਦੇਸ਼ੀ ਆਲੋਚਕਾਂ ਦੋਨਾਂ ਵਲੋਂ ਪ੍ਰਸ਼ੰਸਾ ਖੱਟਣੀ ਸ਼ੁਰੂ ਕੀਤੀ। ਕੈਥਰੀਨ ਮੈਨਸਫੀਲਡ ਨੇ ਦਸੰਬਰ 1920 ਵਿੱਚ ਲਿਖਿਆ ਸੀ ਕਿ "... ਮੈਨੂੰ ਇਹ ਕਹਾਂਗੀ ਕਿ ਚੇਖੋਵ ਸੱਚਮੁੱਚ ਮੇਰੇ ਲਈ ਇੱਕ ਸ਼ਾਨਦਾਰ ਲੇਖਕ ਹੈ। ਅਜਿਹੀਆਂ ਕਹਾਣੀਆਂ ਅਤੇ ਜਲਾਵਤਨੀ ਵਿਚ ਅਤੇ ਭਗੌੜਾ ਦੇ ਤੁੱਲ ਕੋਈ ਨਹੀਂ ਹੈ।" [4]

ਹਵਾਲੇ[ਸੋਧੋ]

  1. Muratova, K. D. Commentaries to В ссылке. The Works by A.P. Chekhov in 12 volumes. Khudozhestvennaya Literatura. Moscow, 1960. Vol. 7, pp. 519-521
  2. Commentaries to 'In Exile' // В ссылке. Чехов А. П. Полное собрание сочинений и писем: В 30 т. Сочинения: В 18 т. – Т. 8. [Рассказы. Повести], 1892–1894. – 1977. – С. 42–50.
  3. Chekhov and His Stories // Евг. Ляцкий. А. П. Чехов и его рассказы. Этюд. — «Вестник Европы», 1904, № 1, стр. 159—160.
  4. Literaturnoye Naslesledstvo, Vol. 68. Moscow, 1960, p. 677

ਬਾਹਰੀ ਲਿੰਕ [ਸੋਧੋ]