ਜੋਜ਼ਿਫ਼ ਫ਼ੋਰੀਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਜ਼ਿਫ਼ ਫ਼ੋਰੀਏ
ਯਾਂ-ਬਾਪਤਿਸਤੇ ਜੋਜ਼ਿਫ਼ ਫ਼ੋਰੀਏ
ਜਨਮ(1768-03-21)21 ਮਾਰਚ 1768
ਮੌਤ16 ਮਈ 1830(1830-05-16) (ਉਮਰ 62)
ਰਾਸ਼ਟਰੀਅਤਾਫ਼ਰਾਂਸੀਸੀ
ਅਲਮਾ ਮਾਤਰÉcole Normale
ਲਈ ਪ੍ਰਸਿੱਧFourier series
Fourier transform
Fourier's law of conduction
ਵਿਗਿਆਨਕ ਕਰੀਅਰ
ਖੇਤਰਗਣਿਤ ਸ਼ਾਸਤਰੀ, ਭੌਤਿਕ ਵਿਗਿਆਨੀ, ਇਤਿਹਾਸਕਾਰ
ਅਦਾਰੇÉcole Normale
École Polytechnique
ਡਾਕਟੋਰਲ ਸਲਾਹਕਾਰJoseph-Louis Lagrange
ਡਾਕਟੋਰਲ ਵਿਦਿਆਰਥੀPeter Gustav Lejeune Dirichlet
Giovanni Plana
Claude-Louis Navier

ਯਾਂ-ਬਾਪਤਿਸਤੇ ਜੋਜ਼ਿਫ਼ ਫ਼ੋਰੀਏ (/ˈfʊəriˌ, -iər/;[1] ਫ਼ਰਾਂਸੀਸੀ: [fuʁje]; 21 ਮਾਰਚ 1768 – 16 ਮਈ 1830) ਇੱਕ ਫ਼ਰਾਂਸੀਸੀ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸੀ। ਉਹ ਫ਼ੋਰੀਏ ਲੜੀਆਂ ਦੀ ਪੜਤਾਲ ਕਰ ਕੇ ਅਤੇ ਗ੍ਰੀਨਹਾਉਸ ਪ੍ਰਭਾਵ ਦਾ ਪਤਾ ਲਾਉਣ ਕਰ ਕੇ ਮਸ਼ਹੂਰ ਸੀ।[2]

ਉਸ ਦਾ ਜਨਮ ਓਕਸੈਰ ਵਿੱਚ ਹੋਇਆ। ਅੱਠ ਸਾਲ ਦੀ ਉਮਰ ਵਿੱਚ ਹੀ ਇਹ ਯਤੀਮ ਹੋ ਗਿਆ ਸੀ, ਪਰ ਚੰਗੇ ਭਾਗਾਂ ਨੂੰ ਆਪਣੇ ਹਿਤੈਸ਼ੀਆਂ ਦੀ ਸਹਾਇਤਾ ਨਾਲ ਇਸਨੂੰ ਇੱਕ ਫੌਜੀ ਸਕੂਲ ਵਿੱਚ ਦਾਖਲਾ ਮਿਲ ਗਿਆ, ਜਿੱਥੇ ਇਸ ਨੇ ਹਿਸਾਬ ਦੀ ਪੜ੍ਹਾਈ ਵਿੱਚ ਆਸ਼ ਤੋਂ ਵਧੇਰੇ ਸਫਲਤਾ ਪ੍ਰਾਪਤ ਕੀਤੀ ਅਤੇ ਜਲਦੀ ਹੀ ਇੱਕ ਫੌਜੀ ਸਕੂਲ ਵਿੱਚ ਹਿਸਾਬ ਦਾ ਪ੍ਰੋਫੈਸਰ ਨਿਯੁਕਤ ਹੋ ਗਿਆ। ਫ਼ਰਾਂਸ ਦੀ ਕ੍ਰਾਂਤੀ ਵਿੱਚ ਇਸ ਨੇ ਸਰਗਰਮ ਭਾਗ ਲਿਆ ਅਤੇ ਮਿਸਰ ਤੇ ਹਮਲੇ ਵਿੱਚ ਵੀ ਨਪੋਲੀਅਨ ਦੇ ਨਾਲ ਗਿਆ। ਬਾਅਦ ਨੂੰ ਇਸ ਨੇ ਪਿੰਡਾਂ ਵਿੱਚ ਤਾਪ ਦੇ ਸੰਚਾਰ ਬਾਰੇ ਸਫਲ ਖੋਜਾਂ ਕੀਤੀਆਂ, ਜਿਹਨਾਂ ਦਾ ਵਰਣਨ ਇਸ ਦੀ ਪ੍ਰਸਿੱਧ ਕਿਤਾਬ 'ਲਿਆ ਥੇਓਰੀ ਅਨਾਲਿਤੀਕ ਦ ਲਿਆ ਸ਼ਾਲਰ' (La Theorie Analytique de la Chaleur) ਵਿੱਚ ਹੈ।

ਹਵਾਲੇ[ਸੋਧੋ]

  1. "Fourier". Random House Webster's Unabridged Dictionary.
  2. Cowie, J. (2007). Climate Change: Biological and Human Aspects. Cambridge University Press. p. 3. ISBN 978-0-521-69619-7.