ਤਿਉਣਾ ਪੁਜਾਰੀਆਂ
ਤਿਉਣਾ ਪੁਜਾਰੀਆਂ | |
---|---|
ਸਮਾਂ ਖੇਤਰ | ਯੂਟੀਸੀ+5:30 |
ਤਿਉਣਾ ਪੁਜਾਰੀਆਂ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦਾ ਇੱਕ ਪਿੰਡ ਹੈ।[1] 2001 ਵਿੱਚ ਤਿਉਣਾ ਪੁਜ ਦੀ ਅਬਾਦੀ 2262 ਸੀ। ਇਸ ਦਾ ਖੇਤਰਫ਼ਲ 11.78 ਕਿ. ਮੀ. ਵਰਗ ਹੈ।
*ਇਤਿਹਾਸ ਤਿਉਣਾ ਪੁਜਾਰੀਆਂ
ਸਾਡੇ ਵੱਡੇ ਵਡੇਰੇ *ਸ਼੍ਰੀ ਗੁਰੂ ਗੋਬਿੰਦ ਸਿੰਘ ਜ਼ੀ* ਦੀ ਫੌਜ ਦੇ ਸਿਪਾਹੀ ਸਨ। ਪਰ ਹੁਣ ਕਿਸੇ ਕਾਰਨਾਂ ਕਰਕੇ ਸਿਰਫ ਏਨੀ ਹੀ ਜਾਣਕਾਰੀ ਮਿਲ ਸਕੀ ਹੈ (ਕਿਉਂਕਿ ਕਈ ਗਦਾਰ ਤੇ ਪੰਥ ਵਿਰੋਧੀ ਇਹ ਤਖਤ ਦੇਖਣਾ ਨਹੀਂ ਚਾਹੁੰਦੇ ਸੀ) ਬਾਕੀ ਜਾਣਕਾਰੀ ਇਸ ਪ੍ਰਕਾਰ ਹੈ ਕੀ ਉਹਨਾਂ ਨੇ ਜੰਗਲਾਂ ਤੇ ਪਹਾੜਾਂ ਵਿੱਚ ਘਰ ਬਣਾਏ ਹੋਏ ਸਨ, ਪਰ ਜਾਲਮਾਂ ਮੂਹਰੇ ਸਿਰ ਨਹੀਂ ਝੁਕਾਏ ਸਮੇਂ ਸਮੇਂ ਤੇ ਹੋਰ ਸਿੰਘਾਂ ਨੂੰ ਵੀ ਉਹਨਾਂ ਦੀ ਗੁਲਾਮੀ ਤੋਂ ਮੁਕਤ ਕਰਵਾਇਆ ਤੇ ਹੋਲੀ ਹੋਲੀ ਆਪਣੀ ਸਥਿਤੀ ਨੂੰ ਦੋਵਾਰਾ ਕਾਇਮ ਕਰਿਆ। ਜਿਦੋ ਉਹਨਾਂ ਣੁ ਸੁਣਨ ਚ ਆਇਆ ਕਿ *ਛੋਟੇ ਸਾਹਿਬਜ਼ਾਦਿਆਂ* ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ, ਤਾ 12 ਮਿਸਲਾਂ ਬਾਣੀਆਂ ਤੇ ਓਹਨਾਂ ਨੇ ਜਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਦਲੇ ਵਿੱਚ ਅਹਿਮ ਰੋਲ ਸੀ। ਉਸ ਤੋਂ ਬਾਅਦ ਸਾਰੀਆਂ ਮਿਸਲਾਂ ਤੇ ਓਹਨਾਂ ਦੇ ਆਗੂਆਂ ਨੇ ਆਪਣੇ ਆਪਣੇ ਹਿੱਸੇ ਬਣਦੀ ਜ਼ਮੀਨ ਤੇ ਹੋਰ ਲੋੜੀਦਾ ਸਾਮਾਨ ਕੋਲ ਰੱਖ ਕੇ ਓਥੇ ਸਾਸ਼ਨ ਸ਼ੁਰੂ ਕਰ ਦਿਤਾ। ਪਰ ਸ਼ਹੀਦ ਮਿਸਲ ਦੇ ਆਗੂ ਜਾਣੀ ਕਿ ਸਾਡੇ ਵਡੇਰਿਆਂ ਨੇ ਇਹ ਸਭ ਦੀ ਥਾਂ ਸੇਵਾ ਦੀ ਸੋਚੀ ਤੇ ਉਹ ਗੁਰੂ ਸਾਹਿਬ ਦਾ ਹੁਕਮ ਨਾਮਾ ਤੇ ਹੱਥ ਲਿਖਤ ਗੁਰੂ ਗਰੰਥ ਸਾਹਿਬ ਜੀ ਨਾਲ ਤਲਵੰਡੀ ਸਾਬੋ ਵੱਲ ਰਵਾਨਾ ਹੋ ਗਏ। ਇਥੇ ਆਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਨਾਲ ਨਾਲ ਬੱਚਿਆਂ ਤੇ ਹੋਰ ਸਿੱਖਣ ਦੇ ਚਾਹਵਾਨਾਂ ਲਈ ਬੂਗੇ(ਸਕੂਲ) ਖੋਲ੍ਹੇ ਤਾ ਕਿ ਉਹ ਸੁੱਧ ਬਾਣੀ ਪ੍ਹੜ ਅਤੇ ਸੁਣ ਸਕਣ। ਜਿਦੋ ਇਹ ਗੱਲ ਪੰਜਾਬ ਦੇ ਮੌਜੂਦਾ ਰਾਜੇ ਨੂੰ ਪਤਾ ਚੱਲੀ ਕੀ *ਸ਼ਹੀਦ ਮਿਸਲ* ਦੇ ਆਗੂ ਹਾਲੇ ਤੱਕ ਪੰਥ ਦੀ ਸੇਵਾ ਕਰ ਰਹੇ ਹਨ ਤਾਂ ਉਹਨਾਂ ਨੇ ਇੱਕ ਪਟਾਨਾਮਾ(ਇਕ ਪਟੇ ਉਤੇ ਆਦੇਸ਼ ਜਾਂ ਸੁਨੇਹਾ) ਲਿਖਿਆ ਜਿਸ ਅਨੁਸਾਰ ਉਹਨਾਂ ਨੂੰ ਤਲਵੰਡੀ ਸਾਬੋ ਦਾ ਜੱਥੇਦਾਰ ਨਿਯੁਕਤ ਕੀਤਾ ਗਿਆ ਤੇ ਨਾਲ ਕਿਹਾ ਗਿਆ ਕੀ ਜੇ ਏਦਾਂ ਹੀ ਤੂੰ ਕਰਦਾ ਰਿਹਾ ਫੇਰ ਓਣ ਵਾਲੇ ਸਮੇਂ ਚ ਤੇਰੀ ਔਲਾਦ ਕਿ ਕਰੂ ਇਸ ਕਰਕੇ ਮੈ ਇੱਕ ਇਲਾਕਾ ਤੇਰੇ ਨਾਮ ਕਰਦਾ ਹਾਂ ਤੇ ਤੂੰ ਉਸ ਸਾਰੀ ਜਮੀਨ *(ਤਿਉਣਾ ਪੁਜਾਰੀਆਂ)* ਦਾ ਮਾਲਕ ਹੋਏਗਾ।
ਤਲਵੰਡੀ ਸਾਬੋ ਜਾਨੀ ਕੇ ਤੱਖਤ ਸ਼੍ਰੀ ਦਮਦਮਾ ਸਾਹਿਬ ਨੂੰ ਤੱਖਤ ਵੀ ਉਸੇ ਹੁਕਮਨਾਮੇ ਦਾ ਸਦਕਾ ਬਣਾਇਆ ਗਿਆ ਜੋ ਗੁਰੂ ਜੀ ਨੇ ਉਹਨਾਂ ਨੂੰ ਦਿੱਤਾ ਸੀ। ਤੇ ਉਹਨਾਂ ਦੇ ਹੁਕਮਾਂ ਕਾਰਨ ਹੀ ਉਹ ਇਥੇ ਵਸੇ।*
ਹਵਾਲੇ
[ਸੋਧੋ]- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |