ਤਨਖ਼ਾਹ (ਧਰਮ-ਦੰਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਨਖ਼ਾਹ (ਧਰਮ-ਦੰਡ) ਸਿੱਖ ਧਰਮ ਵਿੱਚ ਤਨਖ਼ਾਹ, ਧਰਮ-ਦੰਡ ਨੂੰ ਕਹਿੰਦੇ ਹਨ, ਜੋ ਮਰਿਆਦਾ ਜਾਂ ਰਹਿਤ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਲਗਾਈ ਜਾਂਦੀ ਹੈ। ਆਤਮ-ਸ਼ੁੱਧੀ ਲਈ ਸੁਣਾਈ ਗਈ ਤਨਖ਼ਾਹ, ਸੇਵਾ, ਬਾਣੀ ਦੇ ਪਠਨ-ਪਾਠਨ, ਗੋਲਕ ਵਿੱਚ ਮਾਇਆ ਪਾਉਣ ਜਾਂ ਕੜਾਹ-ਪ੍ਰਸ਼ਾਦ ਦੇ ਰੂਪ ਵਿੱਚ ਹੁੰਦੀ ਹੈ। ਅਜਿਹੀ ਤਨਖ਼ਾਹ ਕਿਸੇ ਗ਼ੈਰ-ਸਿੱਖ ਨੂੰ ਨਹੀਂ ਸੁਣਾਈ ਜਾਂਦੀ। ਫ਼ਾਰਸੀ ਦੇ ਸ਼ਬਦ ‘ਤਨਖ਼ਾਹ’ ਦਾ ਅਰਥ ਇਵਜ਼ਾਨੇ ਵਜੋਂ ਮਿਲਿਆ ਵੇਤਨ, ਮਿਹਨਤਾਨਾ ਜਾਂ ਤਲਬ ਹੈ। ਇਸ ਸ਼ਬਦ ਦਾ ਸੰਧੀ-ਛੇਦ, ਤਨ (ਸਰੀਰ) + ਖਾਹ (ਚਾਹੁਣ ਵਾਲਾ) ਹੈ। ਭਾਵ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ-ਧੇਲੇ ਦੀ ਤਲਬ। ਕਿਰਤ ਦਾ ਮੁੱਲ ਜਾਂ ਜ਼ਮੀਨ ਦਾ ਠੇਕਾ ਵੀ ਤਨਖ਼ਾਹ ਅਖਵਾਉਂਦਾ ਹੈ।