ਟੂਵੂੰਬਾ

ਗੁਣਕ: 27°34′S 151°57′E / 27.567°S 151.950°E / -27.567; 151.950
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟੂਵੂੰਬਾ
ਕਵੀਨਜ਼ਲੈਂਡ
ਟੂਵੂੰਬਾ ਅਤੇ ਲੋਫਟੀ ਚੋਟੀ
ਬਨਸਪਤੀ ਬਾਗ
ਮੁੱਖ ਡਾਕਘਰ
ਮਾਰਗ੍ਰੇਟ ਗਲੀ
ਸੈਰ ਸਥਾਨ
ਸ਼ਿਖਰ ਤੋਂ: ਟੂਵੂੰਬਾ ਅਤੇ ਲੋਫਟੀ ਚੋਟੀ, ਬਨਸਪਤੀ ਬਾਗ, ਮੁੱਖ ਡਾਕਘਰ, ਮਰਗ੍ਰੇਟ ਗਲੀ ਅਤੇ ਸੈਰ ਸਥਾਨ
ਗੁਣਕ27°34′S 151°57′E / 27.567°S 151.950°E / -27.567; 151.950
ਅਬਾਦੀ1,14,622 (2015) (16th)
 • ਸੰਘਣਾਪਣ230.118/km2 (596.00/sq mi)
ਸਥਾਪਤ1849
ਡਾਕ-ਕੋਡ4350
ਉਚਾਈ691 m (2,267 ft)[1]
ਖੇਤਰਫਲ498.1 ਕਿ.ਮੀ. (192.3 ਵਰਗ ਮੀਲ)[2] (2011 urban)
ਸਮਾਂ ਜੋਨਆਸਟ੍ਰੇਲੀਆ ਮਾਨਕ ਸਮਾਂ (UTC+10)
ਸਥਿਤੀ132 ਕਿ.ਮੀ. (82 ਮੀਲ) ਬ੍ਰਿਜ਼ਬਨ ਤੋਂ ਤੋਂ ਤੋਂ ਤੋਂ ਤੋਂ
LGA(s)ਟੂਵੂੰਬਾ ਖੇਤਰ
ਰਾਜ ਚੋਣ-ਮੰਡਲ
  • ਉਤਰੀ ਟੂਵੂੰਬਾ ਦਾ ਚੋਣ ਜ਼ਿਲ੍ਹਾ
  • ਦੱਖਣੀ ਟੂਵੂੰਬਾ ਦਾ ਚੋਣ ਜ਼ਿਲ੍ਹਾ
  • ਕੋਨਡਾਮਾਈਨ ਦਾ ਚੋਣ ਜ਼ਿਲ੍ਹਾ
ਸੰਘੀ ਵਿਭਾਗਗਰੂਮ ਡਵੀਜ਼ਨ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
23.1 °C
74 °F
12.6 °C
55 °F
726.4 mm
28.6 in

ਟੂਵੂੰਬਾ ਆਸਟਰੇਲੀਆ ਦੇ ਕਵੀਨਜ਼ਲੈਂਡ ਰਾਜ ਦਾ ਇੱਕ ਸੁੰਦਰ ਸ਼ਹਿਰ ਹੈ। ਇਸ ਨੂੰ ‘ਬਾਗ਼ਾਂ ਦਾ ਸ਼ਹਿਰ’ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਵੀਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਤੋਂ ਕੋਈ 127 ਕਿਲੋਮੀਟਰ ਪੱਛਮ ਵੱਲ ਹੈ। ਇਸ ਨਗਰ ਦੀ ਜ਼ਿਲ੍ਹਾ ਜਨ-ਸੰਖਿਆ ਕੋਈ 1,57,700 ਹੈ। ਬਾਗ਼ਾਂ ਦਾ ਸ਼ਹਿਰ ਟੂਵੂੰਬਾ ਡਾਰਲਿੰਗ ਡਾਊਨਜ਼ ਦੀ ਸੂਬਾਈ ਰਾਜਧਾਨੀ ਵੀ ਹੈ।

ਇਤਿਹਾਸ[ਸੋਧੋ]

1816 ਈ. ਵਿੱਚ ਬ੍ਰਾਜ਼ੀਲ ਤੋਂ ਆਸਟਰੇਲੀਆ ਹੁੰਦਾ ਹੋਇਆ ਅੰਗਰੇਜ਼ ਖੋਜੀ ਅਤੇ ਪੌਦਾ ਵਿਗਿਆਨੀ ਐਲਨ ਕਨਿੰਘਮ ਇਥੇ ਪਹੁੰਚਿਆ। 1840 ਈ. ਦੇ ਅੰਤਰ ਤਕ ਡਰੇਟਨ ਇੱਕ ਕਸਬਾ ਬਣ ਗਿਆ ਇਸ ਸ਼ਹਿਰ ਵਿੱਚ ਇੱਕ ਸਰਾਂ ਹੈ ਇਸ ਦੇ ਬਣਾਉਣ ਵਾਲੇ ਵਿਲੀਅਮ ਹਾਰਟਨ ਨੂੰ ਹੀ ਟੂਵੂੰਬਾ ਦਾ ਬਾਨੀ ਮੰਨਿਆ ਜਾਂਦਾ ਹੈ।

ਬਾਗਾਂ ਦਾ ਸ਼ਹਿਰ[ਸੋਧੋ]

ਇਸ ਸ਼ਹਿਰ ਵਿੱਚ ਲਗਭਗ 150 ਮਨਮੋਹਕ ਬਾਗ਼ ਅਤੇ ਪਾਰਕ ਹਨ। ਇਥੇ ਹਰ ਸਾਲ ਸਤੰਬਰ ਦੇ ਮਹੀਨੇ ਆਸਟਰੇਲੀਅਨ ਕਾਰਨੀਵਲ ਆਫ ਫਲਾਵਰਜ਼ ਮੇਲਾ ਮਨਾਇਆ ਜਾਂਦਾ ਹੈ। ਇਸ ਨਗਰ ਵਿੱਚ ਦੋ ਨਦੀਆਂ ਪਹਿਲੀ ਪੂਰਬੀ ਨਦੀ ਅਤੇ ਦੂਜੀ ਪੱਛਮੀ ਨਦੀ ਅੱਗੇ ਜਾ ਕੇ ਮਿਲ ਜਾਂਦੀਆ ਹਨ ਅਤੇ ਸੰਗਮ ਉਪਰੰਤ ਇਸ ਦਾ ਨਾਂ ਗੋਵਰੀ ਨਦੀ ਪੈ ਜਾਂਦਾ ਹੈ। ਇੱਥੋਂ ਦੀ ਉਪਜਾਊ ਧਰਤੀ ਜਵਾਲਾਮੁਖੀ ਦੀ ਦੇਣ ਹੈ।ਇਥੋਂ ਦੇ ਲੋਕ ਚਾਰ ਰੁੱਤਾਂ ਦੇਖਦੇ ਮਾਣਦੇ ਹਨ। ਇਥੇ ਗਰਮ ਰੁੱਤ ਵਿੱਚ ਤਾਪਮਾਨ 39.3 ਡਿਗਰੀ ਸੈਲਸੀਅਸ ਅਤੇ ਸਰਦ ਰੁੱਤ ਵਿੱਚ ਘੱਟ ਤੋਂ ਘੱਟ 4.4 ਡਿਗਰੀ ਸੈਲਸੀਅਸ ਹੋ ਜਾਂਦਾ ਹੈ।

ਸਹੁਲਤਾਂ[ਸੋਧੋ]

ਇਸ ਸ਼ਹਿਰ ਦੀਆਂ ਸੜਕਾਂ ਮਹਾਨ ਵੰਡ ਕਤਾਰ ਦੇ ਪੂਰਬ ਅਤੇ ਕੁਝ ਪੱਛਮ ਵੱਲ ਹਨ। ਨਗਰ ਦੀ ਉਚਾਈ ਸਾਗਰ ਤਲ ਤੋਂ ਸੱਤ ਸੌ ਮੀਟਰ ਉੱਪਰ ਹੈ। ਇਥੋਂ ਦੀਆਂ ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਸੈਕੰਡਰੀ ਵਿਦਿਅਕ ਸੰਸਥਾਵਾਂ ਵਿਦਿਆ ਦੇ ਖੇਤਰ 'ਚ ਯੋਗਦਾਨ ਪਾ ਰਹੀਆਂ ਹਨ। ਇਥੋਂ ਦੇ ਲੋਕਾਂ ਦੀ ਮਨਪਸੰਦ ਖੇਡ ਰਗਵੀ ਪਰ ਫੁਟਬਾਲ, ਕ੍ਰਿਕਟ, ਟੈਨਿਸ, ਸਾਫਟਬਾਲ, ਬੇਸਬਾਲ, ਬਾਸਕਟਬਾਲ, ਹੈਂਡਬਾਲ, ਹਾਕੀ ਅਤੇ ਤੀਰਅੰਦਾਜ਼ੀ ਆਦਿ ਖੇਡਾਂ ਵੀ ਪ੍ਰਚੱਲਤ ਹਨ। ਲੋਕਾਂ ਦੀ ਸਿਹਤ ਸਹੂਲਤਾਂ ਲਈ ਸਰਕਾਰੀ ਹਸਪਤਾਲ, ਬੈਲੀ ਹੈਂਡਰਸਨ ਹਸਪਤਾਲ, ਮਾਨਸਿਕ ਰੋਗਾਂ ਦਾ ਸਰਕਾਰੀ ਹਸਪਤਾਲ, ਸੇਂਟ ਐਂਡਰਿਊ ਹਸਪਤਾਲ ਅਤੇ ਸੇਂਟ ਵਿਨਸੈਂਟ ਹਸਪਤਾਲ ਹਨ। ਲੋਕਾਂ ਦੇ ਮਨੋਰੰਜਨ ਲਈ ਪਿਕਨਿਕ ਪੁਆਇੰਟ ਉੱਚੀ ਪਹਾੜੀ ’ਤੇ ਸਥਿਤ ਹੈ।

ਹਵਾਲੇ[ਸੋਧੋ]

  1. "Toowoomba". Climate statistics for Australian locations. Bureau of Meteorology. Retrieved 22 March 2013.
  2. "2011 Census Community Profiles: Toowoomba". ABS Census. Australian Bureau of Statistics. Archived from the original on 6 ਮਾਰਚ 2018. Retrieved 15 September 2016.