ਜੇ ਗੀਤਾ ਰੈਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇ ਗੀਤਾ ਰੈਡੀ
ਮੇਜਰ ਇੰਡਸਟਰੀਜ਼, ਸ਼ੂਗਰ, ਵਣਜ ਅਤੇ ਐਕਸਪੋਰਟ ਪ੍ਰਮੋਸ਼ਨ ਲਈ ਮੰਤਰੀ, ਆਂਧਰਾ ਪ੍ਰਦੇਸ਼ ਸਰਕਾਰ
ਦਫ਼ਤਰ ਵਿੱਚ
ਸਤੰਬਰ 2009 - 2014
ਨਿੱਜੀ ਜਾਣਕਾਰੀ
ਜਨਮ1947 (ਉਮਰ 76–77)
ਹੈਦਰਾਬਾਦ ਰਿਆਸਤ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਡਾ. ਰਾਮਚੰਦਰ ਰੈਡੀ
ਬੱਚੇਮੇਘਨਾ ਰੈਡੀ
ਰਿਹਾਇਸ਼ਹੈਦਰਾਬਾਦ
ਕਿੱਤਾਗਾਈਨਾਕੋਲੋਜਿਸਟ

ਡਾ ਜੇਟੀ ਗੀਤਾ ਰੈਡੀ (ਜਨਮ 1947) ਇੰਡੀਅਨ ਨੈਸ਼ਨਲ ਕਾਂਗਰਸ (ਆਈਐਨਸੀ) ਪਾਰਟੀ ਦੀ ਇੱਕ ਭਾਰਤੀ ਸਿਆਸਤਦਾਨ ਹੈ। 2014 ਤੋਂ, ਉਹ ਤੇਲੰਗਾਨਾ ਵਿਧਾਨ ਸਭਾ ਦੀ ਮੈਂਬਰ ਹੈ ਜਿਸ ਵਿਚ ਉਹ ਮੇਡਕ ਜ਼ਿਲ੍ਹੇ ਦੇ ਜ਼ਾਹਿਰਾਬਾਦ ਹਲਕੇ ਦੀ ਪ੍ਰਤੀਨਿਧਤਾ ਕਰਦੀ ਹੈ।  

ਰੈਡੀ ਵੱਖ-ਵੱਖ ਸਰਕਾਰਾਂ ਦੇ ਮੰਤਰੀ ਮੰਡਲਾਂ ਵਿੱਚ ਇੱਕ ਮੰਤਰੀ ਰਹੀ ਹੈ। ਉਹ ਕੋਨਜੀਤੇ ਰੋਸੀਆ ਦੀ ਸਰਕਾਰ ਦੇ ਦੌਰਾਨ ਵਿਧਾਨ ਸਭਾ ਵਿੱਚ ਆਈਐਨਸੀ ਦੀ ਨੇਤਾ ਵੀ ਸੀ। 

ਸ਼ੁਰੂ ਦਾ ਜੀਵਨ[ਸੋਧੋ]

ਗੀਤਾ ਰੈਡੀ, ਵਿਧਾਨ ਸਭਾ (ਐਮ.ਐਲ.ਏ) ਦੇ ਸਾਬਕਾ ਮੈਂਬਰ ਅਤੇ ਭਾਰਤ ਦੀ ਰਿਪਬਲਿਕਨ ਪਾਰਟੀ ਦੀ ਪ੍ਰਧਾਨ ਈਸ਼ਵਰੀ ਬਾਈ ਦੀ ਪੁੱਤਰੀ ਹੈ।,[1]  ਉਸਨੇ ਓਸਮਾਨਿਆ ਮੈਡੀਕਲ ਕਾਲਜ, ਹੈਦਰਾਬਾਦ ਵਿੱਚ ਡਾਕਟਰੀ ਦੀ ਪੜ੍ਹਾਈ ਕੀਤੀ ਅਤੇ 1989 ਵਿੱਚ ਓਬਸਟੈਟ੍ਰੀਸ਼ੀਅਨਜ਼ ਅਤੇ ਗਾਈਨਾਕੋਲੋਜਿਸਟਸ, ਲੰਡਨ ਦੇ ਰਾਇਲ ਕਾਲਜ ਦੀ ਮੈਂਬਰ ਬਣ ਗਈ।  

ਕੈਰੀਅਰ[ਸੋਧੋ]

ਰੈਡੀ ਇੱਕ ਗਾਈਨਾਕੋਲੋਜਿਸਟ, ਵਜੋਂ ਕੰਮ ਕਰਦੀ ਸੀ। ਉਹ 1971 ਤੋਂ 1977 ਤੱਕ ਆਸਟ੍ਰੇਲੀਆ ਵਿਚ 1977 ਤੋਂ 1980 ਤਕ ਲੰਡਨ ਵਿਚ, ਅਤੇ 1980 ਤੋਂ 1982 ਤਕ ਸਾਊਦੀ ਅਰਬ ਵਿਚ ਰਹਿੰਦੀ ਸੀ। ਉਹ ਫਿਰ ਭਾਰਤ ਪਰਤ ਆਈ ਸੀ.

ਰਾਜਨੀਤਕ ਕੈਰੀਅਰ [ਸੋਧੋ]

ਰੈਡੀ ਅਤੇ ਉਸਦੇ ਪਤੀ ਰਾਮਚੰਦਰ ਰੈਡੀ ਨੇ ਸਾਊਦੀ ਅਰਬ ਵਿਚ ਡਾਕਟਰੀ ਪ੍ਰੈਕਟਿਸ ਸਥਾਪਿਤ ਕੀਤੀ। 1985 ਵਿਚ, ਰਾਜੀਵ ਗਾਂਧੀ ਦੀ ਬੇਨਤੀ ਉੱਤੇ, ਇਹ ਜੋੜਾ ਭਾਰਤ ਵਾਪਸ ਆ ਗਿਆ ਤਾਂ ਕਿ ਗੀਤਾ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਤਰਫੋਂ ਕੰਮ ਕਰ ਸਕੇ। ਉਸਨੇ 1989 ਵਿੱਚ ਆਂਧਰਾ ਪ੍ਰਦੇਸ਼ ਵਿਧਾਨ ਸਭਾ ਲਈ ਚੋਣਾਂ ਲੜੀਆਂ ਅਤੇ ਮੈਦਕ ਜ਼ਿਲ੍ਹੇ ਦੇ ਗਜਵੈਲ ਲਈ ਵਿਧਾਇਕ ਬਣੀ। ਉਸ ਨੇ 1999 ਅਤੇ 2004 ਵਿੱਚ ਫਿਰ ਉਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ।.[2][ਹਵਾਲਾ ਲੋੜੀਂਦਾ]

 2009 ਦੀਆਂ ਚੋਣਾਂ ਵਿਚ, ਰੈਡੀ ਨੂੰ ਜ਼ਹੀਰਾਬਾਦ ਹਲਕੇ ਵਿਚ ਪੈਰਾਸ਼ੂਟ ਕੀਤਾ ਗਿਆ ਸੀ, ਜਿਸ ਨੇ 1957 ਤੋਂ ਬਾਅਦ ਇੱਕ ਵਾਰ ਨੂੰ ਛਡ ਕੇ ਹਰ ਚੋਣ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਚੁਣੇ ਸਨ। ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਰਾਖਵੀਂ ਸੀਟ ਤੇ,[3] ਬਦਲੇ ਗਏ ਇਸ ਚੋਣ ਖੇਤਰ ਤੋਂ ਇੱਕ ਦਹਾਕੇ ਤੋਂ ਕਾਂਗਰਸ ਦੇ ਮੁਹੰਮਦ ਫਰੀਦੁਦੀਨ, ਜਿਸ ਨੂੰ ਬਹੁਤ ਵੱਡਾ ਸਥਾਨਕ ਸਮਰਥਨ ਪ੍ਰਾਪਤ ਸੀ ਪਰ ਉਸ ਨੂੰ ਹੋਰ ਕਿਤੇ ਚੋਣਾਂ ਲੜਨ ਲਈ ਜਾਣਾ ਪਿਆ ਸੀ ਅਤੇ ਉਹ ਹਾਰ ਗਿਆ ਸੀ। ਗੀਤਾ ਨੇ ਸੀਟ ਜਿੱਤ ਲਈ ਅਤੇ 2014 ਵਿੱਚ ਵੀ ਅਜਿਹਾ ਕੀਤਾ, ਹਾਲਾਂ ਕਿ ਇਹ ਦੋਸ਼ ਲੱਗਦੇ ਸਨ ਕਿ ਫਰੀਦੁਦੀਨ, ਨੇ ਆਪਣੇ ਸਥਾਨਕ ਸਮਰਥਕਾਂ ਨੂੰ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ਨੂੰ ਵੋਟ ਦੇਣ ਲਈ ਉਤਸ਼ਾਹਿਤ ਕੀਤਾ ਸੀ।[4]  ਇਸ ਵਾਰ ਆਂਧਰਾ ਪ੍ਰਦੇਸ਼ ਦੇ ਵੰਡ ਦੇ ਕਰਨ ਨਵੀਂ ਬਣੀ ਤੇਲੰਗਾਨਾ ਵਿਧਾਨ ਸਭਾ ਦੀ ਇੱਕ ਸੀਟ ਲਈ ਚੋਣ ਸੀ।

ਰੈਡੀ ਮੈਰੀ ਚੇਨਾ ਰੇਡੀ, ਕੋਟਲਾ ਵਿਜਯਾ ਭਾਸਕਰ ਰੈਡੀ ਅਤੇ ਵਾਈ ਐਸ ਰਾਜਸ਼ੇਖਰ ਰੈਡੀ ਦੀ ਕੈਬਨਿਟ ਵਿੱਚ ਮੰਤਰੀ ਰਹੀ ਸੀ। ਉਹ ਰੋਸੈਈਏ ਸਰਕਾਰ ਦੇ ਦੌਰਾਨ ਵਿਧਾਨ ਸਭਾ ਵਿੱਚ ਕਾਂਗਰਸ ਦੀ ਆਗੂ ਸੀ। [5][ਹਵਾਲਾ ਲੋੜੀਂਦਾ]

ਨਿੱਜੀ ਜ਼ਿੰਦਗੀ[ਸੋਧੋ]

ਜੇ. ਰੈਡੀ ਦਾ ਵਿਆਹ ਡਾ. ਰਾਮਚੰਦਰ ਰੈਡੀ ਨਾਲ ਹੋਇਆ ਹੈ।[6] ਉਸ ਦੇ ਪਤੀ ਗੀਤਾ ਮੱਲ ਸਪੈਸ਼ਲਿਟੀ ਹਸਪਤਾਲ, ਸਿਕੰਦਰਾਬਾਦ, ਈਸ਼ਵਰੀ ਬਾਈ ਮੈਮੋਰੀਅਲ ਸੈਂਟਰ ਹਸਪਤਾਲ, ਈਸ਼ਵਰੀ ਬਾਈ ਸਕੂਲ ਆਫ ਨਰਸਿੰਗ ਅਤੇ ਈਸ਼ਵਰੀ ਬਾਈ ਕਾਲਜ ਆਫ ਨਰਸਿੰਗ ਦੀ ਮਾਲਕ ਹੈ। ਉਸ ਦੀ ਇੱਕ ਧੀ ਹੈ। [ਹਵਾਲਾ ਲੋੜੀਂਦਾ]

1980 ਦੇ ਨੇੜੇ ਤੇੜੇ ਰੈਡੀ ਦੇ ਪਤੀ ਨੂੰ ਦੌਰਾ ਪੈਣ ਤੋਂ ਬਾਅਦ ਅਤੇ ਰਵਾਇਤੀ ਦਵਾਈ ਨਾਲ ਕੋਈ ਚੰਗਾ ਨਤੀਜਾ ਨਹੀਂ ਨਿਕਲ ਰਿਹਾ ਸੀ, ਇਸ ਜੋੜੇ ਨੇ ਸੱਤਿਆ ਸਾਈਂ ਬਾਬਾ ਦੀ ਯਾਤਰਾ ਕੀਤੀ। ਉਹ ਉਸ ਲਈ ਸ਼ਰਧਾ ਰਖਦੀ ਹੈ, ਇਹ ਦੇਖ ਕੇ ਕਿ ਮੀਟਿੰਗ ਤੋਂ ਤੁਰੰਤ ਬਾਅਦ ਉਸ ਦੇ ਪਤੀ ਦੀ ਸਿਹਤ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਇੱਕ ਸ਼ਰਧਾਲੂ ਕਿਹਾ ਜਾਂਦਾ ਹੈ। [7]

ਖੇਡਾਂ[ਸੋਧੋ]

  • ਆਂਧਰਾ ਪ੍ਰਦੇਸ਼ ਦੀ ਮਹਿਲਾ ਕ੍ਰਿਕਟ ਐਸੋਸੀਏਸ਼ਨ ਦੀ ਪ੍ਰਧਾਨ

ਸੋਸ਼ਲ ਸਰਵਿਸ[ਸੋਧੋ]

  • ਉਪ ਪ੍ਰਧਾਨ ਇੰਡੀਅਨ ਰੈੱਡ ਕਰਾਸ ਸੋਸਾਇਟੀ, ਆਂਧਰਾ ਪ੍ਰਦੇਸ਼ 
  • ਬ੍ਰਾਂਚ, ਲਾਈਫ ਟਰੱਸਟੀ, ਭਾਰਤੀ ਕੌਂਸਲ ਚਾਈਲਡ ਵੈੱਲਫੇਅਰ  
  • ਚੇਅਰਪਰਸਨ, ਈਸ਼ਵਰੀ ਬਾਈ ਮੈਮੋਰੀਅਲ ਟਰੱਸਟ
  • ਕੇਂਦਰੀ ਸਮਾਜ ਭਲਾਈ ਬੋਰਡ ਦੇ ਸਾਬਕਾ ਮੈਂਬਰ
  • ਓਸਮਾਨਿਆ ਯੂਨੀਵਰਸਿਟੀ ਦੇ ਸਾਬਕਾ ਸੀਨੇਟ ਮੈਂਬਰ

ਹਵਾਲੇ[ਸੋਧੋ]

  1. "Profiles of new Ministers". The Hindu. 23 May 2004. Archived from the original on 2004-06-05. Retrieved 2017-07-18. {{cite news}}: Unknown parameter |dead-url= ignored (help)
  2. "Geeta Reddy to be Leader of House". The Hindu. 7 December 2009. Archived from the original on 2009-12-14.
  3. "Zahirabad (SC) (Telangana) Assembly Constituency Elections". Infobase. Retrieved 2017-07-18.[permanent dead link]
  4. Menon, Meghna (28 April 2014). "Geetha confident of local support". Deccan Herald. Retrieved 2017-07-18.
  5. "All-party meet held on free zone issue". The Hindu. 18 March 2010. Archived from the original on 2010-04-02.
  6. "Why We Believed In Him". Tehelka. 7 May 2011. Archived from the original on 2017-12-12. Retrieved 2017-07-18. {{cite news}}: Unknown parameter |dead-url= ignored (help)
  7. "Sai Baba's condition stable, say doctors". NDTV. 6 April 2011. Retrieved 2017-07-18.